ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਐੱਫ਼ਸੀਆਈ ਨੇ ਇੱਕ ਦਿਨ ’ਚ ਅਨਾਜ ਦੀ ਢੋਆ–ਢੁਆਈ ਦਾ ਇੱਕ ਨਵਾਂ ਰਿਕਾਰਡ ਬਣਾਇਆ

Posted On: 05 APR 2020 7:06PM by PIB Chandigarh

ਦੇਸ਼ਪੱਧਰੀ ਲੌਕਡਾਊਨ ਦੌਰਾਨ ਦੇਸ਼ ਦੇ ਸਾਰੇ ਹਿੱਸਿਆਂ ਚ ਅਨਾਜ ਦੇ ਵਾਜਬ ਭੰਡਾਰ ਉਪਲੱਬਧ ਕਰਵਾਉਣ ਵਾਲੇ ਆਪਣੇ ਯਤਨ ਜਾਰੀ ਰੱਖਦਿਆਂ ਭਾਰਤੀ ਖੁਰਾਕ ਨਿਗਮ ਨੇ ਇੱਕ ਦਿਨ ਦੀ ਗਤੀਵਿਧੀ ਚ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ; ਜਿਸ ਵਿੱਚ 3 ਅਪ੍ਰੈਲ 2020 ਅਤੇ 4 ਅਪ੍ਰੈਲ 2020 ਲਗਾਤਾਰ ਦੋ ਦਿਨਾਂ ਤੱਕ 70 ਰੇਕਾਂ ਵਿੱਚ 1.93 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਅਨਾਜ ਲਿਜਾਂਦਾ ਗਿਆ ਹੈ। 24 ਮਾਰਚ 2020 ਨੂੰ ਲੌਕਡਾਊਨ ਸ਼ੁਰੂ ਹੋਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ 12 ਦਿਨਾਂ ਦੌਰਾਨ ਭਾਰਤਾ ਖੁਰਾਕ ਨਿਗਮ ਨੇ ਪ੍ਰਤੀ ਦਿਨ 1.41 ਲੱਖ ਮੀਟ੍ਰਿਕ ਟਨ ਅਨਾਜ ਦੀ ਔਸਤ ਢੋਆਢੁਆਈ ਕੀਤੀ ਹੈ, ਜਦ ਕਿ ਲਗਭਗ 8 ਲੱਖ ਮੀਟ੍ਰਿਕ ਟਨ ਦੀ ਰੋਜ਼ਾਨਾ ਔਸਤ ਲੌਕਡਾਊਨ ਤੋਂ ਪਹਿਲਾਂ ਦੀ ਰਹੀ ਹੈ। ਇਸ ਮਿਆਦ ਦੌਰਾਨ, ਸਮੁੱਚੇ ਦੇਸ਼ ਚ ਲਗਭਗ 16.94 ਲੱਖ ਮੀਟ੍ਰਿਕ ਟਨ ਅਨਾਜ ਲਿਜਾਣ ਵਾਲੇ ਕੁੱਲ 605 ਰੇਕਾਂ ਦਾ ਆਵਾਗਮਨ ਕੀਤਾ ਗਿਆ ਹੈ।

ਪੰਜਾਬ ਚ ਕੁੱਲ ਅਨਾਜ ਦਾ ਲਗਭਗ 46%, 7.73 ਐੱਲਐੱਮਟੀ ਦੀ ਆਵਾਜਾਈ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਹਰਿਆਣਾ (3.02 ਐੱਲਐੱਮਟੀ), ਤੇਲੰਗਾਨਾ (2.04 ਐੱਲਐੱਮਟੀ) ਅਤੇ ਛੱਤੀਸਗੜ੍ਹ (1.15 ਐੱਲਐੱਮਟੀ) ਆਉਂਦੇ ਹਨ। ਓਡੀਸ਼ਾ, ਆਂਧਰ ਪ੍ਰਦੇਸ਼ ਆਦਿ ਜਿਹੇ ਹੋਰ ਰਾਜਾਂ ਵਿੱਚ ਬਾਕੀ ਆਵਾਗਮਨ ਨੂੰ ਅੱਗੇ ਵਧਾਇਆ ਗਿਆ ਹੈ। ਸਭ ਤੋਂ ਵੱਧ ਖਪਤ ਵਾਲੇ ਰਾਜਾਂ ਵਿੱਚ, ਜਿੱਥੇ ਸਭ ਤੋਂ ਵੱਧ ਇੰਡਕਸ਼ਨ ਕੀਤੀ ਗਈ ਹੈ, ਉਹ ਉੱਤਰ ਪ੍ਰਦੇਸ਼ (2.07 ਐੱਲਐੱਮਟੀ), ਬਿਹਾਰ (1.96 ਐੱਲਐੱਮਟੀ), ਪੱਛਮੀ ਬੰਗਾਲ (1.65 ਐੱਲਐੱਮਟੀ) ਅਤੇ ਕਰਨਾਟਕ (1.57 ਐੱਲਐੱਮਟੀ) ਹਨ। ਉੱਤਰਪੂਰਬ ਵੱਲ ਖਾਸ ਧਿਆਨ ਦਿੰਦਿਆਂ ਲੌਕਡਾਊਨ ਦੀ ਮਿਆਦ ਚ ਅਨਾਜ ਦੀ 1.4 ਐੱਲਐੱਮਟੀ ਮਾਤਰਾ ਨੂੰ ਉੱਤਰਪੂਰਬੀ ਰਾਜਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਖੁਰਾਕ ਨਿਗਮ ਇਹ ਯਕੀਨੀ ਬਣਾ ਰਿਹਾ ਹੈ ਕਿ ਸਾਰੇ ਰਾਜਾਂ ਦੀਆਂ ਜ਼ਰੂਰਤਾਂ ਨੂੰ ਬਿਨਾ ਕਿਸੇ ਕਮੀ ਦੇ ਪੂਰਾ ਕੀਤਾ ਜਾਵੇ। 4 ਅਪ੍ਰੈਲ 2020 ਤੱਕ ਭਾਰਤੀ ਖੁਰਾਕ ਨਿਗਮ ਦੇ ਕੇਂਦਰੀ ਪੂਲ ਵਿੱਚ 55.47 ਮਿਲੀਅਨ ਮੀਟ੍ਰਿਕ ਟਨ ਅਨਾਜ (31.23 ਐੱਮਐੱਮਟੀ ਚਾਵਲ ਤੇ 24.24 ਐੱਮਐੱਮਟੀ ਕਣਕ) ਉਪਲੱਬਧ ਹਨ।

ਨਿਯਮ ਜ਼ਰੂਰਤਾਂ, ਜਿਵੇਂ ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ (ਐੱਨਐੱਫ਼ਐੱਸਏ) ਤਹਿਤ ਅਨਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅਨਾਜ ਯੋਜਨਾ (ਪੀਐੱਮਜੀਕੇਵਾਈ) ਤਹਿਤ ਵਾਧੂ ਵੰਡ ਨੂੰ ਪੂਰਾ ਕਰਨ ਤੋਂ ਇਲਾਵਾ ਭਾਰਤੀ ਖੁਰਾਕ ਨਿਗਮ ਖੁੱਲ੍ਹੇ ਬਾਜ਼ਾਰ ਚ ਅਨਾਜ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਈਨੀਲਾਮੀ ਰਾਹੀਂ ਲਿਜਾਣ ਦੀ ਥਾਂ ਕਣਕ ਤੇ ਚਾਵਲ ਸਿੱਧੇ ਉਪਲੱਬਧ ਕਰਵਾ ਰਿਹਾ ਹੈ। ਕਣਕ ਦਾ ਆਟਾ ਅਤੇ ਹੋਰ ਕਣਕ ਉਤਾਦਾਂ ਲਈ ਨਿਰਮਾਤਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਣਕ ਦੀ ਵੰਡ ਸਬੰਧਿਤ ਜ਼ਿਲ੍ਹਾ ਮੈਜਿਸਟ੍ਰੇਟਾਂ ਰਾਹੀਂ ਜ਼ਰੂਰਤਾਂ ਵਾਸਤੇ ਕੀਤੇ ਗਏ ਮੁੱਲਾਂਕਣ ਦੇ ਅਧਾਰ ਤੇ ਕੀਤਾ ਜਾਂਦਾ ਹੈ। ਰਾਜ ਸਰਕਾਰਾਂ ਨੂੰ ਚਾਵਲ ਉਨ੍ਹਾਂ ਦੇ ਚੈਨਲਾਂ ਰਾਹੀਂ ਵੰਡਣ ਲਈ ਦਿੱਤੇ ਜਾਂਦੇ ਹਨ। ਹੁਣ ਤੱਕ ਭਾਰਤੀ ਖੁਰਾਕ ਨਿਗਮ ਨੇ ਇਸ ਮਾਡਲ ਤਹਿਤ 13 ਰਾਜਾਂ 1.38 ਐੱਲਐੱਮਟੀ ਕਣਕ ਤੇ 8 ਰਾਜਾਂ ਵਿੱਚ 1.32 ਐੱਲਐੱਮਟੀ ਚਾਵਲ ਵੰਡੇ ਹਨ।

*****

ਏਪੀਐੱਸ/ਪੀਕੇ/ਐੱਮਐੱਸ/ਬੀਏ


(Release ID: 1611516) Visitor Counter : 128