ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੁਆਰਾ ਵਿਦਿਆਰਥੀਆਂ ਦੀ ਅਕਾਦਮਿਕ ਭਲਾਈ ਨੂੰ ਸੁਨਿਸ਼ਚਿਤ ਕਰਨ ਦੀ ਸਲਾਹ ਦੇ ਅਨੁਰੂਪ ਕੇਂਦਰੀਯ ਵਿਦਿਆਲਯ ਸੰਗਠਨ ਨੇ ਔਨਲਾਈਨ ਪੜ੍ਹਾਉਣ-ਸਿੱਖਣ ਦੀ ਪ੍ਰਕਿਰਿਆ (Online Teaching-Learning Process) ਲਈ ਵਿਭਿੰਨ ਕਦਮ ਉਠਾਏ

Posted On: 05 APR 2020 7:36PM by PIB Chandigarh

ਕੋਰੋਨਾ ਖਤਰੇ ਦਰਮਿਆਨ ਚਲ ਰਹੇ ਲੌਕਡਾਊਨ ਵਿੱਚ ਸਕੂਲ ਬੰਦ ਹੋਣ ਦੇ ਮੱਦੇਨਜ਼ਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਮੰਤਰਾਲੇ ਤਹਿਤ ਆਉਂਦੀਆਂ ਖੁਦਮੁਖਤਿਆਰ ਸੰਸਥਾਵਾਂ ਦੇ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਵਿਦਿਆਰਥੀਆਂ ਦੀ ਅਕਾਦਮਿਕ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਕਦਮ ਉਠਾਉਣ। ਇਸ ਅਨੁਸਾਰ ਕੇਂਦਰੀ ਵਿਦਿਆਲਯ ਸੰਗਠਨ ਨੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ-ਸਿੱਖਣ ਦੀ ਪ੍ਰਕਿਰਿਆ (Teaching-Learning Process) ਨਾਲ ਜੋੜਨ ਲਈ ਵਿਭਿੰਨ ਔਨਲਾਈਨ ਅਤੇ ਡਿਜੀਟਲ ਮੋਡ ਅਪਣਾਏ ਹਨ। ਕੇਂਦਰੀ ਵਿਦਿਆਲਯ ਸੰਗਠਨ ਨੇ ਆਪਣੇ ਸਾਰੇ ਰੀਜਨਲ ਦਫ਼ਤਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਤਮਾਮ ਉਪਲੱਬਧ ਸੰਸਾਧਨਾਂ ਦੀ ਵਰਤੋਂ ਕਰਨ ਜਿਨ੍ਹਾਂ ਦਾ ਲਾਭ ਉਠਾਇਆ ਜਾ ਸਕਦਾ ਹੈ ਅਤੇ ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਕਿਰਿਆ ਨਾਲ ਜੁੜਨ ਵਿੱਚ ਮਦਦ ਮਿਲੇ।

ਕੇਂਦਰੀ ਵਿਦਿਆਲਯ ਸੰਗਠਨ ਦੇ ਅਧਿਆਪਕਾਂ ਦੀ ਪਹਿਲ

ਇੱਕ ਜ਼ਿੰਮੇਦਾਰ ਅਧਿਆਪਕ ਅਤੇ ਮਾਰਗਦਰਸ਼ਕ ਦੇ ਤੌਰ ਤੇ ਕੇਂਦਰੀ ਵਿਦਿਆਲਯ ਸੰਗਠਨ ਦੇ ਸਾਰੇ ਅਧਿਆਪਕ ਕੋਵਿਡ-19 ਮਹਾਮਾਰੀ ਵਿੱਚ ਲੌਕਡਾਊਨ ਨੂੰ ਦੇਖਦੇ ਹੋਏ, ਖ਼ੁਦ ਅੱਗੇ ਆਏ ਹਨ ਅਤੇ ਆਪਣੇ ਵਿਦਿਆਰਥੀਆਂ ਦੇ ਨਾਲ ਡਿਜੀਟਲ ਮੰਚਾਂ ਜ਼ਰੀਏ ਸੰਪਰਕ ਬਣਾਇਆ ਹੈ, ਤਾਕਿ ਪੜ੍ਹਾਈ ਦਾ ਬਹੁਮੁੱਲਾ ਸਮਾਂ ਬਚਾਇਆ ਜਾ ਸਕੇ।

ਇਨ੍ਹਾਂ ਚੁਣੌਤੀਪੂਰਨ ਪਰਿਸਥਿਤੀਆਂ ਵਿੱਚ, ਕੇਂਦਰੀ ਵਿਦਿਆਲਯ ਸੰਗਠਨ ਨੇ ਸਾਰੇ ਪ੍ਰਿੰਸੀਪਲਾਂ ਦੇ ਨਾਲ ਕੁਝ ਕਾਰਜ ਬਿੰਦੂ ਸਾਂਝੇ ਕੀਤੇ ਹਨ, ਤਾਕਿ ਉਨ੍ਹਾਂ ਨੂੰ ਜਿੱਥੇ ਤੱਕ ਹੋ ਸਕੇ ਲਾਗੂ ਕੀਤਾ ਜਾ ਸਕੇ। ਇਸ ਨਾਲ ਸੰਗਠਨ ਨੇ ਸਾਰੇ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੇ ਨਾਲ ਡਿਜੀਟਲ ਮੋਡਾਂ ਜ਼ਰੀਏ ਪੜ੍ਹਾਉਣ ਦਾ ਪ੍ਰੋਤਸਾਹਨ ਮਿਲੇਗਾ। ਅਧਿਆਪਕਾਂ ਦੁਆਰਾ ਔਨਲਾਈਨ ਕਲਾਸਾਂ ਸੰਚਾਲਿਤ ਕਰਨ ਲਈ ਇੱਕ ਜ਼ਰੂਰੀ ਪ੍ਰੋਟੋਕੋਲ ਵੀ ਤਿਆਰ ਕੀਤਾ ਗਿਆ ਹੈ।

ਐੱਨਆਈਓਐੱਸ ਮੰਚ ਦੀ ਵਰਤੋਂ

ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ) ਦੁਆਰਾ ਆਪਣੇ ਸਵਯੰਪ੍ਰਭਾ ਪੋਰਟਲ ਤੇ ਆਉਣ ਵਾਲੀ 7 ਅਪ੍ਰੈਲ 2020 ਤੋਂ ਸ਼ੁਰੂ ਹੋਣ ਜਾ ਰਹੇ ਸੈਕੰਡਰੀ ਅਤੇ ਸੀਨੀਅਰ ਕਲਾਸਾਂ ਲਈ ਰਿਕਾਰਡ ਕੀਤੇ ਅਤੇ ਲਾਈਵ ਪ੍ਰੋਗਰਾਮਾਂ ਦਾ ਬਿਓਰਾ ਕੇਂਦਰੀ ਵਿਦਿਆਲਯ ਸੰਗਠਨ ਨੇ ਆਪਣੇ ਸਾਰੇ ਰੀਜਨਲ ਦਫ਼ਤਰਾਂ ਦੇ ਨਾਲ ਸਾਂਝਾ ਕਰ ਲਿਆ ਹੈ।

ਇਹ ਜਾਣਕਾਰੀ ਸਾਰੇ ਵਿਦਿਆਲਿਆਂ ਤੱਕ ਪਹੁੰਚਾ ਦਿੱਤੀ ਗਈ ਹੈ ਤਾਕਿ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਰਮਿਆਨ ਅਧਿਕ ਤੋਂ ਅਧਿਕ ਪ੍ਰਸਾਰਿਤ ਹੋ ਸਕੇ। ਅਧਿਆਪਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੇ ਨਾਲ ਈਮੇਲ, ਵਟਸਐਪ, ਐੱਸਐੱਮਐੱਸ ਆਦਿ ਜ਼ਰੀਏ ਸੰਪਰਕ ਬਣਾਈ ਰੱਖਣ ਤਾਕਿ ਅਧਿਕ ਤੋਂ ਅਧਿਕ ਵਿਦਿਆਰਥੀ ਇਸ ਪ੍ਰੋਗਰਾਮ ਦਾ ਲਾਭ ਉਠਾ ਸਕਣ।

ਸਿੱਧੇ ਸੰਵਾਦ ਲਈ ਅਧਿਆਪਕਾਂ ਨੂੰ ਨਾਮਜ਼ਦ ਕੀਤਾ

ਕੇਂਦਰੀ ਵਿਦਿਆਲਯ ਸੰਗਠਨ ਨੇ ਆਪਣੇ ਕੁਝ ਚੋਣਵੇਂ ਅਧਿਆਪਕਾਂ ਨੂੰ ਐੱਨਆਈਓਐੱਸ ਦੁਆਰਾ ਸਵਯੰਪ੍ਰਭਾ ਪੋਰਟਲ ਤੇ ਸੰਚਾਲਿਤ ਪਾਠਕ੍ਰਮਾਂ ਲਈ ਲਾਈਵ ਸੈਸ਼ਨਾਂ ਲਈ ਨਾਮਜ਼ਦ ਕੀਤਾ ਹੈ, ਤਾਕਿ ਉਹ ਸਕਾਈਪ ਅਤੇ ਲਾਈਵ ਵੈੱਬਚੈਟ ਜ਼ਰੀਏ ਵਿਦਿਆਰਥੀਆਂ ਦੇ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਸਮਾਧਾਨ ਕਰ ਸਕਣ। ਨਾਮਜ਼ਦ ਅਧਿਆਪਕਾਂ ਦਾ ਬਿਓਰਾ ਸਾਰੇ ਰੀਜਨਲ ਦਫ਼ਤਰਾਂ ਨਾਲ ਸਾਂਝਾ ਕਰ ਲਿਆ ਗਿਆ ਹੈ।

ਇਹ ਨਾਮਜ਼ਦ  ਅਧਿਆਪਕ ਸਵੇਰ ਦੇ ਸੈਸ਼ਨ ਵਿੱਚ ਪ੍ਰਸਾਰਿਤ ਕੀਤੇ ਗਏ ਵਿਸ਼ਿਆਂ ਤੇ ਉਸੇ ਦਿਨ ਹੋਰ ਸਮੱਗਰੀ/ਨੋਟਸ ਤਿਆਰ ਕਰਨਗੇ, ਤਾਕਿ ਲਾਈਵ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸ਼ੰਕਿਆਂ ਦਾ ਸਮਾਧਾਨ ਹੋ ਸਕੇ ਅਤੇ ਜੇਕਰ ਸ਼ੰਕੇ ਨਹੀਂ ਆਉਂਦੇ ਤਾਂ ਅਧਿਆਪਕ ਉਸ ਦਿਨ ਦੇ ਵਿਸ਼ਿਆਂ ਨੂੰ ਮੁੜ ਕਰਵਾਉਣਗੇ ਜਾਂ ਫਿਰ ਪੀਪੀਟੀ ਜਾਂ ਪੜ੍ਹਾਈ ਦੀ ਉਚਿਤ ਸਹਾਇਕ ਸਮੱਗਰੀ ਜ਼ਰੀਏ ਵਿਦਿਆਰਥੀਆਂ ਤੱਕ ਪਹੁੰਚਾਉਣਗੇ।

ਵਿਭਿੰਨ ਉਪਲੱਬਧ ਸੰਸਾਧਨਾਂ ਦੀ ਵਰਤੋਂ

ਐੱਨਆਈਓਐੱਸ ਅਤੇ ਐੱਨਸੀਈਆਰਟੀ ਵਿਸ਼ਿਆਂ ਨੂੰ ਔਨਲਾਈਨ ਪੜ੍ਹਾਉਣ ਦੇ ਨਾਲਨਾਲ ਟੀਵੀ ਤੇ ਵੀ ਟੈਲੀਕਾਸਟ ਕਰ ਰਹੇ ਹਨ। ਉਨ੍ਹਾਂ ਦੇ ਵੇਰਵੇ ਨਿਮਨਲਿਖਿਤ ਹਨ :

1. ਮੈਸਿਵ ਓਪਨ ਔਨਲਾਈਨ ਕੋਰਸ (ਮੂਕ) : ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਸਾਰੇ ਪ੍ਰਮੁੱਖ ਵਿਸ਼ਿਆਂ ਵਿੱਚ ਐੱਨਆਈਓਐੱਸ ਦੇ ਪਾਠਕ੍ਰਮ ਮੈਸਿਵ ਓਪਨ ਔਨਲਾਈਨ ਕੋਰਸ ਤੇ ਉਪਲੱਬਧ ਹਨ, ਜਿਨ੍ਹਾਂ ਨੂੰ ਇਸ ਲਿੰਕ ਤੇ ਦੇਖਿਆ ਜਾ ਸਕਦਾ ਹੈ:https://swayam.gov.in/nc_details/NIOS

 

2. ਫ੍ਰੀ ਟੂ ਏਅਰ ਡੀਟੀਐੱਚ ਚੈਨਲ:

ਡੀਟੀਐੱਚ ਚੈਨਲ ਨੰਬਰ 27 (ਪਾਣਿਨੀ)

https://www.swayamprabha.gov.in/index.php/program/current/27  (ਸੈਕੰਡਰੀ)

ਡੀਟੀਐੱਚ ਚੈਨਲ ਨੰਬਰ 28 (ਸ਼ਾਰਦਾ) https://www.swayamprabha.gov.in/index.php/channel_profile/profile/28 (ਸੀਨੀਅਰ ਸੈਕੰਡਰੀ)

 

3. ਯੂਟਿਊਬ ਚੈਨਲ :

https://www.youtube.com/channel/UC1we0IrHSKyC7f30wE50_hQ (ਸੈਕੰਡਰੀ)

https://www.youtube.com/channel/UC6R9rI-1iEsPCPmvzlunKDg (ਸੀਨੀਅਰ ਸੈਕੰਡਰੀ)

4. ਕਿਸ਼ੋਰ ਮੰਚ: 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਵਯੰਪ੍ਰਭਾ ਦੇ ਚੈਨਲ ਨੰਬਰ 31 ਦੇ ਤਹਿਤ ਐੱਨਸੀਈਆਰਟੀ ਦਾ 24X7 ਡੀਟੀਐੱਚ ਟੀਵੀ ਚੈਨਲ

ਇਸ ਦੇ ਇਲਾਵਾ ਵਿਭਿੰਨ ਮੰਚਾਂ ਤੇ NROER, DIKSHA, SWAYAM PRABHA, NPTEL , e-pathshaala ਆਦਿ ਜਿਹੇ ਫ੍ਰੀ ਈ-ਸੰਸਾਧਨ ਵੀ ਉਪਲੱਬਧ ਹਨ।

 

*****

 

ਐੱਨਬੀ/ਏਕੇਜੇ/ਏਕੇ



(Release ID: 1611514) Visitor Counter : 120