ਸਿੱਖਿਆ ਮੰਤਰਾਲਾ
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ ਕਈ ਸੰਸਥਾਵਾਂ/ਖੁਦਮੁਖਤਿਆਰ ਸੰਗਠਨਾਂ/ਵਿਭਾਗਾਂ ਨੇ ਕੋਵਿਡ-19 ਦੇ ਖ਼ਿਲਾਫ਼ ਲੜਨ ਲਈ ਪੀਐੱਮ ਕੇਅਰਸ ਫੰਡ ਵਿੱਚ 38.91 ਕਰੋੜ ਤੋਂ ਅਧਿਕ ਦਾ ਯੋਗਦਾਨ ਦਿੱਤਾ
ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ਨੇ ਕੋਵਿਡ-19 ਦੇ ਖ਼ਿਲਾਫ਼ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ
Posted On:
05 APR 2020 5:48PM by PIB Chandigarh
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ 28 ਵੱਖ-ਵੱਖ ਸੰਸਥਾਵਾਂ/ਖੁਦਮੁਖਤਿਆਰ ਸੰਗਠਨਾਂ/ਵਿਭਾਗਾਂ ਨੇ ਕੋਵਿਡ-19 ਦੇ ਖ਼ਿਲਾਫ਼ ਲੜਨ ਲਈ ਪੀਐੱਮ ਕੇਅਰਸ ਫੰਡ ਵਿੱਚ 38.91 ਕਰੋੜ ਰੁਪਏ ਤੋਂ ਅਧਿਕ ਦਾ ਯੋਗਦਾਨ ਦਿੱਤਾ ਹੈ। ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਕਰਨ ਲਈ ਭਾਰਤ ਨੂੰ ਮਜ਼ਬੂਤ ਬਣਾਉਣ ਵਾਸਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਪਰਿਵਾਰ ਕੋਵਿਡ -19 ਦੇ ਖ਼ਿਲਾਫ਼ ਲੜਨ ਵਿੱਚ ਭਾਰਤ ਦਾ ਪੁਰਜ਼ੋਰ ਸਮਰਥਨ ਕਰ ਰਿਹਾ ਹੈ।
ਇਸ ਤੋਂ ਪਹਿਲਾਂ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਖ਼ੁਦ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਅਤੇ ਇੱਕ ਕਰੋੜ ਰੁਪਏ ਸਾਂਸਦ ਫੰਡ (MPLAD funds) ਤੋਂ ਪੀਐੱਮ-ਕੇਅਰਸ ਫੰਡ ਵਿੱਚ ਦਿੱਤੇ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤਹਿਤ ਸਾਰੀਆਂ ਸੰਸਥਾਵਾਂ/ਖੁਦਮੁਖਤਿਆਰ ਸੰਗਠਨਾਂ ਨੂੰ ਪੀਐੱਮ ਕੇਅਰਸ ਫੰਡ ਵਿੱਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ ।
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤਹਿਤ ਵੱਖ-ਵੱਖ ਸੰਸਥਾਵਾਂ/ਖੁਦਮੁਖਤਿਆਰ ਸੰਗਠਨਾਂ/ਵਿਭਾਗਾਂ ਦੁਆਰਾ ਕੀਤੇ ਗਏ ਯੋਗਦਾਨ ਦੇ ਵੇਰਵੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
Kindly click here for the details of contribution made by various Institutions/ Autonomous Organisations/Departments under Ministry of HRD.
*****
ਐੱਨਬੀ/ਏਕੇਜੇ/ਏਕੇ
(Release ID: 1611437)
Visitor Counter : 130