ਰੱਖਿਆ ਮੰਤਰਾਲਾ

ਜਲ ਸੈਨਾ ਦੀ ਦੱਖਣੀ ਕਮਾਂਡ ਨੇ ਗ਼ੈਰ ਚਿਕਿਤਸਾ ਕਰਮੀਆਂ ਲਈ ਟ੍ਰੇਨਿੰਗ ਕੈਪਸੂਲ ਤਿਆਰ ਕੀਤਾ

Posted On: 04 APR 2020 7:37PM by PIB Chandigarh

ਜਲ ਸੈਨਾ ਦੀ ਦੱਖਣੀ ਕਮਾਂਡ ਦੇ ਕੋਵਿਡ ਕੋਰ ਵਰਕਿੰਗ ਗਰੁੱਪ ਨੇ ਗ਼ੈਰ-ਚਿਕਿਤਸਾ ਕਰਮੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਬੈਟਲ ਫੀਲਡ ਨਰਸਿੰਗ ਅਸਿਸਟੈਂਟ (ਬੀਐੱਫਐੱਨਏ) ਲਈ ਟ੍ਰੇਨਿੰਗ ਕੈਪਸੂਲ ਤਿਆਰ ਕੀਤਾ ਹੈ, ਜੋ ਐਮਰਜੈਂਸੀ ਵਿੱਚ ਫੋਰਸ ਮਲਟੀਪਲਾਇਰ ਦਾ ਕੰਮ ਕਰਨਗੇ।

 

ਇਸ ਕੋਰ ਟੀਮ ਜਿਸ ਵਿੱਚ ਕਮਾਂਡ ਮੈਡੀਕਲ ਅਫਸਰ, ਆਈਐੱਨਐੱਸ ਵੇਂਦੂਰੁਥੀ (Venduruthy) ਅਤੇ ਆਈਐੱਨਐੱਚਐੱਸ ਸੰਜੀਵਨੀ ਦੇ ਕਮਾਂਡਿੰਗ ਅਫਸਰ ਅਤੇ ਕਮਾਂਡ ਟ੍ਰੇਨਿੰਗ ਅਫਸਰ ਸ਼ਾਮਲ ਹਨ, ਨੇ ਬੀਐੱਫਐੱਨਏ ਸੰਕਲਪ ਦੀ ਵਰਤੋਂ ਕੀਤੀ ਹੈ ਅਤੇ ਇੱਕ ਛੋਟਾ ਕੈਪਸੂਲ ਤਿਆਰ ਕੀਤਾ ਹੈ।

 

ਇਸ ਵਿੱਚ ਗ਼ੈਰ-ਚਿਕਿਤਸਾ ਕਰਮੀਆਂ ਲਈ ਹੱਥਾਂ ਦੀ ਸਵੱਛਤਾ, ਪੀਪੀਈ ਪਹਿਨਣ ਅਤੇ ਉਤਾਰਨ, ਬਾਇਓਮੈਡੀਕਲ ਵੇਸਟ ਪ੍ਰਬੰਧਨ ਦੇ ਸੰਕਲਪ ਅਤੇ ਦੁਰਘਟਨਾ ਦੀ ਸਥਿਤੀ ਦੌਰਾਨ ਜ਼ਖਮੀਆਂ ਨੂੰ ਲਿਜਾਣ ਦੀ ਵਿਵਸਥਾ ਜਿਹੇ ਬੁਨਿਆਦੀ ਸੰਕਲਪਾਂ ਨੂੰ ਸਰਲ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਕ੍ਰਮਣ ਦੀ ਰੋਕਥਾਮ ਲਈ ਸਰਲ ਰਣਨੀਤੀਆਂ ਨੂੰ ਵੀ ਇਸ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।

 

ਗ਼ੈਰ-ਚਿਕਿਤਸਾ ਕਰਮੀਆਂ ਨੂੰ ਟ੍ਰੇਨਿੰਗ ਦੇਣ ਲਈ ਜਲ ਸੈਨਾ ਦੀ ਦੱਖਣੀ ਕਮਾਂਡ ਦੀਆਂ ਸਾਰੀਆਂ ਯੂਨਿਟਾਂ ਵਿੱਚ ਸਰਗਰਮ ਰੂਪ ਨਾਲ ਟ੍ਰੇਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਗ਼ੈਰ-ਚਿਕਿਤਸਾ ਕਰਮੀ ਐਮਰਜੈਂਸੀ ਵਿੱਚ ਮਲਟੀਪਲਾਇਰ ਦਾ ਕੰਮ ਕਰਨਗੇ। ਜਲ ਸੈਨਾ ਦੀ ਦੱਖਣੀ ਕਮਾਂਡ ਵਿੱਚ ਅੱਜ ਤੱਕ 333 ਕਰਮੀਆਂ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ।

 

*******

ਵੀਐੱਮ/ਐੱਮਐੱਸ



(Release ID: 1611403) Visitor Counter : 99