ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਸੁਨਿਸ਼ਚਿਤ ਕੀਤਾ ਹੈ ਕਿ ਕੋਵਿਡ–19 ਲੌਕਡਾਊਨ ਦੌਰਾਨ ਆਮ ਆਦਮੀ ਦੀ ਖਪਤ ਲਈ ਖੰਡ, ਨਮਕ ਤੇ ਖੁਰਾਕੀ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬਣੀ ਰਹੇ
23 ਮਾਰਚ ਤੋਂ 4 ਅਪ੍ਰੈਲ 2020 ਤੱਕ ਰੇਲਵੇ ਨੇ ਖੰਡ ਦੀਆਂ 1342 ਵੈਗਨਾਂ, ਨਮਕ ਦੀਆਂ 958 ਵੈਗਨਾਂ ਤੇ ਖੁਰਾਕੀ ਤੇਲ ਦੀਆਂ 376 ਵੈਗਨਾਂ/ਟੈਂਕਾਂ ਦੀ ਢੁਆਈ ਕੀਤੀ
Posted On:
05 APR 2020 3:27PM by PIB Chandigarh
ਭਾਰਤੀ ਰੇਲਵੇ ਇਹ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਕਿ ਕੋਵਿਡ–19 ਕਾਰਨ ਰਾਸ਼ਟਰ ਵਿਆਪੀ ਲੌਕਡਾਊਨ ਕਾਰਨ ਆਮ ਆਦਮੀ ਦੀ ਖਪਤ ਲਈ ਖੰਡ, ਨਮਕ ਤੇ ਖੁਰਾਕੀ ਤੇਲ ਦੀ ਕੋਈ ਘਾਟ ਨਾ ਹੋਵੇ। ਇਸ ਸਮੇਂ ਦੌਰਾਨ ਇਨ੍ਹਾਂ ਜ਼ਰੂਰੀ ਵਸਤਾਂ ਦੀ ਲਦਾਈ, ਢੁਆਈ (ਟ੍ਰਾਂਸਪੋਰਟੇਸ਼ਨ) ਤੇ ਲੁਹਾਈ ਪੂਰੀ ਜ਼ੋਰਾਂ ’ਤੇ ਚਲਦੀ ਰਹੀ ਹੈ।
23 ਮਾਰਚ ਤੋਂ ਲੈ ਕੇ 4 ਅਪ੍ਰੈਲ 2020 ਤੱਕ ਪਿਛਲੇ 13 ਦਿਨਾਂ ਦੌਰਾਨ ਰੇਲਵੇ ਨੇ ਖੰਡ ਦੀਆਂ 1342 ਵੈਗਨਾਂ, ਨਮਕ ਦੀਆਂ 958 ਵੈਗਨਾਂ ਅਤੇ ਖੁਰਾਕ ਤੇਲ ਦੀਆਂ 378 ਵੈਗਨਾਂ/ਟੈਂਕਾਂ ਦੀ ਲਦਾਈ ਤੇ ਢੁਆਈ (ਟ੍ਰਾਂਸਪੋਰਟੇਸ਼ਨ) ਕੀਤੀ ਗਈ ਹੈ (ਇੱਕ ਵੈਗਨ ’ਚ 58–60 ਟਨ ਮਾਲ ਆਉਂਦਾ ਹੈ)। ਵੇਰਵੇ ਨਿਮਨਲਿਖਤ ਅਨੁਸਾਰ ਹਨ:
ਸੀਰੀਅਲ ਨੰਬਰ
|
ਮਿਤੀ
|
ਖੰਡ ਦੀਆਂ ਵੈਗਨਾਂ ਦੀ ਗਿਣਤੀ
|
ਨਮਕ ਦੀਆਂ ਵੈਗਨਾਂ ਦੀ ਗਿਣਤੀ
|
ਖੁਰਾਕੀ ਤੇਲ ਦੀਆਂ ਵੈਗਨਾਂ ਦੀ ਗਿਣਤੀ
|
1.
|
23.03.2020
|
42
|
168
|
-
|
2.
|
24.03.2020
|
-
|
168
|
50
|
3.
|
25.03.2020
|
42
|
42
|
-
|
4.
|
26.03.2020
|
42
|
42
|
-
|
5.
|
27.03.2020
|
42
|
42
|
-
|
6.
|
28.03.2020
|
126
|
42
|
50
|
7.
|
29.03.2020
|
210
|
42
|
42
|
8.
|
30.03.2020
|
252
|
8
|
-
|
9.
|
31.03.2020
|
293
|
84
|
-
|
10.
|
01.04.2020
|
210
|
-
|
-
|
11.
|
02.04.2020
|
-
|
133
|
64
|
12.
|
03.04.2020
|
41
|
103
|
122
|
13.
|
04.04.2020
|
42
|
84
|
50
|
|
ਕੁੱਲ ਜੋੜ
|
1342
|
958
|
378
|
ਬਹੁਤ ਸੀਨੀਅਰ ਪੱਧਰ ਦੇ ਅਧਿਕਾਰੀ ਮਾਲ–ਗੱਡੀਆਂ ਦੇ ਆਵਾਗਮਨ ’ਤੇ ਨਜ਼ਰ ਰੱਖ ਰਹੇ ਹਨ। ਬਹੁਤ ਸਾਰੇ ਟਰਮੀਨਲ ਪੁਆਇੰਟਾਂ ’ਤੇ ਮਾਲ ਦੀ ਲਦਾਈ ਤੇ ਲੁਹਾਈ ਦੇ ਕੰਮਾਂ ਵੇਲੇ ਰੇਲਵੇ ਨੂੰ ਦਰਪੇਸ਼ ਪਹਿਲੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ। ਆਵਾਗਮਨ ’ਚ ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਦੇ ਹੱਲ ਲਈ ਭਾਰਤੀ ਰੇਲਵੇ ਅਤੇ ਗ੍ਰਹਿ ਮੰਤਰਾਲਾ ਦੋਵੇਂ ਮਿਲ ਕੇ ਰਾਜ ਸਰਕਾਰਾਂ ਨਾਲ ਸੰਪਰਕ ਬਣਾ ਕੇ ਰੱਖ ਰਹੇ ਹਨ।
****
ਐੱਸਜੀ/ਐੱਮਕੇਵੀ
(Release ID: 1611402)
Visitor Counter : 178