ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ–19 ਵਿਰੁੱਧ ਰੋਕਥਾਮ ਨਾਲ ਸਬੰਧਿਤ ਕਦਮਾਂ ਵਜੋਂ ਆਈਆਈਟੀ ਕਾਨਪੁਰ ਦੇ ਖੋਜੀ ਕਰਨਗੇ ਸਰਜੀਕਲ ਮਾਸਕਸ ਦੀ ਸਸਤੀ ਵਾਇਰਸ-ਨਾਸ਼ਕ (virucidal) ਕੋਟਿੰਗ ਡਿਜ਼ਾਈਨ

Posted On: 04 APR 2020 5:14PM by PIB Chandigarh

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਵਿਧਾਨਕ ਇਕਾਈ ‘ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ’ (ਐੱਸਈਆਰਬੀ – ਵਿਗਿਆਨ ਤੇ ਇੰਜੀਨੀਅਰਿੰਗ ਖੋਜ ਬੋਰਡ) ਆਈਆਈਟੀ ਕਾਨਪੁਰ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਇੱਕ ਖੋਜ ’ਚ ਮਦਦ ਕਰ ਰਿਹਾ ਹੈ, ਜਿਸ ਵਿੱਚ ਇੱਕ ਸੁਰੱਖਿਆਤਮਕ ਕੋਟਿੰਗ ਵਿਕਸਿਤ ਕੀਤੀ ਜਾਵੇਗੀ ਜਿਸ ਰਾਹੀਂ ਕੋਵਿਡ–19 ਨਾਲ ਲੜਨ ਲਈ ਮੈਡੀਕੇਟਡ ਮਾਸਕਸ ਤੇ ਮੈਡੀਕਲ ਵੀਅਰ (ਪੀਪੀਈ) ਬਣਾਉਣ ’ਚ ਡਾਢੀ ਮਦਦ ਮਿਲੇਗੀ।

ਇਹ ਟੀਮ ਅਜਿਹੀ ਕੋਟਿੰਗ ਵਿਕਸਿਤ ਕਰੇਗੀ ਜਿਸ ਵਿੱਚ ਐਂਟੀ–ਮਾਈਕ੍ਰੋਬੀਅਲ ਵਿਸ਼ੇਸ਼ਤਾਵਾਂ ਵਾਲੇ ਆਮ ਪੌਲੀਮਰਜ਼ ਤੇ ਮੁੜ–ਉਦੇਸ਼ਯੋਗ ਐਂਟੀ–ਵਾਇਰਲ ਮੌਲੀਕਿਊਲਜ਼ ਤੇ ਸਮੱਗਰੀਆਂ ਦੇ ਸੁਮੇਲ ਦੀ ਵਰਤੋਂ ਹੋਵੇਗੀ ਅਤੇ ਇਹ ਇੱਕ ਸਸਤਾ ਹੱਲ ਹੋਵੇਗਾ। ਕੋਵਿਡ–19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਨਰਸਾਂ ਦੇ ਆਪਣੇ ਕੰਮ ਦੀ ਪ੍ਰਕਿਰਤੀ ਕਾਰਨ ਲਾਗ ਦੀ ਲਪੇਟ ’ਚ ਛੇਤੀ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉਨ੍ਹਾਂ ਨੂੰ ਇਸ ਦਾ ਬਹੁਤ ਲਾਭ ਪੁੱਜੇਗਾ ਕਿਉਂਕਿ ਇਸ ਨਾਲ ਕੋਵਿਡ–ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਉਨ੍ਹਾਂ ਲਈ ਸੁਰੱਖਿਆ ਦੀ ਇੱਕ ਤਹਿ ਜੁੜ ਜਾਵੇਗੀ। ਇਸ ਪ੍ਰੋਜੈਕਟ ਦੀ ਘੱਟ ਲਾਗਤ ਵੀ ਵੱਡੇ ਪੱਧਰ ’ਤੇ ਇਸ ਦੇ ਉਤਪਾਦਨ ’ਚ ਮਦਦ ਕਰੇਗੀ।

ਆਈਆਈਟੀ ਕਾਨਪੁਰ ਦੇ ਕੈਮਿਸਟ੍ਰੀ ਵਿਭਾਗ ਦੇ ਖੋਜਕਾਰ ਪੌਲੀਮਰਜ਼ ਦੀ ਵਰਤੋਂ ਕਰਦਿਆਂ ਵਾਇਰਸ-ਨਾਸ਼ਕ (virucidal)  ਕੋਟਿੰਗ ਡਿਜ਼ਾਇਨ ਕਰਨਗੇ, ਜਿਸ ਨਾਲ ਬੈਕਟੀਰੀਆ ਤੇ ਵਾਇਰਸ ਦਾ ਹਮਲਾ ਹੋਣ ਤੋਂ ਰੋਕ ਹੋਵੇਗੀ।

ਅਜਿਹੇ ਮੌਲੀਕਿਊਲਜ਼ ਦੀ ਵਰਤੋਂ ਰਾਹੀਂ ਪੌਲੀਮਰ ਕੋਟਿੰਗ ਨਾਲ ਇੱਕ ਵਾਧੂ ਸੁਰੱਖਿਆ ਮੁਹੱਈਆ ਹੋਵੇਗੀ ਜਿਨ੍ਹਾਂ ਨਾਲ ਕੋਰੋਨਾ ਵਾਇਰਸਜ਼ ਤੇ ਇਨਫ਼ਲੂਐਂਜ਼ਾ ਜਿਹੇ ਹੋਰ ਵਾਇਰਸਜ਼ ਜਾਂ ਤਾਂ ਅਸਥਿਰ ਹੋਣਗੇ ਅਤੇ/ਜਾਂ ਨਕਾਰਾ ਹੋ ਜਾਣਗੇ। ਐਂਟੀ–ਮਾਈਕ੍ਰੋਬੀਅਲ ਪੌਲੀਮਰ ਕੋਟਿੰਗ ਤੇ ਕਾਰਜਾਤਮਕ ਦਵਾਈਆਂ ਦੇ ਸੁਮੇਲ ਨਾਲ ਇੱਕ ਸਿਨਰਜਿਸਟਿਕ ਐਂਟੀਵਾਇਰਲ ਪ੍ਰਭਾਵ ਮੁਹੱਈਆ ਹੋਣ ਦੀ ਸੰਭਾਵਨਾ ਵੀ ਹੋਵੇਗੀ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਜ਼ਿਆਦਾਤਰ ਪ੍ਰਕਾਰ ਦੇ ਮਾਸਕ ਫ਼ਿਲਟ੍ਰੇਸ਼ਨ ਤੇ ਪੈਥੋਜਨਸ ਤੇ ਏਅਰੋਸੋਲਸ ਨੂੰ ਉਨ੍ਹਾਂ ਦੇ ਆਕਾਰ ਦੇ ਆਧਾਰ ’ਤੇ ਕਾਇਮ ਕਰਨ ਤੇ ਐਂਟੀ–ਮਾਈਕ੍ਰੋਬੀਅਲ ਨੂੰ ਗਤੀਹੀਣ ਕਰਦਿਆਂ ਕੰਮ ਕਰਦੇ ਹਨ ਅਤੇ ਫ਼ੈਬ੍ਰਿਕ ’ਤੇ ਐਂਟੀ–ਵਾਇਰਲ ਤੱਤ ਨਾਜ਼ੁਕ ਵਾਤਾਵਰਨਾਂ ’ਚ ਮਾਸਕਸ ਦੀ ਟਿਕਾਊਯੋਗਤਾ, ਮੁੜ–ਵਰਤੋਂਯੋਗਤਾ ਵਧਾਉਣ ਤੇ ਉਸ ਦੀ ਸੁਰੱਖਿਅਤ ਵਰਤੋਂ ਤੇ ਉਸ ਦਾ ਠੀਕ ਤਰੀਕੇ ਨਿਬੇੜਾ ਕਰਨ ’ਚ ਲਾਹੇਵੰਦ ਹੋ ਸਕਦੇ ਹਨ। ਵਾਧੂ ਸੁਰੱਖਿਆ ਖਾਸ ਤੌਰ ’ਤੇ ਤਦ ਵਡਮੁੱਲੀ ਹੋਵੇਗੀ ਜੇ ਮਾਸਕ ਦੀ ਘੱਟ ਲਾਗਤ ਵੀ ਇਸ ’ਚ ਜੁੜ ਜਾਵੇ।’

ਖੋਜੀਆਂ ਦੀ ਟੀਮ ’ਚ ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ–ਕਾਨਪੁਰ ਦੇ ਪ੍ਰੋਫ਼ੈਸਰ ਐੱਮ.ਐੱਲ.ਐੱਨ. ਰਾਓ, ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ–ਕਾਨਪੁਰ ਦੇ ਕੈਮਿਸਟ੍ਰੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਆਸ਼ੀਸ ਕੇ. ਪਾਤਰਾ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ–ਕਾਨਪੁਰ ਦੇ ਕੈਮਿਸਟ੍ਰੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਨਗਮਾ ਪ੍ਰਵੀਨ ਸ਼ਾਮਲ ਹਨ। ਇਸ ਟੀਮ ਦਾ ਉਦੇਸ਼ 3 ਮਹੀਨਿਆਂ ਦੇ ਅੰਦਰ ਇੱਕ ਬੁਨਿਆਦੀ ਪ੍ਰੋਟੋਟਾਈਪ ਤਿਆਰ ਕਰਨਾ ਹੈ ਤੇ ਅੱਗੇ ਚੱਲ ਕੇ ਵੱਡੇ ਪੱਧਰ ’ਤੇ ਆਪਣੀ ਸੰਭਾਵੀ ਵਰਤੋਂ ਲਈ ਸੰਭਾਵੀ ਉਦਯੋਗਿਕ ਤੇ/ਜਾਂ ਸਟਾਰਟ–ਅੱਪ ਭਾਗੀਦਾਰਾਂ ਨਾਲ ਮਿਲ ਕੇ ਕੰਮ ਕਰਨਾ ਹੈ।

ਇਹ ਟੀਮ ਮਿਆਰੀ ਸਿਹਤ ਉਪਯੋਗਤਾਵਾਂ ਜਿਵੇਂ ਕਿ ਸਰਜੀਕਲ ਮਾਸਕ ਤੇ ਮੈਡੀਕਲ ਵੀਅਰ ਨੂੰ ਕੋਟਿੰਗ ਕਰਨ ਲਈ ਪੌਲੀਮਰ ਤੇ ਮੁੜ–ਉਦੇਸ਼ਿਤ ਦਵਾਈਆਂ ਦੇ ਪ੍ਰਸਤਾਵਿਤ ਸੁਮੇਲ ਨੂੰ ਲਾਗੂ ਕਰੇਗੀ, ਜੋ ਮੈਡੀਕੇਟਡ ਮਾਸਕ ਤੇ ਮੈਡੀਕਲ ਵੀਅਰ (ਪੀਪੀਈ) ਬਣਾਉਣ ’ਚ ਮਦਦ ਕਰ ਸਕਦੀ ਹੈ। ਇਸ ਪ੍ਰਣਾਲੀ ਦੇ ਮਾਧਿਅਮ ਰਾਹੀਂ ਸਿਹਤ ਦੇਖਭਾਲ ਦੌਰਾਨ ਕੋਰੋਨਾ ਵਾਇਰਸ ਤੇ ਹੋਰ ਫਲੂ ਵਾਇਰਸ ਜਿਵੇਂ ਇਨਫ਼ਲੂਐਂਜ਼ਾ ਕਾਰਨ ਲੱਗਣ ਵਾਲੀ ਛੂਤ ਵਿਰੁੱਧ ਬਚਾਅ ਦੇ ਉਪਾਵਾਂ ’ਚ ਬਹੁਤ ਮਦਦ ਮਿਲਣ ਦੀ ਸੰਭਾਵਨਾ ਹੈ, ਜਿੱਥੇ ਡਾਕਟਰ ਤੇ ਨਰਸ ਛੂਤਗ੍ਰਸਤ ਰੋਗੀਆਂ ਦਾ ਇਲਾਜ ਕਰਨ ਦੌਰਾਨ ਸੰਪਰਕ ਵਿੱਚ ਆ ਕੇ ਬੇਹੱਦ ਸੰਵੇਦਨਸ਼ੀਲ ਹੋ ਜਾਂਦੇ ਹਨ। ਆਮ ਪੌਲੀਮਰਜ਼ ਤੇ ਮੁੜ–ਵਰਤੋਂ ਯੋਗ ਐਂਟੀ–ਵਾਇਰਲ/ਵਾਇਰਲ–ਰੋਕੂ ਦਵਾਈਆਂ ਤੇ ਉਤਪ੍ਰੇਰਕਾਂ ਦਾ ਉਪਯੋਗ ਕਰਨ ਨਾਲ ਇਸ ਡਿਜ਼ਾਈਨ ਦੀ ਹਸਪਤਾਲਾਂ ’ਚ ਲਾਗਤ–ਪ੍ਰਭਾਵੀ ਵੱਡੀ ਮਾਤਰਾ ’ਚ ਇਸ ਦਾ ਉਪਯੋਗ ਕਰਨ ਤੇ ਆਮ ਉਪਯੋਗ ਲਈ ਮੈਡੀਕੇਟਡ ਮਾਸਕ ਦਾ ਲਾਗਤ–ਪ੍ਰਭਾਵੀ ਉਤਪਾਦਨ ਵੱਡੇ ਪੱਧਰ ’ਤੇ ਕੀਤੇ ਜਾਣ ਦੀ ਇਜਾਜ਼ਤ ਵੀ ਪ੍ਰਦਾਨ ਕਰ ਸਕਦੀ ਹੈ।

 

ਚਿੱਤਰ 1. ਵਾਇਰਸਾਂ ਦੇ ਸੰਯੋਜਨ ਦਾ ਪ੍ਰਤੀਕਾਰ ਕਰਨ ਤੇ ਕਿਸੇ ਵੀ ਚਿਪਕੇ ਹੋਏ ਵਾਇਰਸਾਂ ਨੂੰ ਨਕਾਰਾ ਕਰਨ ਲਈ ਸਰਜੀਕਲ ਮਾਸਕ ਦੀ ਵਾਇਰਸਰੋਧੀ ਕੋਟਿੰਗ ਦੀ ਯੋਜਨਾ

 

(ਹੋਰ ਵੇਰਵਿਆਂ ਲਈ ਡਾ. ਨਗਮਾ ਪ੍ਰਵੀਨ (PI) ਨਾਲ nagma@iitk.ac.in, ਮੋਬਾ: 9474024181 ਉੱਤੇ ਸੰਪਰਕ ਕਰੋ )

 

*****

ਕੇਜੀਐੱਸ/(ਡੀਐੱਸਟੀ)
 


(Release ID: 1611250) Visitor Counter : 140