ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ
Posted On:
03 APR 2020 9:01PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।
ਦੋਹਾਂ ਨੇਤਾਵਾਂ ਨੇ ਚਲ ਰਹੀ ਕੋਵਿਡ-19 ਮਹਾਮਾਰੀ ਅਤੇ ਇਸ ਸਿਹਤ ਸੰਕਟ ਪ੍ਰਤੀ ਉਨ੍ਹਾਂ ਦੀਆਂ ਸਰਕਾਰਾਂ ਦੁਆਰਾ ਅਪਣਾਈ ਪ੍ਰਤੀਕਿਰਿਆ ਰਣਨੀਤੀਆਂ ਬਾਰੇ ਚਰਚਾ ਕੀਤੀ।
ਫਾਰਮਾਸਿਊਟੀਕਲ ਸਪਲਾਈ ਦੀ ਉਪਲੱਬਧਤਾ ਅਤੇ ਉੱਚ ਟੈਕਨੋਲੋਜੀ ਦੀ ਇਨੋਵੇਟਿਵ ਵਰਤੋਂ ਵਿੱਚ ਸੁਧਾਰ ਕਰਨ ਸਮੇਤ, ਦੋਹਾਂ ਨੇਤਾਵਾਂ ਨੇ ਇਸ ਮਹਾਮਾਰੀ ਨਾਲ ਲੜਨ ਵਿੱਚ ਭਾਰਤ ਅਤੇ ਇਜ਼ਰਾਈਲ ਦਰਮਿਆਨ ਸੰਭਵ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਇਆ। ਉਹ ਅਜਿਹੇ ਸਹਿਯੋਗਾਂ ਦਾ ਪਤਾ ਲਗਾਉਣ ਲਈ ਸੰਚਾਰ ਦਾ ਇੱਕ ਕੇਂਦ੍ਰਿਤ ਚੈਨਲ ਬਣਾਈ ਰੱਖਣ ਲਈ ਸਹਿਮਤ ਹੋਏ।
ਮਹਾਮਹਿਮ ਸ਼੍ਰੀ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਾਲ ਸਹਿਮਤੀ ਪ੍ਰਗਟਾਈ ਕਿ ਕੋਵਿਡ - 19 ਮਹਾਮਾਰੀ ਆਧੁਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਇਤਿਹਾਸਿਕ ਪਰਿਵਰਤਨ ਦੀ ਘਟਨਾ ਹੈ, ਅਤੇ ਇਹ ਪੂਰੀ ਮਾਨਵਤਾ ਦੇ ਸਾਂਝੇ ਹਿਤਾਂ ‘ਤੇ ਕੇਂਦਰਿਤ ਵਿਸ਼ਵੀਕਰਨ ਦਾ ਇੱਕ ਨਵਾਂ ਵਿਜ਼ਨ ਤਿਆਰ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ।
*****
ਵੀਆਰਆਰਕੇ/ਐੱਸਐੱਚ
(Release ID: 1610900)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam