ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਏਆਰਸੀਆਈ ਦੁਆਰਾ ਤਿਆਰ ਕੀਤਾ ਗਿਆ ਹੈਂਡ ਸੈਨੇਟਾਈਜ਼ਰ ਕੋਵਿਡ-19 ਦੇ ਸੰਕਟ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਦਿੱਤਾ ਗਿਆ

Posted On: 03 APR 2020 5:38PM by PIB Chandigarh

ਬਜ਼ਾਰ ਵਿੱਚ ਹੱਥ ਸਾਫ ਕਰਨ ਵਾਲੇ ਸੇਨੇਟਾਈਜ਼ਰਾਂ ਦੀ ਘਾਟ ਨੂੰ ਦੇਖਦਿਆਂ, ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨਾਲੋਜੀ ਵਿਭਾਗ (ਡੀਐੱਸਟੀ) ਦੇ ਖੁਦਮੁਖਤਾਰ ਖੋਜ ਤੇ ਵਿਕਾਸ ਸੈਂਟਰ, ਇੰਟਰਨੈਸ਼ਨਲ ਅਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੇਟਲਰਜੀ ਐਂਡ ਨਿਊ ਮਟਰੀਅਲਸ, ਹੈਦਰਾਬਾਦ ਨੇ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਅਨੁਸਾਰ ਹੱਥ ਸਾਫ ਕਰਨ ਵਾਲੇ ਸੈਨੇਟਾਈਜ਼ਰ  ਦਾ ਉਤਪਾਦਨ ਕੀਤਾ ਹੈ ਅਤੇ ਹੈਦਰਾਬਾਦ ਦੇ ਪੁਲਿਸ ਕਰਮਚਾਰੀਆਂ, ਵਿਦਿਆਰਥੀਆਂ ਤੇ ਸੰਸਥਾ ਦੇ ਸਟਾਫ ਵਿੱਚ ਵੰਡਿਆ ਹੈ। ਵਿਗਿਆਨੀਆਂ ਦੀ ਇਕ ਟੀਮ, ਵਿਦਿਆਰਥੀ ਅਤੇ ਸਟਾਫ ਸਵੈ ਇੱਛਾ ਨਾਲ ਅਗੇ ਆਇਆ ਤੇ  40 ਲੀਟਰ ਸੈਨੇਟਾਈਜ਼ਰ  ਤਿਆਰ ਕੀਤਾ।

ਸੈਨੇਟਾਈਜ਼ਰ  ਤਿਆਰ ਕਰਨ ਦਾ ਮੁਕੰਮਲ ਵਿਚਾਰ ਪੈਕੇਜਿੰਗ ਅਤੇ ਇਸਦੀ ਵੰਡ ਸਿਰਫ ਛੇ ਘੰਟਿਆਂ ਵਿੱਚ ਹੀ ਪੂਰਾ ਕਰ ਲਿਆ ਗਿਆ।  ਇਸੇ ਦੌਰਾਨ ਦੇਸ਼ ਵਿੱਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਵਿੱਚੋ ਕਈ ਆਪਣੇ ਹੋਮ ਟਾਊਨਾਂ ਨੂੰ ਜਾਣ ਲਈ ਤਿਆਰ ਹੋ ਗਏ।  ਯਾਤਰਾ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਬੋਤਲ ਹੈਂਡ ਸੈਨੇਟਾਈਜ਼ਰ  ਅਤੇ ਚਿਹਰਾ ਢੱਕਣ ਲਈ ਇੱਕ-ਇੱਕ ਮਾਸਕ ਦਿੱਤਾ ਗਿਆ।  ਸੁਰੱਖਿਆ ਅਮਲੇ, ਕੰਟੀਨ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਵਿਗਿਆਨੀਆਂ ਨੂੰ ਵੀ ਸੈਨੇਟਾਈਜ਼ਰ  ਵੰਡਿਆ ਗਿਆ ਤੇ ਸੰਸਥਾ ਦੇ ਪ੍ਰਵੇਸ਼ ਗੇਟਾਂ ਤੇ ਹੋਰ ਸਾਂਝੀਆਂ ਥਾਵਾਂ ਤੇ ਵੀ ਸੈਨੇਟਾਈਜ਼ਰ  ਰੱਖੇ ਗਏ।   ਆਪਤਾ ਪ੍ਰਬੰਧਨ ਤੇ ਚੌਕਸੀ ਦੇ ਕੰਮ ਵਿੱਚ ਯੋਗਦਾਨ ਪਾਉਣ ਤੋਂ ਅਲਾਵਾ ਏਆਰਸੀਆਈ  ਪਰਿਵਾਰ ਦੀ ਚਿੰਤਾ ਨੂੰ ਦੇਖਦਿਆਂ ਸਾਰਿਆਂ ਨੇ ਟੀਮ ਭਾਵਨਾ ਨਾਲ ਕੰਮ ਕਰਦਿਆਂ ਸੈਨੇਟਾਈਜ਼ਰ ਤਿਆਰ ਕਰਨ ਦੇ ਕੰਮ ਨੂੰ ਬਹੁਤ ਥੋੜ੍ਹੇ ਸਮੇਂ ਵਿੱਚ ਸੰਭਵ ਬਣਾ ਦਿੱਤਾ।  

ਆਪਣੀ ਜਾਨ ਦਾ ਖਤਰਾ ਮੁੱਲ ਲੈ ਕੇ ਸਮਾਜਿਕ ਦੂਰੀ ਨੂੰ ਲਾਗੂ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਏਆਰਸੀਆਈ  ਦੇ ਡਾਇਰੈਕਟਰ  ਡਾਕਟਰ ਜੀ ਪਦਮਨਾਭਮ ਨੇ ਟੀਮ ਨੂੰ ਨਿਦੇਸ਼ ਦਿੱਤੇ ਕਿ ਸੈਨੇਟਾਈਜ਼ਰ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ ਤਾਕਿ  ਇਸ ਨੂੰ ਉਨ੍ਹਾਂ ਵਿੱਚ ਵੰਡਿਆ ਜਾ ਸਕੇ। ਜਿਸ ਤੇ ਵੱਡੀ ਮਿਕਦਾਰ ਵਿੱਚ ਸੈਨੇਟਾਈਜ਼ਰ  ਤਿਆਰ ਕੀਤਾ ਗਿਆ ਤੇ  ਏਆਰਸੀਆਈ  ਦੇ ਸੀਨੀਅਰ ਵਿਗਿਆਨੀ ਡਾਕਟਰ ਆਰ ਵਿਜੇ ਨੇ ਰਚਨਾਕੋਂਦਾ ਦੇ ਡਿਪਟੀ ਕਮਿਸ਼ਨਰ ਆਵ੍ ਪੁਲਿਸ (ਡੀਸੀਪੀ) ਸ਼੍ਰੀ ਸਨਪ੍ਰੀਤ ਸਿੰਘ ਨੂੰ ਤਿਆਰ ਕੀਤਾ ਗਿਆ ਸੈਨੇਟਾਈਜ਼ਰ ਸੌਂਪਿਆ।

ਡੀਸੀਪੀ ਨੇ ਵਿਗਿਆਨੀਆਂ ਦੁਆਰਾ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਜਿੱਥੋਂ ਤੱਕ ਸੰਭਵ ਹੋ ਸਕੇ, ਵੱਧ ਤੋਂ ਵੱਧ ਪੁਲਿਸ ਕਰਮਚਾਰੀਆਂ ਲਈ ਹੋਰ ਵਧੇਰੀ ਮਾਤਰਾ ਵਿੱਚ ਸੈਨੇਟਾਈਜ਼ਰ ਪ੍ਰਦਾਨ ਕਰਵਾਉਣ ਦੀ ਬੇਨਤੀ ਕੀਤੀ।  ਏਆਰਸੀਆਈ ਨੇ ਵੱਡੀ ਪੱਧਰ ਤੇ ਸੈਨੇਟਾਈਜ਼ਰ  ਦਾ ਉਤਪਾਦਨ ਕਰਨ ਦੇ ਸਾਰੇ ਪ੍ਰਬੰਧ ਕੀਤੇ ਤੇ 100-100 ਮਿਲੀਲਿਟਰ ਦੀਆਂ ਬੋਤਲਾਂ ਵਿੱਚ ਉਪਲੱਬਧ ਕਰਵਾਇਆ ਜਿਸ ਨੂੰ ਪੁਲਿਸ ਕਰਮਚਾਰੀ ਅਸਾਨੀ ਨਾਲ ਆਪਣੀਆਂ ਜੇਬਾਂ ਵਿੱਚ ਪਾ ਕੇ ਲੈ ਜਾ ਸਕਣ। ਹਰੇਕ ਪੁਲਿਸ ਕਰਮਚਾਰੀ ਲਈ ਇੱਕ ਹਫਤੇ ਤੋਂ ਵੱਧ ਦੇ ਸਮੇਂ ਇੱਕ ਬੋਤਲ ਚਲ ਸਕਦੀ ਹੈ ।

ਡਾਕਟਰ ਪਦਮਨਾਭਮ ਨੇ ਡੀਸੀਪੀ ਦੁਆਰਾ ਕੀਤੀ ਗਈ ਪ੍ਰਸ਼ੰਸਾ ਬਾਰੇ ਟੀਮ ਦੇ ਸਾਰੇ ਹੀ ਮੈਂਬਰਾਂ ਨੂੰ ਜਿਨ੍ਹਾਂ ਨੇ ਏਆਰਸੀਆਈ  ਦੇ ਇਸ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਦੱਸਿਆ ਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਹੋਰ ਵਿਗਿਆਨੀਆਂ ਨੂੰ ਵੀ ਕੋਵਿਡ ਵਿਰੁੱਧ ਵਿੱਢੀ ਲੜਾਈ ਵਿੱਚ ਹੋਰ ਵਿਚਾਰਾਂ ਨਾਲ ਅੱਗੇ ਆਉਣ ਲਈ ਆਖਿਆ।

ਕੋਰੋਨਾ ਵਾਇਰਸ ਦੀ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਹੱਥਾਂ, ਪੌੜੀਆਂ ਦੀਆਂ ਰੇਲਿੰਗਾਂ, ਦਰਵਾਜ਼ਿਆਂ ਦੇ ਹੈਂਡਲਾਂ 'ਆਈਆਰਆਈਐੱਸ' ਬਾਇਓਮੀਟ੍ਰਿਕ ਮਸ਼ੀਨ, ਚਾਬੀਆਂ, ਸਾਂਝੇ ਤੌਰ ਤੇ ਇਸਤੇਮਾਲ ਵਿੱਚ ਲਿਆਂਦੇ ਜਾਣ ਵਾਲੇ ਉਪਕਰਣਾਂ, ਸਰਕਾਰੀ ਗੱਡੀਆਂ ਆਦਿ ਨੂੰ ਸੈਨੇਟਾਈਜ਼ਰ  ਨਾਲ ਚੰਗੀ ਨਾਲ ਧੋਵੋ ਤੇ ਸਾਫ ਕਰੋ।  

*****

ਕੇਜੀਐੱਸ/(ਡੀਐੱਸਟੀ)



(Release ID: 1610898) Visitor Counter : 100