ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਆਪਣੀ ਪੂਰੀ ਮਸ਼ੀਨਰੀ ਨੂੰ ਕੋਵਿਡ-19 ਵਾਇਰਸ ਇਨਫੈਕਸ਼ਨ ਤੋਂ ਬਚਾਅ ਲਈ ਵਿਸਤ੍ਰਿਤ ਕਦਮ ਚੁੱਕਣ ਲਈ ਤਿਆਰ ਕੀਤਾ
ਰੇਲਵੇ ਮੰਤਰੀ ਅਤੇ ਵਪਾਰ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਰੇਲਵੇ ਦੇ ਰਾਜ ਮੰਤਰੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ 5 ਮਾਰਚ, 2020 ਤੋਂ ਤਿਆਰੀਆਂ ਵਿੱਚ ਤੇਜ਼ੀ ਲਿਆ ਰਹੇ ਹਨ
ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ 24X7 ਨਿਰਵਿਘਨ ਮਾਲ ਢੁਆਈ ਗੱਡੀਆਂ ਅਤੇ ਪਾਰਸਲ ਗੱਡੀਆਂ ਦਾ ਚਲਣਾ ਜਾਰੀ, 24 ਮਾਰਚ, 2020 ਤੋਂ 2 ਅਪ੍ਰੈਲ, 2020 ਦਰਮਿਆਨ 4 ਲੱਖ ਵੈਗਨਾਂ ਦੀ ਮਾਲ ਢੁਆਈ ਹੋਈ ਤਾਕਿ ਸਪਲਾਈ ਚੇਨ ਨਿਰਵਿਘਨ ਜਾਰੀ ਰਹੇ
ਰੇਲਵੇ ਹਸਪਤਾਲਾਂ ਵਿੱਚ 5,000 ਆਈਸੋਲੇਸ਼ਨ ਬੈੱਡ ਅਤੇ ਸਾਰੇ ਰੇਲਵੇ ਅਦਾਰਿਆਂ ਵਿੱਚ 11,000 ਕੁਆਰੰਟੀਨ ਬੈੱਡ ਕੋਵਿਡ-19 ਮਰੀਜ਼ਾਂ ਲਈ ਰਾਖਵੇਂ ਰੱਖੇ ਗਏ
ਇਸ ਤੋਂ ਇਲਾਵਾ 80,000 ਬੈੱਡਾਂ ਵਾਲੇ 5,000 ਡੱਬੇ ਕੁਆਰੰਟੀਨ ਆਈਸੋਲੇਸ਼ਨ ਸੁਵਿਧਾਵਾਂ ਲਈ ਹਾਸਲ ਕੀਤੇ ਗਏ, ਕੁੱਲ 20,000 ਅਜਿਹੇ ਡੱਬਿਆਂ ਦੀ ਪਹਿਚਾਣ ਕੀਤੀ ਗਈ
ਨਿਜੀ ਸਿਹਤ ਸੰਭਾਲ਼ ਮਾਸਕ ਅਤੇ ਸੈਨੇਟਾਈਜ਼ਰ ਵਿਕਸਿਤ ਕਰਨ ਲਈ ਭਾਰੀ ਯਤਨ, 1 ਅਪ੍ਰੈਲ, 2020 ਤੱਕ ਭਾਰਤੀ ਰੇਲਵੇ ਨੇ ਕੁੱਲ 287704 ਮਾਸਕ ਅਤੇ 25806 ਲਿਟਰ ਸੈਨੇਟਾਈਜ਼ਰ ਤਿਆਰ ਕੀਤਾ
ਠੇਕੇ ਵਾਲੇ ਅਤੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਭੁਗਤਾਨ
Posted On:
03 APR 2020 4:25PM by PIB Chandigarh
ਭਾਰਤੀ ਰੇਲਵੇ ਨੇ ਆਪਣੀ ਪੂਰੀ ਮਸ਼ੀਨਰੀ ਨੂੰ ਕੋਵਿਡ-19 ਵਾਇਰਸ ਇਨਫੈਕਸ਼ਨ ਦੇ ਬਚਾਅ ਲਈ ਵਿਸਤ੍ਰਿਤ ਕਦਮ ਚੁੱਕਣ ਲਈ ਤਿਆਰ ਕਰ ਲਿਆ ਹੈ। ਰੇਲਵੇ ਮੰਤਰੀ ਅਤੇ ਵਪਾਰ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਅੰਗਦੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੋਦ ਕੁਮਾਰ ਯਾਦਵ 5 ਮਾਰਚ, 2020 ਤੋਂ ਤਿਆਰੀਆਂ ਦੇ ਪੱਧਰ ਦਾ ਜਾਇਜ਼ਾ ਲੈ ਰਹੇ ਹਨ। ਜਨਰਲ ਮੈਨੇਜਰਾਂ ਅਤੇ ਰੇਲਵੇ ਬੋਰਡ ਦੇ ਪ੍ਰਮੁੱਖ ਅਧਿਕਾਰੀਆਂ ਦੀ ਮੀਟਿੰਗ ਹਰ ਰੋਜ਼ ਹੋ ਰਹੀ ਹੈ। ਇਸ ਨਾਲ ਹਿਦਾਇਤਾਂ ਜਾਰੀ ਕਰਨ, ਫੀਡਬੈਕ ਲੈਣ, ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਪ੍ਰਭਾਵੀ ਸੰਚਾਰ ਕਾਇਮ ਰੱਖਣ ਦੇ ਯਤਨਾਂ ਵਿੱਚ ਮਦਦ ਮਿਲ ਰਹੀ ਹੈ।
ਹੇਠ ਲਿਖੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ -
1. 24X7 ਨਿਰਵਿਘਨ ਮਾਲ ਢੁਆਈ ਗੱਡੀਆਂ ਅਤੇ ਪਾਰਸਲ ਗੱਡੀਆਂ ਦਾ ਚਲਣਾ ਜਾਰੀ ਹੈ ਤਾਕਿ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣੀ ਰਹਿ ਸਕੇ- 24 ਮਾਰਚ, 2020 ਤੋਂ 2 ਅਪ੍ਰੈਲ, 2020 ਦਰਮਿਆਨ 4 ਲੱਖ ਵੈਗਨਾਂ ਮਾਲ ਦੀ ਢੁਆਈ ਹੋਈ ਤਾਕਿ ਸਪਲਾਈ ਚੇਨ ਨਿਰਵਿਘਨ ਜਾਰੀ ਰਹੇ ਸਕੇ। ਇਨ੍ਹਾਂ ਵਿਚੋਂ 2.23 ਲੱਖ ਤੋਂ ਵੱਧ ਵੈਗਨਾਂ ਵਿੱਚ ਜ਼ਰੂਰੀ ਵਸਤਾਂ ਜਿਵੇਂ ਕਿ ਅਨਾਜ, ਨਮਕ, ਖੰਡ, ਦੁੱਧ, ਖਾਣ ਵਾਲੇ ਤੇਲ, ਪਿਆਜ਼, ਫਲ, ਸਬਜ਼ੀਆਂ, ਪੈਟਰੋਲੀ ਉਤਪਾਦ, ਕੋਲਾ, ਖਾਦਾਂ ਆਦਿ ਦੀ ਢੁਆਈ ਦੇਸ਼ ਭਰ ਵਿੱਚ ਕੀਤੀ ਗਈ।
ਭਾਰਤੀ ਰੇਲਵੇ ਦਾ ਸਟਾਫ ਵੱਖ-ਵੱਖ ਮਾਲ ਸ਼ੈੱਡਾਂ, ਸਟੇਸ਼ਨਾਂ ਅਤੇ ਕੰਟਰੋਲ ਦਫਤਰਾਂ ਵਿੱਚ 24X7 ਦੇ ਅਧਾਰ ਤੇ ਕੰਮ ਕਰ ਰਿਹਾ ਹੈ ਤਾਕਿ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਤ ਨਾ ਹੋਵੇ। ਇੰਜਣਾਂ ਦੇ ਪਾਇਲਟ ਅਤੇ ਗਾਰਡਾਂ ਦੁਆਰਾ ਗੱਡੀਆਂ ਨੂੰ ਪੂਰੀ ਨਿਪੁੰਨਤਾ ਨਾਲ ਚਲਾਇਆ ਜਾ ਰਿਹਾ ਹੈ। ਪ੍ਰਮੁੱਖ ਸਾਂਭ ਸੰਭਾਲ਼ ਸਟਾਫ, ਜਿਨ੍ਹਾਂ ਵਿੱਚ ਟਰੈਕ, ਸਿਗਨਲਿੰਗ, ਓਵਰਹੈੱਡ ਉਪਕਰਣਾਂ, ਇੰਜਣਾਂ, ਡੱਬਿਆਂ ਅਤੇ ਵੈਗਨਾਂ ਦਾ ਸਟਾਫ ਸ਼ਾਮਿਲ ਹੈ, ਦੁਆਰਾ ਢਾਂਚੇ ਦੀ ਸਹੀ ਸੰਭਾਲ਼ ਕੀਤੀ ਜਾ ਰਹੀ ਹੈ ਤਾਕਿ ਮਾਲ ਗੱਡੀਆਂ ਦੀ ਸਹੀ ਆਵਾਜਾਈ ਜਾਰੀ ਰਹਿ ਸਕੇ।
ਸੰਸਥਾਗਤ ਢਾਂਚੇ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ ਤਾਕਿ ਜ਼ੋਨਲ ਰੇਲਵੇਜ਼ ਨੂੰ ਜੋ ਮੁੱਦੇ ਪੇਸ਼ ਆ ਰਹੇ ਹਨ ਉਨ੍ਹਾਂ ਦੇ ਹੱਲ ਲਈ ਮਾਲ ਗੱਡੀਆਂ ਦੀ ਆਵਾਜਾਈ, ਸ਼ੈੱਡਾਂ/ਪਾਰਸਲ ਟਿਕਾਣਿਆਂ ਉੱਤੇ ਅਤੇ ਰੈਕਾਂ ਦੀ ਲੋਡਿੰਗ /ਅੱਪਲੋਡਿੰਗ ਉੱਤੇ ਕੰਟਰੋਲ ਲਈ ਗ੍ਰਹਿ ਮੰਤਰਾਲਾ ਵੱਲੋਂ ਕੰਟਰੋਲ ਰੂਮ ਰੀਅਲ ਟਾਈਮ ਅਧਾਰ ਤੇ ਰੇਲਵੇ ਅਧਿਕਾਰੀਆਂ ਰਾਹੀਂ ਕਾਇਮ ਕੀਤੇ ਗਏ ਹਨ ਜੋ ਕਿ ਐੱਮਐਚਏ ਕੰਟਰੋਲ ਰੂਮ ਦਾ ਹਿੱਸਾ ਹਨ।
2. ਪਾਰਸਲ ਗੱਡੀਆਂ ਦੀ ਆਵਾਜਾਈ - ਜ਼ਰੂਰੀ ਵਸਤਾਂ ਜਿਵੇਂ ਮੈਡੀਕਲ ਸਪਲਾਈ, ਮੈਡੀਕਲ ਉਪਕਰਣ, ਖੁਰਾਕ ਆਦਿ ਦੀ ਛੋਟੇ ਪਾਰਸਲਾਂ ਵਿੱਚ ਢੁਆਈ ਕੋਵਿਡ-19 ਲੌਕਡਾਊਨ ਦੌਰਾਨ ਕਾਫੀ ਅਹਿਮ ਬਣ ਰਹੀ ਹੈ। ਇਸ ਜ਼ਰੂਰੀ ਲੋੜ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਨੇ ਰੇਲਵੇ ਪਾਰਸਲ ਵੈਨ ਮੁਹੱਈਆ ਕਰਵਾਏ ਹਨ ਜੋ ਕਿ ਈ-ਕਮਰਸ ਅਦਾਰਿਆਂ ਅਤੇ ਹੋਰ ਗਾਹਕਾਂ, ਜਿਨ੍ਹਾਂ ਵਿੱਚ ਰਾਜ ਸਰਕਾਰਾਂ ਵੀ ਸ਼ਾਮਿਲ ਹਨ, ਦੀਆਂ ਤੇਜ਼ ਢੁਆਈ ਜ਼ਰੂਰਤਾਂ ਨੂੰ ਪੂਰਾ ਕਰ ਸਕਣਗੀਆਂ।
3. ਡੈਮਰੇਜ ਅਤੇ ਵਾਰਫੇਜ ਨਿਯਮਾਂ ਵਿੱਚ ਛੋਟ - ਕੋਰੋਨਾ ਵਾਇਰਸ ਨੂੰ ਇੱਕ ਕੁਦਰਤੀ ਆਪਦਾ ਮੰਨਦੇ ਹੋਏ ਡੈਮਰੇਜ ਅਤੇ ਵਾਰਫੇਜ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ ਅਤੇ ਇਸ ਲਈ ਕੁਦਰਤੀ ਆਪਦਾ ਧਾਰਾ ਦਾ ਸਹਾਰਾ ਲਿਆ ਗਿਆ ਹੈ।
4. ਖਾਲੀ ਕੰਟੇਨਰਾਂ ਅਤੇ ਫਲੈਟ ਕੰਟੇਨਰਾਂ ਦੀ ਆਵਾਜਾਈ ਲਈ ਕੋਈ ਢੁਆਈ ਭਾੜਾ ਨਹੀਂ ਵਸੂਲਿਆ ਜਾਵੇਗਾ - ਵਸਤਾਂ ਦੀ ਨਿਰੰਤਰ ਢੁਆਈ ਨੂੰ ਯਕੀਨੀ ਬਣਾਉਣ ਲਈ ਖਾਲੀ ਕੰਟੇਨਰਾਂ ਅਤੇ ਫਲੈਟ ਕੰਟੇਨਰਾਂ ਦੀ ਢੋਆ ਢੁਆਈ ਉੱਤੇ 24 ਮਾਰਚ, 2020 ਤੋਂ 30 ਅਪ੍ਰੈਲ, 2020 ਤੱਕ ਕੋਈ ਢੁਆਈ ਭਾੜਾ ਨਹੀਂ ਵਸੂਲਿਆ ਜਾਵੇਗਾ।
5. ਕੇਂਦਰੀ ਕੰਟਰੋਲ ਸੈਂਟਰ ਸਥਾਪਿਤ - ਰੇਲਵੇ ਬੋਰਡ ਦੁਆਰਾ ਡਾਇਰੈਕਟਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਇੱਕ ਕੇਂਦਰੀ ਕੰਟਰੋਲ ਸੈੱਲ 27 ਮਾਰਚ, 2020 ਨੂੰ ਰੇਲਵੇ ਪ੍ਰਸ਼ਾਸਨ ਅਤੇ ਆਮ ਜਨਤਾ ਦਰਮਿਆਨ ਸੂਚਨਾ ਦੇ ਅਦਾਨ-ਪ੍ਰਦਾਨ ਲਈ ਕਾਇਮ ਕੀਤਾ ਗਿਆ ਹੈ। ਕੰਟਰੋਲ ਸੈੱਲ 24 ਘੰਟੇ ਰੇਲਵੇ ਹੈਲਪਲਾਈਨ ਨੰਬਰਾਂ 139 ਅਤੇ 138 ਉੱਤੇ ਆਉਂਦੀਆਂ ਕਾਲਾਂ, railmadad@rb.railnet.gov.in ਉੱਤੇ ਆਉਂਦੀਆਂ ਈ-ਮੇਲਾਂ ਦੇਖਣ ਲਈ ਕੰਮ ਕਰ ਰਿਹਾ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਜੋ ਰੁਝਾਨ ਆਉਂਦੇ ਹਨ ਉਨ੍ਹਾਂ ਉੱਤੇ ਵੀ ਨਿਗਰਾਨੀ ਰੱਖ ਰਿਹਾ ਹੈ। ਇਹ ਰੇਲਵੇ ਦੇ ਗਾਹਕਾਂ ਅਤੇ ਹੋਰਨਾਂ ਨੂੰ, ਜੋ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ, ਉਨ੍ਹਾਂ ਨੂੰ ਵੀ ਸਮੇਂ ਸਿਰ ਕਾਰਵਾਈ ਕਰਕੇ ਦੂਰ ਕਰ ਰਿਹਾ ਹੈ।
6. ਕੁਆਰੰਟੀਨ ਉਦੇਸ਼ ਲਈ ਰੱਖੇ 11,000 ਬੈੱਡਾਂ ਤੋਂ ਇਲਾਵਾ ਤਕਰੀਬਨ 5,000 ਬੈੱਡ 17 ਸਮਰਪਿਤ ਹਸਪਤਾਲਾਂ ਅਤੇ 33 ਹਸਪਤਾਲ ਬਲਾਕਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਰੱਖੇ ਗਏ ਹਨ। ਇਹ ਹਸਪਤਾਲ ਅਤੇ ਬਲਾਕ ਇਸ ਉਦੇਸ਼ ਲਈ ਤਿਆਰ ਕੀਤੇ ਜਾ ਰਹੇ ਹਨ।
5,000 ਡੱਬਿਆਂ ਨੂੰ ਕੁਆਰੰਟੀਨ /ਆਈਸੋਲੇਸ਼ਨ ਸੁਵਿਧਾਵਾਂ ਲਈ ਤਿਆਰ ਕੀਤਾ ਗਿਆ - ਭਾਰਤੀ ਰੇਲਵੇ ਦੁਆਰਾ ਦੇਸ਼ ਭਰ ਵਿੱਚ 80,000 ਬੈੱਡਾਂ ਵਾਲੇ 5,000 ਡੱਬੇ ਕੋਵਿਡ-19 ਦੇ ਮਰੀਜ਼ਾਂ ਲਈ ਕੁਆਰੰਟੀਨ /ਆਈਸੋਲੇਸ਼ਨ ਸੁਵਿਧਾਵਾਂ ਪ੍ਰਦਾਨ ਕਰਨ ਲਈ ਤਬਦੀਲ ਕੀਤੇ ਜਾ ਰਹੇ ਹਨ। ਡਿਜ਼ਾਈਨ ਤਿਆਰ ਹੋ ਗਏ ਹਨ, ਪ੍ਰੋਟੋਟਾਈਪ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਤਬਦੀਲੀ ਦੀ ਕਾਰਵਾਈ ਜ਼ੋਨਲ ਰੇਲਵੇ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ ਕੁੱਲ 20,000 ਡੱਬੇ ਤਿਆਰ ਹੋਣਗੇ ਜਿਨ੍ਹਾਂ ਵਿੱਚ 3.2 ਲੱਖ ਬੈੱਡ ਹੋਣਗੇ ਅਤੇ ਉਨ੍ਹਾਂ ਦੀ ਵਰਤੋਂ ਲੋੜ ਪੈਣ ਉੱਤੇ ਕੀਤੀ ਜਾ ਸਕੇਗੀ।
7. ਮੈਡੀਕਲ ਉਪਕਰਣ, ਪੀਪੀਈਜ਼ ਅਤੇ ਵੈਂਟੀਲੇਟਰਾਂ ਦੀ ਖਰੀਦ - ਕਾਫੀ ਗਿਣਤੀ ਵਿੱਚ ਨਿਜੀ ਸੁਰੱਖਿਆ ਉਪਕਰਣ (ਪੀਪੀਈਜ਼), ਵੈਂਟੀਲੇਟਰ ਆਦਿ ਦਾ ਮੁਹੱਈਆ ਹੋਣਾ ਕੋਵਿਡ-19 ਨਾਲ ਜੰਗ ਲਈ ਬਹੁਤ ਜ਼ਰੂਰੀ ਹੈ। ਰੇਲਵੇ ਜ਼ੋਨਾਂ ਅਤੇ ਉਤਪਾਦਨ ਯੂਨਿਟਾਂ ਦੁਆਰਾ ਵੈਂਟੀਲੇਟਰਾਂ, ਪੀਪੀਈਜ਼ ਅਤੇ ਮੈਡੀਕਲ ਉਪਕਰਣ ਹਾਸਲ ਕਰਨ ਲਈ ਕਾਰਵਾਈ ਕੀਤੀ ਗਈ ਹੈ ਤਾ ਕਿ ਲੋੜ ਪੈਣ ਤੇ ਉਨ੍ਹਾਂ ਦੀ ਸਪਲਾਈ ਕੀਤੀ ਜਾ ਸਕੇ।
ਕੰਮ ਵਾਲੀਆਂ ਵੱਖ-ਵੱਖ ਥਾਵਾਂ ਉੱਤੇ ਕੋਰੋਨਾ ਬਚਾਅ ਕਦਮ - ਜਿਵੇਂ ਕਿ ਮਾਲ ਦੀ ਢੁਆਈ ਦਾ ਕੰਮ, ਜ਼ਰੂਰੀ ਵਸਤਾਂ ਅਤੇ ਸਮਾਨ ਦੀ ਢੁਆਈ ਲਗਾਤਾਰ ਜਾਰੀ ਹੈ, ਅਪ੍ਰੇਸ਼ਨ ਅਤੇ ਸਾਂਭ ਸੰਭਾਲ਼ ਸਟਾਫ ਇਸ ਦੇ ਲਈ ਨਿਰੰਤਰ ਕੰਮ ਕਰ ਰਿਹਾ ਹੈ। ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਹੌਂਸਲੇ ਵਧਾਉਣ ਲਈ ਕੰਮ ਵਾਲੀਆਂ ਥਾਵਾਂ ਉੱਤੇ ਹੇਠ ਲਿਖੀਆਂ ਗੱਲਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ -
(i) ਡਿਊਟੀ ‘ਤੇ ਆ ਰਹੇ ਸਾਰੇ ਸਟਾਫ ਲਈ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਵਸਤਾਂ ਠੇਕੇ ਉੱਤੇ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਵੀ ਯਕੀਨੀ ਬਣਾਈਆਂ ਜਾ ਰਹੀਆਂ ਹਨ। ਰੇਲਵੇ ਵਰਕਸ਼ਾਪਾਂ, ਕੋਚਿੰਗ ਡਿਪੂ ਅਤੇ ਹਸਪਤਾਲ ਇਸ ਮੌਕੇ ਨੂੰ ਸੰਭਾਲ਼ਣ ਲਈ ਤਿਆਰ ਹਨ ਅਤੇ ਉਹ ਸਥਾਨਕ ਪੱਧਰ ਉੱਤੇ ਸੈਨੇਟਾਈਜ਼ਰ ਅਤੇ ਮਾਸਕ ਵੀ ਤਿਆਰ ਕਰਵਾ ਰਹੇ ਹਨ।
(ii) ਸਾਰੀਆਂ ਕੰਮ ਵਾਲੀਆਂ ਥਾਵਾਂ ਉੱਤੇ ਸਾਬਣ, ਪਾਣੀ ਅਤੇ ਧੁਆਈ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਥਾਨਕ ਖੋਜਾਂ ਨਾਲ ਹੈਂਡਜ਼ ਫਰੀ ਵਾਸ਼ਿੰਗ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।
(iii) ਸਮਾਜਿਕ ਦੂਰੀ ਯਕੀਨੀ ਬਣਾਈ ਜਾ ਰਹੀ ਹੈ। ਇਸ ਸਬੰਧ ਵਿੱਚ ਰੈਗੂਲਰ ਅਧਾਰ ਤੇ ਸਾਰੇ ਸਟਾਫ ਜਿਵੇਂ ਕਿ ਟਰੈਕ ਮੈਨ, ਲੋਕੋਮੋਟਿਵ ਪਾਇਲਟਾਂ ਆਦਿ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
8. ਰੇਲਵੇ ਸਿਹਤ ਸੇਵਾਵਾਂ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ - ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਰੇਲਵੇ ਸਿਹਤ ਸੇਵਾਵਾਂ ਰੇਲਵੇ ਹਸਪਤਾਲਾਂ /ਸਿਹਤ ਕੇਂਦਰਾਂ ਵਿੱਚ ਉਨ੍ਹਾਂ ਦੇ ਸ਼ਨਾਖਤੀ ਕਾਰਡ ਵਿਖਾਉਣ ਉੱਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
9. ਪੀਐੱਮ-ਕੇਅਰਸ ਫੰਡ ਵਿੱਚ ਰੇਲਵੇ ਕਰਮਚਾਰੀਆਂ ਦੁਆਰਾ 151 ਕਰੋੜ ਰੁਪਏ ਦਾ ਯੋਗਦਾਨ- ਰੇਲਵੇ ਦੇ ਕਰਮਚਾਰੀਆਂ ਦੁਆਰਾ ਆਪਣੀ ਇੱਕ ਦਿਨ ਦੀ ਤਨਖਾਹ, ਜੋ ਕਿ 151 ਕਰੋੜ ਰੁਪਏ ਬਣਦੀ ਹੈ, ਪੀਐੱਮ-ਕੇਅਰਸ ਫੰਡ ਵਿੱਚ ਦਿੱਤੀ ਜਾ ਰਹੀ ਹੈ।
10. ਪੈਰਾਮੈਡੀਕਲ ਸਟਾਫ ਨੂੰ ਠੇਕੇ ਤੇ ਰੱਖਿਆ - ਜਨਰਲ ਮੈਨੇਜਰਾਂ/ ਸੀਏਓਜ਼ /ਡੀਆਰਐੱਮਜ਼ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਸਥਿਤੀ ਨਾਲ ਨਜਿੱਠਣ ਲਈ ਪੈਰਾਮੈਡੀਕਲ ਸਟਾਫ ਨੂੰ ਕੰਟਰੈਕਟ ਅਧਾਰ ‘ਤੇ ਰੱਖਣ।
11. ਆਈਆਰਸੀਟੀਸੀ ਦੇ ਕਿਚਨ ਤੋਂ ਲੋੜਵੰਦਾਂ ਨੂੰ ਮੁਫਤ ਖਾਣਾ - ਆਈਆਰਸੀਟੀਸੀ ਅਧਾਰਿਤ ਕਿਚਨ ਆਰਪੀਐਫ ਅਮਲੇ ਦੀ ਮਦਦ ਨਾਲ 28 ਮਾਰਚ, 2020 ਤੋਂ ਲੋੜਵੰਦਾਂ ਨੂੰ ਖਾਣਾ ਸਪਲਾਈ ਕਰ ਰਿਹਾ ਹੈ। ਦੇਸ਼ ਭਰ ਦੇ 25 ਟਿਕਾਣਿਆਂ ਉੱਤੇ ਲੋੜਵੰਦਾਂ ਨੂੰ 2.25 ਲੱਖ ਖਾਣੇ ਮੁਹੱਈਆ ਕਰਵਾਏ ਗਏ ਹਨ।
12. ਠੇਕੇਦਾਰਾਂ ਅਤੇ ਸਪਲਾਇਰਾਂ ਨੂੰ ਡਿਜੀਟਲ ਅਧਾਰਿਤ ਭੁਗਤਾਨ - ਸਾਰੇ ਜ਼ਰੂਰੀ ਭੁਗਤਾਨ ਰੋਬਸਟ ਡਿਜੀਟਲ ਆਈਟੀ ਅਧਾਰਿਤ ਸਿਸਟਮ ਰਾਹੀਂ ਕੀਤੇ ਜਾ ਰਹੇ ਹਨ ਜਿਸ ਨਾਲ ਬਹੁਤ ਥੋੜ੍ਹੇ ਸਟਾਫ ਦੀ ਮੌਜੂਦਗੀ ਨਾਲ ਡਲਿਵਰੀ ਹੋ ਰਹੀ ਹੈ। ਇਹ ਯਕੀਨੀ ਬਣਾਉਣ ਲਈ ਕਿ ਠੇਕੇ ਦੇ ਕਰਮਚਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਸਾਰੇ ਜ਼ਰੂਰੀ ਭੁਗਤਾਨ ਰੈਗੂਲਰ ਤੌਰ ‘ਤੇ ਕੀਤੇ ਜਾ ਰਹੇ ਹਨ।ਭੁਗਤਾਨ ਢੰਗ ਨੂੰ ਅਸਾਨ ਬਣਾਇਆ ਗਿਆ ਹੈ ਤਾਕਿ ਸਾਰੇ ਬਿਲਾਂ ਦਾ ਭੁਗਤਾਨ ਅਸਾਨੀ ਨਾਲ ਹੋ ਸਕੇ।
13. ਠੇਕੇ ‘ਤੇ ਮਜ਼ਦੂਰਾਂ ਦੇ ਭੁਗਤਾਨ ਅਤੇ ਰਹਿਣ ਦੇ ਪ੍ਰਬੰਧ - ਸਾਰੇ ਠੇਕੇ ਦੇ ਮਜ਼ਦੂਰਾਂ /ਆਊਟਸੋਰਸ ਕਰਮਚਾਰੀਆਂ ਨੂੰ ਲੌਕਡਾਊਨ ਦੇ ਸਮੇਂ ਦੌਰਾਨ ਹਾਊਸਕੀਪਿੰਗ ਸੇਵਾ /ਸਰਵਿਸ ਕੰਟਰੈਕਟ ਦਾ ਭੁਗਤਾਨ ਯਕੀਨੀ ਬਣਾਇਆ ਜਾ ਰਿਹਾ ਹੈ। ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿ ਸਟਾਫ, ਵਿਭਾਗੀ ਅਤੇ ਦਿਹਾਡ਼ੀਦਾਰ ਲਈ, ਜੋ ਕਿ ਲੌਕਡਾਊਨ ਵਿੱਚ ਫਸੇ ਹੋਏ ਹਨ, ਦੇ ਠਹਿਰਨ ਅਤੇ ਖਾਣੇ ਦੇ ਪ੍ਰਬੰਧ ਹੋ ਸਕਣ।
*****
ਐੱਸਜੀ/ਐੱਮਕੇਵੀ
(Release ID: 1610893)
Visitor Counter : 149