ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਲਿਖਿਆ ਕਿ ਕੋਵਿਡ–19 ਨਾਲ ਲੜਨ ਲਈ 21–ਦਿਨਾ ਲੌਕਡਾਊਨ ਦੌਰਾਨ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖਦਿਆਂ ਫ਼ਸਲਾਂ ਦੀ ਵਾਢੀ ਤੇ ਬਿਜਾਈ ਦੇ ਕੰਮ ਨਿਰਵਿਘਨ ਯਕੀਨੀ ਬਣਾਏ ਜਾਣ

Posted On: 03 APR 2020 7:12PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਫ਼ਸਲਾਂ ਦੀ ਵਾਢੀ ਤੇ ਬਿਜਾਈ ਦੇ ਮੌਸਮ ਨੂੰ ਧਿਆਨ ਚ ਰੱਖਦਿਆਂ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਨੂੰ ਕੋਵਿਡ–19 ਨਾਲ ਲੜਨ ਲਈ ਲਾਗੂ ਕੀਤੀਆਂ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਛੋਟ ਦੇਣ ਨਾਲ ਸਬੰਧਿਤ ਇੱਕ ਅਡਵਾਈਜ਼ਰੀ (ਦਿਸ਼ਾਨਿਰਦੇਸ਼) ਭੇਜੀ ਹੈ। (https://pib.gov.in/PressReleseDetail.aspx?PRID=1608644).

ਇਸ ਅਡਵਾਈਜ਼ਰੀ ਨਾਲ, ਕਿਸਾਨਾਂ ਤੇ ਖੇਤਕਾਮਿਆਂ ਦੇ ਖੇਤੀਬਾੜੀ ਨਾਲ ਸਬੰਧਿਤ ਕੰਮਾਂ, ਖੇਤੀ ਉਤਪਾਦਨਾਂ ਦੀ ਖ਼ਰੀਦ, ਮੰਡੀਆਂ ਦੇ ਕੰਮਕਾਜ ਨੂੰ ਚਲਾਉਣ, ਫ਼ਸਲਾਂ ਦੀ ਵਾਢੀ ਤੇ ਬਿਜਾਈ ਨਾਲ ਸਬੰਧਿਤ ਮਸ਼ੀਨਰੀ ਆਦਿ ਦੀ ਆਵਾਜਾਈ ਨੂੰ ਇਜਾਜ਼ਤ ਦਿੱਤੀ ਗਈ ਹੈ।

ਇਨ੍ਹਾਂ ਛੋਟਾਂ ਉੱਤੇ ਮੁੜ ਜ਼ੋਰ ਦੇਣ ਲਈ ਕੇਂਦਰੀ ਗ੍ਰਹਿ ਸਕੱਤਰ ਸ੍ਰੀ ਅਜੈ ਕੁਮਾਰ ਭੱਲਾ ਨੇ ਸਾਰੇ ਰਾਜਾਂ  ਦੇ ਮੁੱਖ ਸਕੱਤਰਾਂ ਨੂੰ ਇਹ ਯਕੀਨੀ ਬਣਾਉਣ ਲਈ ਲਿਖਿਆ ਹੈ ਕਿ 21–ਦਿਨਾ ਲੌਕਡਾਊਨ ਦੌਰਾਨ ਖੇਤੀਬਾੜੀ ਦੇ ਕੰਮਾਂ ਨੂੰ ਦਿੱਤੀ ਇਜਾਜ਼ਤ ਬਾਰੇ ਫ਼ੀਲਡ ਦੀਆਂ ਸਾਰੀਆਂ ਏਜੰਸੀਆਂ ਨੂੰ ਜਾਣੂ ਕਰਵਾਇਆ ਜਾਵੇ। ਇਸ ਅਡਵਾਈਜ਼ਰੀ ਚ ਲਿਖਿਆ ਹੈ ਕਿ ਫ਼ਸਲਾਂ ਦੀ ਵਾਢੀ ਤੇ ਬਿਜਾਈ ਦੇ ਕੰਮ ਇੱਕਦੂਜੇ ਤੋਂ ਦੂਰੀ (ਸੋਸ਼ਲ ਡਿਸਟੈਂਸਿੰਗ) ਨੂੰ ਯਕੀਨੀ ਬਣਾ ਕੇ ਹੀ ਕੀਤੇ ਜਾਣ।

ਰਾਜਾਂ ਨੂੰ ਭੇਜੀ ਚਿੱਠੀ ਪੜ੍ਹਨ ਲਈ ਇੱਥੇ ਕਲਿੱਕ ਕਰੋ:

Click here to see Communication to States

 

*****

ਵੀਜੀ/ਐੱਸਐੱਨਸੀ/ਵੀਐੱਮ



(Release ID: 1610891) Visitor Counter : 155