ਰੇਲ ਮੰਤਰਾਲਾ
ਰੇਲਵੇ ਨੇ ਭਾਰਤ ਸਰਕਾਰ ਦੇ ਸਿਹਤ–ਸੰਭਾਲ਼ ਯਤਨਾਂ ਦੀ ਪੂਰਤੀ ਲਈ ਖ਼ੁਦ ਸ਼ੁਰੂ ਕੀਤਾ ਮਾਸਕਾਂ ਤੇ ਸੈਨੀਟਾਈਜ਼ਰਾਂ ਦਾ ਉਤਪਾਦਨ
1 ਅਪ੍ਰੈਲ 2020 ਤੱਕ ਭਾਰਤੀ ਰੇਲਵੇ ਨੇ ਕੁੱਲ 28774 ਮਾਸਕ ਤੇ 25806 ਲਿਟਰ ਸੈਨੇਟਾਈਜ਼ਰਾਂ ਦਾ ਉਤਪਾਦਨ ਕੀਤਾ
ਸਾਰੇ ਰੇਲਵੇ ਜ਼ੋਨ ਕਰ ਰਹੇ ਇਹ ਕੰਮ ਪਰ ਕੇਂਦਰੀ ਰੇਲਵੇ ਤੇ ਪੱਛਮੀ ਰੇਲਵੇ ਦਾ ਵੱਡਾ ਯੋਗਦਾਨ
ਡਿਊਟੀ ’ਤੇ ਆਉਣ ਵਾਲੇ ਸਮੂਹ ਸਟਾਫ਼ ਨੂੰ ਮਾਸਕ ਤੇ ਹੈਂਡ ਸੈਨੇਟਾਈਜ਼ਰ ਉਪਲੱਬਧ ਕਰਵਾਏ ਜਾ ਰਹੇ ਹਨ; ਠੇਕਾ–ਅਧਾਰਿਤ ਕਾਮਿਆਂ ਨੂੰ ਵੀ ਇਹ ਦਿੱਤੇ ਜਾ ਰਹੇ
Posted On:
03 APR 2020 4:36PM by PIB Chandigarh
ਕੋਵਿਡ–19 ਫੈਲਣ ਤੋਂ ਰੋਕਥਾਮ ਲਈ ਲਗਾਤਾਰ ਚੁੱਕੇ ਜਾ ਰਹੇ ਕਦਮਾਂ ਵਜੋਂ, ਭਾਰਤੀ ਰੇਲਵੇ ਦੁਆਰਾ ਭਾਰਤ ਸਰਕਾਰ ਦੀਆਂ ਸਿਹਤ–ਸੰਭਾਲ਼ ਪਹਿਲਕਦਮੀਆਂ ’ਚ ਵਾਧੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦਿਸ਼ਾ ’ਚ ਅੱਗੇ ਵਧਦਿਆਂ ਭਾਰਤੀ ਰੇਲਵੇ ਆਪਣੇ ਸਾਰੇ ਖੇਤਰੀ ਰੇਲਵੇ, ਉਤਪਾਦਨ ਇਕਾਈਆਂ ਤੇ ਪਬਲਿਕ ਸੈਕਟਰ ਅਦਾਰਿਆਂ ’ਚ ਮਾਸਕ ਤੇ ਸੈਨੇਟਾਈਜ਼ਰਾਂ ਦਾ ਉਤਪਾਦਨ ਕਰ ਰਿਹਾ ਹੈ।
1 ਅਪ੍ਰੈਲ, 2020 ਤੱਕ ਭਾਰਤੀ ਰੇਲਵੇ ਨੇ ਆਪਣੇ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਤੇ ਪਬਲਿਕ ਸੈਕਟਰ ਅਦਾਰਿਆਂ ’ਚ ਕੁੱਲ 287704 ਮਾਸਕ ਤੇ 25806 ਲਿਟਰ ਸੈਨੇਟਾਈਜ਼ਰ ਦਾ ਉਤਪਾਦਨ ਕੀਤਾ ਹੈ। ਭਾਰਤੀ ਰੇਲਵੇ ਦੇ ਕੁਝ ਜ਼ੋਨਾਂ ਜਿਵੇਂ ਕੇਂਦਰੀ ਰੇਲਵੇ ਨੇ 22580 ਮਾਸਕ ਤੇ 2693 ਲਿਟਰ ਸੈਨੇਟਾਈਜ਼ਰ, ਪੱਛਮੀ ਰੇਲਵੇ ਨੇ 46313 ਮਾਸਕ ਤੇ 700 ਲਿਟਰ ਸੈਨੇਟਾਈਜ਼ਰ, ਉੱਤਰ–ਕੇਂਦਰੀ ਰੇਲਵੇ ਨੇ 26567 ਮਾਸਕ ਤੇ 3100 ਲਿਟਰ ਸੈਨੇਟਾਈਜ਼ਰ ਅਤੇ ਪੂਰਬੀ ਰੇਲਵੇ ਨੇ 14800 ਮਾਸਕ ਤੇ 26260 ਲਿਟਰ ਸੈਨੇਟਾਈਜ਼ਰ ਦਾ ਉਤਪਾਦਨ ਕਰ ਕੇ ਮੋਹਰੀ ਭੂਮਿਕਾ ਨਿਭਾਈ ਹੈ।
ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਜਾਰੀ ਰੱਖਣ ਲਈ ਭਾਰਤੀ ਰੇਲਵੇ ਦੁਆਰਾ ਮਾਲ–ਗੱਡੀਆਂ ਦੀ ਆਵਾਜਾਈ 24X7 ਜਾਰੀ ਰੱਖੀ ਜਾ ਰਹੀ ਹੈ, ਇਸ ਲਈ ਅਪਰੇਸ਼ਨ ਤੇ ਰੱਖ–ਰਖਾਅ ਵਾਲਾ ਸਟਾਫ਼ ਦਿਨ–ਰਾਤ ਕੰਮ ਕਰ ਰਿਹਾ ਹੈ। ਇਨ੍ਹਾਂ ਸਟਾਫ਼ ਮੇਂਬਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਤੇ ਉਨ੍ਹਾਂ ਦਾ ਮਨੋਬਲ ਉਤਾਂਹ ਚੁੱਕਣ ਲਈ ਕੰਮਕਾਜ ਦੇ ਸਾਰੇ ਸਥਾਨਾਂ ਉੱਤੇ ਨਿਮਨਲਿਖਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ:
i. ਡਿਊਟੀ ’ਤੇ ਆਉਣ ਵਾਲੇ ਸਮੂਹ ਸਟਾਫ਼ ਨੂੰ ਮਾਸਕ ਤੇ ਹੈਂਡ ਸੈਨੇਟਾਈਜ਼ਰਾਂ ਉਪਲੱਬਧ ਕਰਵਾਏ ਜਾ ਰਹੇ ਹਨ। ਠੇਕਾ–ਅਧਾਰਿਤ ਕਾਮਿਆਂ ਲਈ ਵੀ ਇਹ ਵਸਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ।
ii. ਸਾਬਣ, ਪਾਣੀ ਤੇ ਹੱਥ ਧੋਣ ਦੀਆਂ ਸਹੂਲਤਾਂ ਕੰਮਕਾਜ ਵਾਲੇ ਸਾਰੇ ਸਥਾਨਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਥਾਨਕ ਪੱਧਰ ’ਤੇ ਨਵੀਂਆਂ ਪਹਿਲਕਦਮੀਆਂ ਨਾਲ ਹੱਥ ਧੋਣ ਦੀਆਂ ਹੈਂਡਜ਼–ਫ਼੍ਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
iii. ਇੱਕ–ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਂਸਿੰਗ) ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਮੂਹ ਸਟਾਫ਼ ਮੈਂਬਰਾਂ ਜਿਵੇਂ ਟ੍ਰੈਕਮੈੱਨ, ਲੋਕੋਮੋਟਿਵ ਪਾਇਲਟਸ ਆਦਿ ’ਚ ਇਸ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ।
****
ਐੱਸਜੀ/ਐੱਮਕੇਵੀ
(Release ID: 1610816)