ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐੱਨਟੀਐੱਫਪੀ ਵਪਾਰ ਅਤੇ ਕਬਾਇਲੀ ਹਿਤਾਂ ਉੱਤੇ ਕੋਵਿਡ-19 ਦੇ ਪੈ ਰਹੇ ਪ੍ਰਭਾਵ ਨਾਲ ਨਜਿੱਠਣ ਲਈ ਲਿਖਿਆ

Posted On: 03 APR 2020 1:14PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਤਹਿਤ ਚਲ ਰਹੇ ਟ੍ਰਾਈਫੈੱਡ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ ਅਤੇ ਸਾਰੀਆਂ ਰਾਜ ਪੱਧਰੀ ਨੋਡਲ ਏਜੰਸੀਆਂ ਨੂੰ ਕੋਵਿਡ-19 ਮਹਾਮਾਰੀ ਦੇ ਗ਼ੈਰ-ਲਕੜੀ ਵਣ ਉਤਪਾਦਾਂ (ਐੱਨਟੀਐੱਫਪੀ) ਦੇ ਵਪਾਰ ਅਤੇ ਕਬਾਇਲੀ ਹਿਤਾਂ ਉੱਤੇ ਪੈ ਰਹੇ ਇਸ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਲਿਖਿਆ ਹੈ ਇੱਕ ਪੱਤਰ ਵਿੱਚ ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨਾ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਦੁਨੀਆ ਭਰ ਵਿੱਚ ਅਥਾਹ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ ਭਾਰਤ ਵਿੱਚ ਤਕਰੀਬਨ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ, ਭਾਵੇਂ ਕਿ ਪ੍ਰਭਾਵਿਤ ਹੋਣ ਦਾ ਦਰਜਾ ਵਪਾਰ ਅਤੇ ਉਦਯੋਗ ਅਤੇ ਸਮਾਜ ਦੇ ਹੋਰ ਵਰਗਾਂ ਵਿੱਚ ਵੱਖੋ-ਵੱਖਰਾ ਹੈ ਕਬਾਇਲੀ ਵੀ ਇਸ ਤੋਂ ਬਚੇ ਹੋਏ ਨਹੀਂ, ਵਿਸ਼ੇਸ਼ ਤੌਰ ਤੇ ਕਈ ਖੇਤਰਾਂ ਵਿੱਚ ਐੱਨਟੀਐੱਫਪੀ ਦੇ ਤਕੜੇ ਸੀਜ਼ਨ ਦਾ ਸਮਾਂ ਹੈ

 

ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਪੇਸ਼ਗੀ ਸੋਚ ਕੇ ਇਸ ਬਾਰੇ ਕੁਝ ਇਹਤਿਹਾਤੀ ਕਦਮ ਚੁੱਕ ਲਏ ਜਾਣ ਤਾਕਿ ਸਾਰਿਆਂ ਦੀ, ਖਾਸ ਤੌਰ ਤੇ ਕਬਾਇਲੀਆਂ ਦੀ ਰਾਖੀ ਹੋ ਸਕੇ ਰਾਜਾਂ ਨੂੰ ਕੁਝ ਮੁੱਖ ਨੁਕਤੇ ਭੇਜੇ ਗਏ ਹਨ ਜੋ ਕਿ ਉਦਾਹਰਣਾਂ ਹਨ ਪਰ ਆਪਣੇ ਆਪ ਵਿੱਚ ਮੁਕੰਮਲ ਨਹੀਂ ਹਨ ਕਈ ਸਟੇਟ ਸਪੈਸਿਫਿਕ ਅਤੇ /ਜਾਂ ਐੱਨਟੀਐੱਫਪੀ ਸਪੈਸਿਫਿਕ ਨੁਕਤੇ ਹਨ ਜਿਨ੍ਹਾਂ ਨੂੰ ਕਿ ਰਾਜ ਇਸ ਸੂਚੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋਣਗੇ ਟ੍ਰਾਈਫੈੱਡ ਸਾਰੇ ਰਾਜਾਂ ਅਤੇ ਰਾਜ ਪੱਧਰ ਦੀਆਂ ਸਾਰੀਆਂ ਨੋਡਲ ਏਜੰਸੀਆਂ ਨੂੰ ਬੇਨਤੀ ਕਰਦਾ ਹੈ ਕਿ ਇਹ ਨੁਕਤੇ ਅੰਤਿਮ ਹਿੱਸੇ (ਟ੍ਰਾਈਬਲ ਗੈਦਰਰਜ਼ ਜੋ ਕਿ ਫੀਲਡ ਪੱਧਰ ਦੇ ਵਰਕਰ ਹਨ) ਤੱਕ ਜਲਦੀ ਤੋਂ ਜਲਦੀ ਪਹੁੰਚਣੇ ਚਾਹੀਦੇ ਹਨ

 

ਕੋਵਿਡ-19 ਦੇ ਖਤਰੇ ਦੌਰਾਨ ਐੱਨਟੀਐੱਫਪੀ ਨਾਲ ਸਬੰਧਿਤ ਕੀ ਕਰੋ ਅਤੇ ਕੀ ਨਾ ਕਰੋ

 

•        ਸ਼ਰਾਰਤੀ ਮਾਰਕਿਟ ਤਾਕਤਾਂ ਕਬਾਇਲੀ ਗੈਦਰਰਾਂ ਦਾ ਸ਼ੋਸ਼ਣ ਉਨ੍ਹਾਂ ਨੂੰ ਐੱਨਟੀਐੱਫਪੀ ਦੀ ਮਜਬੂਰਨ ਵਿੱਕਰੀ ਵੱਲ ਧੱਕ ਕੇ ਕਰ ਸਕਦੇ ਹਨ ਇਸ ਲਈ ਐੱਮਐੱਫਪੀ ਸਕੀਮ ਲਈ ਜ਼ਰੂਰੀ ਹੋਵੇਗਾ ਕਿ ਉਹ ਵਾਧੂ ਤਾਕਤ ਲਗਾਉਣ, ਵਿਸ਼ੇਸ਼ ਤੌਰ ਤੇ ਕਾਫੀ ਨਾਜ਼ੁਕ ਇਲਾਕਿਆਂ ਵਿੱਚ

 

•        ਐੱਨਟੀਐੱਫਪੀ ਗੈਦਰਰਜ਼ ਨੂੰ ਐੱਨਟੀਐੱਫਪੀ ਨੂੰ ਇਕੱਠਾ ਕਰਨ ਦੇ ਕੰਮ ਵਿੱਚ ਸਫਾਈ ਰੱਖਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਮੁਕੰਮਲ ਕਰਨ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ

 

•        ਸਾਰੇ ਐੱਨਟੀਐੱਫਪੀ ਪ੍ਰਾਇਮਰੀ ਪ੍ਰੌਸੈੱਸਿੰਗ ਕੇਂਦਰਾਂ ਵਿੱਚ ਦਾਖਲਾ ਸਥਾਨਾਂ ਉੱਤੇ ਹੈਂਡ ਸੈਨੇਟਾਈਜ਼ਰ ਰੱਖੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਵਨ-ਧਨ ਵਿਕਾਸ ਕੇਂਦਰ ਵੀ ਸ਼ਾਮਲ ਹਨ ਹਰ ਪ੍ਰੋਸੈੱਸਰ ਨੂੰ ਕੇਂਦਰ ਦੇ ਅੰਦਰ ਦਾਖਲ ਹੋਣ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਹੱਥ ਸੈਨੇਟਾਈਜ਼ ਕਰਨੇ ਚਾਹੀਦੇ ਹਨ

 

•        ਪ੍ਰੋਸੈੱਸਰਾਂ ਨੂੰ ਪ੍ਰੋਸੈੱਸਿੰਗ ਕੇਂਦਰਾਂ ਵਿੱਚ ਝੁੰਡ ਬਣਾ ਕੇ ਨਹੀਂ ਬੈਠਣਾ ਚਾਹੀਦਾ ਇਨ੍ਹਾਂ ਨੂੰ ਇੱਕ ਦੂਜੇ ਤੋਂ ਘੱਟੋ-ਘੱਟ 2 ਮੀਟਰ ਦੀ ਦੂਰੀ ਬਣਾ ਕੇ ਬੈਠਣਾ ਚਾਹੀਦਾ ਹੈ ਜੇ ਕੇਂਦਰ ਵਿੱਚ ਜਗ੍ਹਾ ਦੀ ਘਾਟ ਹੋਵੇ ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਵੱਖ-ਵੱਖ ਸ਼ਿਫਟਾਂ ਵਿੱਚ ਕੰਮ ਕਰਨ ਜਾਂ ਘਰਾਂ ਵਿੱਚ ਸਾਫ ਸੁਥਰੇ ਮਾਹੌਲ ਵਿੱਚ ਕੰਮ ਕਰਨ

 

•        ਕੋਈ ਵਿਅਕਤੀ ਜਿਸ ਨੂੰ ਕਿਸੇ ਕਿਸਮ ਦੀ ਖਾਂਸੀ ਜਾਂ ਨਜ਼ਲਾ ਹੋਵੇ, ਨੂੰ ਕੇਂਦਰ ਵਿੱਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ ਅਤੇ ਸਾਰੇ ਗੈਦਰਰਜ਼ ਅਤੇ ਪ੍ਰੋਸੈੱਸਰਜ਼ ਨੂੰ ਸਮਾਜਿਕ ਦੂਰੀ ਕਾਇਮ ਰੱਖਣੀ ਚਾਹੀਦੀ ਹੈ, ਖਾਸ ਤੌਰ ਤੇ ਅਜਿਹੇ ਵਿਅਕਤੀਆਂ ਤੋਂ

 

•        ਜੇ ਕੋਈ ਗੈਦਰਰ (ਜਾਂ ਉਸ ਦੇ ਘਰ ਵਿੱਚ ਕਿਸੇ ਵਿੱਚ) ਕੋਵਿਡ-19 ਦੇ ਮਾਮੂਲੀ ਲੱਛਣ ਵੀ ਨਜ਼ਰ ਆਉਣ ਤਾਂ ਉਨ੍ਹਾਂ ਦੀ ਸਕ੍ਰੀਨਿੰਗ ਕਰਵਾਈ ਜਾਣੀ ਚਾਹੀਦੀ ਹੈ ਅਤੇ ਜੇ ਲੋੜ ਪਵੇ ਤਾਂ ਉਨ੍ਹਾਂ ਨੂੰ ਕੁਆਰੰਟੀਨ ਕਰਵਾਇਆ ਜਾਣਾ ਚਾਹੀਦਾ ਹੈ

 

•        ਐੱਨਟੀਐੱਫਪੀ ਲਈ ਪੈਕਿੰਗ ਸਮੱਗਰੀ ਸਾਫ ਅਤੇ ਨੁਕਸ ਰਹਿਤ ਹੋਣੀ ਚਾਹੀਦੀ ਹੈ ਤਾਕਿ ਉਸ ਨੂੰ ਵਰਤਣ ਵਾਲੇ ਐੱਨਟੀਐੱਫਪੀ ਦੇ ਸੰਪਰਕ ਵਿੱਚ ਨਾ ਆ ਸਕਣ

 

•        ਜਿੱਥੋਂ ਤੱਕ ਸੰਭਵ ਹੋਵੇ, ਨਕਦੀ ਲੈਣ-ਦੇਣ ਨੂੰ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਰਕਮਾਂ ਗੈਦਰਰਜ਼ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਗੈਦਰਰਜ਼ ਨੂੰ ਸਰਕਾਰੀ ਪਲੇਟਫਾਰਮਾਂ ਰਾਹੀਂ ਰੂਪੇ ਜਿਹੇ ਨਕਦੀ ਰਹਿਤ ਢੰਗ ਅਪਣਾਉਣੇ ਚਾਹੀਦੇ ਹਨ

 

*****

 

ਐੱਨਬੀ /ਐੱਸਕੇ /ਐੱਮਓਟੀਏ



(Release ID: 1610719) Visitor Counter : 132