ਪੇਂਡੂ ਵਿਕਾਸ ਮੰਤਰਾਲਾ

ਪੀਐੱਮ ਗ਼ਰੀਬ ਕਲਿਆਣ ਯੋਜਨਾ ਤਹਿਤ ਮਹਿਲਾ ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅਪ੍ਰੈਲ 2020 ਮਹੀਨੇ ਲਈ ਡਾਇਰੈਕਟ ਕੈਸ਼ ਟ੍ਰਾਂਸਫਰ ਖਾਤਾਧਾਰਕਾਂ ਦੁਆਰਾ ਬੈਂਕ ਸ਼ਾਖਾਵਾਂ, ਬੀਸੀ ਅਤੇ ਏਟੀਐੱਮ ’ਤੇ ਧਨ ਦੀ ਕ੍ਰਮਬੱਧ ਨਿਕਾਸੀ

Posted On: 03 APR 2020 12:25PM by PIB Chandigarh

ਗ੍ਰਾਮੀਣ ਵਿਕਾਸ ਮੰਤਰਾਲਾ ਅਪ੍ਰੈਲ 2020 ਲਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤਾਧਾਰਕਾਂ ਨੂੰ (ਬੈਂਕਾਂ ਦੁਆਰਾ ਅਜਿਹੇ ਖਾਤਿਆਂ ਦੀ ਸੰਖਿਆ ਦੀ ਦਿੱਤੀ ਜਾਣਕਾਰੀ ਅਨੁਸਾਰ) ਪ੍ਰਤੀ ਮਹਿਲਾ 500 ਰੁਪਏ ਦੀ ਦਰ ਨਾਲ ਇਕਮੁਸ਼ਤ ਰਕਮ ਜਾਰੀ ਕਰ ਰਿਹਾ ਹੈ ਅਤੇ ਇਹ ਰਕਮ 2 ਅਪ੍ਰੈਲ, 2020 ਨੂੰ ਅਲੱਗ-ਅਲੱਗ ਬੈਂਕਾਂ ਵਿੱਚ ਨਿਰਧਾਰਿਤ ਖਾਤਿਆਂ ਵਿੱਚ ਕ੍ਰੈਡਿਟ (ਜਮ੍ਹਾਂ) ਕਰ ਦਿੱਤੀ ਗਈ ਹੈ।

ਇਹ ਕਦਮ ਪੀਐੱਮ ਗ਼ਰੀਬ ਕਲਿਆਣ ਪੈਕੇਜ ਦੇ ਤਹਿਤ, ਅਗਲੇ ਤਿੰਨ ਮਹੀਨਿਆਂ ਲਈ ਹਰ ਮਹਿਲਾ ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ 500 ਰੁਪਏ ਦੀ ਅਨੁਗ੍ਰਹਿ ਰਕਮ (ਐਕਸ-ਗ੍ਰੇਸ਼ੀਆ) ਦੇ ਸਬੰਧ ਵਿੱਚ ਵਿੱਤ ਮੰਤਰੀ ਦੁਆਰਾ 26.03.2020 ਨੂੰ ਕੀਤੇ ਗਏ ਐਲਾਨ ਦੇ ਬਾਅਦ ਉਠਾਇਆ ਗਿਆ ਹੈ।

ਲਾਭਾਰਥੀਆਂ ਦੁਆਰਾ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਅਤੇ ਧਨ ਦੀ ਵਿਵਸਥਿਤ ਨਿਕਾਸੀ ਸੁਨਿਸ਼ਚਿਤ ਕਰਨ ਲਈ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਨੇ ਬੈਂਕਾਂ ਨੂੰ ਧਨ ਦੀ ਨਿਕਾਸੀ ਲਈ ਬੈਂਕ ਸ਼ਾਖਾਵਾਂ, ਬੀਸੀ ਅਤੇ ਏਟੀਐੱਮ  ਤੇ ਖਾਤਾਧਾਰਕਾਂ ਦੇ ਆਗਮਨ ਨੂੰ ਕ੍ਰਮਬੱਧ ਕਰਨ ਦਾ ਨਿਰਦੇਸ਼ ਦਿੱਤਾ ਹੈ।

ਲਾਭਾਰਥੀ ਦੀ ਖਾਤਾ ਸੰਖਿਆ ਦੇ ਅੰਤਿਮ ਅੰਕ ਤੇ ਅਧਾਰਿਤ ਵੰਡ ਦੀ ਸਮਾਂ ਸਾਰਣੀ ਨਿਮਨਲਿਖਿਤ ਹੈ:

ਮਹਿਲਾ ਪੀਐੱਮਜੇਡੀਵਾਈ ਖਾਤਾਧਾਰਕ ਜਿਨ੍ਹਾਂ ਦੀ ਖਾਤਾ ਸੰਖਿਆ ਦਾ ਅੰਤਿਮ ਅੰਕ ਇਸ ਤਰ੍ਹਾਂ ਹੈ

ਮਿਤੀ ਜਿਸ ’ਤੇ ਲਾਭਾਰਥੀ ਦੁਆਰਾ ਰਕਮ ਦੀ ਨਿਕਾਸੀ ਕੀਤੀ ਜਾ ਸਕਦੀ ਹੈ

0 ਜਾਂ 1

3.4.2020

2 ਜਾਂ 3

4.4.2020

4 ਜਾਂ 5

7.4.2020

6 ਜਾਂ 7

8.4.2020

8 ਜਾਂ 9

9.4.2020

 

ਲਾਭਾਰਥੀ 09.04.2020 ਦੇ ਬਾਅਦ, ਕਿਸੇ ਵੀ ਮਿਤੀ ਤੇ ਆਮ ਬੈਂਕਿੰਗ ਸਮੇਂ ਵਿੱਚ ਬੈਂਕ ਸ਼ਾਖਾ ਜਾਂ ਬੀਸੀ ਤੇ ਜਾ ਸਕਦੇ ਹਨ। ਬੈਂਕ ਉਸੇ ਅਨੁਸਾਰ ਲਾਭਾਰਥੀਆਂ ਦੇ ਖਾਤਿਆਂ ਵਿੱਚ ਚਰਨਬੱਧ ਤਰੀਕੇ ਨਾਲ ਕ੍ਰੈਡਿਟ ਕਰ ਸਕਦੇ ਹਨ। ਬੈਂਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਹੇਠਾਂ ਲਿਖੇ ਵਿਸ਼ਾ-ਵਸਤੂ ਅਨੁਸਾਰ ਐੱਸਐੱਮਐੱਸ ਸੂਚਨਾ ਦੁਆਰਾ ਲਾਭਾਰਥੀਆਂ ਨੂੰ ਉਪਰੋਕਤ ਸਮਾਂ ਸਾਰਣੀ ਦੀ ਜਾਣਕਾਰੀ ਦੇਣ।

ਅਸੀਂ ਤੁਹਾਡੀ ਫਿਕਰ ਕਰਦੇ ਹਾਂ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਤਹਿਤ ਅਪ੍ਰੈਲ 2020 ਲਈ ਮਹਿਲਾ ਜਨਧਨ ਯੋਜਨਾ ਲਾਭਾਰਥੀਆਂ ਦੇ ਖਾਤੇ ਵਿੱਚ 500 ਰੁਪਏ ਪ੍ਰਤੀ ਮਹੀਨਾ ਦੀ ਰਕਮ ਜਮ੍ਹਾਂ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਅਸੁਵਿਧਾ ਤੋਂ ਬਚਣ ਲਈ ਕੱਲ੍ਹ..... (ਮਿਤੀ) ਆਪਣੀ ਸ਼ਾਖਾ/ਬੈਂਕ ਮਿੱਤਰ ਨਾਲ ਸੰਪਰਕ ਕਰੋ। ਸੁਰੱਖਿਅਤ ਰਹੋ, ਸਵਸਥ ਰਹੋ।

(ਬੈਂਕ ਰੇਖਾਂਕਿਤ ਟੈਕਸਟ ਤੋਂ ਉਚਿਤ ਵਿਕਲਪ ਦੀ ਚੋਣ ਕਰ ਸਕਦੇ ਹਨ।)

ਉਪਰੋਕਤ ਵਿਸ਼ਾ-ਵਸਤੂ ਦੇ ਅਨੁਰੂਪ ਐੱਸਐੱਮਐੱਸ ਸੰਦੇਸ਼ ਦੇ ਇਲਾਵਾ, ਇਹ ਸਪਸ਼ਟ ਕਰਦੇ ਹੋਏ ਸਥਾਨਕ ਪ੍ਰਚਾਰ (ਸਥਾਨਕ ਚੈਨਲਾਂ/ਪ੍ਰਿੰਟ ਮੀਡੀਆ/ਕੇਬਲ ਅਪਰੇਟਰਾਂ/ਸਥਾਨਕ ਰੇਡੀਓ/ਹੋਰ ਚੈਨਲਾਂ ਜ਼ਰੀਏ) ਵੀ ਕੀਤਾ ਜਾ ਸਕਦਾ ਹੈ ਕਿ ਖਾਤਿਆਂ ਵਿੱਚ ਕ੍ਰੈਡਿਟ ਕੀਤੀ ਗਈ ਰਕਮ ਜਦੋਂ ਵੀ ਜ਼ਰੂਰੀ ਹੋਵੇ, ਨਿਕਾਸੀ ਲਈ ਉਪਲੱਬਧ ਹੈ,ਅਤੇ ਅਗਰ ਲਾਭਾਰਥੀ ਨੂੰ ਤੁਰੰਤ ਧਨ ਦੀ ਨਿਕਾਸੀ ਕਰਨ ਦੀ ਜ਼ਰੂਰਤ ਹੈ ਤਾਂ ਉਹ ਉਪਰੋਕਤ ਪੈਰਾ 3 ਵਿੱਚ ਦਿੱਤੀ ਸਮਾਂ ਸਾਰਣੀ ਦੇ ਅਨੁਸਾਰ ਬੈਂਕ ਸ਼ਾਖਾ ਜਾਂ ਬੀਸੀ ਨਾਲ ਸੰਪਰਕ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਸਮਾਂ ਸਾਰਣੀ ਦਾ ਨਿਰਮਾਣ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਦੇ ਹੋਏ ਧਨ ਦੀ ਵਿਵਸਥਿਤ ਨਿਕਾਸੀ ਸੁਨਿਸ਼ਚਿਤ ਕਰਨ ਲਈ ਕੀਤਾ ਗਿਆ ਹੈ।

 

ਇਸ ਪਰਿਪੇਖ ਵਿੱਚ, ਰਾਜ ਪੱਧਰੀ ਬੈਂਕਰਸ ਕਮੇਟੀ (ਐੱਸਐੱਲਬੀਸੀ) ਸੰਯੋਜਕਾਂ ਨੂੰ ਤਤਕਾਲ ਰਾਜ ਸਰਕਾਰਾਂ ਨਾਲ ਸੰਪਰਕ ਕਰਨ, ਉਨ੍ਹਾਂ ਨੂੰ ਇਸ ਕ੍ਰਮਬੱਧ ਯੋਜਨਾ ਤੋਂ ਜਾਣੂ ਕਰਵਾਉਣ ਅਤੇ ਸ਼ਾਖਾਵਾਂ, ਬੀਸੀ ਕਿਓਸਕ ਅਤੇ ਏਟੀਐੱਮ ਤੇ ਉਚਿਤ ਸੁਰੱਖਿਆ ਵਿਵਸਥਾ ਵਿੱਚ ਸਹਾਇਤਾ ਲੈਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਰਾਜ ਸਰਕਾਰਾਂ ਨੂੰ ਲਾਭਾਰਥੀਆਂ ਲਈ ਧਨ ਦੀ ਸੁਨਿਸ਼ਚਿਤ ਵੰਡ ਦੀ ਵਿਵਸਥਾ ਕਰਨ ਵਿੱਚ ਬੈਂਕਾਂ ਦੀ ਸਹਾਇਤਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਉਚਿਤ ਨਿਰਦੇਸ਼ ਜਾਰੀ ਕਰਨ ਅਤੇ ਸਥਾਨਕ ਪੱਧਰ ਤੇ ਪ੍ਰਚਾਰ ਕਰਵਾਉਣ ਦੀ ਵੀ ਤਾਕੀਦ ਕੀਤੀ ਗਈ ਹੈ।

ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਦੇ ਸਾਰੇ ਬੈਂਕਾਂ ਦੇ ਪ੍ਰਮੁੱਖਾਂ ਨੂੰ ਇਸ ਸਬੰਧ ਵਿੱਚ ਸ਼ਾਖਾ ਅਧਿਕਾਰੀਆਂ ਅਤੇ ਬਿਜ਼ਨਸ ਕੌਰਸਪੌਂਡੈਂਟਾਂ (Business Correspondents) ਨੂੰ ਉਚਿਤ ਨਿਰਦੇਸ਼ ਜਾਰੀ ਕਰਨ ਨੂੰ ਵੀ ਕਿਹਾ ਗਿਆ ਹੈ।

*******

ਏਪੀਐੱਸ/ਪੀਕੇ/ਐੱਮਐੱਸ/ਬੀਏ(Release ID: 1610683) Visitor Counter : 251