ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਦਾ ਮੂਲ-ਪਾਠ
Posted On:
03 APR 2020 9:22AM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ ,
ਕੋਰੋਨਾ ਆਲਮੀ ਮਹਾਮਾਰੀ ਦੇ ਖ਼ਿਲਾਫ਼ ਦੇਸ਼ਵਿਆਪੀ ਲੌਕਡਾਊਨ ਨੂੰ ਅੱਜ 9 ਦਿਨ ਹੋ ਰਹੇ ਹਨ। ਇਸ ਦੌਰਾਨ ਤੁਸੀਂ ਸਾਰਿਆਂ ਨੇ ਜਿਸ ਤਰ੍ਹਾਂ ਅਨੁਸ਼ਾਸਨ ਅਤੇ ਸੇਵਾ ਭਾਵ, ਦੋਹਾਂ ਦਾ ਪਰਿਚੈ ਦਿੱਤਾ ਹੈ, ਉਹ ਬੇਮਿਸਾਲ ਹੈ ।
ਸ਼ਾਸਨ, ਪ੍ਰਸ਼ਾਸਨ ਅਤੇ ਜਨਤਾ ਜਨਾਰਦਨ ਨੇ ਮਿਲ ਕੇ ਸਥਿਤੀ ਨੂੰ ਚੰਗੇ ਢੰਗ ਨਾਲ ਸੰਭਾਲਣ ਦਾ ਭਰਪੂਰ ਯਤਨ ਕੀਤਾ ਹੈ । ਤੁਸੀਂ ਜਿਸ ਪ੍ਰਕਾਰ, 22 ਮਾਰਚ ਨੂੰ ਐਤਵਾਰ ਦੇ ਦਿਨ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜਨ ਵਾਲੇ ਹਰ ਕਿਸੇ ਦਾ ਧੰਨਵਾਦ ਕੀਤਾ , ਉਹ ਵੀ ਅੱਜ ਸਾਰੇ ਦੇਸ਼ਾਂ ਦੇ ਲਈ ਇੱਕ ਮਿਸਾਲ ਬਣ ਗਿਆ ਹੈ।
ਅੱਜ ਕਈ ਦੇਸ਼ ਇਸ ਨੂੰ ਦੁਹਰਾਅ ਰਹੇ ਹਨ। ਜਨਤਾ ਕਰਫਿਊ ਹੋਵੇ, ਘੰਟੀ ਵਜਾਉਣਾ , ਤਾਲੀ - ਥਾਲ਼ੀ ਵਜਾਉਣ ਦਾ ਪ੍ਰੋਗਰਾਮ ਹੋਵੇ, ਇਨ੍ਹਾਂ ਨੇ ਇਸ ਚੁਣੌਤੀਪੂਰਨ ਸਮੇਂ ਵਿੱਚ ਦੇਸ਼ ਨੂੰ ਇਸ ਦੀ ਸਮੂਹਿਕ ਸ਼ਕਤੀ ਦਾ ਅਹਿਸਾਸ ਕਰਵਾਇਆ। ਇਹ ਭਾਵ ਪ੍ਰਗਟ ਹੋਇਆ ਕਿ ਦੇਸ਼ ਇੱਕ ਹੋ ਕੇ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਸਕਦਾ ਹੈ। ਹੁਣ ਲੌਕਡਾਊਨ ਦੇ ਸਮੇਂ ਵਿੱਚ, ਦੇਸ਼ ਦੀ, ਤੁਹਾਡੀ ਸਾਰਿਆਂ ਦੀ ਇਹ ਸਮੂਹਿਕਤਾ ਚਰਿਤਾਰਥ (ਪ੍ਰਗਟ) ਹੁੰਦੀ ਨਜ਼ਰ ਆ ਰਹੀ ਹੈ।
ਸਾਥੀਓ ,
ਅੱਜ ਜਦੋਂ ਦੇਸ਼ ਦੇ ਕਰੋੜਾਂ ਲੋਕ ਘਰਾਂ ਵਿੱਚ ਹਨ, ਤਦ ਕਿਸੇ ਨੂੰ ਵੀ ਲਗ ਸਕਦਾ ਹੈ ਕਿ ਉਹ ਇਕੱਲਾ ਕੀ ਕਰੇਗਾ। ਕੁਝ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਇੰਨੀ ਵੱਡੀ ਲੜਾਈ ਨੂੰ, ਉਹ ਇਕੱਲੇ ਕਿਵੇਂ ਲੜ ਸਕਣਗੇ। ਇਹ ਪ੍ਰਸ਼ਨ ਵੀ ਮਨ ਵਿੱਚ ਆਉਂਦੇ ਹੋਣਗੇ ਕਿ - ਕਿੰਨੇ ਦਿਨ ਇਸ ਤਰ੍ਹਾਂ ਹੋਰ ਕੱਟਣੇ ਪੈਣਗੇ।
ਸਾਥੀਓ,
ਇਹ ਲੌਕਡਾਊਨ ਦਾ ਸਮਾਂ ਜ਼ਰੂਰ ਹੈ, ਅਸੀਂ ਆਪਣੇ-ਆਪਣੇ ਘਰਾਂ ਵਿੱਚ ਜ਼ਰੂਰ ਹਾਂ, ਲੇਕਿਨ ਸਾਡੇ ਵਿੱਚੋਂ ਕੋਈ ਇਕੱਲਾ ਨਹੀਂ ਹੈ। 130 ਕਰੋੜ ਦੇਸ਼ਵਾਸੀਆਂ ਦੀ ਸਮੂਹਿਕ ਸ਼ਕਤੀ ਹਰ ਵਿਅਕਤੀ ਦੇ ਨਾਲ ਹੈ, ਹਰ ਵਿਅਕਤੀ ਦਾ ਸੰਬਲ (ਤਾਕਤ) ਹੈ। ਸਮੇਂ- ਸਮੇਂ ‘ਤੇ ਦੇਸ਼ਵਾਸੀਆਂ ਦੀ ਇਸ ਸਮੂਹਿਕ ਸ਼ਕਤੀ ਦੀ ਵਿਰਾਟਤਾ, ਇਸ ਦੀ ਭਵਯਤਾ (ਮਹਾਨਤਾ) ਅਤੇ ਦਿਵੱਯਤਾ ਦਾ ਅਨੁਭਵ ਕਰਨਾ ਜ਼ਰੂਰੀ ਹੈ।
ਸਾਥੀਓ,
ਸਾਡੇ ਇੱਥੇ ਮੰਨਿਆ ਜਾਂਦਾ ਹੈ ਕਿ ਜਨਤਾ ਜਨਾਰਦਨ, ਈਸ਼ਵਰ ਦਾ ਹੀ ਰੂਪ ਹੁੰਦੀ ਹੈ। ਇਸ ਲਈ ਜਦੋਂ ਦੇਸ਼ ਇੰਨੀ ਵੱਡੀ ਲੜਾਈ ਲੜ ਰਿਹਾ ਹੋਵੇ, ਤਾਂ ਅਜਿਹੀ ਲੜਾਈ ਵਿੱਚ ਵਾਰ-ਵਾਰ ਜਨਤਾ ਰੂਪੀ ਮਹਾਸ਼ਕਤੀ ਦਾ ਸਾਕਸ਼ਾਤਕਾਰ (ਅਨੁਭਵ) ਕਰਦੇ ਰਹਿਣਾ ਚਾਹੀਦਾ ਹੈ। ਇਹ ਸਾਕਸ਼ਾਤਕਾਰ (ਅਨੁਭਵ), ਸਾਨੂੰ ਮਨੋਬਲ ਦਿੰਦਾ ਹੈ, ਲਕਸ਼ਯ (ਦਿਸ਼ਾ) ਦਿੰਦਾ ਹੈ, ਉਸ ਦੀ ਪ੍ਰਾਪਤੀ ਲਈ ਊਰਜਾ ਦਿੰਦਾ ਹੈ, ਸਾਡਾ ਮਾਰਗ ਹੋਰ ਸਪਸ਼ਟ ਕਰਦਾ ਹੈ ।
ਸਾਥੀਓ ,
ਕੋਰੋਨਾ ਮਹਾਮਾਰੀ ਨਾਲ ਫੈਲੇ ਅੰਧਕਾਰ ਵਿੱਚ, ਸਾਨੂੰ ਨਿਰੰਤਰ ਪ੍ਰਕਾਸ਼ ਵੱਲ ਜਾਣਾ ਹੈ। ਜੋ ਇਸ ਕੋਰੋਨਾ ਸੰਕਟ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ, ਸਾਡੇ ਗ਼ਰੀਬ ਭਾਈ- ਭੈਣ ਉਨ੍ਹਾਂ ਨੂੰ ਨਿਰਾਸ਼ਾ ਤੋਂ ਆਸ ਵੱਲ ਲਿਜਾਣਾ ਹੈ। ਇਸ ਕੋਰੋਨਾ ਸੰਕਟ ਨਾਲ ਜੋ ਅੰਧਕਾਰ ਅਤੇ ਅਨਿਸ਼ਚਿਤਤਾ ਪੈਦਾ ਹੋਈ ਹੈ, ਉਸ ਨੂੰ ਸਮਾਪਤ ਕਰਕੇ ਸਾਨੂੰ ਉਜਾਲੇ ਅਤੇ ਨਿਸ਼ਚਿਤਤਾ ਵੱਲ ਵਧਣਾ ਹੈ। ਇਸ ਅੰਧਕਾਰਮਈ ਕੋਰੋਨਾ ਸੰਕਟ ਨੂੰ ਹਰਾਉਣ ਲਈ, ਅਸੀਂ ਪ੍ਰਕਾਸ਼ ਦੇ ਤੇਜ ਨੂੰ ਚਾਰਾਂ ਦਿਸ਼ਾਵਾਂ ਵਿੱਚ ਫੈਲਾਉਣਾ ਹੈ ।
ਅਤੇ ਇਸ ਲਈ, ਇਸ Sunday, 5 ਅਪ੍ਰੈਲ ਨੂੰ, ਅਸੀਂ ਸਾਰਿਆਂ ਨੇ ਮਿਲ ਕੇ, ਕੋਰੋਨਾ ਦੇ ਸੰਕਟ ਦੇ ਅੰਧਕਾਰ ਨੂੰ ਚੁਣੌਤੀ ਦੇਣੀ ਹੈ, ਉਸ ਨੂੰ ਪ੍ਰਕਾਸ਼ ਦੀ ਤਾਕਤ ਦਾ ਪਰਿਚੈ ਕਰਵਾਉਣਾ ਹੈ। ਇਸ 5 ਅਪ੍ਰੈਲ ਨੂੰ ਸਾਨੂੰ, 130 ਕਰੋੜ ਦੇਸ਼ਵਾਸੀਆਂ ਦੀ ਮਹਾਸ਼ਕਤੀ ਦਾ ਜਾਗਰਣ ਕਰਨਾ ਹੈ।
130 ਕਰੋੜ ਦੇਸ਼ਵਾਸੀਆਂ ਦੇ ਮਹਾਸੰਕਲਪ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣਾ ਹੈ। 5 ਅਪ੍ਰੈਲ, ਐਤਵਾਰ ਨੂੰ ਰਾਤ 9 ਵਜੇ ਮੈਂ ਤੁਹਾਨੂੰ ਸਾਰਿਆਂ ਦੇ 9 ਮਿੰਟ ਚਾਹੁੰਦਾ ਹਾਂ। ਧਿਆਨ ਨਾਲ ਸੁਣਿਓ, 5 ਅਪ੍ਰੈਲ ਨੂੰ ਰਾਤ 9 ਵਜੇ, ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ, ਘਰ ਦੇ ਦਰਵਾਜ਼ੇ ਉੱਤੇ ਜਾਂ ਬਾਲਕੋਨੀ ਵਿੱਚ, ਖੜ੍ਹੇ ਰਹਿ ਕੇ, 9 ਮਿੰਟ ਲਈ ਮੋਮਬੱਤੀ, ਦੀਵਾ , ਟਾਰਚ ਜਾਂ ਮੋਬਾਈਲ ਦੀ ਫਲੈਸ਼ ਲਾਈਟ ਜਲਾਓ।
ਮੈਂ ਫਿਰ ਕਹਾਂਗਾ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਫਲੈਸ਼ ਲਾਈਟ, 5 ਅਪ੍ਰੈਲ ਨੂੰ, ਰਾਤ ਨੂੰ 9 ਵਜੇ, 9 ਮਿੰਟ ਤੱਕ ਜਲਾਓ। ਅਤੇ ਉਸ ਸਮੇਂ ਜੇਕਰ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰੋਂਗੇ, ਚਾਰੇ ਤਰਫ ਜਦੋਂ ਹਰ ਵਿਅਕਤੀ ਇੱਕ - ਇੱਕ ਦੀਵਾ ਜਗਾਏਗਾ, ਤਦ ਪ੍ਰਕਾਸ਼ ਦੀ ਉਸ ਮਹਾਸ਼ਕਤੀ ਦਾ ਅਹਿਸਾਸ ਹੋਵੇਗਾ, ਜਿਸ ਵਿੱਚ ਇੱਕ ਹੀ ਮਕਸਦ ਨਾਲ ਅਸੀਂ ਸਭ ਲੜ ਰਹੇ ਹਾਂ, ਇਹ ਉਜਾਗਰ ਹੋਵੇਗਾ। ਉਸ ਪ੍ਰਕਾਸ਼ ਵਿੱਚ, ਉਸ ਰੋਸ਼ਨੀ ਵਿੱਚ, ਉਸ ਉਜਾਲੇ ਵਿੱਚ, ਅਸੀਂ ਆਪਣੇ ਮਨ ਵਿੱਚ ਇਹ ਸੰਕਲਪ ਕਰੀਏ ਕਿ ਅਸੀਂ ਇਕੱਲੇ ਨਹੀਂ ਹਾਂ, ਕੋਈ ਵੀ ਇਕੱਲਾ ਨਹੀਂ ਹੈ!!! 130 ਕਰੋੜ ਦੇਸ਼ਵਾਸੀ, ਇੱਕ ਹੀ ਸੰਕਲਪ ਨਾਲ ਦ੍ਰਿੜ੍ਹ ਸੰਕਲਪ (ਪ੍ਰਤੀਬੱਧ) ਹਨ।
ਸਾਥੀਓ,
ਮੇਰੀ ਇੱਕ ਹੋਰ ਪ੍ਰਾਰਥਨਾ ਹੈ, ਕਿ ਇਸ ਆਯੋਜਨ ਦੇ ਸਮੇਂ ਕਿਸੇ ਨੂੰ ਵੀ, ਕਿਤੇ ਵੀ ਇਕੱਠਾ ਨਹੀਂ ਹੋਣਾ ਹੈ। ਰਸਤਿਆਂ ਵਿੱਚ, ਗਲੀਆਂ ਜਾਂ ਮੁਹੱਲਿਆਂ ਵਿੱਚ ਨਹੀਂ ਜਾਣਾ ਹੈ, ਆਪਣੇ ਘਰ ਦੇ ਦਰਵਾਜ਼ੇ, ਬਾਲਕੋਨੀ ਤੋਂ ਹੀ ਇਹ ਕਰਨਾ ਹੈ। Social Distancing ਦੀ ਲਕਸ਼ਮਣ ਰੇਖਾ ਨੂੰ ਕਦੇ ਵੀ ਲੰਘਣਾ ਨਹੀਂ ਹੈ। Social Distancing ਨੂੰ ਕਿਸੇ ਵੀ ਹਾਲਤ ਵਿੱਚ ਤੋੜਨਾ ਨਹੀਂ ਹੈ । ਕੋਰੋਨਾ ਦੀ ਚੇਨ ਤੋੜਨ ਦਾ ਇਹੀ ਰਾਮਾਬਾਣ ਇਲਾਜ ਹੈ।
ਇਸ ਲਈ 5 ਅਪ੍ਰੈਲ ਨੂੰ ਰਾਤ 9 ਵਜੇ, ਕੁਝ ਪਲ ਇਕੱਲੇ ਬੈਠ ਕੇ, ਮਾਂ ਭਾਰਤੀ ਦਾ ਸਿਮਰਨ ਕਰੋ, 130 ਕਰੋੜ ਦੇਸ਼ਵਾਸੀਆਂ ਦੇ ਚਿਹਰਿਆਂ ਦੀ ਕਲਪਨਾ ਕਰੋ, 130 ਕਰੋੜ ਦੇਸ਼ਵਾਸੀਆਂ ਦੀ ਇਸ ਸਮੂਹਿਕਤਾ, ਇਸ ਮਹਾਸ਼ਕਤੀ ਦਾ ਅਹਿਸਾਸ ਕਰੋ। ਇਹ ਸਾਨੂੰ, ਸੰਕਟ ਦੀ ਇਸ ਘੜੀ ਨਾਲ ਲੜਨ ਦੀ ਤਾਕਤ ਦੇਵੇਗਾ ਅਤੇ ਜਿੱਤਣ ਦਾ ਆਤਮਵਿਸ਼ਵਾਸ ਵੀ।
ਸਾਡੇ ਇੱਥੇ ਕਿਹਾ ਗਿਆ ਹੈ -
ਉਤਸਾਹੋ ਬਲਵਾਨ੍ ਆਰਯ,
ਨ ਅਸਤਿ ਉਤਸਾਹ ਪਰਮ੍ ਬਲਮ੍।
ਸ ਉਤਸਾਹਸਯ ਲੋਕੇਸ਼ੁ,
ਨ ਕਿਂਚਿਤ੍ ਅਪਿ ਦੁਰਲਭਮ੍ ॥
( उत्साहो बलवान् आर्य,
न अस्ति उत्साह परम् बलम्।
स उत्साहस्य लोकेषु,
न किंचित् अपि दुर्लभम्॥ )
ਯਾਨੀ, ਸਾਡੇ ਉਤਸ਼ਾਹ, ਸਾਡੀ spirit ਤੋਂ ਵੱਡੀ force ਦੁਨੀਆ ਵਿੱਚ ਕੋਈ ਦੂਜੀ ਨਹੀਂ ਹੈ। ਦੁਨੀਆ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਅਸੀਂ ਇਸ ਤਾਕਤ ਨਾਲ ਹਾਸਲ ਨਾ ਕਰ ਸਕੀਏ। ਆਓ, ਸਾਥ ਆ ਕੇ, ਸਾਥ ਮਿਲਕੇ, ਕੋਰੋਨਾ ਨੂੰ ਹਰਾਈਏ, ਭਾਰਤ ਨੂੰ ਵਿਜਈ ਬਣਾਈਏ।
ਬਹੁਤ - ਬਹੁਤ ਧੰਨਵਾਦ !!
*****
ਵੀਆਰਆਰਕੇ/ਕੇਪੀ
(Release ID: 1610583)
Visitor Counter : 266
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam