ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਮਹਾਮਹਿਮ ਪ੍ਰਿੰਸ ਆਵ੍ ਵੇਲਸ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

Posted On: 02 APR 2020 8:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਮਹਿਮ ਪ੍ਰਿੰਸ ਆਵ੍ ਵੇਲਸਆ ਪ੍ਰਿੰਸ ਚਾਰਲਸ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ।

ਦੋਹਾਂ ਨੇਤਾਵਾਂ ਨੇ ਵਰਤਮਾਨ ਕੋਵਿਡ-19 ਮਹਾਮਾਰੀ ਬਾਰੇ ਚਰਚਾ ਕੀਤੀ।  ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਦਿਨਾਂ ਵਿੱਚ ਬ੍ਰਿਟੇਨ ਵਿੱਚ ਲੋਕਾਂ ਦੀ ਜਾਨ ਜਾਣ ਤੇ ਸੰਵੇਦਨਾ ਪ੍ਰਗਟਾਈ। ਉਨ੍ਹਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਹਾਲ ਦੀ ਅਸਵਂਸਥiਤਾ (ਬਿਮਾਰੀ) ਦੇ ਬਾਅਦ ਪ੍ਰਿੰਸ ਚਾਰਲਸਂ ਠੀਕ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸਦਾ ਤੰਦਰੁਸਤ ਰਹਿਣ ਦੀ ਕਾਮਨਾ ਕੀਤੀ।

ਪ੍ਰਿੰਸ ਨੇ ਨੈਸ਼ਨਲ ਹੈਲਥ ਸਰਵਿਸ ਦੇ ਕਈ ਮੈਬਰਾਂ ਸਹਿਤ ਬ੍ਰਿਟੇਨ ਵਿੱਚ ਪ੍ਰਵਾਸੀ ਭਾਰਤੀ ਮੈਬਰਾਂ ਦੀ ਪ੍ਰਸ਼ੰਸਾ ਕੀਤੀਜੋ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।  ਉਨ੍ਹਾਂ ਨੇ ਬ੍ਰਿਟੇਨ ਵਿੱਚ ਭਾਰਤੀ ਭਾਈਚਾਰੇ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੁਆਰਾ ਕੀਤੇ ਜਾ ਰਹੇ ਨਿਰਸੁਆਰਥ ਕਾਰਜ ਦਾ ਵੀ ਜ਼ਿਕਰ ਕੀਤਾ।

ਪ੍ਰਿੰਸ ਨੇ ਵਰਤਮਾਨ ਸੰਕਟ ਦੌਰਾਨ ਭਾਰਤ ਵਿੱਚ ਫਸੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀ ਗਈ ਸੁਵਿਧਾ ਅਤੇ ਸਹਾਇਤਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ।

ਪ੍ਰਧਾਨ ਮੰਤਰੀ ਨੇ ਆਯੁਰਵੇਦ ਵਿੱਚ ਹਮੇਸ਼ਾ ਰੁਚੀ ਲੈਣ ਲਈ ਪ੍ਰਿੰਸ ਦਾ ਧੰਨਵਾਦ ਕੀਤਾ।  ਉਨ੍ਹਾਂ ਨੇ ਲਘੂ ਐਨੀਮੇਸ਼ਨ ਵੀਡੀਓ ਰਾਹੀਂ ਬੁਨਿਆਦੀ ਯੋਗ ਅਭਿਆਸ ਸਿਖਾਉਣ ਲਈ ਹਾਲ ਹੀ ਵਿੱਚ ਕੀਤੀ ਗਈ ਭਾਰਤੀ ਪਹਿਲ ਦੀ ਜਾਣਕਾਰੀ ਦਿੱਤੀ ਅਤੇ ਪ੍ਰਤੀਰੱਖਿਆ ਨੂੰ ਵਧਾਉਣ ਲਈ ਘਰੇ ਬਣਾਏ ਅਸਾਨ ਪਰੰਪਰਾਗਤ ਉਪਚਾਰ ਦਾ ਪ੍ਰਸਾਰ ਕੀਤਾ। ਮਹਾਮਹਿਮ ਪ੍ਰਿੰਸ ਨੇ ਵਿਸ਼ੇਸ਼ ਰੂਪ ਨਾਲ ਵਰਤਮਾਨ ਸਥਿਤੀ ਵਿੱਚ, ਸਿਹਤ ਅਤੇ ਭਲਾਈ ਨੂੰ ਵਧਾਉਣ ਲਈ ਇਨ੍ਹਾਂ ਪਹਿਲਾਂ ਦੀ ਸਮਰੱਥਾ ਦੀ ਪ੍ਰਸ਼ੰਸਾ ਕੀਤੀ।

 

***

ਵੀਆਰਆਰਕੇ/ਏਕੇ



(Release ID: 1610574) Visitor Counter : 138