ਆਯੂਸ਼

ਕੋਵਿਡ -19 ਦੇ ਸੰਕਟ ਦੌਰਾਨ ਖੁਦ ਦੀ ਦੇਖਭਾਲ਼ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਆਯੁਰਵੇਦਿਕ ਉਪਾਅ

Posted On: 31 MAR 2020 2:31PM by PIB Chandigarh

ਕੋਵਿਡ -19 ਦੀ ਮਹਾਮਾਰੀ ਦੇ ਪ੍ਰਕੋਪ ਕਾਰਨ ਦੁਨੀਆ ਭਰ ਦੀ ਪੂਰੀ ਮਾਨਵ ਜਾਤੀ ਪੀੜਿਤ ਹੈਅਜਿਹੇ ਵਿੱਚ ਸਰੀਰ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ (ਰੋਗ ਪ੍ਰਤੀਰੋਧਕ ਸਮਰੱਥਾ) ਨੂੰ ਬਿਹਤਰ ਕਰਨਾ ਸਰੀਰ ਨੂੰ ਨਿਰੋਗ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਰੋਕਥਾਮ ਹੀ ਬਿਹਤਰ ਇਲਾਜ ਹੈਹਾਲਾਂਕਿ ਅਜੇ ਤਕ ਕੋਵਿਡ -19 ਦੀ ਕੋਈ ਦਵਾਈ ਨਹੀਂ ਬਣੀ ਲੇਕਿਨ ਇਸ ਸਮੇਂ ਨਿਵਾਰਕ ਉਪਾਅ ਕਰਨਾ ਚੰਗਾ ਰਹੇਗਾ ਕਿਉਂਕਿ ਇਸ ਨਾਲ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਧੇਗੀ

ਜੀਵਨ ਦਾ ਵਿਗਿਆਨ ਹੋਣ ਦੇ ਨਾਤੇ ਆਯੁਰਵੇਦ ਤੰਦਰੁਸਤ ਅਤੇ ਖੁਸ਼ ਰਹਿਣ ਲਈ ਕੁਦਰਤ ਦੇ ਤੋਹਫ਼ਿਆਂ ਦੇ ਇਸਤੇਮਾਲ ਤੇ ਜ਼ੋਰ ਦਿੰਦਾ ਹੈ। ਤੰਦਰੁਸਤ ਜੀਵਨ ਲਈ ਨਿਵਾਰਕ ਉਪਾਅ ਸਬੰਧੀ ਆਯੁਰਵੇਦ ਦਾ ਵਿਆਪਕ ਗਿਆਨ ਰੋਜ਼ਾਨਾ ਰੁਟੀਨ-'ਦਿਨਚਰਯਾ' (“Dinacharya”) ਅਤੇ ਮੌਸਮੀ ਰੁਟੀਨ-'ਰਿਤੁਚਰਯਾ' (“Ritucharya”) ਦੀਆਂ ਧਾਰਨਾਵਾਂ ਤੇ ਅਧਾਰਿਤ ਹੈ। ਇਹ 'ਪਾਦਪ' ਅਧਾਰਿਤ ਵਿਗਿਆਨ (plant-based science) ਹੈ। ਆਪਣੇ ਬਾਰੇ ਜਾਗਰੂਕਤਾ, ਸਾਦਗੀ ਅਤੇ ਤਾਲਮੇਲ ਨਾਲ ਵਿਅਕਤੀ ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ  ਬਣਾਈ ਰੱਖਦੇ ਹੋਏ ਉਸ ਨੂੰ ਹੋਰ ਬਿਹਤਰ ਕਰ ਸਕਦਾ ਹੈ। ਆਯੁਰਵੇਦ ਸ਼ਾਸਤਰਾਂ ਵਿੱਚ ਇਸ ਤੇ ਵਧੇਰੇ ਜ਼ੋਰ ਦਿਤਾ ਗਿਆ ਹੈ।

ਆਯੁਸ਼ ਮੰਤਰਾਲਾ ਸਾਹ ਸਬੰਧੀ ਸਿਹਤ ਦੇ ਵਿਸ਼ੇਸ਼ ਸੰਦਰਭ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਅਤੇ ਨਿਵਾਰਕ ਸਿਹਤ ਦੇਖਭਾਲ਼ ਲਈ ਨਿਮਨਲਿਖਿਤ ਦਿਸ਼ਾ-ਨਿਰਦੇਸ਼ਾਂ ਦੀ ਸਿਫ਼ਾਰਿਸ਼ ਕਰਦਾ ਹੈ। ਇਹ ਆਯੁਰਵੇਦ ਸਾਹਿਤ ਅਤੇ ਵਿਗਿਆਨਕ ਪੱਤਰ-ਪਤ੍ਰਿਕਾਵਾਂ ਤੇ ਅਧਾਰਿਤ ਹੈ।

ਸਧਾਰਨ ਉਪਾਅ

1. ਪੂਰੇ ਦਿਨ ਗਰਮ ਪਾਣੀ ਪੀਓ।

2. ਆਯੁਸ਼ ਮੰਤਰਾਲੇ (#YOGAatHome #StayHome #StaySafe) ਦੀ ਸਲਾਹ ਅਨੁਸਾਰ ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰੋ।

3. ਖਾਣਾ ਬਣਾਉਣ ਵਿੱਚ ਹਲਦੀ, ਜੀਰਾ, ਧਣੀਆ ਅਤੇ ਲਸਣ ਜਿਹੇ ਮਸਾਲਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।       

ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਆਯੁਰਵੇਦਿਕ ਉਪਾਅ

 

1. ਰੋਜ਼ ਸਵੇਰੇ 1 ਚਮਚ ਯਾਨੀ 10 ਗ੍ਰਾਮ ਚਯਵਨਪ੍ਰਾਸ਼ ਲਓ। ਸ਼ੂਗਰ ਦੇ ਮਰੀਜ਼ਾਂ (Diabetics) ਨੂੰ ਸ਼ੂਗਰ ਫ੍ਰੀ ਚਯਵਨਪ੍ਰਾਸ਼ ਲੈਣਾ ਚਾਹੀਦਾ ਹੈ।

2. ਤੁਲਸੀ, ਦਾਲ਼ਚੀਨੀ, ਕਾਲ਼ੀ ਮਿਰਚ, ਸੁੰਢ (ਸੌਂਠ) ਅਤੇ ਮੁਨੱਕੇ ਤੋਂ ਬਣਿਆ ਕਾੜ੍ਹਾ/ਹਰਬਲ ਟੀ ਦਿਨ ਵਿੱਚ ਇੱਕ ਜਾਂ ਦੋ ਵਾਰ ਲਓ। ਜੇਕਰ ਜ਼ਰੂਰੀ ਹੋਵੇ ਤਾਂ ਆਪਣੇ ਸੁਆਦ ਅਨੁਸਾਰ ਉਸ ਵਿੱਚ ਗੁੜ ਜਾਂ ਤਾਜਾ ਨਿੰਬੂ ਦਾ ਰਸ ਮਿਲਾ ਲਓ।

3. ਗੋਲਡਨ ਮਿਲਕ -150 ਮਿਲੀ ਲਿਟਰ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਪਾਊਡਰ ਮਿਲਾ ਕੇ ਦਿਨ ਵਿੱਚ ਇੱਕ ਜਾਂ ਦੋ ਵਾਰ ਲਓ।

ਸਰਲ ਆਯੁਰਵੇਦਿਕ ਪ੍ਰਕਿਰਿਆਵਾਂ

1. ਨੱਕ ਚ ਲਗਾਉਣ ਲਈ - ਸਵੇਰੇ ਸ਼ਾਮ ਨੱਕ ਵਿੱਚ ਤਿਲ ਦਾ ਤੇਲ/ਨਾਰੀਅਲ ਦਾ ਤੇਲ ਜਾਂ ਘਿਉ ਲਗਾਓ।

 2.  ਆਇਲ ਪੁਲਿੰਗ ਥੈਰੇਪੀ - 1 ਚਮਚ ਤਿਲ ਜਾਂ ਨਾਰੀਅਲ ਦਾ ਤੇਲ ਮੂੰਹ ਵਿੱਚ ਲਓ।  ਉਸ ਨੂੰ ਪੀਉ ਨਾ ਬਲਕਿ 2 ਤੋਂ 3 ਮਿੰਟ ਤੱਕ ਮੂੰਹ ਵਿੱਚ ਘੁਮਾਉ ਤੇ ਫਿਰ ਉਸ ਨੂੰ ਥੁੱਕ ਦਿਉ।  ਉਸ ਤੋਂ ਬਾਅਦ ਗਰਮ ਪਾਣੀ ਨਾਲ ਕੁਰਲਾ ਕਰੋ। ਅਜਿਹਾ ਦਿਨ ਵਿੱਚ ਇੱਕ ਜਾਂ ਦੋ ਵਾਰ ਕੀਤਾ ਜਾ ਸਕਦਾ ਹੈ।

ਸੁੱਕੀ ਖੰਘ /ਗਲੇ ਵਿੱਚ ਖਰਾਸ਼ ਦੌਰਾਨ

1. ਤਾਜ਼ੇ ਪੁਦੀਨੇ ਦੇ ਪੱਤਿਆਂ ਜਾਂ ਅਜਵਾਇਣ ਨਾਲ ਦਿਨ ਵਿੱਚ ਇੱਕ ਵਾਰ ਭਾਫ ਲਈ ਜਾ ਸਕਦੀ ਹੈ।

2. ਖੰਘ ਜਾਂ ਗਲ਼ੇ ਵਿੱਚ ਜਲਣ ਹੋਣ ਤੇ ਲੌਂਗ ਪਾਊਡਰ ਨੂੰ ਗੁੜ/ਸ਼ਹਿਦ ਵਿੱਚ ਮਿਲਾ ਕੇ ਦਿਨ ਵਿੱਚ 2 ਤੋਂ 3 ਵਾਰ ਲਿਆ ਜਾ ਸਕਦਾ ਹੈ।

3. ਇਹ ਉਪਾਅ ਆਮ ਤੌਰ ਤੇ ਸਧਾਰਨ ਸੁੱਕੀ ਖੰਘ ਅਤੇ ਗਲ਼ੇ ਵਿੱਚ ਖਰਾਸ਼ ਦਾ ਇਲਾਜ ਕਰਦੇ ਹਨ। ਪ੍ਰੰਤੂ ਲੱਛਣਾਂ ਦੇ ਬਰਕਰਾਰ ਰਹਿਣ ਦੀ ਸਥਿਤੀ ਵਿੱਚ ਡਾਕਟਰ ਤੋਂ ਸਲਾਹ ਲੈਣੀ ਚੰਗੀ ਰਹੇਗੀ। 

ਉਪਰੋਕਤ ਉਪਾਅ ਵਿਅਕਤੀ ਆਪਣੀ ਸੁਵਿਧਾ ਅਨੁਸਾਰ ਕਰ ਸਕਦੇ ਹਨ।ਦੇਸ਼ ਭਰ ਵਿੱਚ ਮੰਨੇ -ਪ੍ਰਮੰਨੇ ਵੈਦਾਂ ਦੇ ਨੁਸਖਿਆਂ ਤੇ ਅਧਾਰਿਤ ਇਨ੍ਹਾਂ ਉਪਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਕਿਉਂਕਿ ਇਸ ਨਾਲ ਸੰਕ੍ਰਮਣ ਦਾ ਮੁਕਾਬਲਾ ਕਰਨ ਲਈ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਉਨ੍ਹਾਂ ਵੈਦਾਂ ਵਿੱਚ ਕੋਇੰਬਟੂਰ ਦੇ ਪਦਮ ਸ਼੍ਰੀ ਵੈਦ ਪੀਆਰ ਕ੍ਰਿਸ਼ਨਕੁਮਾਰ, ਦਿੱਲੀ ਦੇ ਪਦਮ ਭੂਸ਼ਣ ਵੈਦ ਦੇਵੇਂਦਰ ਤ੍ਰਿਗੁਣਾ, ਕੋਟਾਕਲ ਦੇ ਵੈਦ ਪੀਐੱਮ ਵਾਰੀਅਰ, ਨਾਗਪੁਰ ਦੇ ਵੈਦ ਜਯੰਤ ਦੇਵਪੁਜਾਰੀ, ਠਾਣੇ ਦੇ ਵੈਦ ਵਿਨੈ ਵੇਲੰਕਰ, ਬੇਲਗਾਂਵ ਦੇ ਵੈਦ ਬੀਐੱਸ ਪ੍ਰਸਾਦ, ਜਾਮਨਗਰ ਦੇ ਪਦਮ ਸ਼੍ਰੀ ਵੈਦ ਗੁਰਦੀਪ ਸਿੰਘ, ਹਰਿਦੁਆਰ ਦੇ ਆਚਾਰੀਆ ਬਾਲਕ੍ਰਿਸ਼ਨਜੀ , ਜੈਪੁਰ ਦੇ ਵੈਦ ਐੱਮਐੱਸ ਬਘੇਲ, ਹਰਦੋਈ ਦੇ ਵੈਦ ਆਰਬੀ ਦ੍ਵਿਵੇਦੀ, ਵਾਰਾਣਸੀ ਦੇ ਵੈਦ ਕੇਐੱਨ ਦ੍ਵਿਵੇਦੀ, ਵਾਰਾਣਸੀ ਦੇ ਵੈਦ ਰਾਕੇਸ਼, ਕੋਲਕਾਤਾ ਦੇ ਵੈਦ ਅਬੀਚਲ ਚੱਟੋਧਾਧਿਆਏ, ਦਿੱਲੀ ਦੀ ਵੈਦ ਤਨੁਜਾ ਨੇਸਾਰੀ , ਜੈਪੁਰ ਦੇ ਵੈਦ ਸੰਜੀਵ ਸ਼ਰਮਾ ਅਤੇ ਜਾਮਨਗਰ ਦੇ ਵੈਦ ਅਨੂਪ ਠਾਕੁਰ ਸ਼ਾਮਲ ਹਨ।

 

 

 

ਡਿਸਕਲੇਮਰ : ਉਪਰੋਕਤ ਸਲਾਹ ਕੋਵਿਡ -19 ਦੇ ਇਲਾਜ ਦਾ ਦਾਅਵਾ ਨਹੀਂ ਕਰਦੀ।

***

ਆਰਜੇ/ਐੱਸਕੇ


(Release ID: 1610144) Visitor Counter : 566