ਰਸਾਇਣ ਤੇ ਖਾਦ ਮੰਤਰਾਲਾ
ਸੰਕਟ ਦੀ ਘੜੀ ਵਿੱਚ ਸੀਆਈਪੀਈਟੀ ਨੇ ਮਹੱਤਵਪੂਰਨ ਕਮਿਊਨਿਟੀ ਰਿਲੀਫ ਕਾਰਜ ਕੀਤੇ
Posted On:
01 APR 2020 12:58PM by PIB Chandigarh
ਕੋਵਿਡ - 19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਸਾਇਣ ਅਤੇ ਪੈਟ੍ਰੋਕੈਮੀਕਲਸ ਵਿਭਾਗ ਤਹਿਤ ਕੇਂਦਰੀ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ (ਸੀਆਈਈਪੀਟੀ) ਕਈ ਰਾਜਾਂ ਵਿੱਚ ਆਪਣੀਆਂ ਸੁਵਿਧਾਵਾਂ ਰਾਹੀਂ ਕਮਿਊਨਿਟੀ ਦੀ ਭਲਾਈ ਦੇ ਨੇਕ ਕਾਰਜ ਕਰ ਰਿਹਾ ਹੈ। ਰਸਾਇਣ ਅਤੇ ਪੈਟ੍ਰੋਕੈਮੀਕਲਸ ਵਿਭਾਗ ਰਸਾਇਣ ਅਤੇ ਖਾਦ ਮੰਤਰਾਲਾ ਤਹਿਤ ਕਾਰਜ ਕਰਦਾ ਹੈ।
ਇਸ ਮੁਹਿੰਮ ਤਹਿਤ ਸੀਆਈਈਪੀਟੀ ਦੇ ਗਵਾਲੀਅਰ ਸੈਂਟਰ ਨੇ ਅਪਣਾ ਸਕਿੱਲ ਟ੍ਰੇਨਿੰਗ ਸੈਂਟਰ ਜ਼ਿਲ੍ਹਾ ਮਜਿਸਟ੍ਰੇਟ/ਕਲੈਕਟਰ ਨੂੰ ਸੌਂਪ ਦਿੱਤਾ ਹੈ। ਸਕਿੱਲ ਟ੍ਰੇਨਿੰਗ ਸੈਂਟਰ ਨੂੰ 72 ਬਿਸਤਰਾਂ ਵਾਲਾ ਕੁਆਰੰਟੀਨ ਸੈਂਟਰ ਬਣਾਇਆ ਗਿਆ ਹੈ। ਇਸ ਦੇ ਇਲਾਵਾ ਸੀਆਈਪੀਈਟੀ ਦੇ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਪੈਰਾਮੈਡੀਕਲ ਟੀਮ ਨੂੰ ਸਹਾਇਤਾ ਪ੍ਰਦਾਨ ਕਰਨਗੇ।
ਇਸੇ ਪ੍ਰਕਾਰ ਸੀਆਈਈਪੀਟੀ ਭੁਵਨੇਸ਼ਵਰ ਵਿੱਚ ਕੋਰੋਨਾ ਮਹਾਮਾਰੀ ਦੇ ਫੈਲਾਅ ਨਾਲ ਲੜਨ ਲਈ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਹੈ। ਲੋਕਾਂ ਵਿੱਚ ਮਾਸਕ, ਸੈਨੀਟਾਈਜ਼ਰ, ਕੀਟਾਣੂਨਾਸ਼ਕ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ ਹਨ। ਇਹ ਪ੍ਰਸਤੁਤੀਆਂ (demonstrations) ਰਾਹੀਂ ਵੀ ਲੋਕਾਂ ਨੂੰ ਮਹਾਮਾਰੀ ਪ੍ਰਤੀ ਜਾਗਰੂਕ ਬਣਾ ਰਿਹਾ ਹੈ।
ਸੀਆਈਪੀਈਟੀ ਦੇ ਸਾਰੇ ਕਰਮਚਾਰੀਆਂ ਨੇ ਆਪਣੀ ਇੱਛਾ ਨਾਲ ਪੀਐੱਮ ਕੇਅਰਸ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖਾਹ - ਕੁੱਲ 18 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।
ਸੀਆਈਪੀਈਟੀ - ਐੱਸਏਆਰਪੀ ਐੱਲਏਆਰਪੀਐੱਮ ਦੀ ਜਾਂਚ ਅਤੇ ਵਿਕਾਸ ਬ੍ਰਾਂਚ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਨੀਟਾਈਜ਼ਰ ਵਿਕਸਿਤ ਕੀਤਾ ਹੈ ਅਤੇ ਇਸ ਨੂੰ ਕੋਵਿਡ - 19 ਦੇ ਖ਼ਿਲਾਫ਼ ਸੁਰੱਖਿਆ ਲਈ ਹਾਊਸ ਕੀਪਿੰਗ ਕਰਮਚਾਰੀਆਂ ਵਿੱਚ ਵੰਡਿਆ ਗਿਆ ਹੈ ।
ਸੀਆਈਪੀਈਟੀ, ਲਖਨਊ ਨੇ ਸ਼ਹਿਰ ਦੇ ਜ਼ਰੂਰਤਮੰਦ, ਗ਼ਰੀਬ ਅਤੇ ਪ੍ਰਵਾਸੀਆਂ ਨੂੰ ਭੋਜਨ ਉਪਲੱਬਧ ਕਰਵਾਉਣ ਲਈ ਲਖਨਊ ਸਥਿਤ ਅੰਨਦਾ (ANNADA (Grain Bank)), ਨਗਰ ਨਿਗਮ ਨਿਧੀ ਨੂੰ 5 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ ।
ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਨੂੰ ਭੋਜਨ ਉਪਲੱਬਧ ਕਰਵਾਉਣ ਲਈ ਸੀਆਈਪੀਈਟੀ ਦੇ ਕਈ ਸੈਂਟਰ ਵੀ ਇਸੇ ਤਰ੍ਹਾਂ ਦਾ ਯਤਨ ਕਰ ਰਹੇ ਹਨ ।
***
ਆਰਸੀਜੇ/ਆਰਕੇਐੱਮ
(Release ID: 1609931)
Visitor Counter : 102