57th International Film Festival of India 2026
20 – 28 Nov 2026

ਕ੍ਰਿਸ਼ਨਾਵਤਾਰਮ ਵਿੱਚ ਭਗਵਾਨ ਸ਼੍ਰੀਕ੍ਰਿਸ਼ਨ ਦੀ ਜੀਵਨ ਗਾਥਾ ਨੂੰ ਸੱਤਿਆਭਾਮਾ ਦੀਆਂ ਅੱਖਾਂ ਦੁਆਰਾ ਪਰਦੇ ‘ਤੇ ਉਕੇਰਿਆ ਗਿਆ ਹੈ


ਤਿੰਨ ਫਿਲਮਾਂ ਦੀ ਲੜੀ ਦਾ ਪਹਿਲਾ ਹਿੱਸਾ ਪ੍ਰੇਮ, ਭਗਤੀ ਅਤੇ ਭਗਵਾਨ ਸ਼੍ਰੀਕ੍ਰਿਸ਼ਨ ਦੇ ਜੀਵਨ ਦੇ ਘੱਟ ਯਾਦ ਪ੍ਰਸੰਗਾਂ ਨੂੰ ਪੇਸ਼ ਕਰਦਾ ਹੈ

Posted On: 25 NOV 2026 8:00PMby PIB ChandigarhRelease ID: 2342061Views: 12

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) 2026 ਦੇ ਇੰਡੀਅਨ ਪੈਨੋਰਮਾ ਫੀਚਰ ਫਿਲਮ ਸੈਕਸ਼ਨ ਵਿੱਚ ਪ੍ਰਦਰਸ਼ਿਤ ਹਿੰਦੀ ਫੀਚਰ ਫਿਲਮ ‘ਕ੍ਰਿਸ਼ਨਾਵਤਾਰਮ (ਕ੍ਰਿਸ਼ਨਾਵਤਾਰਮ ਪਾਰਟ 1: ਦ ਹਾਰਟ), ਦੇ ਨਿਰਮਾਤਾਵਾਂ ਨੇ ਅੱਜ ਇਸ ਫਿਲਮ ਦੇ ਸਬੰਧ ਵਿੱਚ ਪੱਤਰ ਸੂਚਨਾ ਦਫ਼ਤਰ (PIB) ਦੁਆਰਾ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਫਿਲਮ ਦੇ ਡਾਇਰੈਕਟਰ ਹਾਰਦਿਕ ਗੱਜਰ ਅਤੇ ਪ੍ਰੋਡਿਊਸਰ ਸਾਜਨ ਰਾਜ ਕੁਰੂਪ (Sajan Raj Kurup) ਨੇ ਭਗਵਾਨ ਸ਼੍ਰੀਕ੍ਰਿਸ਼ਨ ਦੇ ਜੀਵਨ ਦੇ ਦ੍ਰਿਸ਼-ਪੱਖੋਂ ਸਮ੍ਰਿੱਧ ਅਤੇ ਸਮਕਾਲੀ ਸਿਨੇਮਾਈ ਪੇਸ਼ਕਾਰੀ ਨੂੰ ਵਿਸ਼ਵ-ਵਿਆਪੀ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ।  

ਫਿਲਮ ਦੀ ਮੂਲ ਧਾਰਨਾ ਬਾਰੇ ਚਰਚਾ ਕਰਦੇ ਹੋਏ ਨਿਰਮਾਤਾ ਸਾਜਨ ਰਾਜ ਕੁਰੂਪ ਨੇ ਕਿਹਾ ਕਿ ਭਾਰਤ ਵਿੱਚ ਭਗਵਾਨ ਸ਼੍ਰੀਕ੍ਰਿਸ਼ਨ ਨੂੰ ਸਿਰਫ਼ ਮਿਥਿਹਾਸਕ ਕਥਾਵਾਂ ਦੀ ਸ਼੍ਰੇਣੀ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ, ‘ਭਾਰਤ ਵਿੱਚ ਸ਼੍ਰੀਕ੍ਰਿਸ਼ਨ ਮਿਥਿਹਾਸਕ ਕਥਾਵਾਂ ਤੋਂ ਪਰੇ ਹਨ। ਇਹ ਆਸਥਾ, ਇੱਕ ਭਾਵਨਾ ਅਤੇ ਸਾਡੇ ਇਤਿਹਾਸ ਦਾ ਜੀਵੰਤ ਹਿੱਸਾ ਹਨ।’ ਆਦਿਕੇਸ਼ਵ ‘ਤੇ ਕੇਂਦ੍ਰਿਤ ਸੱਭਿਆਚਾਰਕ ਪਰੰਪਰਾ ਵਿੱਚ ਪਲੇ-ਵਧੇ ਸਾਜਨ ਰਾਜ ਕੁਰੂਪ ਨੇ ਇਸ ਮਾਨਤਾ ‘ਸਭ ਕੁਝ ਸ਼੍ਰੀਕ੍ਰਿਸ਼ਨ ਤੋਂ ਹੀ ਪੈਦਾ ਹੁੰਦਾ’ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਫਿਲਮ ਦੀ ਟੀਮ ਨੇ ਬਹੁਤ ਸੋਚ-ਸਮਝ ਕੇ ਭਗਵਾਨ ਸ਼੍ਰੀਕ੍ਰਿਸ਼ਨ ਦੇ ਜੀਵਨ ਨੂੰ ਪੂਰੀ ਇਮਾਨਦਾਰੀ ਅਤੇ ਅਨੰਤ ਸਨਮਾਨ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

https://static.pib.gov.in/WriteReadData/userfiles/image/2026/nov/WhatsAppImage2026-11-25at7.52.09PM_20261125200404_c6a4c0.jpeg

ਫਿਲਮ ਨਿਰਮਾਤਾਵਾਂ ਨੇ ਇਹ ਵੀ ਦੱਸਿਆ ਕਿ ਕ੍ਰਿਸ਼ਨਾਵਤਾਰਮ ਤਿੰਨ ਹਿੱਸਿਆਂ ਵਾਲੀ ਫਿਲਮ ਸੀਰੀਜ਼ ਦਾ ਪਹਿਲਾ ਅਧਿਆਏ ਹੈ, ਜੋ ਦਿਲ, ਮਨ ਅਤੇ ਆਤਮਾ ਦੀਆਂ ਧਾਰਨਾਵਾਂ ‘ਤੇ ਅਧਾਰਿਤ ਹੈ। ਰਾਮ ਮੋਰੀ ਦੇ ਨਾਵਲ ਸੱਤਿਆਭਾਮਾ ‘ਤੇ ਅਧਾਰਿਤ ਇਸ ਫਿਲਮ ਦਾ ਸਕ੍ਰੀਨਪਲੇ ਪ੍ਰਕਾਸ਼ ਕਪਾਡੀਆ, ਰਾਮ ਮੋਰੀ ਅਤੇ ਹਾਰਦਿਕ ਗੱਜਰ ਨੇ ਲਿਖਿਆ ਹੈ। ਫਿਲਮ ਸ੍ਰੀਮਦ ਭਾਗਵਦ ਅਤੇ ਹਰਿਵੰਸ਼ ਤੋਂ ਪ੍ਰੇਰਿਤ ਹੈ। ਇਸ ਦਾ ਓਪਨਿੰਗ ਪਾਰਟ ਭਗਵਾਨ ਸ਼੍ਰੀਕ੍ਰਿਸ਼ਨ ਦੀ ਵਰਿੰਦਾਵਨ ਅਤੇ ਮਥੁਰਾ ਤੋਂ ਲੈ ਕੇ ਦਵਾਰਕਾ ਦੇ ਸ਼ਾਸਕ ਬਣਨ ਤੱਕ ਦੀ ਯਾਤਾਰ ਨੂੰ ਸੱਤਿਆਭਾਮਾ ਦੀ ਦ੍ਰਿਸ਼ਟੀ ਪੱਖੋਂ ਪੇਸ਼ ਕਰਦਾ ਹੈ। ਜਿੱਤੇ ਪਹਿਲਾ ਪਾਰਟ ਪ੍ਰੇਮ, ਤਿਆਰ, ਵਿਛੋੜੇ ਅਤੇ ਭਗਤੀ ‘ਤੇ ਕੇਂਦ੍ਰਿਤ ਹੈ, ਦੂਜੇ ਪਾਸੇ ਅਗਲੇ ਦੋ ਹਿੱਸਿਆਂ ਵਿੱਚ ਭਗਵਾਨ ਸ਼੍ਰੀਕ੍ਰਿਸ਼ਨ ਦੀ ਸ਼ਾਸਨ-ਕਲਾ ਅਤੇ ਰਣਨੀਤੀ (ਮਨ) ਅਤੇ ਭਗਵਦ ਗੀਤਾ ਦੀਆਂ ਸਿੱਖਿਆਵਾਂ (ਆਤਮਾ) ਨੂੰ ਦਰਸਾਇਆ ਗਿਆ। ਭਗਵਾਨ ਸ਼੍ਰੀਕ੍ਰਿਸ਼ਨ ਦੇ ਜੀਵਨ ਦੇ ਕੁਝ ਘੱਟ ਯਾਦ ਪ੍ਰਸੰਗਾਂ ਨੂੰ ਪੇਸ਼ ਕਰਨ ਵਾਲੀ ਇਸ ਫਿਲਮ ਵਿੱਚ ਸਿਧਾਰਥ ਗੁਪਤਾ, ਸੰਸਕਰੂਤੀ ਜਯਾਨਾ (Sanskruti Jayana), ਸੁਸ਼ਮਿਤਾ ਭੱਟ ਅਤੇ ਨਿਵਾਸ਼ਿਯਨੀ ਕ੍ਰਿਸ਼ਣਨ (Nivaashiyni Krishnan) ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।

ਰਵਾਇਤੀ ਬਿਰਤਾਂਤਾਂ ਨੂੰ ਆਧੁਨਿਕ ਦਰਸ਼ਕਾਂ ਨਾਲ ਜੋੜਨ ਦੀ ਜ਼ਰੂਰਤ ਬਾਰੇ ਗੱਲ ਕਰਦੇ ਹੋਏ ਫਿਲਮ ਦੇ ਡਾਇਰੈਕਟਰ ਹਾਰਦਿਕ ਗੱਜਰ ਨੇ ਦੱਸਿਆ ਕਿ ਇਹ ਫਿਲਮ ਵਿਸ਼ੇਸ਼ ਤੌਰ ‘ਤੇ ਯੁਵਾ ਪੀੜ੍ਹੀ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ, ਤਾਂ ਜੋ ਉਹ ਆਪਣੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਰੋਚਕ ਸਿਨੇਮੈਟਿਕ ਭਾਸ਼ਾ ਰਾਹੀਂ ਜਾਣ ਸਕਣ ਅਤੇ ਉਸ ਨਾਲ ਜੁੜਾਅ ਮਹਿਸੂਸ ਕਰ ਸਕਣ। ਫਿਲਮ ਨਿਰਮਾਤਾਵਾਂ ਨੇ ਕਿਹਾ, ‘ਕਹਾਣੀ ਕਹਿਣ ਦੇ ਤਰੀਕੇ ਸਮੇਂ ਦੇ ਨਾਲ-ਨਾਲ ਬਦਲਦੇ ਰਹਿੰਦੇ ਹਨ ਅਤੇ ਅਸੀ ਕਿਸਮਤ ਵਾਲੇ ਹਾਂ ਕਿ ਅਜਿਹੇ ਦੌਰ ਵਿੱਚ ਰਹਿ ਰਹੇ ਹਾਂ, ਜਿੱਥੇ ਅਸੀਂ ਦ੍ਰਿਸ਼ਟੀਗਤ ਪੱਖੋਂ ਭਰਪੂਰ ਅਨੁਭਵ ਸਿਰਜ ਸਕਦੇ ਹਾਂ।’ ਹਾਰਦਿਕ ਗੱਜਰ ਨੇ ਵਿਜ਼ੁਅਲ ਇਫੈਕਟਸ ਦੇ ਅਨੁਭਵ ਦਾ ਲਾਭ ਲੈਂਦੇ ਹੋਏ, ਫਿਲਮ ਨੂੰ 7.5 ਏਕੜ ਵਿੱਚ ਬਣੇ ਵਿਸ਼ਾਲ ਸੈੱਟ ‘ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਵਿਜ਼ੁਅਲ ਇਫੈਕਟਸ ‘ਤੇ ਕੰਮ ਕਰਨ ਲਈ ਇਸ ਖੇਤਰ ਦੇ ਕੁਝ ਬਿਹਤਰੀਨ ਪ੍ਰਤਿਭਾਸ਼ਾਲੀ ਲੋਕਾਂ ਦੀ ਮਦਦ ਲਈ ਗਈ ਹੈ। ਦੁਨੀਆ ਭਰ ਦੇ ਨੌਜਵਾਨਾਂ ਨਾਲ ਜੁੜਨ ਦੇ ਵਿਸ਼ੇਸ਼ ਉਦੇਸ਼ ਨਾਲ ਫਿਲਮ ਨੂੰ ਅੰਗ੍ਰੇਜ਼ੀ ਸਮੇਤ ਕਈ ਭਾਸ਼ਾਵਾਂ ਵਿੱਚ ਬਣਾਇਆ ਗਿਆ ਹੈ।

https://static.pib.gov.in/WriteReadData/userfiles/image/2026/nov/WhatsAppImage2026-11-25at7.52.19PM_20261125200429_95fdd7.jpeg

ਫਿਲਮ ਵਿੱਚ ਭਾਵਨਾਤਮਕ ਜੁੜਾਅ ਪੈਦਾ ਕਰਨ ਵਿੱਚ ਸੰਗੀਤ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਡਾਇਰੈਕਟਰ ਹਾਰਦਿਕ ਗੱਜਰ ਨੇ ਮਿਊਜ਼ਿਕ ਡਾਇਰੈਕਟਰ ਪ੍ਰਸਾਦ ਐੱਸ. ਦੇ ਨਾਲ ਆਪਣੇ ਸਹਿਯੋਗ ਬਾਰੇ ਦੱਸਿਆ। ਨਾਮਵਰ ਉਸਤਾਦ ਡਾ. ਭਰਤ ਬਾਲਵੱਲੀ  (Dr. Bharat Balvalli) ਦੇ ਮਾਰਗਦਰਸ਼ਨ ਹੇਠ ਟੀਮ ਨੇ ਫਿਲਮ ਵਿੱਚ ਵੱਧ ਤੋਂ ਵੱਧ ਸ਼ਾਸਤਰੀ ਸੰਗੀਤ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਰਾਹੀਂ ਰਵਾਇਤੀ ਸੰਗੀਤ ਦੀ ਸ਼ੁੱਧਤਾ ਨੂੰ ਸਮਕਾਲੀ ਸੰਗੀਤ ਦੇ ਰੰਗ ਵਿੱਚ ਅਸਾਨੀ ਨਾਲ ਪਿਰੋਇਆ ਗਿਆ ਹੈ, ਤਾਂ ਜੋ ਅੱਜ ਦੇ ਦਰਸ਼ਕਾਂ ਤੋਂ ਨਾਲ ਬਿਹਤਰ ਤਾਲਮੇਲ ਸਥਾਪਿਤ ਕੀਤਾ ਜਾ ਸਕੇ।

ਇਸ ਸੈਸ਼ਨ ਦਾ ਸੰਚਾਲਨ ਸ਼੍ਰੀ ਸੰਦੀਪ ਪ੍ਰਸਾਦ ਨੇ ਕੀਤਾ।

ਪੂਰੀ ਪ੍ਰੈੱਸ ਕਾਨਫਰੰਸ ਲਈ ਇੱਥੇ ਦੇਖੋ:

Read IFFILOID here: https://www.pib.gov.in/iffi/57/iffiLoid.aspx?yr=2026&lang=1&reg=48

 

* * * 

ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ਲਕਸ਼ਮੀਪ੍ਰਿਆ/ਸਸਮਿਤਾ/ ਦਰਸ਼ਨਾ/ ਬਲਜੀਤ ਸਿੰਘ| IFFI 57 - 099


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2342061
•
Media Centre: Goa
•
Festival Dates: Nov 20 – 28, 2026