ਕਹਾਣੀ ਵਿਕਸਿਤ ਕਰਨ ਤੋਂ ਲੈ ਕੇ ਉਸ ਨੂੰ ਪਰਦੇ 'ਤੇ ਸਾਕਾਰ ਕਰਨ ਤੱਕ, 100 ਨੌਜਵਾਨ ਰਚਨਾਤਮਕ ਪੇਸ਼ੇਵਰਾਂ ਨੇ 48 ਘੰਟਿਆਂ ਦੀ ਸਖ਼ਤ ਚੁਣੌਤੀ ਦੌਰਾਨ ਆਪਣੀ ਫ਼ਿਲਮ ਨਿਰਮਾਣ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਅੱਜ ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ‘ਕ੍ਰਿਏਟਿਵ ਮਾਈਂਡਸ ਆਫ਼ ਟੂਮਾਰੋ’ (CMOT) ਦਾ ਛੇਵਾਂ ਐਡੀਸ਼ਨ ਸਮਾਪਤ ਹੋਇਆ। ਇਸ ਪਹਿਲ ਵਿੱਚ ਦੇਸ਼ ਭਰ ਤੋਂ ਉਭਰਦੀਆਂ ਪ੍ਰਤਿਭਾਵਾਂ ਨੇ ਹਿੱਸਾ ਲਿਆ। ਇਸ ਦੇ ਸਮਾਪਤੀ ਮੌਕੇ ‘ਤੇ ਪੰਜ ਟੀਮਾਂ ਵੱਲੋਂ ਬਣਾਈਆਂ ਗਈਆਂ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ 15 ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਗਏ।
ਸਮਾਪਤੀ ਸਮਾਰੋਹ ਵਿੱਚ 57ਵੇਂ ਇੱਫੀ (IFFI) ਦੇ ਮਹੋਤਸਵ ਡਾਇਰੈਕਟਰ ਅਤੇ ਫ਼ਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਭਾਤ, ਰਾਸ਼ਟਰੀ ਫ਼ਿਲਮ ਵਿਕਾਸ ਨਿਗਮ (NFDC) ਦੇ ਮੈਨੇਜਿੰਗ ਡਾਇਰੈਕਟਰ ਅਤੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾਨ (FTII) ਦੇ ਵਾਈਸ-ਚਾਂਸਲਰ ਧੀਰਜ ਸਿੰਘ ਅਤੇ ਜਿਊਰੀ ਦੇ ਮੈਂਬਰ ਮੌਜੂਦ ਰਹੇ।
ਗ੍ਰੇਟ ਗ੍ਰੈਂਡ ਜਿਊਰੀ ਵਿੱਚ ਆਈਮੀ ਬਰੂਆ, ਪ੍ਰੇਮਰਾਜ, ਮਧੂ ਅਪਸਰਾ, ਰੂਮੀ ਜਾਫ਼ਰੀ ਅਤੇ ਮੇਧਾ ਖੇਰਡੇਕਰ ਰੈੱਡੀ ਸ਼ਾਮਲ ਸਨ।
_20261125140630_2ebda0.jpeg)
ਸੀਐੱਮਓਟੀ (CMOT) 2026 ਦੇ ਜੇਤੂ
-
ਸਰਵੋਤਮ ਫ਼ਿਲਮ: ਮੋਹਕ ਗਾਂਧੀ (ਰੈੱਡ ਟੀਮ) ਵੱਲੋਂ ਨਿਰਦੇਸ਼ਿਤ ‘ਵਨ ਲਾਸਟ ਸਟੌਪ’ ਨੂੰ ਸਰਵੋਤਮ ਫ਼ਿਲਮ ਦਾ ਪੁਰਸਕਾਰ ਮਿਲਿਆ। ਇਸ ਲਈ 5 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ ਗਈ।

-
ਉਪ-ਜੇਤੂ ਫ਼ਿਲਮ: ਤਮੰਨਾ ਠਾਕੁਰ (ਗ੍ਰੀਨ ਟੀਮ) ਵੱਲੋਂ ਨਿਰਦੇਸ਼ਿਤ ‘ਅ ਲਿਟਿਲ ਸਮਥਿੰਗ’ ਨੂੰ ਉਪ-ਜੇਤੂ ਫ਼ਿਲਮ ਦਾ ਪੁਰਸਕਾਰ ਮਿਲਿਆ। ਇਸ ਲਈ 3 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ ਗਈ।
_20261125140755_436652.jpeg)
-
ਸਰਵੋਤਮ ਨਿਰਦੇਸ਼ਕ: ਤਮੰਨਾ ਠਾਕੁਰ, ‘ਅ ਲਿਟਲ ਸਮਥਿੰਗ’ (ਗ੍ਰੀਨ ਟੀਮ)।
-
ਸਰਵੋਤਮ ਅਦਾਕਾਰ: ਸਿੱਧੀ ਪਾਰਕਰ, ‘ਸ਼ੈਲਜ਼’ (ਬਲੂ ਟੀਮ)।
-
ਸਰਵੋਤਮ ਸਿਨੇਮੈਟੋਗ੍ਰਾਫ਼ਰ: ਤ੍ਰਿਯਾਸ਼ਾ ਮੰਨਾ, ‘ਵਨ ਲਾਸਟ ਸਟੌਪ’ (ਰੈੱਡ ਟੀਮ)।
-
ਸਰਵੋਤਮ ਫ਼ਿਲਮ ਐਡੀਟਰ: ਨਯਨ ਚੋਟਾਲੀਆ ਅਤੇ ਮਾਨਵ ਅਗਰਵਾਲ, ‘ਅ ਲਿਟਲ ਸਮਥਿੰਗ’ (ਗ੍ਰੀਨ ਟੀਮ)।
-
ਸਰਵੋਤਮ ਪਟਕਥਾ ਲੇਖਕ: ਜਿਥਿਨ ਐੱਸ., ‘ਸ਼ੈਲਜ਼’ (ਬਲੂ ਟੀਮ)।
-
ਸਰਵੋਤਮ ਸਾਊਂਡ ਡਿਜ਼ਾਈਨ: ਅਸ਼ਵਿਨ ਅਸ਼ੋਕ, ‘ਟੂ ਸਨਸੈੱਟਸ ਐਂਡ ਜ਼ੀਰੋ ਸਨਰਾਈਜ਼ਸ’ (ਯੈਲੋ ਟੀਮ)।
-
ਸਰਵੋਤਮ ਪਲੇਬੈਕ ਗਾਇਕ: ਸ਼੍ਰੀ ਪਾਰਵਤੀ ਐੱਸ., ‘ਸ਼ੈਲਜ਼’ (ਬਲੂ ਟੀਮ)।
-
ਸਰਵੋਤਮ ਸੰਗੀਤਕਾਰ: ਅਕਸ਼ੈ ਅਨਮੋਲ ਕਟੋਰੇ, ‘ਨੀਲ ਮਛਲੀ’ (ਬੇਜ ਟੀਮ)।
-
ਸਰਵੋਤਮ ਕਾਸਟਿਊਮ ਡਿਜ਼ਾਈਨ: ਸ੍ਰਿਸ਼ਟੀ ਵਾਘ ਅਤੇ ਰੂਪਲਿਕਾ ਪੌਲ, ‘ਵਨ ਲਾਸਟ ਸਟੌਪ’ (ਰੈੱਡ ਟੀਮ)।
-
ਸਰਵੋਤਮ ਹੇਅਰ ਅਤੇ ਮੇਕਅੱਪ ਕਲਾਕਾਰ: ਕਸ਼ਿਸ਼ ਜਾਇਸਵਾਲ, ‘ਸ਼ੈਲਜ਼’ (ਬਲੂ ਟੀਮ)।
-
ਸਰਵੋਤਮ ਆਰਟ ਡਾਇਰੈਕਸ਼ਨ: ਸ੍ਰਿਸ਼ਟੀ ਵਾਘ ਅਤੇ ਰੂਪਲਿਕਾ ਪੌਲ, ‘ਵਨ ਲਾਸਟ ਸਟੌਪ’ (ਰੈੱਡ ਟੀਮ)।
-
ਸਰਵੋਤਮ ਐਨੀਮੇਸ਼ਨ ਅਤੇ ਵੀਐੱਫ਼ਐਕਸ (VFX) ਕਲਾਕਾਰ: ਹਰਸ਼ ਸਹਾਨੀ ਅਤੇ ਪ੍ਰਕਾਸ਼ ਕੁਮਾਰ ਮਹਿਤਾ, ‘ਨੀਲ ਮਛਲੀ’ (ਬੇਜ ਟੀਮ)।
-
ਸਰਵੋਤਮ ਵੌਇਸ-ਓਵਰ/ਡਬਿੰਗ: ਸੁਦੀਕਸ਼ਾ ਸਰਕਾਰ, ‘ਅ ਲਿਟਲ ਸਮਥਿੰਗ’ (ਗ੍ਰੀਨ ਟੀਮ)।
ਫ਼ਿਲਮ ਉਦਯੋਗ ਨਾਲ ਜੁੜਨ ਦਾ ਪੁਲ
48 ਘੰਟਿਆਂ ਦੀ ਫ਼ਿਲਮ ਨਿਰਮਾਣ ਚੁਣੌਤੀ ਪੂਰੀ ਕਰਨ 'ਤੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਭਾਤ ਨੇ ਸੀਐੱਮਓਟੀ (CMOT) ਨੂੰ ਉਭਰਦੀਆਂ ਪ੍ਰਤਿਭਾਵਾਂ ਅਤੇ ਫ਼ਿਲਮ ਉਦਯੋਗ ਦਰਮਿਆਨ ਇੱਕ ਪੁਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਨੌਜਵਾਨ ਰਚਨਾਕਾਰਾਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਅਤੇ ਫ਼ਿਲਮ ਉਦਯੋਗ ਦੇ ਪੇਸ਼ੇਵਰਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੀ ਹੈ।
ਇਸ ਸਾਲ ਦੀ ਥੀਮ ‘ਰੂਟਸ ਐਂਡ ਵਿੰਗਸ: ਔਨਰਿੰਗ ਆਵਰ ਰੂਟਸ, ਐਂਬਰੇਸਿੰਗ ਆਵਰ ਫਿਊਚਰ’ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸੱਭਿਆਚਾਰਕ ਵਿਰਾਸਤ, ਨਵੀਨਤਾ ਅਤੇ ਤਕਨਾਲੋਜੀ ਦੇ ਸੁਮੇਲ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਏਵੀਜੀਸੀ-ਐਕਸਆਰ (AVGC-XR) ਖੇਤਰ ਵਿੱਚ ਵਧ ਰਹੇ ਮੌਕਿਆਂ ਦਾ ਵੀ ਜ਼ਿਕਰ ਕੀਤਾ, ਜੋ ਰਚਨਾਤਮਕ ਉਦਯੋਗਾਂ ਵਿੱਚ ਨੌਜਵਾਨ ਪੇਸ਼ੇਵਰਾਂ ਲਈ ਨਵੇਂ ਰਾਹ ਖੋਲ੍ਹ ਰਿਹਾ ਹੈ।
ਇੱਫੀ (IFFI) ਦੇ ਮਹੋਤਸਵ ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਨੇ ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਕੰਮ ਲਈ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫ਼ਿਲਮ ਨਿਰਮਾਣ ਮੂਲ ਰੂਪ ਵਿੱਚ ਇੱਕ ਸਮੂਹਿਕ ਪ੍ਰਕਿਰਿਆ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਯਾਦ ਦਿਵਾਇਆ ਕਿ ਕੋਈ ਵੀ ਫ਼ਿਲਮ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੁੰਦੀ, ਸਗੋਂ ਇਸ ਵਿੱਚ ਵੱਖ-ਵੱਖ ਰਚਨਾਤਮਕ ਵਿਧਾਵਾਂ ਦਾ ਯੋਗਦਾਨ ਹੁੰਦਾ ਹੈ। ਉਨ੍ਹਾਂ ਨੇ ਨੌਜਵਾਨ ਫ਼ਿਲਮ ਨਿਰਮਾਤਾਵਾਂ ਨੂੰ ਚੁਣੌਤੀ ਦੌਰਾਨ ਬਣੇ ਆਪਸੀ ਸਬੰਧਾਂ ਨੂੰ ਕਾਇਮ ਰੱਖਣ, ਇੱਕ-ਦੂਜੇ ਦੇ ਸੰਪਰਕ ਵਿੱਚ ਰਹਿਣ, ਟੀਮ ਵਜੋਂ ਕੰਮ ਜਾਰੀ ਰੱਖਣ ਅਤੇ ਇਸ ਅਨੁਭਵ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੀਐੱਮਓਟੀ (CMOT) ਉਨ੍ਹਾਂ ਦੇ ਸਫ਼ਰ ਦੀ ਮਹਿਜ਼ ਸ਼ੁਰੂਆਤ ਹੈ।

48 ਘੰਟੇ, ਪੰਜ ਟੀਮਾਂ, ਇੱਕ ਰਚਨਾਤਮਕ ਚੁਣੌਤੀ
ਫ਼ਿਲਮ ਨਿਰਮਾਣ ਚੁਣੌਤੀ 21 ਨਵੰਬਰ ਨੂੰ ਸ਼ੁਰੂ ਹੋਈ, ਜਿਸ ਵਿੱਚ 100 ਭਾਗੀਦਾਰਾਂ ਨੂੰ 20 ਮੈਂਬਰਾਂ ਵਾਲੀਆਂ ਪੰਜ ਟੀਮਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੂੰ ਲਾਲ, ਹਰਾ, ਨੀਲਾ, ਪੀਲਾ ਅਤੇ ਬੇਜ ਰੰਗਾਂ ਨਾਲ ਪਛਾਣਿਆ ਗਿਆ। ਸਾਂਝੇ ਵਿਸ਼ੇ ‘ਰੂਟਸ ਐਂਡ ਵਿੰਗਸ: ਔਨਰਿੰਗ ਆਵਰ ਰੂਟਸ, ਐਂਬਰੇਸਿੰਗ ਆਵਰ ਫਿਊਚਰ’ ਦੇ ਤਹਿਤ ਕੰਮ ਕਰਦੇ ਹੋਏ, ਹਰੇਕ ਟੀਮ 48 ਘੰਟਿਆਂ ਦੇ ਅੰਦਰ ਇੱਕ ਸ਼ੌਰਟ ਫ਼ਿਲਮ ਦੀ ਧਾਰਨਾ ਬਣਾਉਣ, ਸ਼ੂਟ ਕਰਨ ਅਤੇ ਪੂਰਾ ਕਰਨ ਦਾ ਕੰਮ ਸੌਂਪਿਆ ਗਿਆ।
ਇਸ ਚੁਣੌਤੀ ਵਿੱਚ 13 ਫ਼ਿਲਮ ਨਿਰਮਾਣ ਵਿਧਾਵਾਂ ਦੇ ਭਾਗੀਦਾਰ ਸ਼ਾਮਲ ਸਨ, ਜਿਨ੍ਹਾਂ ਵਿੱਚ ਨਿਰਦੇਸ਼ਨ, ਅਦਾਕਾਰੀ, ਸਿਨੇਮੈਟੋਗ੍ਰਾਫ਼ੀ, ਐਡੀਟਿੰਗ, ਸਾਊਂਡ ਡਿਜ਼ਾਈਨ, ਪਟਕਥਾ ਲੇਖਣ, ਆਰਟ ਡਾਇਰੈਕਸ਼ਨ, ਐਨੀਮੇਸ਼ਨ, ਵਿਜ਼ੂਅਲ ਇਫ਼ੈਕਟਸ, ਸੰਗੀਤ ਰਚਨਾ, ਪਲੇਬੈਕ ਗਾਇਨ, ਵਾਲ ਅਤੇ ਮੇਕਅੱਪ, ਅਤੇ ਕੌਸਟਿਊਮ ਡਿਜ਼ਾਈਨ ਸ਼ਾਮਲ ਸਨ। ਗੋਆ ਦੇ ਵੱਖ-ਵੱਖ ਥਾਵਾਂ 'ਤੇ ਸ਼ੂਟਿੰਗ ਤੋਂ ਬਾਅਦ, ਟੀਮਾਂ ਕਲਾ ਅਕਾਦਮੀ ਦੇ ਸਮਰਪਿਤ ਪੋਸਟ-ਪ੍ਰੋਡਕਸ਼ਨ ਹੱਬ ਵਿੱਚ ਚਲੀਆਂ ਗਈਆਂ, ਜਿੱਥੇ ਉਨ੍ਹਾਂ ਨੇ ਸਮਾਂ-ਸੀਮਾ ਪੂਰੀ ਕਰਨ ਲਈ ਐਡੀਟਿੰਗ, ਸਾਊਂਡ ਮਿਕਸਿੰਗ ਅਤੇ ਵਿਜ਼ੂਅਲ ਫ਼ਿਨਿਸ਼ਿੰਗ 'ਤੇ ਜਮ੍ਹ ਕੇ ਮਿਹਨਤ ਕੀਤੀ।
ਨਤੀਜੇ ਵਜੋਂ ਬਣੀਆਂ ਫ਼ਿਲਮਾਂ ਭਾਗੀਦਾਰਾਂ ਦੀ ਥੀਮ ਦੀਆਂ ਰਚਨਾਤਮਕ ਵਿਆਖਿਆਵਾਂ ਦੇ ਨਾਲ-ਨਾਲ ਵੱਖ-ਵੱਖ ਵਿਧਾਵਾਂ ਵਿੱਚ ਸਹਿਯੋਗ ਕਰਨ ਅਤੇ ਚੁਣੌਤੀਪੂਰਨ ਹਾਲਾਤਾਂ ਵਿੱਚ ਪ੍ਰਦਰਸ਼ਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ।
ਉਭਰਦੀਆਂ ਪ੍ਰਤਿਭਾਵਾਂ ਲਈ ਨਵੇਂ ਮੌਕਿਆਂ ਦੀ ਸਿਰਜਣਾ
ਸਾਲ 2021 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਸੀਐੱਮਓਟੀ (CMOT) ਇੱਕ ਅਜਿਹੇ ਮੰਚ ਵਜੋਂ ਵਿਕਸਿਤ ਹੋਇਆ ਹੈ, ਜੋ ਉਭਰਦੇ ਰਚਨਾਤਮਕ ਪੇਸ਼ੇਵਰਾਂ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਨਾਲ ਜੋੜਦਾ ਹੈ। ਇਸ ਦੇ ਸਾਬਕਾ ਭਾਗੀਦਾਰਾਂ ਨੇ ਅੰਤਰਰਾਸ਼ਟਰੀ ਫ਼ਿਲਮ ਨਿਰਮਾਣ ਪ੍ਰੋਜੈਕਟਾਂ ਵਿੱਚ ਕੰਮ ਕੀਤਾ ਹੈ ਅਤੇ ਕਾਨਸ, ਬਰਲਿਨੇਲ, ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ ਅਤੇ ਅੰਤਰਰਾਸ਼ਟਰੀ ਐਮੀ ਪੁਰਸਕਾਰ ਵਰਗੇ ਪ੍ਰਤਿਸ਼ਠਿਤ ਮੰਚਾਂ ਅਤੇ ਸਮਾਗਮਾਂ ਵਿੱਚ ਪਛਾਣ ਹਾਸਲ ਕੀਤੀ ਹੈ।
ਪਿਛਲੇ ਐਡੀਸ਼ਨ ਦੀ ਇੱਕ ਜ਼ਿਕਰਯੋਗ ਉਪਲਬਧੀ ਤਹਿਤ 18 ਭਾਗੀਦਾਰਾਂ ਦੀ ਚੋਣ ਮੁਕੇਸ਼ ਛਾਬੜਾ ਕਾਸਟਿੰਗ ਕੰਪਨੀ (MCCC) ਵੱਲੋਂ ਕੀਤੀ ਗਈ ਸੀ। ਇਹ ਉਪਲਬਧੀ ਉਭਰਦੀਆਂ ਪ੍ਰਤਿਭਾਵਾਂ ਨੂੰ ਪੇਸ਼ੇਵਰ ਮੌਕਿਆਂ ਨਾਲ ਜੋੜਨ ਦੀ ਇਸ ਪਹਿਲ ਦੀ ਸਮਰੱਥਾ ਨੂੰ ਦਰਸਾਉਂਦੀ ਹੈ।
ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ,(FTII) ਨੇ ਰਾਸ਼ਟਰੀ ਫ਼ਿਲਮ ਵਿਕਾਸ ਨਿਗਮ (NFDC) ਦੇ ਸਹਿਯੋਗ ਨਾਲ ਇਸ ਫ਼ਿਲਮ ਨਿਰਮਾਣ ਚੁਣੌਤੀ ਦੀ ਰੂਪਰੇਖਾ ਤਿਆਰ ਕੀਤੀ ਅਤੇ ਇਸ ਦਾ ਸੰਚਾਲਨ ਕੀਤਾ। ਪੂਰੀ ਪ੍ਰਕਿਰਿਆ ਦੌਰਾਨ ਐੱਫ਼ਟੀਆਈਆਈ (FTII) ਦੇ ਫੈਕਲਟੀ ਮੈਂਬਰਾਂ ਨੇ ਭਾਗੀਦਾਰਾਂ ਦਾ ਮਾਰਗਦਰਸ਼ਨ ਕੀਤਾ, ਜਦਕਿ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG) ਨੇ ਰਾਜ ਭਰ ਦੇ ਵੱਖ-ਵੱਖ ਥਾਵਾਂ 'ਤੇ ਸ਼ੂਟਿੰਗ ਦੀ ਇਜਾਜ਼ਤ ਦਿਵਾਉਣ ਵਿੱਚ ਸਹਿਯੋਗ ਪ੍ਰਦਾਨ ਕੀਤਾ।
ਇੱਥੇ ਇੱਫੀਲੌਇਡ ਪੜ੍ਹੋ :
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ਸੁਪ੍ਰਿਆ/ਸ੍ਰੀਯੰਕਾ/ਦਰਸ਼ਨਾ | IFFI 57 – 091