ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੇਂਦਰੀ ਕੈਬਨਿਟ ਨੇ ਕਾਮਰਾਜਾਰ ਪੋਰਟ ਲਿਮਿਟੇਡ ਵਿੱਚ ਜਨਤਕ-ਭਾਗੀਦਾਰੀ ਦੇ ਤਹਿਤ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ (DBFOT) ਦੇ ਅਧਾਰ ‘ਤੇ ਦੂਜੇ ਕੰਟੇਨਰ ਟਰਮੀਨਲ ਨੂੰ ਵਿਕਸਿਤ ਕਰਨ ਦੀ ਮਨਜ਼ੂਰੀ ਦਿੱਤੀ

Posted On: 25 NOV 2026 3:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਜਨਤਕ-ਨਿਜੀ ਭਾਗੀਦਾਰੀ ਵਿੱਚ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ ਦੇ ਅਧਾਰ ‘ਤੇ ਕਾਮਰਾਜਾਰ ਪੋਰਟ ਲਿਮਿਟੇਡ ਵਿੱਚ ਦੂਜੇ ਕੰਟੇਨਰ ਟਰਮੀਨਲ ਦੇ ਵਿਕਾਸ ਦੇ ਪ੍ਰਸਤਾਵਿਤ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਵਸਤੂਆਂ ਅਤੇ ਸੇਵਾਵਾਂ ਟੈਕਸ ਸਮੇਤ 4,288.26 ਕਰੋੜ ਰੁਪਏ ਹੈ। ਪ੍ਰੋਜੈਕਟ ਦੇ ਤਹਿਤ 900 ਮੀਟਰ ਲੰਬਾ ਕੰਟੇਨਰ ਟਰਮੀਨਲ ਵਿਕਸਿਤ ਕੀਤਾ ਜਾਵੇਗਾ, ਜਿਸ ਦੀ ਡਿਜ਼ਾਈਨ ਡਰਾਫਟ ਡੂੰਘਾਈ 18 ਮੀਟਰ ਹੋਵੇਗੀ ਅਤੇ ਜਿਸ ਦੀ ਸਲਾਨਾ ਮਾਲ ਢੁਆਈ ਸਮਰੱਥਾ 20 ਲੱਖ ਟਵੈਂਟੀ-ਫੁੱਟ ਸਮਾਨ ਯੂਨਿਟ (Twenty-foot Equivalent Units) ਹੋਵੇਗੀ। ਇਹ ਪ੍ਰੋਜੈਕਟ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ।

ਖਰਚ:

ਜਨਤਕ –ਨਿਜੀ ਭਾਗੀਦਾਰੀ ਵਾਲੇ ਅਨੁਮਾਨਿਤ ਪ੍ਰੋਜੈਕਟ ਦੀ ਲਾਗਤ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਸਮੇਤ 4,288.26 ਕਰੋੜ ਰੁਪਏ ਹੈ, ਜਿਸ ਵਿੱਚ ਪਹਿਲੇ ਫੇਜ ਲਈ 2,492.32 ਕਰੋੜ ਰੁਪਏ ਅਤੇ ਦੂਜੇ ਫੇਜ ਲਈ 1858.94 ਕਰੋੜ ਰੁਪਏ ਸ਼ਾਮਲ ਹਨ। ਇਸ ਨਿਵੇਸ਼ ਦੀ ਵਿਵਸਥਾ ਵੱਡੇ ਬੁਨਿਆਦੀ ਢਾਂਚੇ ਦੇ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ ਮਾਡਲ ਅਧੀਨ ਚੁਣੇ ਹੋਏ ਰਿਆਇਤ ਪ੍ਰਾਪਤਕਰਤਾ (concessionaire) ਦੁਆਰਾ ਕੀਤੀ ਜਾਵੇਗੀ। ਪ੍ਰੋਜੈਕਟ ਪ੍ਰਸਤਾਵ ਵਿੱਚ ਵੱਖਰੇ ਤੌਰ ‘ਤੇ 450 ਕਰੋੜ ਰੁਪਏ ਦੀ ਅਨੁਮਾਨਿਤ ਡ੍ਰੇਜਿੰਗ ਲਾਗਤ ਹੈ (ਗਾਦ ਕੱਢਣਾ ਜਾਂ ਪਾਣੀ ਦੇ ਹੇਠਾਂ ਦੀ ਖੁਦਾਈ ਕਰਨਾ) ਜਿਸ ਦਾ ਖਰਚ ਕਾਮਰਾਜਾਰ ਪੋਰਟ ਲਿਮਿਟੇਡ ਦੁਆਰਾ ਕੀਤਾ ਜਾਵੇਗਾ।

ਵੇਰਵੇ:

  1. ਇਸ ਪ੍ਰੋਜੈਕਟ ਅਧੀਨ 900 ਮੀਟਰ ਲੰਬੇ ਦੂਜੇ ਕੰਟੇਨਰ ਟਰਮੀਨਲ ਦਾ ਵਿਕਾਸ ਕੀਤਾ ਜਾਵੇਗਾ, ਜਿਸ ਦੀ ਬਰਥ ਦੀ ਚੌੜਾਈ 30 ਮੀਟਰ ਅਤੇ ਸਲਾਨਾ ਕੰਟੇਨਰ ਹੈਂਡਲਿੰਗ ਸਮਰੱਥਾ 20 ਲੱਖ ਟਵੈਂਟੀ-ਫੁੱਟ ਸਮਾਨ ਯੂਨਿਟ  ਹੋਵੇਗੀ। ਇਸ ਟਰਮੀਨਲ ਦਾ ਵਿਕਾਸ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ। ਪਹਿਲੇ ਫੇਜ ਦੀ ਸਮਰੱਥਾ 11 ਲੱਖ ਟਵੈਂਟੀ-ਫੁੱਟ ਸਮਾਨ ਯੂਨਿਟ ਅਤੇ ਦੂਜੇ ਫੇਜ ਦੀ ਸਮਰੱਥਾ 9 ਲੱਖ ਟਵੈਂਟੀ-ਫੁੱਟ ਸਮਾਨ ਯੂਨਿਟ ਹੋਵੇਗੀ।

  2. ਇਸ ਟਰਮੀਨਲ ਨੂੰ ਵੱਡੇ ਕੰਟੇਨਰ ਜਹਾਜ਼ਾਂ ਦੇ ਸੰਚਾਲਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ 24,346 ਟੀਈਯੂ ਤੱਕ ਦੀ ਸਮਰੱਥਾ ਅਤੇ 400 ਮੀਟਰ ਦੀ ਕੁੱਲ ਲੰਬਾਈ ਵਾਲੇ ਜਹਾਜ਼ਾਂ ਨੂੰ ਸਾਂਭਣ ਦੀ ਸਹੂਲਤ ਹੋਵੇਗੀ। ਇਸ ਦੀ ਡਿਜ਼ਾਈਨ ਡਰਾਫਟ ਡੂੰਘਾਈ 18 ਮੀਟਰ ਹੋਵੇਗੀ। ਇਸ ਨਾਲ ਕਾਮਰਾਜਾਰ ਪੋਰਟ ਲਿਮਿਟੇਡ ਦੀ ਵੱਡੇ ਮੁੱਖ ਸਮੁੰਦਰੀ ਮਾਰਗਾਂ ‘ਤੇ ਚੱਲਣ ਵਾਲੇ ਜਹਾਜ਼ਾਂ ਨੂੰ ਸੰਭਾਲਣ ਦੀ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਇੰਟਰਨੈਸ਼ਨਲ ਸ਼ਿਪਿੰਗ ਪੋਰਟਸ ਦੇ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ। 

  3. ਇਸ ਪ੍ਰੋਜੈਕਟ ਦਾ ਉਦੇਸ਼ ਚੇੱਨਈ –ਐੱਨੋਰ ਉਦਯੋਗਿਕ ਅਤੇ ਆਰਥਿਕ ਖੇਤਰ ਅਤੇ ਵਿਆਪਕ ਦੱਖਣੀ ਇਨਲੈਂਡ ਸੈਕਟਰ ਤੋਂ ਕੰਟੇਨਰਾਈਜ਼ਡ ਨਿਰਯਾਤ-ਆਯਾਤ (EXIM) ਕਾਰਗੋ ਦੀ ਵਧਦੀ ਮੰਗ ਪੂਰੀ ਕਰਨਾ ਹੈ। ਪ੍ਰਮੁੱਖ ਮਾਲ ਵਿੱਚ ਆਟੋਮੋਬਾਈਲ ਅਤੇ ਵਾਹਨ ਉਪਕਰਣ, ਇੰਜੀਨੀਅਰਿੰਗ ਉਤਪਾਦ, ਇਲੈਕਟ੍ਰੌਨਿਕਸ, ਰਸਾਇਣ ਅਤੇ ਹੋਰ ਮੈਨੂਫੈਕਚਰਡ ਪ੍ਰੋਡਕਟਸ ਸ਼ਾਮਲ ਹਨ।

  4. ਕਾਮਰਾਜਾਰ ਪੋਰਟ ਲਿਮਿਟੇਡ ਨੇ ਵਿੱਤੀ ਵਰ੍ਹੇ 2025–26 ਦੌਰਾਨ 49.08 ਮਿਲੀਅਨ ਟਨ ਮਾਲ ਅਤੇ 1,008 ਜਹਾਜ਼ਾਂ ਦਾ ਸੰਚਾਲਨ ਕੀਤਾ, ਜਿਸ ਵਿੱਚ 7 ਲੱਖ ਤੋਂ ਵੱਧ ਟੀਈਯੂ ਦੀ ਕੰਟੇਨਰ ਟ੍ਰੈਫਿਕ ਸ਼ਾਮਲ ਸੀ। ਮੌਜੂਦਾ ਕੰਟੇਨਰ ਟਰਮੀਨਲ ਦੀ ਸਥਾਪਿਤ ਸਮਰੱਥਾ 0.8 ਮਿਲੀਅਨ ਟੀਈਯੂ ਪ੍ਰਤੀ ਵਰ੍ਹੇ ਹੈ, ਜਿਸ ਨਾਲ ਵਿੱਤੀ ਵਰ੍ਹੇ 2025–26 ਵਿੱਚ ਲਗਭਗ 0.7 ਮਿਲੀਅਨ ਟੀਈਯੂ ਦਾ ਸੰਚਾਲਨ ਹੋਇਆ, ਜੋ ਇਸ ਦੀ ਲਗਭਗ 88 ਫੀਸਦੀ ਸਮਰੱਥਾ ਦੀ ਵਰਤੋਂ ਨੂੰ ਦਰਸਾਉਂਦਾ ਹੈ। 

  5. ਭਾਰਤ ਵਿੱਚ ਪਿਛਲੇ ਪੰਜ ਵਰ੍ਹਿਆਂ ਦੌਰਾਨ ਕੰਟੇਨਰ ਟ੍ਰੈਫਿਕ ਵਿੱਚ ਲਗਭਗ 7 ਫੀਸਦੀ ਦੀ ਕੰਪਾਉਂਡ ਐਨੂਅਲ ਗ੍ਰੋਥ ਰੇਟ ਦਰਜ ਕੀਤਾ ਗਿਆ ਹੈ, ਜਦਕਿ ਇਸੇ ਮਿਆਦ ਵਿੱਚ ਕਾਮਰਾਜਾਰ ਪੋਰਟ ਲਿਮਿਟੇਡ ਦੇ ਕੰਟੇਨਰ ਟ੍ਰੈਫਿਕ ਵਿੱਚ ਲਗਭਗ 9.9 ਫੀਸਦੀ ਦਾ ਵਾਧਾ ਹੋਇਆ ਹੈ। ਵਿਵਹਾਰਕਤਾ ਅਧਿਐਨ ਵਿੱਚ ਦੱਖਣੀ-ਪੂਰਬੀ ਖੇਤਰ ਵਿੱਚ ਕੰਟੇਨਰ ਟ੍ਰੈਫਿਕ ਵਿੱਚ ਨਿਰੰਤਰ ਵਾਧੇ ਦਾ ਅੰਦਾਜਾ ਹੈ। ਇਹ ਕਾਮਰਾਜਾਰ ਪੋਰਟ ਲਿਮਿਟੇਡ ਦੀ ਸਮਰੱਥਾ ਵਧਾਉਣ ਦੀ ਲੋੜ ਨੂੰ ਸਹੀ ਠਹਿਰਾਉਂਦਾ ਹੈ।

  6. ਇਹ ਪ੍ਰੋਜੈਕਟ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ (DBFOT) ਦੇ ਅਧਾਰ 'ਤੇ 40 ਵਰ੍ਹਿਆਂ ਦੀ ਰਿਆਇਤੀ ਮਿਆਦ ਲਈ ਲਾਗੂ ਕੀਤਾ ਜਾਵੇਗਾ, ਜਿਸ ਵਿੱਚ 48 ਮਹੀਨਿਆਂ ਦੀ ਨਿਰਮਾਣ ਮਿਆਦ ਸ਼ਾਮਲ ਹੈ। ਪਹਿਲੇ ਫੇਜ ਨੂੰ ਰਿਆਇਤ ਪ੍ਰਦਾਨ ਕੀਤੇ ਜਾਣ ਦੀ ਮਿਤੀ ਤੋਂ 24 ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ ਅਤੇ 25ਵੇਂ ਮਹੀਨੇ ਵਿੱਚ ਜਿਸ ਵਿੱਚ ਵਪਾਰਕ ਕਾਰਜ ਸ਼ੁਰੂ ਹੋਣਗੇ। ਦੂਜੇ ਫੇਜ ਦਾ ਨਿਰਮਾਣ 25ਵੇਂ ਅਤੇ 48ਵੇਂ ਮਹੀਨਿਆਂ ਦੇ ਵਿਚਕਾਰ ਕੀਤਾ ਜਾਵੇਗਾ, 49ਵੇਂ ਮਹੀਨੇ ਵਿੱਚ ਪੂਰਾ ਵਪਾਰਕ ਕਾਰਜ ਸ਼ੁਰੂ ਹੋਵੇਗਾ। 

  7. ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਵਸਤੂਆਂ ਅਤੇ ਸੇਵਾਵਾਂ ਟੈਕਸ ਸਮੇਤ 4,288.26 ਕਰੋੜ ਰੁਪਏ ਹੈ, ਜਿਸ ਵਿੱਚ ਸ਼ਾਮਲ ਹੈ, ਜਿਸ ਵਿੱਚ ਪਹਿਲੇ ਫੇਜ ਲਈ 2,429.32 ਕਰੋੜ ਰੁਪਏ ਅਤੇ ਦੂਜੇ ਫੇਜ ਲਈ 1,858.94 ਕਰੋੜ ਰੁਪਏ ਸ਼ਾਮਲ ਹਨ। ਇਹ ਲਾਗਤ DBFOT ਵਿਵਸਥਾ ਦੇ ਤਹਿਤ ਚੁਣੇ ਗਏ ਰਿਆਇਤੀਕਰਤਾ ਦੁਆਰਾ ਵਿੱਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰੋਜੈਕਟ ਪ੍ਰਸਤਾਵ ਦੇ ਅਨੁਸਾਰ, ਕਾਮਰਾਜਾਰ ਪੋਰਟ ਲਿਮਿਟੇਡ ਦੁਆਰਾ ਅੰਦਾਜ਼ਨ 450 ਕਰੋੜ ਰੁਪਏ ਖਰਚ ਕੀਤੇ ਜਾਣਗੇ।

  8. ਪ੍ਰੋਜੈਕਟ ਨੂੰ ਇੱਕ ਪਾਰਦਰਸ਼ੀ ਅਤੇ ਖੁੱਲ੍ਹੀ ਗਲੋਬਲ ਟੈਂਡਰ ਪ੍ਰਕਿਰਿਆ ਦੁਆਰਾ ਲਾਗੂ ਕਰਨ ਦਾ ਪ੍ਰਸਤਾਵ ਹੈ। ਰਿਆਇਤੀਕਰਤਾ ਲੋੜੀਂਦੇ ਵਿੱਤ ਦੀ ਵਿਵਸ਼ਥਾ ਕਰੇਗਾ ਅਤੇ ਰਿਆਇਤ ਸਮਝੌਤੇ ਅਤੇ ਲਾਗੂ ਟੈਰਿਫ ਢਾਂਚੇ ਦੇ ਅਨੁਸਾਰ ਉਪਭੋਗਤਾ ਫੀਸਾਂ ਰਾਹੀਂ ਆਪਣੇ ਨਿਵੇਸ਼ ਦੀ ਵਸੂਲੀ ਕਰੇਗਾ।

  9.  ਇਹ ਪ੍ਰੋਜੈਕਟ ਮੈਰੀਟਾਈਮ ਇੰਡੀਆ ਵਿਜ਼ਨ 2030 ਅਤੇ ਮੈਰੀਟਾਈਮ ਅੰਮ੍ਰਿਤ ਕਾਲ ਵਿਜ਼ਨ 2047 ਦੇ ਅਨੁਸਾਰ ਹੈ। ਇਸ ਨਾਲ ਭਾਰਤ ਦੇ ਪੂਰਬੀ ਤਟ 'ਤੇ ਕੰਟੇਨਰ ਗੇਟਵੇ ਵਜੋਂ ਕਾਮਰਾਜਾਰ ਪੋਰਟ ਲਿਮਿਟੇਡ ਦੀ ਸਥਿਤੀ ਨੂੰ ਮਜ਼ਬੂਤ ​​ਕਰਨ, ਸਮੁੰਦਰੀ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਨਿਰਯਾਤ-ਆਯਾਤ ਵਪਾਰ ਦੇ ਵਾਧੇ ਵਿੱਚ ਮਦਦ ਕਰਨ ਦੀ ਸੰਭਾਵਨਾ ਹੈ।

ਲਾਗੂਕਰਨ ਰਣਨੀਤੀ ਅਤੇ ਟੀਚੇ

ਇਸ ਪ੍ਰੋਜੈਕਟ ਨੂੰ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ ਫਾਰਮੈੱਟ ਦੇ ਤਹਿਤ ਚੁਣੇ ਹੋਏ ਰਿਆਇਤਕਰਤਾ ਦੁਆਰਾ ਲਾਗੂ ਕੀਤਾ ਜਾਵੇਗਾ। 

ਪਹਿਲੇ ਫੇਜ ਦੀ ਸਮਰੱਥਾ 11 ਲੱਖ ਟੀਈਯੂ ਹੋਵੇਗੀ ਅਤੇ ਜਿਸ ਨੂੰ ਰਿਆਇਤ ਪ੍ਰਦਾਨ ਕੀਤੇ ਜਾਣ ਦੀ ਮਿਤੀ ਤੋਂ 24 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਣਾ ਹੈ, ਅਤੇ 25ਵੇਂ ਮਹੀਨੇ ਵਿੱਚ ਇਸ ਦਾ ਵਪਾਰਕ ਕਾਰਜ ਸ਼ੁਰੂ ਹੋਵੇਗਾ।

ਦੂਜੇ ਫੇਜ ਦੀ ਸਮਰੱਥਾ 9 ਲੱਖ ਟੀਈਯੂ ਹੋਵੇਗੀ ਅਤੇ ਜਿਸ ਨੂੰ 48ਵੇਂ ਮਹੀਨੇ ਤੱਕ ਪੂਰਾ ਕੀਤਾ ਜਾਣਾ ਹੈ ਅਤੇ 49ਵੇਂ ਮਹੀਨੇ ਵਿੱਚ ਪੂਰਾ ਵਪਾਰਕ ਕਾਰਜ ਸ਼ੁਰੂ ਹੋਵੇਗਾ। ਪ੍ਰੋਜੈਕਟ ਪ੍ਰਸਤਾਵ ਵਿੱਚ ਟੈਂਡਰ ਜਮ੍ਹਾਂ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਸਮੇਂ ਸਿਰ ਵਾਤਾਵਰਣ ਸਬੰਧੀ ਅਤੇ ਹੋਰ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਦਾ ਵੀ ਪ੍ਰਬੰਧ ਹੈ।

ਪ੍ਰਮੁੱਖ ਪ੍ਰਭਾਵ:

 (i) ਪ੍ਰਤੀ ਸਾਲ 20 ਲੱਖ TEUs ਦੀ ਵਾਧੂ ਸਮਰੱਥਾ ਨਾਲ ਕਾਮਰਾਜਾਰ ਪੋਰਟ ਲਿਮਿਟੇਡ ਦੇ ਵਧ ਰਹੇ ਕੰਟੇਨਰ ਟ੍ਰੈਫਿਕ ਨੂੰ ਸੰਭਾਲਣ ਦੀ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਤਮਿਲ ਨਾਡੂ ਦੇ ਉਦਯੋਗਿਕ ਸਮੂਹਾਂ ਅਤੇ ਆਲੇ ਦੁਆਲੇ ਦੇ ਅੰਦਰੂਨੀ ਖੇਤਰਾਂ ਤੋਂ ਨਿਰਯਾਤ-ਆਯਾਤ ਕਾਰਗੋ ਲਈ ਇੱਕ ਵਾਧੂ ਗੇਟਵੇ ਮਿਲੇਗਾ।

(ii) ਟਰਮੀਨਲ ਦੀ 18 ਮੀਟਰ ਦੀ ਡਿਜ਼ਾਈਨ ਡਰਾਫਟ ਡੂੰਘਾਈ ਅਤੇ ਵੱਡੇ ਕੰਟੇਨਰ ਜਹਾਜ਼ਾਂ ਨੂੰ ਸੰਭਾਲਣ ਦੀ ਸਮਰੱਥਾ ਨਾਲ ਅੰਤਰਰਾਸ਼ਟਰੀ ਸੰਪਰਕ ਵਿੱਚ ਸੁਧਾਰ ਹੋਣ, ਮੁੱਖ ਸਮੁੰਦਰੀ ਮਾਰਗਾਂ 'ਤੇ ਚੱਲਣ ਵਾਲੇ ਵਪਾਰਕ ਜਹਾਜ਼ਾਂ ਦੀ ਸਿੱਧੀ ਆਵਾਜਾਈ ਨੂੰ ਸਮਰੱਥ ਬਣਾਉਣ ਅਤੇ ਵਿਦੇਸ਼ੀ ਡੂੰਘੀਆਂ ਸਮੁੰਦਰੀ ਬੰਦਰਗਾਹਾਂ ਅਤੇ ਉਨ੍ਹਾਂ ਨਾਲ ਸਬੰਧਿਤ ਫੀਡਰ ਜਹਾਜ਼ਾਂ ਦੀ ਲਾਗਤ 'ਤੇ ਨਿਰਭਰਤਾ ਵਿੱਚ ਕਮੀ ਆਉਣ ਦੀ ਉਮੀਦ ਹੈ।

 (iii) ਇਸ ਪ੍ਰੋਜੈਕਟ ਨਾਲ ਸਮੁੰਦਰੀ ਲੌਜਿਸਟਿਕਸ ਕੁਸ਼ਲਤਾ ਵਧਾਉਣ, ਵਪਾਰ ਅਤੇ ਨਿਰਮਾਣ ਖੇਤਰਾਂ ਨੂੰ ਸਮਰਥਨ ਦੇਣ, ਬੰਦਰਗਾਹ ਦੀ ਮਾਲੀਆ ਸਮਰੱਥਾ ਨੂੰ ਵਧਾਉਣ ਅਤੇ ਭਾਰਤ ਦੀ ਸਮੁੰਦਰੀ ਮੁਕਾਬਲੇਬਾਜ਼ੀ ਨੂੰ ਵਧਾਉਣ ਦੀ ਉਮੀਦ ਹੈ।

(iv) ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ ਸਿੱਧੇ ਅਤੇ ਅਸਿੱਧੇ ਤੌਰ 'ਤੇ ਲਗਭਗ 750 ਵਿਅਕਤੀਆਂ ਲਈ ਰੁਜ਼ਗਾਰ ਪੈਦਾ ਹੋਣ ਦੀ ਅਤੇ ਸੰਚਾਲਨ ਪੜਾਅ ਦੌਰਾਨ ਲਗਭਗ 800 ਵਾਧੂ ਵਿਅਕਤੀਆਂ ਲਈ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। 

 (v) ਇਹ ਪ੍ਰੋਜੈਕਟ ਘਰੇਲੂ ਬੰਦਰਗਾਹ ਸਮਰੱਥਾ ਨੂੰ ਵਧਾਏਗਾ ਅਤੇ ਤਮਿਲ ਨਾਡੂ, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਨਾਲ ਲੱਗਦੇ ਅੰਦਰੂਨੀ ਇਲਾਕਿਆਂ ਵਿੱਚ ਉਦਯੋਗਾਂ ਅਤੇ ਮੂਲ ਉਪਕਰਣ ਨਿਰਮਾਤਾਵਾਂ ਨੂੰ ਬਿਹਤਰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਕੇ ਆਤਮਨਿਰਭਰ ਭਾਰਤ ਦੇ ਉਦੇਸ਼ਾਂ ਦਾ ਸਮਰਥਨ ਕਰੇਗਾ।

(vi) ਭਾਰਤ ਸਰਕਾਰ 'ਤੇ ਇਸ ਦਾ ਕੋਈ ਵਿੱਤੀ ਬੋਝ ਨਹੀਂ ਪਵੇਗਾ ਕਿਉਂਕਿ ਜਨਤਕ-ਨਿਜੀ ਭਾਈਵਾਲੀ ਹਿੱਸੇ ਦੇ ਤਹਿਤ ਲੋੜੀਂਦੇ ਨਿਵੇਸ਼ ਦਾ ਪ੍ਰਬੰਧ ਚੁਣੇ ਹੋਏ ਰਿਆਇਤੀਕਰਤਾ ਦੁਆਰਾ ਕੀਤਾ ਜਾਵੇਗਾ।

ਪਿਛੋਕੜ:

  1. ਕਾਮਰਾਜਾਰ ਐੱਨੋਰ ਪੋਰਟ ਲਿਮਿਟੇਡ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਕਾਮਰਾਜਾਰ ਪੋਰਟ ਲਿਮਿਟੇਡ, ਭਾਰਤ ਦੀਆਂ 12 ਪ੍ਰਮੁੱਖ ਬੰਦਰਗਾਹਾਂ ਵਿੱਚੋਂ ਇੱਕ ਹੈ। ਇਹ ਬੰਦਰਗਾਹ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਅਧੀਨ ਚੇੱਨਈ ਪੋਰਟ ਅਥਾਰਿਟੀ ਦੁਆਰਾ ਸੰਚਾਲਿਤ ਅਤੇ ਮਲਕੀਅਤ ਹੈ।

  2. ਤਮਿਲ ਨਾਡੂ ਦੇ ਪੂਰਬੀ ਤਟ 'ਤੇ ਚੇੱਨਈ ਦੇ ਉਦਯੋਗਿਕ ਅਤੇ ਆਰਥਿਕ ਜ਼ੋਨ ਦੇ ਨੇੜੇ ਸਥਿਤ, ਇਹ ਬੰਦਰਗਾਹ ਕੋਲਾ, ਪੈਟਰੋਲੀਅਮ, ਤੇਲ ਅਤੇ ਲੁਬਰੀਕੈਂਟ (ਗ੍ਰੀਸ, ਇੰਜਣ ਆਇਲ, ਗੀਅਰ ਆਇਲ ਆਦਿ), ਐੱਲਐੱਨਜੀ, ਐੱਲਪੀਜੀ, ਕੰਟੇਨਰ, ਆਟੋਮੋਬਾਈਲ ਅਤੇ ਸਧਾਰਨ ਮਾਲ ਸਮੇਤ ਕਈ ਤਰ੍ਹਾਂ ਦੇ ਮਾਲਾਂ ਦੀ ਢੁਆਈ ਨੂੰ ਸੰਭਾਲਦਾ ਹੈ। 

  3. ਵਿੱਤੀ ਸਾਲ 2025-26 ਦੌਰਾਨ, ਕਾਮਰਾਜਾਰ ਪੋਰਟ ਲਿਮਿਟੇਡ ਨੇ ਲਗਭਗ 1,280 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਅਤੇ 924 ਕਰੋੜ ਰੁਪਏ ਦਾ ਟੈਕਸ ਤੋਂ ਪਹਿਲਾਂ ਦਾ ਮੁਨਾਫਾ ਦਰਜ ਕੀਤਾ।

  4. ਪਿਛਲੇ ਪੰਜ ਸਾਲਾਂ ਵਿੱਚ, ਬੰਦਰਗਾਹ ਨੇ ਕਾਰਗੋ ਹੈਂਡਲਿੰਗ ਵਿੱਚ 13.64 ਪ੍ਰਤੀਸ਼ਤ ਦੀ ਮਿਸ਼ਰਿਤ ਸਲਾਨਾ ਵਿਕਾਸ ਦਰ ਦਰਜ ਕੀਤੀ ਹੈ, ਜੋ ਕਿ ਅੰਦਰੂਨੀ ਇਲਾਕਿਆਂ ਵਿੱਚ ਇਸ ਦੀਆਂ ਆਰਥਿਕ ਗਤੀਵਿਧੀਆਂ ਅਤੇ ਵਪਾਰ ਦੇ ਵਿਸਥਾਰ ਨੂੰ ਦਰਸਾਉਂਦੀ ਹੈ।

  5. ਚੇੱਨਈ-ਐੱਨੋਰ ਖੇਤਰ ਭਾਰਤ ਵਿੱਚ ਇੱਕ ਪ੍ਰਮੁੱਖ ਉਦਯੋਗਿਕ ਅਤੇ ਨਿਰਮਾਣ ਕੇਂਦਰ ਹੈ।

ਵਪਾਰ ਅਤੇ ਕੰਟੇਨਰਾਈਜ਼ੇਸ਼ਨ ਦੇ ਵਿਸਥਾਰ ਨਾਲ ਤਮਿਲ ਨਾਡੂ, ਦੱਖਣੀ ਆਂਧਰ ਪ੍ਰਦੇਸ਼ ਅਤੇ ਵਿਆਪਕ ਦੱਖਣੀ ਅੰਦਰੂਨੀ ਇਲਾਕਿਆਂ ਤੋਂ ਨਿਰਯਾਤ-ਆਯਾਤ ਕਾਰਗੋ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਾਧੂ ਕੰਟੇਨਰ ਹੈਂਡਲਿੰਗ ਸਮਰੱਥਾ ਅਤੇ ਵੱਡੇ ਜਹਾਜ਼ਾਂ ਦੇ ਸੰਚਾਲਨ ਦੀਆਂ ਉੱਨਤ ਸਹੂਲਤਾਂ ਦੀ ਲੋੜ ਹੈ।

****

 

ਐੱਮਜੇਪੀਐੱਸ/ਏਕੇ


(Release ID: 2341702) ਵਿਜ਼ੀਟਰ ਕਾਊਂਟਰ : 11