57th International Film Festival of India 2026
20 – 28 Nov 2026

ਸਿਨੇਮਾ ਵਿੱਚ ਗੋਆ ਦਾ ਭਵਿੱਖ: ਇੱਫੀ (IFFI) 2026 ਵਿੱਚ, ਗੋਆ ਦੀਆਂ ਸਿਨੇਮਾਈ ਸੰਭਾਵਨਾਵਾਂ ਅਤੇ ਇਸ ਦੀ ਵਿਲੱਖਣ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ 'ਤੇ ਚਰਚਾ

Posted On: 23 NOV 2026 5:01PMby PIB ChandigarhRelease ID: 2340748Views: 2

57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ  ਵਿੱਚ 'ਸਿਨੇਮਾ ਵਿੱਚ ਗੋਆ' ਵਿਸ਼ੇ 'ਤੇ ਹੋਈ ਇੱਕ ਦਿਲਚਸਪ ਵਿਚਾਰ-ਚਰਚਾ ਦੌਰਾਨ ਫ਼ਿਲਮ ਨਿਰਮਾਣ ਦੇ ਪ੍ਰਮੁੱਖ ਸਥਾਨ ਵਜੋਂ ਗੋਆ ਦੀਆਂ ਸੰਭਾਵਨਾਵਾਂ, ਫ਼ਿਲਮਾਂ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਗੁੰਜਾਇਸ਼ ਅਤੇ ਇਸ ਦੀ ਵਿਲੱਖਣ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਦੇ ਮਹੱਤਵ 'ਤੇ ਚਰਚਾ ਹੋਈ।

ਕੋਂਕਣੀ, ਹਿੰਦੀ ਅਤੇ ਅੰਤਰਰਾਸ਼ਟਰੀ ਸਿਨੇਮਾ ਦੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਇਕੱਠਾ ਕਰਨ ਵਾਲੀ ਇਸ ਵਿਚਾਰ-ਵਟਾਂਦਰੇ ਵਿੱਚ ਉੱਘੇ ਕੋਂਕਣੀ ਫ਼ਿਲਮ ਨਿਰਮਾਤਾ ਰਾਜੇਂਦਰ ਤਲਕ, ਹਿੰਦੀ ਫ਼ਿਲਮ ਡਾਇਰੈਕਟਰ ਅਤੇ ਪਟਕਥਾ ਲੇਖਕ ਵਿਜੈ ਕ੍ਰਿਸ਼ਨ ਆਚਾਰੀਆ ਅਤੇ ਫਰਾਂਸੀਸੀ ਅਦਾਕਾਰਾ ਮੈਰੀਐਨ ਬੋਰਗੋ ਨੇ ਹਿੱਸਾ ਲਿਆ। ਵਿਚਾਰ-ਚਰਚਾ ਦਾ ਸੰਚਾਲਨ ਫ਼ਿਲਮ ਆਲੋਚਕ ਸਚਿਨ ਚੱਟੇ ਨੇ ਕੀਤਾ।

ਫ਼ਿਲਮ ਨਿਰਮਾਣ ਦੇ ਪ੍ਰਮੁੱਖ ਸਥਾਨ ਵਜੋਂ ਗੋਆ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਦੇ ਹੋਏ ਵਿਜੈ ਕ੍ਰਿਸ਼ਨ ਆਚਾਰੀਆ ਨੇ ਰਾਜ ਦੇ ਵਿਸ਼ੇਸ਼ ਦ੍ਰਿਸ਼ਟੀਗਤ ਅਤੇ ਸੱਭਿਆਚਾਰਕ ਆਕਰਸ਼ਣ ਦਾ ਜ਼ਿਕਰ ਕੀਤਾ, ਜੋ ਵਰ੍ਹਿਆਂ ਤੋਂ ਫ਼ਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੋਆ ਦੀ ਇੱਕ ਵਿਲੱਖਣ ਅਤੇ ਆਕਰਸ਼ਕ ਪਛਾਣ ਹੈ ਜੋ ਇਸ ਨੂੰ ਮੁੱਖ ਧਾਰਾ ਦੇ ਫ਼ਿਲਮ ਨਿਰਮਾਣ ਸਥਾਨਾਂ ਤੋਂ ਵੱਖਰਾ ਬਣਾਉਂਦੀ ਹੈ। ਉਨ੍ਹਾਂ ਨੇ ਫ਼ਿਲਮ 'ਕਭੀ ਹਾਂ ਕਭੀ ਨਾ' ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਸ ਦੇ ਕਿਰਦਾਰ ਅਤੇ ਕਹਾਣੀ ਦਾ ਪਿਛੋਕੜ ਇੱਕ-ਦੂਜੇ ਨਾਲ ਇੰਨੇ ਸੁਭਾਵਿਕ ਤੌਰ ‘ਤੇ ਜੁੜੇ ਹੋਏ ਸਨ ਕਿ ਇਹ ਕਹਾਣੀ ਸਿਰਫ਼ ਗੋਆ ਵਿੱਚ ਹੀ ਆਪਣੇ ਵਿਆਪਕ ਸਰੂਪ ਵਿੱਚ ਵਿਕਸਿਤ ਹੋ ਸਕਦੀ ਸੀ।

ਫ਼ਿਲਮ ਨਿਰਮਾਣ ਨੂੰ ਆਰਥਿਕ ਤੌਰ 'ਤੇ ਸੰਭਵ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਆਚਾਰੀਆ ਨੇ ਇੱਥੇ ਇੱਕ ਫ਼ਿਲਮ ਸਿਟੀ ਸਥਾਪਿਤ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਫ਼ਿਲਮ ਨਿਰਮਾਤਾ ਵੱਖ-ਵੱਖ ਬਜਟ ਸ਼੍ਰੇਣੀਆਂ ਵਿੱਚ ਗੋਆ ਵਿਖੇ ਫ਼ਿਲਮ ਦੀ ਸ਼ੂਟਿੰਗ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਨਿਰਮਾਣ ਵਿੱਚ ਲਾਗਤ ਇੱਕ ਮਹੱਤਵਪੂਰਨ ਪਹਿਲੂ ਹੈ। ਜੇਕਰ ਗੋਆ ਮੁਕਾਬਲੇਬਾਜ਼ੀ ਵਾਲੀ ਲਾਗਤ 'ਤੇ ਢੁਕਵਾਂ ਬੁਨਿਆਦੀ ਢਾਂਚਾ ਉਪਲਬਧ ਕਰਵਾਏ, ਤਾਂ ਇਹ ਹੋਰ ਵੱਧ ਫ਼ਿਲਮ ਨਿਰਮਾਣ ਨੂੰ ਆਕਰਸ਼ਿਤ ਕਰ ਸਕਦਾ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਫ਼ਿਲਮ ਉਦਯੋਗ ਵਿੱਚ ਪੇਸ਼ੇਵਰ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਫ਼ਿਲਮ ਸਕੂਲਾਂ ਅਤੇ ਫ਼ਿਲਮ ਸਾਖਰਤਾ ਕੇਂਦਰਾਂ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪੀੜ੍ਹੀਆਂ ਤੱਕ ਅਸਰ ਪਾ ਸਕਦੀਆਂ ਹਨ ਅਤੇ ਗੋਆ ਨੂੰ ਇੱਕ ਵਿਸ਼ੇਸ਼ ਕਲਾਤਮਕ ਕੇਂਦਰ ਵਜੋਂ ਉਭਰਨ ਵਿੱਚ ਸਹਾਇਕ ਹੋ ਸਕਦੀਆਂ ਹਨ।

ਸ਼੍ਰੀ ਰਾਜੇਂਦਰ ਤਲਕ ਨੇ ਹਾਲਾਂਕਿ, ਰਾਜ ਵਿੱਚ ਫ਼ਿਲਮ ਸਿਟੀ ਦੀ ਵਿਵਹਾਰਕਤਾ ਨੂੰ ਲੈ ਕੇ ਆਪਣੀਆਂ ਆਸ਼ੰਕਾਵਾਂ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਫ਼ਿਲਮ ਨਿਰਮਾਣ ਦੀਆਂ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਇੱਥੋਂ ਦੇ ਕੁਦਰਤੀ ਰਵਾਇਤੀ ਘਰ ਅਤੇ ਵਿਰਾਸਤੀ ਸਥਾਨ ਵੱਖ-ਵੱਖ ਪਿਛੋਕੜ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਫ਼ਿਲਮ ਨਿਰਮਾਣ ਨੂੰ ਹੁਲਾਰਾ ਦੇਣ ਵਾਲੀਆਂ ਪਹਿਲਕਦਮੀਆਂ ਗੋਆ ਦੀ ਸੱਭਿਆਚਾਰਕ ਪਛਾਣ ਅਤੇ ਕੁਦਰਤੀ ਵਾਤਾਵਰਣ ਦੀ ਸੰਭਾਲ ਦੇ ਅਨੁਕੂਲ ਹੋਣੀਆਂ ਚਾਹੀਦੀਆਂ ਹਨ।

ਸ਼੍ਰੀ ਤਲਕ ਨੇ ਕਿਹਾ ਕਿ ਗੋਆ ਦਾ ਇੱਕ ਵੱਡਾ ਹਿੱਸਾ ਅਜੇ ਵੀ ਫ਼ਿਲਮਾਂਕਣ ਸਥਾਨ ਵਜੋਂ ਅਣਛੂਹਿਆ ਹੈ। ਉਨ੍ਹਾਂ ਨੇ ਕਿਹਾ ਕਿ ਗੋਆ ਦੇ ਬਮੁਸ਼ਕਲ 10 ਪ੍ਰਤੀਸ਼ਤ ਹਿੱਸੇ ਵਿੱਚ ਹੀ ਫ਼ਿਲਮ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਨਿਰਮਾਤਾਵਾਂ ਕੋਲ ਨਵੇਂ ਸਥਾਨਾਂ ਦੀ ਖੋਜ ਕਰਨ ਅਤੇ ਰਾਜ ਦੇ ਵੱਖ-ਵੱਖ ਮਾਹੌਲ 'ਤੇ ਅਧਾਰਿਤ ਕਹਾਣੀਆਂ ਵਿਕਸਿਤ ਕਰਨ ਦੇ ਵਿਆਪਕ ਮੌਕੇ ਹਨ। ਉਨ੍ਹਾਂ ਨੇ ਫ਼ਿਲਮ ਨਿਰਮਾਤਾਵਾਂ ਨੂੰ ਰਾਜ ਦੇ ਮੌਜੂਦਾ ਕੁਦਰਤੀ ਸਥਾਨਾਂ ਨੂੰ ਤਲਾਸ਼ਣ ਅਤੇ ਉਨ੍ਹਾਂ ਵਿੱਚ ਸੁਭਾਵਿਕ ਤੌਰ 'ਤੇ ਜੁੜਨ ਵਾਲੀਆਂ ਕਹਾਣੀਆਂ ਲੱਭਣ ਦਾ ਸੱਦਾ ਦਿੱਤਾ।

ਗੋਆ ਵਿੱਚ ਰਹਿ ਰਹੇ ਸੁਸ਼੍ਰੀ ਮੈਰੀਐਨ ਬੋਰਗੋ ਨੇ ਇੱਕ ਅਜਿਹੇ ਵਿਅਕਤੀ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ, ਜਿਸ ਨੇ ਗੋਆ ਨੂੰ ਆਪਣਾ ਘਰ ਬਣਾ ਲਿਆ ਹੈ। ਬੁਨਿਆਦੀ ਢਾਂਚੇ ਦੇ ਮਹੱਤਵ ਨੂੰ ਮੰਨਦੇ ਹੋਏ ਉਨ੍ਹਾਂ ਨੇ ਰਾਜ ਦੇ ਕੁਦਰਤੀ ਵਾਤਾਵਰਣ, ਰਵਾਇਤੀ ਘਰਾਂ ਅਤੇ ਸੱਭਿਆਚਾਰਕ ਵਿਰਾਸਤ ਦੇ ਮਹੱਤਵ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਫ਼ਿਲਮ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਗੋਆ ਦੀ ਵਿਲੱਖਣ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਇੱਥੇ ਸ਼ੂਟਿੰਗ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਅੰਜਾਮ ਦੇਣ। ਉਨ੍ਹਾਂ ਨੇ ਇੱਫੀ (IFFI) ਵਿੱਚ ਦੇਖੀ ਇੱਕ ਫ਼ਿਲਮ 'ਓ ਮਾਰੀਆ' ਦਾ ਵੀ ਜ਼ਿਕਰ ਕੀਤਾ, ਜਿਸ ਤੋਂ ਉਨ੍ਹਾਂ ਨੂੰ ਕੋਂਕਣੀ ਸਿਨੇਮਾ ਦੀ ਬੇਮਿਸਾਲ ਪ੍ਰਤਿਭਾ ਨੂੰ ਜਾਣਨ ਦਾ ਮੌਕਾ ਮਿਲਿਆ।

ਵਿਚਾਰ-ਚਰਚਾ ਵਿੱਚ ਫ਼ਿਲਮਾਂ ਵਿੱਚ ਗੋਆ ਅਤੇ ਇੱਥੋਂ ਦੇ ਲੋਕਾਂ ਦੇ ਰੂੜ੍ਹੀਵਾਦੀ ਚਿੱਤਰਣ ‘ਤੇ ਵੀ ਚਰਚਾ ਹੋਈ ਅਤੇ ਰੇਖਾਂਕਿਤ ਕੀਤਾ  ਗਿਆ ਕਿ ਫ਼ਿਲਮ ਨਿਰਮਾਤਾਵਾਂ ਲਈ ਵਿਆਪਕ ਵਿਸ਼ਿਆਂ ਅਤੇ ਕਹਾਣੀਆਂ ਨੂੰ ਤਲਾਸ਼ਣ ਅਤੇ ਗੋਆ ਨੂੰ ਵਧੇਰੇ ਵਿਭਿੰਨਤਾ ਭਰਪੂਰ ਸਿਨੇਮਾਈ ਰੂਪ ਵਿੱਚ ਪੇਸ਼ ਕਰਨ ਦੇ ਕਾਫ਼ੀ ਮੌਕੇ ਹਨ।

ਇੱਫੀ ਲੌਇਡ ਇੱਥੇ ਪੜ੍ਹੋ: https://www.pib.gov.in/iffi/57/iffiLoid.aspx?yr=2026&lang=1&reg=48

 

* * *

ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਸੁਪ੍ਰਿਆ/ ਲਕਸ਼ਮੀਪ੍ਰਿਆ/ਬਿਬਿਨ/ ਦਰਸ਼ਨਾ | IFFI 57 – 073


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2340748
•
Media Centre: Goa
•
Festival Dates: Nov 20 – 28, 2026