57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਦੇ ਤੀਜੇ ਦਿਨ ਭਾਰਤੀ ਪੌਰਾਣਿਕ ਕਥਾਵਾਂ ਦੀ ਸਦੀਵੀ ਲੋਕਪ੍ਰਿਅਤਾ ਨੂੰ ਗਲੋਬਲ ਪਲੈਟਫਾਰਮ ਮਿਲਿਆ, ਨਿਤੇਸ਼ ਤਿਵਾਰੀ ਦੀ ਬਹੁ-ਉਡੀਕੀ ਮਹਾਂਕਾਵਿ ਫਿਲਮ ‘ਰਾਮਾਇਣ: ਰਾਈਜ਼ ਆਫ ਏ ਲੈਜੇਂਡ (ਭਾਗ 1)’ ਦਾ ਪ੍ਰੀਮੀਅਰ ‘ਫਿਲਮਸ ਫ੍ਰਾਮ ਬ੍ਰਿਕਸ’ ਸੈਕਸ਼ਨ ਦੀ ਅਧਿਕਾਰਤ ਉਦਘਾਟਨੀ ਫਿਲਮ ਦੇ ਰੂਪ ਵਿੱਚ ਹੋਇਆ।
ਭਾਰਤ ਦੇ ਸਭ ਤੋਂ ਸਥਾਈ ਮਹਾਂਕਾਵਿਆਂ ਵਿੱਚੋਂ ਇੱਕ ‘ਤੇ ਅਧਾਰਿਤ ਇਹ ਫਿਲਮ ਇੱਕ ਅਜਿਹੀ ਕਹਾਣੀ ਨੂੰ ਅੰਤਰਰਾਸ਼ਟਰੀ ਸਿਨੇਮਾਈ ਮੰਚ ‘ਤੇ ਲਿਆਉਂਦੀ ਹੈ ਜਿਸ ਨੇ ਪੀੜ੍ਹੀਆਂ ਅਤੇ ਸੱਭਿਆਚਾਰਾਂ ਦੇ ਪਾਰ ਯਾਤਰਾ ਕੀਤੀ ਹੈ। ਸ਼ੁਰੂਆਤੀ ਫਿਲਮ ਦੇ ਰੂਪ ਵਿੱਚ ਇਸ ਦੀ ਚੋਣ ਇੱਕ ਅਜਿਹੇ ਪ੍ਰਦਰਸ਼ਨ ਲਈ ਦਿਸ਼ਾ ਤੈਅ ਕਰਦੀ ਹੈ ਜੋ ਭੂਗੋਲਿਕ ਅਤੇ ਭਾਸ਼ਾਈ ਸਰਹੱਦਾਂ ਤੋਂ ਪਰੇ ਲੋਕਾਂ ਨੂੰ ਜੋੜਨ ਲਈ ਸਿਨੇਮਾ ਦੀ ਤਾਕਤ ਦਾ ਜਸ਼ਨ ਮਨਾਉਂਦੀ ਹੈ।
_20261122200134_8e531a.jpeg)
ਉਦਘਾਟਨੀ ਸਮਾਰੋਹ ਦੇ ਇਸ ਹਿੱਸੇ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਕੂਟਨੀਤਕ ਪ੍ਰਤੀਨਿਧੀਆਂ ਦਾ ਸਨਮਾਨ ਵੀ ਕੀਤਾ ਗਿਆ। ਨਾਈਜ਼ੀਰੀਆ ਦੇ ਸੰਘੀ ਗਣਰਾਜ ਦੇ ਹਾਈ ਕਮਿਸ਼ਨ ਦੇ ਰਾਜਦੂਤ ਸ਼੍ਰੀ ਸੈਦੂ ਦਹੀਰੂ ਮੁਹੰਮਦ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ ਨੇ ਸਨਮਾਨਿਤ ਕੀਤਾ। ਇੰਡੋਨੇਸ਼ੀਆ ਗਣਰਾਜ ਦੇ ਦੂਤਾਵਾਸ ਦੇ ‘ਚਾਰਜ ਡੀ ਅਫੇਰਸ’ ਦੀ ਪ੍ਰਤੀਨਿਧਤਾ ਕਰ ਰਹੇ ਸੁਸ਼੍ਰੀ ਅਰਨੀ ਵਾਹਯੂਨੀ ਅਤੇ ਮੁੰਬਈ ਸਥਿਤ ਰੂਸੀ ਸੰਘ ਦੇ ਕੌਂਸਲੇਟ ਜਨਰਲ ਦੇ ਕਾਰਜਕਾਰੀ ਕੌਂਸਲ ਜਨਰਲ ਸ਼੍ਰੀ ਅਲੈਗਜ਼ੈਂਡਰ ਫਰਸੋਵ ਨੂੰ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸ਼ੰਭੂ ਲਿੰਗੱਪਾ ਹੱਕੀ ਨੇ ਸਨਮਾਨਿਤ ਕੀਤਾ।
ਇਸਲਾਮੀ ਗਣਰਾਜ ਈਰਾਨ ਦੇ ਉਪ ਮਿਸ਼ਨ ਪ੍ਰਮੁੱਖ ਡਾ. ਮੁਸਤਫਾ ਗੋਹਰੀਫਰ ਅਤੇ ਭਾਰਤ ਵਿੱਚ ਆਈਪੀਆਈਐੱਸ ਦੇ ਪ੍ਰਤੀਨਿਧੀ ਡਾ. ਓਮਿਦ ਬਾਬੇਲੀਅਨ ਨੂੰ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੇ ਚੇਅਰਮੈਨ ਸ਼੍ਰੀ ਜੀ. ਕ੍ਰਿਸ਼ਨਕੁਮਾਰ ਨੇ ਸਨਮਾਨਿਤ ਕੀਤਾ।
ਇੰਡੋਨੇਸ਼ੀਆ ਗਣਰਾਜ ਦੇ ਦੂਤਾਵਾਸ ਦੀ ਟ੍ਰੇਜਰੀ ਸੁਸ਼੍ਰੀ ਮੇਲਿਜ਼ਾ ਕਰੂਨੀਆ ਹਰਾਹਾਪ ਨੂੰ ਵੀ ਸ਼੍ਰੀ ਜੀ. ਕ੍ਰਿਸ਼ਨਕੁਮਾਰ ਨੇ ਸਨਮਾਨਿਤ ਕੀਤਾ, ਮਹੋਤਸਵ ਦੇ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰੀਕਰ ਨੇ ‘ਰਾਮਾਇਣ: ਰਾਈਜ਼ ਆਫ਼ ਏ ਲੇਜੇਂਡ (ਭਾਗ 1)’ ਦੇ ਡਾਇਰੈਕਟਰ ਨਿਤੇਸ਼ ਤਿਵਾਰੀ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੀ ਫਿਲਮ ਨੇ ‘ਫਿਲਮਸ ਫ੍ਰਾਮ BRICS’ ਸੈਕਸ਼ਨ ਦੀ ਸ਼ੁਰੂਆਤ ਕੀਤੀ।

ਫਿਲਮਸ ਫ੍ਰੌਮ ਬ੍ਰਿਕਸ' ਪ੍ਰਦਰਸ਼ਨੀ ਮਨੋਰੰਜਨ ਤੋਂ ਪਰ੍ਹੇ ਸਿਨੇਮਾ ਦੇ ਮਹੱਤਵ ਨੂੰ ਸਵੀਕਾਰ ਕਰਦੀ ਹੈ। ਫਿਲਮਾਂ ਵੱਖ-ਵੱਖ ਸਮਾਜਾਂ ਦੇ ਜੀਵਨ, ਕਦਰਾਂ-ਕੀਮਤਾਂ, ਪਰੰਪਰਾਵਾਂ ਅਤੇ ਇੱਛਾਵਾਂ ਨੂੰ ਦੇਖਣ ਲਈ ਇੱਕ ਖਿੜਕੀ ਪ੍ਰਦਾਨ ਕਰਦੀਆਂ ਹਨ। ਇਹ ਦੇਸ਼ਾਂ ਨੂੰ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਇਜ਼ਾਜਤ ਦਿੰਦੀਆਂ ਹਨ, ਜਦੋਂ ਕਿ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸਰਹੱਦਾਂ ਤੋਂ ਪਾਰ ਦੀਆਂ ਸੱਭਿਆਚਾਰਾਂ ਨੂੰ ਸਮਝਣ ਵਿੱਚ ਮਦਦ ਕਰਦੀਆਂ ਹਨ। ਇਸ ਸੰਦਰਭ ਵਿੱਚ, ਬ੍ਰਿਕਸ ਮੰਚ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ, ਰਚਨਾਤਮਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਗਲੋਬਲ ਸਾਊਥ ਦੀਆਂ ਸਿਨੇਮਾਈ ਆਵਾਜ਼ਾਂ ਨੂੰ ਵਧੇਰੇ ਪਛਾਣ ਦਿਵਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ।
ਇਕੱਠੇ ਮਿਲ ਕੇ, ਇਹ ਫ਼ਿਲਮਾਂ 'ਬ੍ਰਿਕਸ ਦੀਆਂ ਫ਼ਿਲਮਾਂ' ਵਰਗ ਨੂੰ ਸੱਭਿਆਚਾਰਕ ਵਿਭਿੰਨਤਾ ਅਤੇ ਸਾਂਝੇ ਮਨੁੱਖੀ ਅਨੁਭਵਾਂ ਦਾ ਉਤਸਵ ਬਣਾਉਂਦੀਆਂ ਹਨ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀਆਂ ਕਹਾਣੀਆਂ ਨੂੰ ਇੱਕ ਸਕ੍ਰੀਨ 'ਤੇ ਲਿਆ ਕੇ, ਇੱਫ਼ੀ ਆਪਸੀ ਸਨਮਾਨ ਨੂੰ ਉਤਸ਼ਾਹਿਤ ਕਰਨ, ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਰਾਸ਼ਟਰਾਂ ਦਰਮਿਆਨ ਡੂੰਘੀ ਸਮਝ ਦਾ ਨਿਰਮਾਣ ਕਰਨ ਵਿੱਚ ਸਿਨੇਮਾ ਦੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ। ਇਹ ਪ੍ਰਦਰਸ਼ਨੀ 'ਵਸੁਧੈਵ ਕੁਟੁੰਬਕਮ' ਯਾਨੀ 'ਪੂਰਾ ਵਿਸ਼ਵ ਇੱਕ ਪਰਿਵਾਰ ਹੈ' ਦੀ ਭਾਵਨਾ ਨੂੰ ਦਰਸਾਉਂਦੀ ਹੈ, ਅਤੇ ਇਸ ਗੱਲ ਨੂੰ ਰੇਖਾਂਕਿਤ ਕਰਦੀ ਹੈ ਕਿ ਕਿਵੇਂ ਕਹਾਣੀ ਸੁਣਾਉਣ ਲੋਕਾਂ ਨੂੰ ਨੇੜੇ ਲਿਆ ਸਕਦਾ ਹੈ, ਭਾਵੇਂ ਉਨ੍ਹਾਂ ਦੀਆਂ ਭਾਸ਼ਾਵਾਂ, ਇਤਿਹਾਸ ਅਤੇ ਪਰੰਪਰਾਵਾਂ ਵੱਖ-ਵੱਖ ਹੋਣ।
ਸਰਹੱਦਾਂ ਤੋਂ ਪਰੇ ਕਹਾਣੀਆਂ: ‘ਫ਼ਿਲਮਸ ਫਰੌਮ BRICS’ ਫ਼ਿਲਮਾਂ ਰਾਹੀਂ ਸੱਭਿਆਚਾਰਕ ਵਿਭਿੰਨਤਾ ਦਾ ਉਤਸਵ
57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (IFFI) ਵਿੱਚ ‘ਫ਼ਿਲਮਸ ਫਰੌਮ BRICS’ ਪ੍ਰਦਰਸ਼ਨੀ ਲੜੀ 11 ਮੈਂਬਰ ਦੇਸ਼ਾਂ ਅਤੇ 10 ਸਾਂਝੇਦਾਰ ਦੇਸ਼ਾਂ ਦੀਆਂ ਸਮਕਾਲੀ ਕਹਾਣੀ ਕਹਿਣ ਦੀਆਂ ਵਿਭਿੰਨ ਪਰੰਪਰਾਵਾਂ, ਭਾਸ਼ਾਵਾਂ, ਵਿਧਾਵਾਂ ਅਤੇ ਜੀਵਨ ਦੇ ਅਨੁਭਵਾਂ ਨੂੰ ਇੱਕ ਮੰਚ 'ਤੇ ਲੈ ਕੇ ਆਈ ਹੈ।
ਨਿਤੇਸ਼ ਤਿਵਾਰੀ ਦੀ ‘ਰਾਮਾਇਣ: ਰਾਈਜ਼ ਆਫ਼ ਏ ਲੀਜੈਂਡ (ਭਾਗ 1)’ ਅਤੇ ਬ੍ਰੈਂਡਾ ਲੀਗਿਆ ਅਤੇ ਐਡੂ ਫੇਲਿਸਟੋਕ ਦੀ ‘ਅਮਾਦੇਓ ਐਂਡ ਦ ਹਾਈਪੋਥੈਟੀਕਲ ਨਿਊ ਵਰਲਡ’ ਵਰਗੀਆਂ ਸ਼ਾਨਦਾਰ ਮਿਥਿਹਾਸਕ ਅਤੇ ਇਤਿਹਾਸਕ ਕਲਪਨਾਵਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਵਾਲੀਆਂ ਫ਼ਿਲਮਾਂ ਤੋਂ ਲੈ ਕੇ, ਗੁਏਨ ਹੋਆਂਗ ਡੀਏਪ ਦੀ ‘1982’, ਸੋਮਪੋਟ ਚਿਡਗਾਸੋਰਨਪੋਂਗਸੇ ਦੀ ‘9 ਟੈਂਪਲਜ਼ ਟੂ ਹੈਵਨ’, ਆਂਦਰੇਈ ਯੇਗੋਰੋਵ ਦੀ ‘ਐਂਡ ਦ ਸਨੋ ਵਾਜ਼ ਫਾਲਿੰਗ’, ਨਾਇਲਾ ਅਲ ਖਾਜਾ ਦੀ ‘ਬਾਬ’, ਆਰਿਫ਼ ਜ਼ੁਲਕਰਨੈਨ ਦੀ ‘ਬਾਗਾ: ਟੂਮੌਰੋ ਬਿਲੌਂਗਜ਼ ਟੂ ਨੋ ਵਨ’,
ਲੁਈਸ ਅਰਨੈਸਟੋ ਡੋਨਾਸ ਦੀ ‘ਬਾਰਾਕੋਆ’, ਅਨਾਸਤਾਸੀਆ ਕੁਜ਼ੀਨਾ ਦੀ ‘ਬੋ ਬੋ’, ਰਾਸ਼ਿਦ ਮਲਿਕੋਵ ਦੀ ‘ਕੌਟਨ’ ਅਤੇ ਕੈਟਰੀਨ ਵੇਬਰ ਦੀ ‘ਡ੍ਰੀਮਿੰਗ ਆਫ਼ ਸੇਰੇਨਾਡਾ’ ਵਰਗੇ ਭਾਵੁਕ ਡਰਾਮੇ ਅਤੇ ਵੱਖ-ਵੱਖ ਫ਼ਿਲਮੀ ਵਿਧਾਵਾਂ ਦਾ ਸੁਮੇਲ ਪੇਸ਼ ਕਰਨ ਵਾਲੀਆਂ ਕਹਾਣੀਆਂ ਤੱਕ, ਇਹ ਫ਼ਿਲਮਾਂ ਪਰਿਵਾਰਕ ਯਾਦਾਂ, ਸਮਾਜਿਕ ਦਬਾਅ, ਸੰਘਰਸ਼ਸ਼ੀਲਤਾ ਅਤੇ ਵਾਤਾਵਰਣ ਨਾਲ ਜੁੜਾਅ ਵਰਗੇ ਵਿਸ਼ਿਆਂ ਨੂੰ ਖੋਜਦੀਆਂ ਹਨ।
ਇਸ ਸਾਲ ਦੇ ‘ਸਰਹੱਦਾਂ ਤੋਂ ਪਾਰ ਕਹਾਣੀਆਂ’ ਥੀਮ ਦੇ ਤਹਿਤ ਇਕਜੁੱਟ ਇਹ ਫ਼ਿਲਮ ਲੜੀ ਦਰਸਾਉਂਦੀ ਹੈ ਕਿ BRICS ਦੇਸ਼ਾਂ ਦੇ ਦਾਇਰੇ ਵਿੱਚ ਬਣਨ ਵਾਲਾ ਸਿਨੇਮਾ ਕਿਸ ਤਰ੍ਹਾਂ ਵਿਲੱਖਣ ਸੱਭਿਆਚਾਰਕ ਪਛਾਣ ਨੂੰ ਦਰਸਾਉਂਦੇ ਹੋਏ ਵਿਸ਼ਵਵਿਆਪੀ ਮਨੁੱਖੀ ਭਾਵਨਾਵਾਂ ਨੂੰ ਸਾਹਮਣੇ ਲਿਆਉਂਦਾ ਹੈ।

ਇੱਥੇ IFFILOID ਪੜ੍ਹੋ: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ਰਜਿਤ/ਸੁਪ੍ਰਿਆ/ਸਸਮਿਤਾ/ਦਰਸ਼ਨਾ/ਏਕੇ| IFFI 57 – 06