57th International Film Festival of India 2026
20 – 28 Nov 2026

ਸਿਨੇਮਾ ਭਾਵਾਨਾਵਾਂ ਦੀ ਵਿਸ਼ਵ-ਵਿਆਪੀ ਭਾਸ਼ਾ ਰਾਹੀ ਮਨੁੱਖਤਾ ਨੂੰ ਜੋੜਦਾ ਹੈ: ਕਾਰਲਾ ਸੋਫੀਆ ਗਸਕੌਨ


ਪ੍ਰਸਿੱਧ ਅਭਿਨੇਤਾ ਨੇ ਇੱਫੀ ਮਾਸਟਰ ਕਲਾਸ ‘ਸਟੇਜੇਸ ਅਕ੍ਰੌਸ ਬਾਰਡਰਸ’ ਵਿੱਚ ਆਰਟ ਆਫ ਐਕਟਿੰਗ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ

Posted On: 22 NOV 2026 3:01PMby PIB ChandigarhRelease ID: 2340504Views: 3

ਪ੍ਰਸਿੱਧ ਅਦਾਕਾਰਾ ਕਾਰਲਾ ਸੋਫੀਆ ਗਸਕੌਨ ਨੇ ਅੱਜ ਗੋਆ ਵਿੱਚ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ (ਇੱਫੀ) ਵਿੱਚ ‘ਸਟੇਜੇਸ ਅਕ੍ਰੌਸ ਬੋਰਡਰਸ’ ਨਾਮ ਦੀ ਇੱਕ ਵਿਸ਼ੇਸ਼ ਮਾਸਟਰ ਕਲਾਸ ਦੌਰਾਨ ਕਿਹਾ ਕਿ ਸਿਨੇਮਾ ਭੂਗੋਲਿਕ ਅਤੇ ਸੱਭਿਆਚਾਰਕ ਸਰਹੱਦਾਂ ਤੋਂ ਪਰੇ ਹੈ, ਜੋ ਮਨੁੱਖੀ ਭਾਵਨਾਵਾਂ ਦੀ ਵਿਸ਼ਵ-ਵਿਆਪੀ ਭਾਸ਼ਾ ਰਾਹੀਂ ਲੋਕਾਂ ਨੂੰ ਜੋੜਦਾ ਹੈ।

ਜਨੂੰਨ ਅਤੇ ਸਮਰਪਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਗਸਕੌਨ ਨੇ ਉੱਭਰਦੇ ਕਲਾਕਾਰਾਂ ਨੂੰ ਖੁਦ ‘ਤੇ ਵਿਸ਼ਵਾਸ ਰੱਖਣ, ਆਪਣੀ ਵਿਸ਼ੇਸ਼ਤਾ ਨੂੰ ਅਪਣਾਉਣ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਬਿਹਤਰੀਨ ਐਕਟਿੰਗ ਕਰਨ ਲਈ ਆਪਣੇ ਪੇਸ਼ੇ ਨਾਲ ਸੱਚੀ ਲਗਨ ਹੋਣਾ ਬਹੁਤ ਜ਼ਰੂਰੀ ਹੈ।

ਐਕਟਿੰਗ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਉਹ ਹਰ ਕਿਰਦਾਰ ਵਿੱਚ ਪੂਰੀ ਤਰ੍ਹਾਂ ਨਾਲ ਡੁੱਬ ਜਾਂਦੇ ਹਨ ਅਤੇ ਸਕ੍ਰੀਨ ਉੱਪਰ ਅਸਲੀਅਤ ਲਿਆਉਣ ਲਈ ਡੂੰਘੀ ਭਾਵਨਾਤਮਕ ਜੁੜਾਅ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੀਕ ਤੋਂ ਪਰੇ ਅਤੇ ਚੁਣੌਤੀਪੂਰਨ ਕਿਰਦਾਰ ਨਿਭਾਉਣਾ ਪਸੰਦ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਨਿਜੀ ਅਨੁਭਵਾਂ ਤੋਂ ਬਿਲਕੁਲ ਵੱਖਰੇ ਕਿਰਦਾਰਾਂ ਨੂੰ ਨਿਭਾਉਣ ਨਾਲ ਰਚਨਾਤਮਕ ਖੋਜ, ਕਲਾਤਮਕ ਵਿਕਾਸ ਅਤੇ ਖੁਦ ਨੂੰ ਬਿਹਤਰ ਢੰਗ ਨਾਲ ਜਾਣਨ ਦੇ ਮੌਕੇ ਮਿਲਦੇ ਹਨ।

ਐਕਟਿੰਗ ਨੂੰ ਚੁਣੌਤੀਆਂ ਅਤੇ ਨਵੀਆਂ ਖੋਜਾਂ ਦੀ ਇੱਕ ਨਿਰੰਤਰ ਯਾਤਰਾ ਦੱਸਦੇ ਹੋਏ, ਗਸਕੌਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰ ਕਿਰਦਾਰ ਇੱਕ ਨਵੇਂ ਨਜ਼ਰੀਏ ਅਤੇ ਵੱਖਰੇ ਤਰ੍ਹਾਂ ਦੇ ਦ੍ਰਿਸ਼ਟੀਕੋਣ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਸਿਨੇਮਾ ਨੂੰ ਇੱਕ ਆਲਮੀ ਭਾਸ਼ਾ ਵਜੋਂ ਵਰਣਨ ਕੀਤਾ, ਜੋ ਲੋਕਾਂ ਨੂੰ ਉਨ੍ਹਾਂ ਦੇ ਭੂਗੋਲਿਕ ਜਾਂ ਸੱਭਿਆਚਾਰਕ ਪਿਛੋਕੜ ਤੋਂ ਪਰੇ, ਮਨੁੱਖੀ ਭਾਵਨਾਵਾਂ ਰਾਹੀਂ ਇੱਕ-ਦੂਜੇ ਦੇ ਨੇੜੇ ਲਿਆਂਦਾ ਹੈ।

ਫਿਲਮ ਨਿਰਮਾਣ ਦੀ ਸਮੂਹਿਕ ਪ੍ਰਕਿਰਤੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਕ੍ਰਿਏਟਿਵ ਟੀਮ ਦੇ ਹਰ ਮੈਂਬਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਫਿਲਮ ਦਾ ਸਰੂਪ ਅੰਤ ਵਿੱਚ ਉਸ ਨੂੰ ਬਣਾਉਣ ਵਾਲਿਆਂ ਦੀ ਸਾਂਝੀ ਸੋਚ ਅਤੇ ਯਤਨਾਂ ਨਾਲ ਹੀ ਤੈਅ ਹੁੰਦਾ ਹੈ।

ਇਸ ਮਾਸਟਰ ਕਲਾਸ ਨੇ ਉਭਰਦੇ ਕਲਾਕਾਰਾਂ, ਫਿਲਮ ਨਿਰਮਾਤਾਵਾਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਰਚਨਾਤਮਕ ਪ੍ਰਕਿਰਿਆ, ਐਕਟਿੰਗ ਦੀਆਂ ਬਰੀਕੀਆਂ ਅਤੇ ਫਿਲਮ ਨਿਰਮਾਣ ਦੀ ਸਾਂਝੀ ਕਲਾ ਬਾਰੇ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ।

IFFILOID ਬਾਰੇ ਇੱਥੇ ਪੜ੍ਹੋ:

https://www.pib.gov.in/iffi/57/iffiLoid.aspx?yr=2026&lang=1&reg=48

* * *

ਪੀਆਈਬੀ ਇੱਫੀ ਟੀਮ | ਰਜਿਤ / ਸੁਪ੍ਰਿਆ/ ਗੋਪਿਕਾ / ਦਰਸ਼ਨਾ | IFFI 57 - 060


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2340504
•
Media Centre: Goa
•
Festival Dates: Nov 20 – 28, 2026