Posted On:
20 NOV 2026 9:01AM by PIB Chandigarh
ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ) ਨੇ ਕੱਲ੍ਹ ਵਰਲਡ ਟੌਇਲਟ ਡੇਅ, 2026 ਦੇ ਮੌਕੇ ‘ਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) [ਐੱਸਬੀਐੱਮ (ਜੀ) ] ਦੇ ਤਹਿਤ ‘ਸਵੱਛ ਸ਼ੌਚਾਲਿਆ-ਗਰਿਮਾਮਈ ਭਵਿਸ਼ਯ’ (ਐੱਸਐੱਸਜੀਬੀ) ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਅਭਿਆਨ ਅਤੇ ਇਸ ਦੇ ਰਿਪੋਰਟਿੰਗ ਮੌਡਿਊਲ ਦਾ ਈ-ਲਾਂਚ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਦੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੀ ਸੰਯੁਕਤ ਸਕੱਤਰ ਅਤੇ ਰਾਸ਼ਟਰੀ ਮਿਸ਼ਨ ਡਾਇਰੈਕਟਰ ਸੁਸ਼੍ਰੀ ਐਸ਼ਵਰਿਆ ਸਿੰਘ ਦੁਆਰਾ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਦੇ ਡਿਪਟੀ ਸੈਕਟਰੀ ਦੁਆਰਾ ਸੁਆਗਤ ਸੰਬੋਧਨ ਅਤੇ ਅਭਿਆਨ ਦੇ ਪਿਛੋਕੜ ਅਤੇ ਉਦੇਸ਼ਾਂ ਦੀ ਜਾਣਕਾਰੀ ਦੇਣ ਦੇ ਨਾਲ ਹੋਈ। ਇਸ ਤੋਂ ਬਾਅਦ ਵਿਭਾਗ ਦੇ ਡਾਇਰੈਕਟਰ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੀ ਤਰੱਕੀ ‘ਤੇ ਸੰਖੇਪ ਪੇਸ਼ਕਾਰੀ ਦਿੱਤੀ। ਇਸ ਵਿੱਚ ਲਗਭਗ 89.9 ਪ੍ਰਤੀਸ਼ਤ ਪਿੰਡਾਂ ਦੁਆਰਾ ਓਡੀਐੱਫ ਪਲੱਸ (ਮਾਡਲ) ਦਾ ਦਰਜਾ ਹਾਸਲ ਕਰਨ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਹੋਰ ਕੰਪੋਨੈਂਟਸ ਦੇ ਤਹਿਤ ਪ੍ਰਾਪਤ ਉਪਲਬਧੀਆਂ ਨੂੰ ਦਰਸਾਇਆ ਗਿਆ।
ਇਸ ਤੋਂ ਬਾਅਦ ਸੰਯੁਕਤ ਸਕੱਤਰ ਅਤੇ ਰਾਸ਼ਟਰੀ ਮਿਸ਼ਨ ਡਾਇਰੈਕਟਰ ਦੁਆਰਾ ‘ਸਵੱਛ ਸ਼ੌਚਾਲਿਆ-ਗਰਿਮਾਮਈ ਭਵਿਸ਼ਯ’ ਅਭਿਆਨ ਦਾ ਈ-ਲਾਂਚ ਕੀਤਾ ਗਿਆ। ਉਨ੍ਹਾਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਭਿਆਨ ਦੀ ਤਰੱਕੀ ਦੀ ਰਿਪੋਰਟ ਪੇਸ਼ ਕਰਨ ਲਈ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਦੁਆਰਾ ਵਿਕਸਿਤ ਰਿਪੋਰਟਿੰਗ ਮੌਡਿਊਲ ਦੀ ਵੀ ਸ਼ੁਰੂਆਤ ਕੀਤੀ।
ਵਰਲਡ ਟੌਇਲਟ ਡੇਅ 2026 ਲਈ ਸੰਯੁਕਤ ਰਾਸ਼ਟਰ ਦੀ ਥੀਮ ‘ਸੁਰੱਖਿਆ ਸ਼ੌਚਾਲਿਆ, ਬਰਾਬਰ ਭਵਿੱਖ’ ਸਵੱਛਤਾ ਨੂੰ ਲਿੰਗ ਸਮਾਨਤਾ ਨਾਲ ਜੋੜਦੀ ਹੈ। ਇਸ ਦੇ ਅਨੁਸਾਰ, ‘ਸਵੱਛ ਸ਼ੌਚਾਲਿਆ- ਗਰਿਮਾਮਈ ਭਵਿਸ਼ਯ’ ਅਭਿਆਨ ਦਾ ਉਦੇਸ਼ ਗ੍ਰਾਮੀਣ ਸਵੱਛਤਾ ਸੁਵਿਧਾਵਾਂ ਵਿੱਚ ਸੁਧਾਰ ਕਰਨਾ ਹੈ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ, ਵਿਦਿਆਰਥਣਾਂ ਅਤੇ ਦਿਵਯਾਂਗਜਨਾਂ ਦੀਆਂ ਜ਼ਰੂਰਤਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
‘ਸਵੱਛ ਸ਼ੌਚਾਲਿਆ-ਗਰਿਮਾਮਈ ਭਵਿਸ਼ਯ’ ਅਭਿਆਨ ਦੇ ਪ੍ਰਮੁੱਖ ਉਦੇਸ਼ਾਂ ਵਿੱਚ ਸ਼ਾਮਲ ਹੈ:-
-
ਭਾਈਚਾਰਕ ਸਵੱਛਤਾ ਪਰਿਸਰਾਂ (ਸੀਐੱਸਸੀ) ਅਤੇ ਸੰਸਥਾਗਤ ਪਖਾਨਿਆਂ: (ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਪੰਚਾਇਤ ਘਰਾਂ ਆਦਿ) ਦੀ ਸਥਿਤੀ ਦਾ ਮੁਲਾਂਕਣ ਕਰਨਾ ਅਤੇ ਜ਼ਰੂਰਤ ਦੇ ਅਨੁਸਾਰ ਉਨ੍ਹਾਂ ਦੀ ਮੁਰੰਮਤ, ਰੱਖ-ਰਖਾਅ ਅਤੇ ਪੁਨਰ ਸਥਾਪਨਾ ਕਰਨਾ। ਸੰਸਥਾਗਤ ਪਖਾਨਿਆਂ ਦੇ ਮਾਮਲੇ ਵਿੱਚ ਇਹ ਕਾਰਜ ਸਬੰਧਿਤ ਅਥਾਰਿਟੀਆਂ (ਐੱਸਐੱਮਸੀ/ਏਡਬਲਿਊਸੀ/ਜੀਪੀਕੇ/ਜੀਪੀਬੀ ਆਦਿ) ਰਾਹੀਂ ਕੀਤੀ ਜਾ ਸਕਦੀ ਹੈ। ਨਾਲ ਹੀ, ਨਿਜੀ ਪਰਿਵਾਰਾਂ ਨੂੰ ਵੀ ਜ਼ਰੂਰਤ ਪੈਣ ‘ਤੇ ਆਪਣੇ ਨਿਜੀ ਘਰੇਲੂ ਪਖਾਨਿਆਂ (ਆਐੱਸਐੱਸਐੱਲ) ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਪ੍ਰੇਰਿਤ ਕਰਨਾ।
-
ਪਿੰਡਾਂ ਲਈ ਪਖਾਨਿਆਂ ਦੇ ਪ੍ਰਕਾਰਾਂ ਦਾ ਮੁਲਾਂਕਣ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰਧਾਰਿਤ ਟੀਚਿਆਂ ਦੇ ਅਨੁਸਾਰ, ਜਿੱਥੇ ਵੀ ਸੰਭਵ ਹੋਵੇ, ਪਛਾਣੇ ਗਏ ਸਿੰਗਲ ਪਿਟ ਟੌਇਲਟਾਂ ਨੂੰ ਟਵਿਨ ਪਿਟ ਟੌਇਲਟਾਂ ਵਿੱਚ ਅਤੇ ਸੋਕ ਪਿਟਸ ਵਾਲੇ ਸੈਪਟਿਕ ਟੈਂਕ ਨੂੰ ਸੋਕਣ ਵਾਲੇ ਪਿਟਸ ਸੈਪਟਿਕ ਟੈਂਕ ਵਿੱਚ ਬਦਲਣਾ।
-
ਮਕੈਨੀਕਲ ਢੰਗ ਨਾਲ ਮਲ-ਕੀਚੜ ਦੀ ਨਿਕਾਸੀ (ਡਿਸਲਜਿੰਗ) ਦਾ ਮੁਲਾਂਕਣ ਅਤੇ ਯੋਜਨਾ ਤਿਆਰ ਕਰਨਾ, ਜਿੱਥੇ ਵੀ ਸੰਚਾਲਨ ਦੀ ਦ੍ਰਿਸ਼ਟੀ ਨਾਲ ਜ਼ਰੂਰੀ ਹੋਵੇ ਜਾਂ ਐੱਫਐੱਸਐੱਮ ਪਾਲਣਾ ਦੇ ਲਈ ਜ਼ਰੂਰੀ ਹੋਵੇ, ਉੱਥੇ ਮਸ਼ੀਨੀ ਡੀਸਲਜਿੰਗ (ਮਲ-ਕੀਚੜ ਨਿਕਾਲਣ ਦੀ ਪ੍ਰਕਿਰਿਆ) ਦਾ ਮੁਲਾਂਕਣ ਕਰਨਾ ਅਤੇ ਯੋਜਨਾ ਬਣਾਉਣਾ।
-
ਭਾਈਚਾਰਕ ਸਵੱਛਤਾ ਪਰਿਸਰਾਂ (ਸੀਐੱਸਸੀ) ਅਤੇ ਸੰਸਥਾਗਤ ਪਖਾਨਿਆਂ ਦੇ ਰੱਖ-ਰਖਾਅ ਅਤੇ ਮੁਰੰਮਤ ਲਈ ਸੰਚਾਲਨ ਅਤੇ ਰੱਖ-ਰਖਾਅ (ਓ-ਐਂਡ-ਐੱਮ) ਵਿਵਸਥਾਵਾਂ ਦਾ ਮੁਲਾਂਕਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨਾ।
-
ਸਥਾਨਕ ਵੌਲ ਆਰਟ, ਸਾਈਨੇਜ਼ ਅਤੇ ਆਲੇ-ਦੁਆਲੇ ਦੇ ਮਾਹੌਲ ਵਿੱਚ ਸੁਧਾਰ ਕਰਕੇ ਭਾਈਚਾਰਕ ਸਵੱਛਤਾ ਪਰਿਸਰਾਂ ਅਤੇ ਸੰਸਥਾਗਤ ਪਖਾਨਿਆਂ ਨੂੰ ਸਵੱਛ, ਆਕਰਸ਼ਕ ਅਤੇ ਸੁਚਾਰੂ ਸਥਾਨਾਂ ਵਿੱਚ ਬਦਲਣ ਲਈ ਭਾਈਚਾਰਿਆਂ ਨੂੰ ਪ੍ਰੋਤਸਾਹਿਤ ਕਰਨਾ। ਨਿਜੀ ਪਰਿਵਾਰਾਂ ਨੂੰ ਵੀ ਆਪਣੇ ਨਿਜੀ ਘਰੇਲੂ ਪਖਾਨਿਆਂ ਲਈ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।
-
ਪਿੰਡ ਵਿੱਚ ਖੁੱਲ੍ਹੇ ਵਿੱਚ ਸ਼ੌਚ ਮੁਕਤ (ਡੀਐੱਫ)) ਸਥਿਤੀ ਦੀ ਨਿਰੰਤਰਤਾ ਦਾ ਮੁਲਾਂਕਣ ਕਰਨਾ; ਓਡੀਐੱਫ ਸਥਿਤੀ ਨੂੰ ਬਣਾਏ ਰੱਖਣ ਲਈ ਤੀਬਰ ਵਿਵਹਾਰ ਤਬਦੀਲੀ ਸੰਚਾਰ (ਬੀਸੀਸੀ) ਅਤੇ ਜਾਗਰੂਕਤਾ ਅਭਿਆਨਾਂ ਰਾਹੀਂ ਪਖਾਨਿਆਂ ਦੇ ਨਿਰਤੰਰ ਉਪਯੋਗ ਨੂੰ ਹੁਲਾਰਾ ਦੇਣਾ।
-
ਪਿੰਡਾਂ ਜਾਂ ਗ੍ਰਾਮ ਪੰਚਾਇਤ ਲਈ ‘ਸਵੱਛ ਸੇਵਾ ਮੁਲਾਂਕਣ’ (ਐੱਸਐੱਸਏ) ਦੀ ਸਥਿਤੀ ਦਾ ਮੁਲਾਂਕਣ ਕਰਨਾ ਅਤੇ ਜੇਕਰ ਇਹ ਅਜੇ ਤੱਕ ਪੂਰਾ ਨਹੀਂ ਹੋਇਆ ਹੈ, ਤਾਂ 30 ਨਵੰਬਰ 2026 ਤੱਕ ਇਸ ਨੂੰ ਪੂਰਾ ਕਰਨਾ ਯਕੀਨੀ ਬਣਾਉਣਆ; ਜਿੱਥੇ ਐੱਸਐੱਸਏ ਜਮ੍ਹਾਂ ਕੀਤਾ ਜਾ ਚੁੱਕਿਆ ਹੈ, ਉੱਥੇ ਚਿੰਨ੍ਹਿਤ ਕੀਤੀਆਂ ਗਈਆਂ ਕਮੀਆਂ ਦੇ ਸਮਾਧਾਨ ਲਈ ਅੱਗੇ ਦੀ ਕਾਰਜ ਯੋਜਨਾ ‘ਤੇ ਚਰਚਾ ਕਰਨਾ।
-
ਵੱਖ-ਵਖ ਪਹਿਲੂਆਂ ‘ਤੇ ਜਾਗਰੂਕਤਾ ਪੈਦਾ ਕਰਨਾ, ਜਿਨ੍ਹਾਂ ਵਿੱਚ ਮਹਿਲਾਵਾਂ, ਵਿਦਿਆਰਥੀਆਂ ਅਤੇ ਦਿਵਯਾਂਗਜਨਾਂ ਦੀਆਂ ਜ਼ਰੂਰਤਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਵੱਛਤਾ ਦਾ ਮਹੱਤਵ, ਨਿਜੀ ਅਤੇ ਭਾਈਚਾਰਕ ਸਵੱਛਤਾ ਬਣਾਏ ਰੱਖਣ, ਸਾਬਣ ਨਾਲ ਹੱਥ ਧੋਨਾ, ਮਲ ਕੀਚੜ ਪ੍ਰਬੰਧਨ (ਐੱਫਐੱਸਐੱਮ) ਪਾਲਣਾ ਦਾ ਮਹੱਤਵ, ਠੋਸ ਵੇਸਟ ਪ੍ਰਬੰਧਨ ਨਿਯਮ 2026 ਦੀ ਪਾਲਣਾ, ਕੂੜੇ ਨੂੰ 4-ਤਰੀਕੇ ਨਾਲ ਵੱਖ ਕਰਨਾ ਅਤੇ ਸਵੱਛਤਾ ਸੇਵਾ ਮੁਲਾਂਕਣ ਸ਼ਾਮਲ ਹਨ।
ਇਸ ਤੋਂ ਬਾਅਦ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਗੱਲਬਾਤ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਅਭਿਆਨ ਦੇ ਲਾਗੂਕਰਨ ਲਈ ਆਪਣੀ ਪ੍ਰਸਤਾਵਿਤ ਕਾਰਜਯੋਜਨਾਵਾਂ ਦੀ ਜਾਣਕਾਰੀ ਦਿੱਤੀ। ਗੁਜਰਾਤ, ਮੱਧ ਪ੍ਰਦੇਸ਼, ਸਿੱਕਿਮ ਅਤੇ ਕਰਨਾਟਕ ਦੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਟੀਮਾਂ ਨੇ ਅਭਿਆਨ ਦੇ ਤਹਿਤ ਪ੍ਰਸਤਾਵਿਤ ਗਤੀਵਿਧੀਆਂ ਨੂੰ ਸਾਂਝਾ ਕੀਤਾ।

ਈ-ਲਾਂਚ ਦੇ ਮੌਕੇ ‘ਤੇ ਸੁਸ਼੍ਰੀ ਐਸ਼ਵਰਿਆ ਸਿੰਘ, ਸੰਯੁਕਤ ਸਕੱਤਰ ਅਤੇ ਰਾਸ਼ਟਰੀ ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਸਵੱਛ ਸ਼ੌਚਾਲਿਆ-ਗਰਿਮਾਮਈ ਭਵਿਸ਼ਯ’ ਅਭਿਆਨ ਨੂੰ ਸਾਰਿਆਂ ਲਈ ਗਰਿਮਾ ਅਤੇ ਸਾਰਿਆਂ ਲਈ ਸਵੱਛਤਾ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐੱਸਐੱਸਜੀਬੀ ਅਭਿਆਨ ਵਿੱਚ ਸਕੂਲੀ ਬੱਚਿਆਂ ਨੂੰ ਵੀ ਸਵੱਛਤਾ ਦੇ ਭਵਿੱਖ ਦੇ ਰੱਖਿਅਕਾਂ ਦੇ ਰੂਪ ਵਿੱਚ ਸ਼ਾਮਲ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਦੇ ਤਹਿਤ ਬੱਚਿਆਂ ਨੂੰ ਸਵੱਛਤਾ, ਸਾਫ-ਸਫਾਈ ਅਤੇ ਸਿਹਤ ਨਾਲ ਸਬੰਧਿਤ ਆਦਤਾਂ ਦੇ ਮਹੱਤਵ ਅਤੇ ਪਖਾਨਿਆਂ ਨੂੰ ਸਵੱਛ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਏ ਰੱਖਣ ਵਿੱਚ ਭਾਈਚਾਰਕ ਭਾਗੀਦਾਰੀ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਸੰਯੁਕਤ ਸਕੱਤਰ ਅਤੇ ਰਾਸ਼ਟਰੀ ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਟੀਮਾਂ ਨੂੰ ਸੱਦਾ ਦਿੱਤਾ ਕਿ ਉਹ ਸਕੂਲ ਪ੍ਰਬੰਧਨ ਕਮੇਟੀਆਂ ਅਤੇ ਸਬੰਧਿਤ ਵਿਭਾਗਾਂ ਦੇ ਨਾਲ ਤਾਲਮੇਲ ਸਥਾਪਿਤ ਕਰਨ, ਜਿਸ ਨਾਲ ਅਭਿਆਨ ਵਿੱਚ ਸਕੂਲੀ ਬੱਚਿਆਂ ਦੀ ਭਾਗੀਦਾਰੀ ਯਕੀਨੀ ਕੀਤੀ ਜਾ ਸਕੇ। ਇਸ ਵਿੱਚ ਸਕੂਲਾਂ ਵਿੱਚ ਸਵੱਛਤਾ ਆਡਿਟ ਕਰਵਾਉਣਾ ਵੀ ਸ਼ਾਮਲ ਹੋਵੇ। ਉਨ੍ਹਾਂ ਨੇ ਦੇਸ਼ ਭਰ ਵਿੱਚ ਵਧੇਰੇ ਜਨਤਕ-ਆਵਾਜਾਈ ਵਾਲੇ ਸਥਾਨਾਂ,
ਖਾਸ ਕਰਕੇ ਟੂਰਿਸਟ ਸਥਾਨਾਂ ‘ਤੇ ਸਵੱਛ ਅਤੇ ਕਾਰਜਸ਼ੀਲ ਭਾਈਚਾਰਕ ਸਵੱਛਤਾ ਪਰਿਸਰਾਂ (ਸੀਐੱਸਸੀ) ਦੇ ਮਹੱਤਵ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਰਿਸਰ ਵਿਜ਼ਿਟਰਾਂ ਦੇ ਸਮੁੱਚੇ ਅਨੁਭਵ ਨੂੰ ਬਿਹਤਰ ਬਣਾਉਣ ਵਿੱਚ ਪ੍ਰਤੱਖ ਤੌਰ ‘ਤੇ ਅਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਅਸਿੱਧੇ ਤੌਰ ‘ਤੇ ਯੋਗਦਾਨ ਦਿੰਦੇ ਹਨ।
ਇਸ ਈ-ਲਾਂਚ ਦੀ ਸਮਾਪਤੀ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਖ-ਵੱਖ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਦੇ ਨਾਲ ਹੋਈ, ਤਾਂ ਜੋ ‘ਜਨਤਕ ਭਾਗੀਦਾਰੀ’ ਰਾਹੀਂ ‘ਸੰਪੂਰਨ ਸਵੱਛਤਾ’ ਦੇ ਟੀਚੇ ਨੂੰ ਸਾਕਾਰ ਕਰਦੇ ਹੋਏ ਇਸ ਅਭਿਆਨ ਨੂੰ ਸਫਲ ਬਣਾਇਆ ਜਾ ਸਕੇ।
************
ਟੀਐੱਮ/ਏਕੇ/ਸ਼ੀਨਮ