ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਕਾਸ਼ਵਾਣੀ ਨੇ ਯੁਵਾ ਸੰਗੀਤ ਪ੍ਰਤਿਭਾਵਾਂ ਨੂੰ ਰਾਸ਼ਟਰੀ ਮੰਚ ਦੇਣ ਲਈ ‘ਏਆਈਆਰ ਉਭਰਦੇ ਸਿਤਾਰੇ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ


17 ਤੋਂ 30 ਨਵੰਬਰ 2026 ਤੱਕ ਦੇਸ਼ ਭਰ ਵਿੱਚ 26 ਸੰਗੀਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ

ਆਕਾਸ਼ਵਾਣੀ ਦੇ 90 ਵਰ੍ਹਿਆਂ ਦੇ ਜਸ਼ਨ ਦੇ ਹਿੱਸੇ ਵਜੋਂ, ‘ਏਆਈਆਰ ਉਭਰਦੇ ਸਿਤਾਰੇ’ ਪ੍ਰੋਗਰਾਮ 30 ਸਾਲ ਤੋਂ ਘੱਟ ਉਮਰ ਦੇ ਯੁਵਾ ਸੰਗੀਤ ਕਲਾਕਾਰਾਂ ਨੂੰ ਹੁਲਾਰਾ ਦੇਵੇਗਾ

Posted On: 15 NOV 2026 8:56PM by PIB Chandigarh

ਯੁਵਾ ਸੰਗੀਤ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਭਾਰਤ ਦੀ ਸਮ੍ਰਿੱਧ ਅਤੇ ਵਿਭਿੰਨ ਸੰਗੀਤ ਵਿਰਾਸਤ ਨੂੰ ਅੱਗੇ ਵਧਾਉਣ ਦੀ ਇੱਕ ਵੱਡੀ ਪਹਿਲ ਦੇ ਤਹਿਤ, ਆਕਾਸ਼ਵਾਣੀ ‘ਏਆਈਆਰ ਉਭਰਦੇ ਸਿਤਾਰੇ’ (ਏਆਈਆਰ ਰਾਈਜ਼ਿੰਗ ਸਟਾਰਸ) ਦਾ ਪਹਿਲਾ ਸੀਜ਼ਨ ਸ਼ੁਰੂ ਕਰ ਰਿਹਾ ਹੈ। ਇਹ ਵਿਸ਼ੇਸ਼ ਸੰਗੀਤ ਪ੍ਰੋਗਰਾਮਾਂ ਦੀ ਇੱਕ ਰਾਸ਼ਟਰ ਵਿਆਪੀ ਲੜੀ ਹੈ, ਜਿਸ ਵਿੱਚ ਸਿਰਫ਼ 30 ਸਾਲ ਤੋਂ ਘੱਟ ਉਮਰ ਦੇ ਯੁਵਾ ਕਲਾਕਾਰ ਹੀ ਆਪਣਾ ਪ੍ਰਦਰਸ਼ਨ ਕਰਨਗੇ। ਇਸ ਸੰਗੀਤ ਲੜੀ ਦਾ ਪਹਿਲਾਂ ਸੀਜ਼ਨ 17 ਨਵੰਬਰ ਤੋਂ 30 ਨਵੰਬਰ 2026 ਤੱਕ ਦੇਸ਼ ਭਰ ਦੇ 26 ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਯੁਵਾ ਅਤੇ ਉਭਰਦੇ ਸੰਗੀਤ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਲਈ ਇੱਕ ਪ੍ਰਤਿਸ਼ਠਿਤ ਰਾਸ਼ਟਰੀ ਮੰਚ ਪ੍ਰਦਾਨ ਕਰਨਗੇ।

ਇਹ ਪਹਿਲ ਆਕਾਸ਼ਵਾਣੀ ਦੇ 90 ਵਰ੍ਹਿਆਂ ਦੇ ਜਸ਼ਨ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ ਵੱਖ-ਵੱਖ ਪੀੜ੍ਹੀਆਂ ਦੀ ਸੰਗੀਤ ਪ੍ਰਤਿਭਾਵਾਂ ਨੂੰ ਲੱਭਣ, ਉਨ੍ਹਾਂ ਨੂੰ ਨਿਖਾਰਣ ਅਤੇ ਹੁਲਾਰਾ ਦੇਣ ਦੇ ਪ੍ਰਤੀ ਆਕਾਸ਼ਵਾਣੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ‘ਏਆਈਆਰ ਉਭਰਦੇ ਸਿਤਾਰੇ’ ਦਾ ਉਦੇਸ਼ ਅਗਲੀ ਪੀੜ੍ਹੀ ਦੇ ਕਲਾਕਾਰਾਂ ਨੂੰ ਮੰਚ ‘ਤੇ ਲਿਆ ਕੇ ਇਸ ਵਿਰਾਸਤ ਨੂੰ ਅੱਗੇ ਵਧਾਉਣਾ ਹੈ।

ਯੁਵਾ ਮਾਨਤਾ ਪ੍ਰਾਪਤ ਅਤੇ ਉਭਰਦੇ ਕਲਾਕਾਰਾਂ ‘ਤੇ ਵਿਸ਼ੇਸ਼ ਧਿਆਨ

ਇਨ੍ਹਾਂ ਸੰਗੀਤ ਪ੍ਰੋਗਰਾਮਾਂ ਵਿੱਚ ਮੁੱਖ ਤੌਰ ‘ਤੇ ਆਕਾਸ਼ਵਾਣੀ ਨਾਲ ਜੁੜੇ 30 ਸਾਲ ਤੋਂ ਘੱਟ ਉਮਰ ਦੇ ਮਾਨਤਾ ਪ੍ਰਾਪਤ ਯੁਵਾ ਕਲਾਕਾਰ ਸ਼ਾਮਲ ਹੋਣਗੇ, ਜੋ ਵੱਖ-ਵੱਖ ਸੰਗੀਤ ਸ਼ੈਲੀਆਂ ਅਤੇ ਪਰੰਪਰਾਵਾਂ ਦੀ ਪ੍ਰਤੀਨਿਧਤਾ ਕਰਦੇ ਹਨ। ਜੇਕਰ ਕਿਸੇ ਵਿਸ਼ੇਸ਼ ਸ਼੍ਰੇਣੀ ਵਿੱਚ ਉਪਯੁਕਤ ਮਾਨਤਾ ਪ੍ਰਾਪਤ ਯੁਵਾ ਕਲਾਕਾਰ ਉਪਲਬਧ ਨਹੀਂ ਹਨ, ਤਾਂ ਨਿਰਧਾਰਿਤ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਅਤੇ ਸਬੰਧਿਤ ਆਕਾਸ਼ਵਾਣੀ ਕੇਂਦਰ ਦੁਆਰਾ ਚੁਣੇ ਜਾਣ ‘ਤੇ ਯੋਗ ਗੈਰ-ਮਾਨਤਾ ਪ੍ਰਾਪਤ ਯੁਵਾ ਕਲਾਕਾਰ ਨੂੰ ਵੀ ਮੌਕੇ ਦਿੱਤੇ ਜਾ ਸਕਦੇ ਹਨ।

ਇਨ੍ਹਾਂ ਪ੍ਰੋਗਰਾਮਾਂ ਵਿੱਚ ਭਾਰਤ ਦੀ ਸੰਗੀਤ ਵਿਰਾਸਤ ਦੀ ਵਿਭਿੰਨਤਾ ਦੇਖਣ ਨੂੰ ਮਿਲੇਗੀ। ਇਸ ਵਿੱਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ (ਵੋਕਲ ਐਂਡ ਇੰਸਟਰੁਮੈਂਟਲ) ਕਰਨਾਟਕ ਸ਼ਾਸਤਰੀ ਸੰਗੀਤ (ਵੋਕਲ ਐਂਡ ਇੰਸਟਰੁਮੈਂਟਲ) ਸੁਗਮ ਸੰਗੀਤ ਅਤੇ ਲੋਕ ਸੰਗੀਤ, ਪੱਛਮੀ ਸੰਗੀਤ ਅਤੇ ਸਬੰਧਿਤ ਆਕਾਸ਼ਵਾਣੀ ਕੇਂਦਰਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਰ ਖੇਤਰੀ ਸੰਗੀਤ ਸ਼ੈਲੀਆਂ ਸ਼ਾਮਲ ਹੋਣਗੀਆਂ।

26 ਸਥਾਨਾਂ ‘ਤੇ ਰਾਸ਼ਟਰ ਵਿਆਪੀ ਉਤਸਵ

ਇਹ ਸੰਗੀਤ ਪ੍ਰੋਗਰਾਮ ਆਕਾਸ਼ਵਾਣੀ ਦੇ 26 ਕੇਂਦਰਾਂ ਵੱਲੋਂ ਆਯੋਜਿਤ ਕੀਤੇ ਜਾਣਗੇ। ਇਹ ਕੇਂਦਰ ਹਨ: ਸ਼ਿਮਲਾ, ਦੇਹਰਾਦੂਨ, ਦਿੱਲੀ, ਲਖਨਊ, ਵਾਰਾਣਸੀ, ਜੈਪੁਰ, ਜਲੰਧਰ, ਸੂਰਤਗੜ੍ਹ, ਹੈਦਰਾਬਾਦ, ਵਿਜੈਵਾੜਾ, ਧਾਰਵਾੜ, ਬੰਗਲੁਰੂ, ਮੈਸੂਰੂ, ਮਦੁਰੈ, ਤਿਰੂਵਨੰਤਪੁਰਮ, ਤਿਰੂਚਿਰਾਪੱਲੀ, ਕੋਲਕਾਤਾ, ਇੰਫਾਲ, ਮੁੰਬਈ, ਅਹਿਮਦਾਬਾਦ, ਸਾਂਗਲੀ, ਨਾਗਪੁਰ, ਪੁਡੂਚੇਰੀ, ਜੰਮੂ, ਗੁਵਾਹਾਟੀ ਅਤੇ ਰਾਮਪੁਰ।

ਹਰੇਕ ਕੇਂਦਰ ਆਪਣੇ ਖੇਤਰ ਦੇ ਹੋਣਹਾਰ ਯੁਵਾ ਕਲਾਕਾਰਾਂ ਨੂੰ ਸ਼ਾਮਲ ਕਰਦੇ ਹੋਏ, ਕਿਸੇ ਉਪਯੁਕਤ ਸਥਾਨ ‘ਤੇ ਇੱਕ ਸੰਗੀਤ ਪ੍ਰੋਗਰਾਮ ਆਯੋਜਿਤ ਕਰੇਗਾ। ਇਨ੍ਹਾਂ ਕਲਾਕਾਰਾਂ ਦਾ ਉਤਸ਼ਾਹ ਵਧਾਉਣ ਅਤੇ ਇਸ ਪਹਿਲ ਨੂੰ ਯੁਵਾ ਸੰਗੀਤ ਪ੍ਰਤਿਭਾਵਾਂ ਦੇ ਇੱਕ ਰਾਸ਼ਟਰ ਵਿਆਪੀ ਉਤਸਵ ਵਜੋਂ ਮਨਾਉਣ ਲਈ, ਪ੍ਰਤਿਸ਼ਠਿਤ ਸ਼ਖਸੀਅਤਾਂ, ਸੰਗੀਤ ਪ੍ਰੇਮੀਆਂ, ਨੌਜਵਾਨਾਂ ਦੇ ਆਦਰਸ਼ ਵਿਅਕਤੀਆਂ (ਆਈਕੌਨ), ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਵੀ ਸੱਦਾ ਦਿੱਤਾ ਜਾਵੇਗਾ।

ਵੱਖ-ਵੱਖ ਪਲੈਟਫਾਰਮ ‘ਤੇ ਪ੍ਰਸਾਰਣ ਅਤੇ ਡਿਜੀਟਲ ਪਹੁੰਚ

 ‘ਏਆਈਆਰ ਉਭਰਦੇ ਸਿਤਾਰੇ’, ਸੀਜ਼ਨ-1 ਦੀ ਇੱਕ ਮੁੱਖ ਵਿਸ਼ੇਸ਼ਤਾ ਵੱਖ-ਵੱਖ ਪਲੈਟਫਾਰਮ ‘ਤੇ ਇਸ ਦਾ ਵਿਆਪਕ ਪ੍ਰਸਾਰਣ ਅਤੇ ਡਿਜੀਟਲ ਪਹੁੰਚ ਹੈ, ਜੋ ਯੁਵਾ ਕਲਾਕਾਰਾਂ ਦੀ ਪੇਸ਼ਕਾਰੀਆਂ ਨੂੰ ਪ੍ਰੋਗਰਾਮ ਸਥਾਨਾਂ ਤੋਂ ਅੱਗੇ ਜਾ ਕੇ ਦੇਸ਼ ਭਰ ਦੇ ਦਰਸ਼ਕਾਂ ਤੱਕ ਪਹੁੰਚਾਏਗੀ।

ਇਨ੍ਹਾਂ ਸੰਗੀਤ ਪ੍ਰੋਗਰਾਮਾਂ ਦਾ ਪ੍ਰਸਾਰਣ ਆਕਾਸ਼ਵਾਣੀ ਕੇਂਦਰਾਂ ਦੇ ਨੈੱਟਵਰਕ ਰਾਹੀਂ ਕੀਤਾ ਜਾਵੇਗਾ। ਨਾਲ ਹੀ, ਇਨ੍ਹਾਂ ਨੂੰ ਦੂਰਦਰਸ਼ਨ, ਆਕਾਸ਼ਵਾਣੀ ਦੇ ‘ਰਾਗਮ’ ਯੂਟਿਊਬ ਚੈਨਲ, 26 ਆਕਾਸ਼ਵਾਣੀ ਕੇਂਦਰਾਂ ਦੇ ਯੂਟਿਊਬ ਚੈਨਲਾਂ, ‘ਨਿਊਜ਼ਔਨਏਅਰ’ ਮੋਬਾਈਲ ਐਪ ਅਤੇ ਪ੍ਰਸਾਰ ਭਾਰਤੀ ਦੇ ‘ਵੇਵਸ ਓਟੀਟੀ’ ਪਲੈਟਫਾਰਮ ‘ਤੇ ਵੀ ਦਿਖਾਇਆ ਜਾਵੇਗਾ। ਪ੍ਰਸਾਰਣ ਦੀ ਇਹ ਏਕੀਕ੍ਰਿਤ ਰਣਨੀਤੀ ਰੇਡੀਓ, ਟੈਲੀਵਿਜ਼ਨ ਅਤੇ ਡਿਜੀਟਲ ਪਲੈਟਫਾਰਮ ਰਾਹੀਂ ਯੁਵਾ ਕਲਾਕਾਰਾਂ ਨੂੰ ਵਿਆਪਕ ਪਹੁੰਚ ਦਿਵਾਏਗੀ।

ਸਰਬਸ਼੍ਰੇਸ਼ਠ ਤਿੰਨ ਪ੍ਰਦਰਸ਼ਨਾਂ ਲਈ ਨਕਦ ਪੁਰਸਕਾਰ

ਯੁਵਾ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਡਿਜੀਟਲ ਜੁੜਾਅ ਨੂੰ ਹੁਲਾਰਾ ਦੇਣ ਲਈ, ਉਨ੍ਹਾਂ ਤਿੰਨ ਕਲਾਕਾਰਾਂ ਨੂੰ ਨਕਦ ਪੁਰਸਕਾਰ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ, ਜਿਨ੍ਹਾਂ ਦੀ ਪੇਸ਼ਕਾਰੀਆਂ ਨੂੰ 15 ਜਨਵਰੀ 2027 ਤੱਕ ਯੂਟਿਊਬ ‘ਤੇ ਸਭ ਤੋਂ ਵੱਧ ਵਾਰ ਦੇਖਿਆ ਜਾਵੇਗਾ।

ਪਹਿਲਾ ਪੁਰਸਕਾਰ: 20,000 ਰੁਪਏ

ਦੂਜਾ ਪੁਰਸਕਾਰ: 15,000 ਰੁਪਏ

ਤੀਜਾ ਪੁਰਸਕਾਰ: 10,000

ਇਹ ਪਹਿਲ ਯੁਵਾ ਕਲਾਕਾਰਾਂ ਨੂੰ ਵਾਧੂ ਪਛਾਣ ਦਿਵਾਏਗੀ ਤੇ ਉਨ੍ਹਾਂ ਨੂੰ ਡਿਜੀਟਲ ਪਲੈਟਫਾਰਮ ਰਾਹੀਂ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣ ਲਈ ਪ੍ਰੇਰਿਤ ਕਰੇਗੀ।

ਜ਼ਿਕਰਯੋਗ ਹੈ ਕਿ ਆਕਾਸ਼ਵਾਣੀ ਵਿੱਚ ‘ਆਕਾਸ਼ਵਾਣੀ ਸੰਗੀਤ ਸੰਮੇਲਨ’ ਆਯੋਜਿਤ ਕਰਨ ਦੀ ਇੱਕ ਲੰਬੀ ਪਰੰਪਰਾ ਰਹੀ ਹੈ, ਜਿਸ ਦੇ ਹੁਣ ਤੱਕ 67 ਸੰਸਕਰਣ ਸਫਲਤਾਪੂਰਵਕ ਪੂਰੇ ਹੋ ਚੁੱਕੇ ਹਨ। ਆਕਾਸ਼ਵਾਣੀ ਸੰਗੀਤ ਸੰਮੇਲਨ, ਟੌਪ ਗ੍ਰੇਡ ਅਤੇ ‘ਏ’ ਗ੍ਰੇਡ ਦੇ ਪ੍ਰਤਿਸ਼ਠਿਤ ਕਲਾਕਾਰਾਂ ਨੂੰ ਆਪਣੀ ਸੰਗੀਤ ਪ੍ਰਤਿਭਾ ਦਿਖਾਉਣ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕਰਦਾ ਹੈ। ਉੱਥੇ ਹੀ, ‘ਏਆਈਆਰ ਉਭਰਦੇ ਸਿਤਾਰੇ’ ਇੱਕ ਵਿਸ਼ੇਸ਼ ਪਹਿਲ ਹੈ, ਜਿਸ ਦਾ ਉਦੇਸ਼ ਯੁਵਾ ਮਾਨਤਾ ਪ੍ਰਾਪਤ ਕਲਾਕਾਰਾਂ ਨੂੰ ਇੱਕ ਸਮਰਪਿਤ ਮੰਚ ਦੇਣਾ ਹੈ। ਇਨ੍ਹਾਂ ਕਲਾਕਾਰਾਂ ਨੂੰ ਆਕਾਸ਼ਵਾਣੀ ਦੁਆਰਾ ਆਯੋਜਿਤ ਅਜਿਹੇ ਪ੍ਰਤਿਸ਼ਠਿਤ ਸੰਗੀਤ ਪ੍ਰੋਗਰਾਮਾਂ ਵਿੱਚ ਆਪਣੀ ਕਲਾ ਦਿਖਾਉਣ ਦੇ ਅਕਸਰ ਸੀਮਤ ਮੌਕੇ ਹੀ ਮਿਲ ਪਾਉਂਦੇ ਹਨ।

 ‘ਏਆਈਆਰ ਉਭਰਦੇ ਸਿਤਾਰੇ’ ਰਾਹੀਂ, ਆਕਾਸ਼ਵਾਣੀ ਦਾ ਟੀਚਾ ਸੰਗੀਤਕਾਰਾਂ ਦੀ ਅਗਲੀ ਪੀੜ੍ਹੀ ਲਈ ਇੱਕ ਵਿਸ਼ੇਸ਼ ਰਾਸ਼ਟਰੀ ਮੰਚ ਤਿਆਰ ਕਰਨਾ ਅਤੇ ਭਾਰਤ ਦੀ ਸਥਾਈ ਸੰਗੀਤ ਪਰੰਪਰਾਵਾਂ ਅਤੇ ਨੌਜਵਾਨਾਂ ਦਰਮਿਆਨ ਜੁੜਾਅ ਨੂੰ ਵੀ ਮਜ਼ਬੂਤ ਕਰਨਾ ਹੈ। ਇਹ ਪਹਿਲ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਸੰਗੀਤ ਵਿਰਾਸਤ ਨੂੰ ਹੁਲਾਰਾ ਦੇਣ ਵਿੱਚ ਅਤੇ ਉਭਰਦੀ ਹੋਈ ਸੰਗੀਤ ਪ੍ਰਤਿਭਾਵਾਂ ਨੂੰ ਨਿਖਾਰਣ ਦੀ ਆਕਾਸ਼ਵਾਣੀ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਭੂਮੀਕਾ ਨੂੰ ਹੋਰ ਮਜ਼ਬੂਤ ਕਰੇਗੀ।

*****

 ਮਹੇਸ਼ ਕੁਮਾਰ/ਉਤਕਰਸ਼ ਉਪਾਧਿਆਏ/ਏਕੇ


(Release ID: 2336949) ਵਿਜ਼ੀਟਰ ਕਾਊਂਟਰ : 13