ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਪੁਲਿਸ ਸੇਵਾ ਦੇ ਪ੍ਰੋਬੇਸ਼ਨਰਜ਼ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਈ.ਪੀ.ਐੱਸ. ਪ੍ਰੋਬੇਸ਼ਨਰਜ਼ ਨੂੰ ਕਿਹਾ : ਪੁਲਿਸ ਅਧਿਕਾਰੀਆਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਆਪਣੇ ਨਜ਼ਰੀਏ 'ਚ ਬਦਲਾਅ ਲਿਆਉਣਾ ਚਾਹੀਦਾ ਹੈ

Posted On: 10 NOV 2026 3:21PM by PIB Chandigarh

ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ.) 78ਵੇਂ ਆਰ.ਆਰ. (2025 ਬੈਚ) ਦੇ ਪ੍ਰੋਬੇਸ਼ਨਰਜ਼ ਨੇ ਅੱਜ (10 ਨਵੰਬਰ, 2026) ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਪ੍ਰੋਬੇਸ਼ਨਰਜ਼ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਲਈ ਪੁਲਿਸ ਅਧਿਕਾਰੀ ਅਤੇ ਸਿਪਾਹੀ ਸ਼ਾਸਨ (ਗਵਰਨੈਂਸ) ਦਾ ਪ੍ਰਤੀਕ ਹੁੰਦੇ ਹਨ। ਜਿੱਥੇ ਪੁਲਿਸ ਪ੍ਰਬੰਧ ਚੰਗਾ ਹੁੰਦਾ ਹੈ, ਉੱਥੋਂ ਦੇ ਲੋਕ ਕਹਿੰਦੇ ਹਨ ਕਿ ਸ਼ਾਸਨ -ਪ੍ਰਸ਼ਾਸਨ ਚੰਗਾ ਹੈ । ਜਦੋਂ ਪੁਲਿਸ ਅਧਿਕਾਰੀ ਕਿਸੇ ਵਿਅਕਤੀ ਦੀ ਸ਼ਿਕਾਇਤ ਨੂੰ ਸੰਵੇਦਨਸ਼ੀਲਤਾ ਅਤੇ ਅਤਿ ਧਿਆਨ ਨਾਲ  ਸੁਣਦਾ ਹੈ, ਤਾਂ ਉਸ ਵਿਅਕਤੀ ਨੂੰ ਬਹੁਤ ਸਹਾਰਾ ਮਹਿਸੂਸ ਹੁੰਦਾ ਹੈ । ਉਨ੍ਹਾਂ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਮਾਜਿਕ ਜਾਂ ਆਰਥਿਕ ਨਜ਼ਰੀਏ ਤੋਂ ਕਮਜ਼ੋਰ ਲੋਕਾਂ ਦੇ ਮਨ ਤੋਂ ਡਰ ਦੂਰ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਨੂੰ ਤਰਜੀਹ ਦੇਣੀ ਚਾਹੀਦੀ ਹੈ , ਜਿਨ੍ਹਾਂ ਦੀ ਪਹੁੰਚ ਵੱਡੇ ਅਧਿਕਾਰੀਆਂ ਤੱਕ ਨਹੀਂ ਹੈ । 

ਰਾਸ਼ਟਰਪਤੀ ਨੇ ਕਿਹਾ ਕਿ ਸਿਸਟਮ ਵਿੱਚ ਕੁਝ ਕਰਮਚਾਰੀ ਤਕਨੀਕ ਦੇ ਇਸਤੇਮਾਲ ਵਿੱਚ ਉੱਘੇ ਅਧਿਕਾਰੀਆਂ ਦੇ ਮੁਕਾਬਲੇ ਵਧੇਰੇ ਸਮਰੱਥ ਹੋ ਸਕਦੇ ਹਨ । ਉਨ੍ਹਾਂ ਸਿਖਿਆਰਥੀ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਟੀਮ ਦੇ ਸਭ ਤੋਂ ਜੂਨੀਅਰ ਮੈਂਬਰਾਂ ਤੋਂ ਵੀ ਸਿੱਖਣ ਤੋਂ ਨਾ ਝਿਜਕਣ । ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਕਾਰਜ ਪ੍ਰਣਾਲੀ ਵਿੱਚ ਜਨ-ਭਾਗੀਦਾਰੀ ਅਤੇ ਟੀਮ ਵਰਕ ਨੂੰ ਹੱਲਾਸ਼ੇਰੀ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਆਪਣੀ ਟੀਮ ਦੇ ਮੈਂਬਰਾਂ ਦੀ ਭਲਾਈ ਨੂੰ ਪਹਿਲ ਦੇਕੇ , ਉਹ ਆਪਣੀਆਂ ਸਮਰੱਥਾਵਾਂ ਅਤੇ ਉਤਸ਼ਾਹ ਨੂੰ ਵਧਾ ਸਕਣਗੇ । 

ਰਾਸ਼ਟਰਪਤੀ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਪ੍ਰਣਾਲੀ ਨਾਲ ਜੁੜੇ ਕਾਨੂੰਨਾਂ ਅਤੇ ਨਿਯਮਾਂ ਦੇ ਮਾਧਿਅਮ ਨਾਲ ਵਿਆਪਕ ਅਧਿਕਾਰ ਹਾਸਲ ਹੋਣਗੇ । ਪਰ ਉਹ ਜਨਤਾ ਦਾ ਅਸਲ ਸਨਮਾਨ ਆਪਣੇ ਕਾਰਜ ਪ੍ਰਦਰਸ਼ਨ ਅਤੇ ਜੀਵਨ ਦੇ ਮੁੱਲਾਂ ਦੇ ਆਧਾਰ 'ਤੇ ਹੀ ਹਾਸਲ ਕਰ ਸਕਣਗੇ । ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਮਨ ਵਿੱਚ ਨਾਗਰਿਕਾਂ ਦੀ ਸੇਵਾ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ , ਨਾ ਕਿ ਉਨ੍ਹਾਂ 'ਤੇ ਆਪਣੀ ਉੱਤਮਤਾ ਜਤਾਉਣ ਦਾ ਭਾਵ । 

ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਵਿੱਚ ਡਰ ਪੈਦਾ ਕਰਨ ਦੇ ਉਦੇਸ਼ ਨਾਲ ਗਲਤ ਜਾਣਕਾਰੀ ਫੈਲਾਉਣਾ ਇੱਕ ਗੰਭੀਰ ਸਮੱਸਿਆ ਵਜੋਂ ਉੱਭਰ ਰਿਹਾ ਹੈ। ਆਸਾਨੀ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ, ਯੋਜਨਾਬੱਧ ਪ੍ਰਚਾਰ ਰਾਹੀਂ ਗੁਮਰਾਹ ਕੀਤਾ ਜਾ ਸਕਦਾ ਹੈ। ਅਜਿਹੇ ਮਾੜੇ ਕੰਮਾਂ ਨੂੰ ਸਥਾਨਕ, ਖੇਤਰੀ ਜਾਂ ਰਾਸ਼ਟਰੀ ਪੱਧਰ 'ਤੇ ਅੰਜਾਮ ਦਿੱਤਾ ਜਾ ਸਕਦਾ ਹੈ। ਸਮਾਰਟ ਪੁਲਿਸਿੰਗ ਦੇ ਜ਼ਰੀਏ ਅਜਿਹੀਆਂ ਸਥਿਤੀਆਂ ਨੂੰ ਬਹੁਤ ਜ਼ਿਆਦਾ ਚੁਣੌਤੀਪੂਰਨ ਅਤੇ ਵਧਣ ਤੋਂ ਰੋਕਿਆ ਜਾ ਸਕਦਾ ਹੈ । 

ਰਾਸ਼ਟਰਪਤੀ ਨੇ ਕਿਹਾ ਕਿ ਸਾਈਬਰ ਅਪਰਾਧ ਵਿਆਪਕ ਅਤੇ ਗੰਭੀਰ ਹੁੰਦੇ ਜਾ ਰਹੇ ਹਨ । ਪੁਲਿਸ ਨੂੰ ਸਾਈਬਰ ਅਪਰਾਧਾਂ  ਦੀ ਗੰਭੀਰਤਾ ਪ੍ਰਤੀ ਸਮਾਜ ਵਿੱਚ ਵਿਆਪਕ ਪੱਧਰ 'ਤੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ। ਡੀਪਫੇਕ ਜਨਤਾ ਲਈ ਨਵੀਂ ਕਿਸਮ ਦੇ ਖ਼ਤਰੇ ਪੈਦਾ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਹਮੇਸ਼ਾ ਅਤਿ-ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਨ ਵਾਲੇ ਅਪਰਾਧੀਆਂ ਤੋਂ ਇੱਕ ਕਦਮ ਅੱਗੇ ਰਹਿਣਾ ਚਾਹੀਦਾ ਹੈ।

***********

ਐਮ ਜੇ ਪੀ ਐਸ /ਐਸ ਐਸ/ਪੀ ਪੀ ਕੇ


(Release ID: 2335051) ਵਿਜ਼ੀਟਰ ਕਾਊਂਟਰ : 8