Posted On:
06 NOV 2026 8:45AM by PIB Chandigarh
ਮੇਰਾ ਯੁਵਾ ਭਾਰਤ (ਮਾਈ ਭਾਰਤ) ਰਾਹੀਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਆਯੋਜਿਤ ਰਾਸ਼ਟਰਵਿਆਪੀ ‘ਵਿਕਸਿਤ ਭਾਰਤ ਯੁਵਾ ਸੰਵਾਦ: ਆਪਣੀ ਵੋਟ ਜਾਣੋ’ ਮੁਹਿੰਮ 31 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੋਜਿਤ 536 ਯੁਵਾ ਸੰਵਾਦਾਂ ਨਾਲ ਵੀਰਵਾਰ ਨੂੰ ਸਮਾਪਤ ਹੋਈ। ਇਸ ਵਿੱਚ 1,00,493 ਨੌਜਵਾਨਾਂ ਤੱਕ ਪਹੁੰਚ ਬਣਾਈ ਗਈ ਅਤੇ 536 ਯੁਵਾ ਆਦਰਸ਼ (ਰੋਲ ਮਾਡਲ) ਸ਼ਾਮਲ ਹੋਏ। ਇਸ ਮੁਹਿੰਮ ਨੇ ਦੇਸ਼ ਭਰ ਦੇ ਕਾਲਜਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਚੋਣ ਜਾਗਰੂਕਤਾ ’ਤੇ ਚਰਚਾ ਕੀਤੀ, ਜਿਸ ਨਾਲ ਨੌਜਵਾਨਾਂ, ਵਿਸ਼ੇਸ਼ ਤੌਰ ’ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰਾਂ ਅਤੇ ਚੋਣ ਪ੍ਰਕਿਰਿਆਵਾਂ ਨੂੰ ਸਮਝਣ ਅਤੇ ਲੋਕਤੰਤਰ ਵਿੱਚ ਜ਼ਿੰਮੇਵਾਰੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ।

ਇਹ ਮੁਹਿੰਮ 26.10.2026 ਤੋਂ 05.11.2026 ਤੱਕ ਆਯੋਜਿਤ ਕੀਤੀ ਗਈ ਸੀ ਅਤੇ ਇਸ ਦਾ ਉਦੇਸ਼ ਦੇਸ਼ ਭਰ ਦੀਆਂ 500 ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾਂ ਤੱਕ ਪਹੁੰਚ ਬਣਾਉਣਾ ਸੀ। ਸਮਾਪਤੀ ਵਾਲੇ ਦਿਨ, 22,588 ਨੌਜਵਾਨਾਂ ਅਤੇ 123 ਯੁਵਾ ਆਦਰਸ਼ਾਂ ਦੀ ਭਾਈਵਾਲੀ ਨਾਲ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 123 ਯੁਵਾ ਸੰਵਾਦ ਆਯੋਜਿਤ ਕੀਤੇ ਗਏ।

ਇਸ ਮੁਹਿੰਮ ਵਿੱਚ ਰਾਜਪਾਲਾਂ, ਕੇਂਦਰੀ ਮੰਤਰੀਆਂ, ਰਾਜ ਮੰਤਰੀਆਂ, ਸੰਸਦ ਮੈਂਬਰਾਂ ਅਤੇ ਹੋਰ ਜਨਤਕ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਨਾਗਾਲੈਂਡ ਦੇ ਰਾਜਪਾਲ ਸ਼੍ਰੀ ਨੰਦ ਕਿਸ਼ੋਰ ਯਾਦਵ ਨੇ ਕ੍ਰਮਵਾਰ ਚੰਡੀਗੜ੍ਹ ਅਤੇ ਦੀਮਾਪੁਰ ਵਿੱਚ ਸਮਾਗਮਾਂ ਵਿੱਚ ਹਿੱਸਾ ਲਿਆ। ਦਿੱਲੀ ਵਿੱਚ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਉਪ-ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸ਼੍ਰੀ ਚੌਧਰੀ ਧਰਮਬੀਰ ਸਿੰਘ, ਸ਼੍ਰੀ ਪ੍ਰਦਾਨ ਬਰੂਆ, ਸ਼੍ਰੀ ਰਣਜੀਤ ਦੱਤਾ, ਸ਼੍ਰੀਮਤੀ ਰੂਪਕੁਮਾਰੀ ਚੌਧਰੀ ਅਤੇ ਸ਼੍ਰੀ ਮਹੇਸ਼ ਕਸ਼ਯਪ ਸਮੇਤ ਸੰਸਦ ਮੈਂਬਰਾਂ ਨੇ ਵੀ ਵੱਖ-ਵੱਖ ਸੂਬੇ ਦੇ ਸਮਾਗਮਾਂ ਵਿੱਚ ਹਿੱਸਾ ਲਿਆ।

ਖੇਡ ਜਗਤ ਦੀਆਂ ਹਸਤੀਆਂ ਅਤੇ ਯੁਵਾ ਹਸਤੀਆਂ ਨੇ ਵੀ ਕਈ ਸੂਬਿਆਂ ਦੇ ਸਮਾਗਮਾਂ ਵਿੱਚ ਹਿੱਸਾ ਲਿਆ, ਆਪਣੇ ਤਜਰਬੇ ਸਾਂਝੇ ਕੀਤੇ ਅਤੇ ਖੇਡਾਂ ਵਿੱਚ ਨੌਜਵਾਨਾਂ ਦੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ। ਪੰਜਾਬ ਵਿੱਚ ਅੰਤਰਰਾਸ਼ਟਰੀ ਰਗਬੀ ਖਿਡਾਰੀ ਕੁਮਾਰੀ ਅਮਨਦੀਪ ਕੌਰ ਨੇ ਆਪਣੀ ਖੇਡ ਯਾਤਰਾ ਅਤੇ ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨੂੰ ਬਣਾਏ ਰੱਖਣ ਵਿੱਚ ਖੇਡਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ, ਜਦੋਂ ਕਿ ਰੋਇੰਗ ਸਪੋਰਟਸ ਆਈਕਨ ਸ਼੍ਰੀ ਕੁਲਵਿੰਦਰ ਸਿੰਘ ਨੇ ਮੋਗਾ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰਾਜਸਥਾਨ ਵਿੱਚ ਖੇਡ ਆਦਰਸ਼ ਕੁਮਾਰੀ ਭੂਮਿਕਾ ਸ਼ੁਕਲਾ ਨੇ ਜੈਪੁਰ ਵਿੱਚ ਯੁਵਾ ਭਾਗੀਦਾਰਾਂ ਨਾਲ ਗੱਲਬਾਤ ਕੀਤੀ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਸਮਾਗਮਾਂ ਵਿੱਚ ਸਾਈਕਲਿੰਗ ਅਤੇ ਖੇਲ੍ਹੋ ਇੰਡੀਆ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਗਿਆ।

ਯੁਵਾ ਸੰਵਾਦ ਨੇ ਯੁਵਾ ਭਾਗੀਦਾਰਾਂ ਨੂੰ ਚੋਣ ਪ੍ਰਕਿਰਿਆਵਾਂ ਬਾਰੇ ਸਪੱਸ਼ਟਤਾ ਪ੍ਰਾਪਤ ਕਰਨ, ਵੋਟਿੰਗ ਦੇ ਅਧਿਕਾਰਾਂ ਅਤੇ ਨਾਗਰਿਕ ਜ਼ਿੰਮੇਵਾਰੀਆਂ ’ਤੇ ਚਰਚਾ ਕਰਨ ਅਤੇ ਜਨਤਕ ਪ੍ਰਤੀਨਿਧੀਆਂ ਅਤੇ ਰੋਲ ਮਾਡਲਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸੈਸ਼ਨਾਂ ਵਿੱਚ ਪ੍ਰਮਾਣਿਕ ਸਰੋਤਾਂ ਰਾਹੀਂ ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਮਹੱਤਵਪੂਰਨ ਫੈਸਲੇ ਲੈਣ ’ਤੇ ਵੀ ਜ਼ੋਰ ਦਿੱਤਾ ਗਿਆ। ਸਵਾਲ-ਜਵਾਬ ਸੈਸ਼ਨ, ਲੋਕਤੰਤਰੀ (ਸਹੁੰ) ਅਤੇ ਮਾਈ ਇੰਡੀਆ ਪੋਰਟਲ ’ਤੇ ਰਜਿਸਟ੍ਰੇਸ਼ਨ ਇਸ ਮੁਹਿੰਮ ਦੀਆਂ ਗਤੀਵਿਧੀਆਂ ਦਾ ਹਿੱਸਾ ਬਣ ਗਿਆ ।

****
ਗੌਰਵ ਸੈਣੀ