ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 1.63 ਲੱਖ ਕਿਲੋਗ੍ਰਾਮ ਤੋਂ ਵੱਧ ਸਕ੍ਰੈਪ ਦਾ ਨਿਪਟਾਰਾ ਕਰਨ ਅਤੇ 40,278 ਵਰਗ ਫੁੱਟ ਦਫਤਰੀ ਸਥਾਨ ਖਾਲੀ ਕਰਨ ਦੇ ਨਾਲ ਵਿਸ਼ੇਸ਼ ਅਭਿਆਨ 6.0 ਦੀ ਸਫਲਤਾਪੂਰਵਕ ਸਮਾਪਤੀ ਕੀਤੀ

Posted On: 06 NOV 2026 1:55PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਚਲਾਏ ਗਏ ਵਿਸ਼ੇਸ਼ ਅਭਿਆਨ 6.0 ਦੀ ਸਫਲਤਾਪੂਰਵਕ ਸਮਾਪਤੀ ਕੀਤੀ ਹੈ। ਇਸ ਵਿੱਚ ਸਵੱਛਤਾ ਵਿੱਚ ਸੁਧਾਰ, ਰਿਕਾਰਡ ਮੈਨੇਜਮੈਂਟ ਨੂੰ ਯੋਜਨਾਬੱਧ ਕਰਨ ਅਤੇ ਆਪਣੀਆਂ ਦਫ਼ਤਰੀ ਅਤੇ ਮੀਡੀਆ ਯੂਨਿਟਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

ਅਭਿਆਨ ਦੌਰਾਨ, ਮੰਤਰਾਲੇ ਨੇ 1,63,213 ਕਿਲੋਗ੍ਰਾਮ ਕਚਰੇ ਦਾ ਨਿਪਟਾਰਾ ਕੀਤਾ, ਜਿਸ ਨਾਲ 40,278 ਵਰਗ ਫੁੱਟ ਦਫ਼ਤਰੀ ਥਾਂ ਖਾਲੀ ਹੋ ਗਈ। ਕੁੱਲ 35 ਵਾਹਨਾਂ ਨੂੰ ਵੀ ਬੇਕਾਰ ਐਲਾਨਿਆ ਗਿਆ। ਅਭਿਆਨ ਵਿੱਚ 1348 ਬਾਹਰੀ ਸਵੱਛਤਾ ਅਭਿਆਨ ਚਲਾਏ ਗਏ, ਜਿਸ ਦੌਰਾਨ 1519 ਸਥਾਨਾਂ ਦੀ ਸਫਾਈ ਕੀਤੀ ਗਈ।

ਰਿਕਾਰਡ ਮੈਨੇਜਮੈਂਟ ਅਤੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਹਾਸਲ ਕੀਤੀ ਗਈ। ਕੁੱਲ 39,545 ਫਿਜੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 8823 ਨੂੰ ਹਟਾ ਦਿੱਤਾ ਗਿਆ। ਇਸੇ ਤਰ੍ਹਾਂ ਅਭਿਆਨ ਦੌਰਾਨ 12,609 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਸ ਵਿੱਚ 11,199 ਫਾਈਲਾਂ ਬੰਦ ਕਰ ਦਿੱਤੀਆਂ ਗਈਆਂ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅਭਿਆਨ ਦੇ ਸ਼ੁਰੂਆਤੀ ਪੜਾਅ ਦੌਰਾਨ ਮੰਤਰਾਲੇ ਅਤੇ ਇਸ ਦੀਆਂ ਮੀਡੀਆ ਯੂਨਿਟਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਆਪਸੀ ਗੱਲਬਾਤ ਕੀਤੀ। ਉਨ੍ਹਾਂ ਨੇ ਜ਼ਮੀਨੀ ਪੱਧਰ ਦੀਆਂ ਸਭ ਤੋਂ ਹੇਠਲੀਆਂ ਇਕਾਈਆਂ ਸਮੇਤ ਹਰੇਕ ਦਫ਼ਤਰ ਦੀ ਕਵਰੇਜ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਨਿਰਦੇਸ਼ ਦਿੱਤਾ ਕਿ ਸਾਲ ਭਰ ਚੱਲਣ ਵਾਲੇ ਉਪਰਾਲੇ ਵਜੋਂ ਸਵੱਛਤਾ ਅਭਿਆਨ 31 ਅਕਤੂਬਰ, 2026 ਤੋਂ ਬਾਅਦ ਵੀ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜਨਤਕ ਸੰਪਰਕ ਵਾਲੇ ਦਫ਼ਤਰਾਂ ਨੂੰ ਉੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਅਭਿਆਨ ਦੀ ਨਿਰੰਤਰ ਤਰੱਕੀ ਦੀ ਸਮੀਖਿਆ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੀਡੀਆ ਯੂਨਿਟਾਂ ਨੂੰ ਸਵੱਛਤਾ ਨੂੰ ਇੱਕ ਨਿਯਮਿਤ ਅਭਿਆਸ ਵਜੋਂ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਭਿਆਨ ਦੀ ਮਿਆਦ ਤੋਂ ਪਰੇ ਸਵੱਛਤਾ ਹੀ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਜਿਸ ਨਾਲ ਇਹ ਸਾਲ ਭਰ ਦੀ ਵਚਨਬੱਧਤਾ ਅਤੇ ਉਨ੍ਹਾਂ ਦੀ ਸੰਸਥਾਗਤ ਸੰਸਕ੍ਰਿਤੀ ਦਾ ਇੱਕ ਅਭਿੰਨ ਅੰਗ ਬਣ ਜਾਵੇ।

ਦੇਸ਼ ਭਰ ਦੇ ਆਕਾਸ਼ਵਾਣੀ ਸਟੇਸ਼ਨਾਂ ਨੇ ਕੋਲਕਾਤਾ ਵਿੱਚ ਪੁਰਾਣੀਆਂ ਫਾਈਲਾਂ ਅਤੇ ਕਾਗਜ਼ਾਂ ਦੇ ਨਿਪਟਾਰੇ, ਕਟਕ ਵਿੱਚ ਇੱਕ ਅਣਗੌਲੇ ਬੋਹੜ ਦੇ ਦਰੱਖਤ ਦੀ ਬਹਾਲੀ ਅਤੇ ਹਿੰਮਤਨਗਰ, ਗੁਜਰਾਤ ਵਿੱਚ ਵੇਸਟ ਟੂ ਵੈਲਥ ਦੀ ਪਹਿਲ ਸਮੇਤ ਗਤੀਵਿਧੀਆਂ ਸ਼ੁਰੂ ਕੀਤੀਆਂ, ਜਿੱਥੇ ਇੱਕ ਬੇਕਾਰ ਪਈ ਸੈਟੇਲਾਈਟ ਡਿਸ਼ ਨੂੰ ਸੁਰੱਖਿਆ ਕਰਮਚਾਰੀਆਂ ਦੇ ਬੈਠਣ ਦੀ ਜਗ੍ਹਾ ਵਿੱਚ ਮੁੜ ਤੋਂ ਤਬਦੀਲ ਕਰ ਦਿੱਤਾ ਗਿਆ ਸੀ। ਆਕਾਸ਼ਵਾਣੀ ਜੋਧਪੁਰ ਨੇ ਵੀ ਵੇਸਟ ਨਿਪਟਾਰਾ ਗਤੀਵਿਧੀਆਂ ਸ਼ੁਰੂ ਕੀਤੀਆਂ, ਜਦਕਿ NABM, ਭੁਵਨੇਸ਼ਵਰ ਵਿਖੇ ਬੱਚਿਆਂ ਦੇ ਪਾਰਕ ਵਿੱਚ ਸਫ਼ਾਈ ਅਭਿਆਨ ਦਾ ਆਯੋਜਨ ਕੀਤਾ ਗਿਆ।

ਵੇਸਟ ਟੂ ਵੈਲਥ : ਗੁਜਰਾਤ ਦੇ ਆਕਾਸ਼ਵਾਣੀ ਹਿੰਮਤਨਗਰ ਵਿਖੇ ਪੁਰਾਣੀ ਕਬਾੜ ਡਿਸ਼ ਨੂੰ ਸੁਰੱਖਿਆ ਗਾਰਡ ਦੇ ਸਿੰਟਿੰਗ ਹੱਬ ਵਿੱਚ ਬਦਲਿਆ ਗਿਆ

ਅਭਿਆਨ ਦੌਰਾਨ ਕਈ ਹੋਰ ਮੀਡੀਆ ਯੂਨਿਟਾਂ ਨੇ ਸਫਾਈ ਅਤੇ ਸੁੰਦਰੀਕਰਣ ਲਈ ਨਵੀਨਤਾਕਾਰੀ ਉਪਰਾਲੇ ਕੀਤੇ। IIMC ਕੋਟਾਯਮ ਨੇ ਕੰਧ-ਚਿੱਤਰਾਂ (wall paintings) ਰਾਹੀਂ ਆਪਣੇ ਕੈਂਪਸ ਨੂੰ ਸੁੰਦਰ ਬਣਾਇਆ, ਜਦਕਿ ਸ੍ਰੀਨਗਰ ਦੇ ਦੂਰਦਰਸ਼ਨ ਕੇਂਦਰ ਨੇ ਜੰਗਲਾਤ ਵਿਭਾਗ ਅਤੇ CRPF ਦੇ ਸਹਿਯੋਗ ਨਾਲ ਸ਼ੰਕਰਾਚਾਰਿਆ ਹਿਲ 'ਤੇ ਇੱਕ ਸਾਂਝੀ ਸਫਾਈ ਮੁਹਿੰਮ ਚਲਾਈ। ਇਸ ਤੋਂ ਇਲਾਵਾ, ਦੇਹਰਾਦੂਨ ਦੇ ਦੂਰਦਰਸ਼ਨ ਕੇਂਦਰ; ਅਹਿਮਦਾਬਾਦ ਵਿੱਚ PIB ਅਤੇ CBC ਦਫ਼ਤਰਾਂ; ਅਤੇ ਨਵੀਂ ਦਿੱਲੀ ਵਿੱਚ ਪ੍ਰਕਾਸ਼ਨ ਵਿਭਾਗ (Publications Division) ਦੇ ਡਾਇਰੈਕਟੋਰੇਟ ਵਿਖੇ ਵੀ ਸਫਾਈ ਮੁਹਿੰਮਾਂ ਚਲਾਈਆਂ ਗਈਆਂ।

IIMC ਕੋਟਾਯਮ ਵੱਲੋਂ ਕੈਂਪਸ ਕੰਧ-ਚਿੱਤਰਾਂ ਰਾਹੀਂ ਸੁੰਦਰੀਕਰਣ ਕੀਤਾ ਗਿਆ

ਸਵੱਛਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜਨ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਅਤੇ ਜਨਤਕ ਪਹੁੰਚ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ।

'ਸਪੈਸ਼ਲ ਮੁਹਿੰਮ 6.0' ਦੀ ਸਫਲ ਸਮਾਪਤੀ, ਸੰਸਥਾਗਤ ਸਵੱਛਤਾ, ਰਿਕਾਰਡ ਦੇ ਕੁਸ਼ਲ ਪ੍ਰਬੰਧਨ, ਲੰਬਿਤ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਅਤੇ ਬਿਹਤਰ ਜਨਤਕ ਸੇਵਾ ਪ੍ਰਦਾਨ ਕਰਨ ਪ੍ਰਤੀ ਮੰਤਰਾਲੇ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ।

************

 

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ਏਕੇ


(Release ID: 2334673) ਵਿਜ਼ੀਟਰ ਕਾਊਂਟਰ : 11