Posted On:
07 NOV 2026 6:50PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੀਵਾਲ਼ੀ ਦੀ ਪੂਰਵ ਸੰਧਿਆ ’ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਰਾਸ਼ਟਰਪਤੀ ਨੇ ਆਪਣੇ ਸੁਨੇਹੇ ਵਿੱਚ ਕਿਹਾ, “ਦੀਵਾਲ਼ੀ ਦੇ ਸ਼ੁਭ ਮੌਕੇ ’ਤੇ ਮੈਂ, ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਰਾਵਣ ’ਤੇ ਜਿੱਤ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੇ ਅਯੋਧਿਆ ਪਰਤਣ ’ਤੇ ਖ਼ੁਸ਼ੀ ਦੇ ਉਤਸਵ ਮਨਾਏ ਗਏ। ਭਗਵਾਨ ਸ਼੍ਰੀ ਰਾਮ ਨੇ ਦੀਵਿਆਂ ਦੀਆਂ ਖ਼ੂਬਸੂਰਤ ਕਤਾਰਾਂ ਨੂੰ ਮਾਣਿਆ। ਇਹ ਦੀਵਾਲ਼ੀ ਦੇ ਸੱਭਿਆਚਾਰਕ ਅਤੇ ਭਗਤੀਪੂਰਨ ਮਹੱਤਵ ਨੂੰ ਦਰਸਾਉਂਦਾ ਹੈ। ਇਹ ਤਿਉਹਾਰ ਰਾਮਰਾਜ ਦੀ ਸ਼ੁਭ ਸ਼ੁਰੂਆਤ ਦਾ ਪ੍ਰਤੀਕ ਵੀ ਹੈ।
ਬੁਰਾਈਆਂ ’ਤੇ ਚੰਗਿਆਈਆਂ ਦੀ ਜਿੱਤ ਦਾ ਪ੍ਰਤੀਕ ਦੀਵਾਲ਼ੀ ਦਾ ਇਹ ਤਿਉਹਾਰ ਦੁਖਾਂ ਦੇ ਖ਼ਤਮ ਹੋਣ ਅਤੇ ਇੱਕ ਖ਼ੁਸ਼ਹਾਲ ਜੀਵਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸ ਮੌਕੇ ’ਤੇ ਲੋਕ ਸ਼ੁਭ ਸ਼ੁਰੂਆਤ ਅਤੇ ਸੁੱਖ-ਸਾਂਦ ਲਈ ਭਗਵਾਨ ਗਣੇਸ਼ ਜੀ ਦੀ ਅਤੇ ਧਨ-ਦੌਲਤ ਤੇ ਖ਼ੁਸ਼ਹਾਲੀ ਲਈ ਮਾਤਾ ਮਹਾਲਕਸ਼ਮੀ ਜੀ ਦੀ ਪੂਜਾ ਕਰਦੇ ਹਨ। ਸਭ ਦੀ ਖ਼ੁਸ਼ਹਾਲੀ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ।
ਮੈਂ ਕਾਮਨਾ ਕਰਦੀ ਹਾਂ ਕਿ ਦੇਸ਼ ਦੇ ਹਰ ਨਾਗਰਿਕ ਦੇ ਜੀਵਨ ਵਿੱਚ ਸਿਹਤ ਅਤੇ ਖ਼ੁਸ਼ਹਾਲੀ ਬਣੀ ਰਹੇ, ਵਾਤਾਵਰਨ ਸੁਰੱਖਿਅਤ ਰਹੇ, ਆਪਸੀ ਭਾਈਚਾਰੇ ਅਤੇ ਸਦਭਾਵਨਾ ਦੇ ਆਦਰਸ਼ ਹੋਰ ਮਜ਼ਬੂਤ ਹੋਣ ਅਤੇ ਦੇਸ਼ ਪ੍ਰੇਮ ਦੀ ਭਾਵਨਾ ਤੋਂ ਪ੍ਰੇਰਿਤ ਸਾਡੀ ਨੌਜਵਾਨ ਪੀੜ੍ਹੀ, ਆਦਰਸ਼ ਭਾਰਤੀ ਕਦਰਾਂ-ਕੀਮਤਾਂ ਦੇ ਅਨੁਸਾਰ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਉਤਸ਼ਾਹ ਨਾਲ ਯੋਗਦਾਨ ਪਾਵੇ।”
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ