ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਐਕਸ ਨੇ ਆਈਐੱਫਐੱਫਆਈ ਗੋਆ 2026 ਦੇ ਵੇਵਸ ਬਜ਼ਾਰ ਵਿੱਚ ਹਿੱਸਾ ਲੈਣ ਲਈ ਸਟਾਰਟਅੱਪ ਕੰਪਨੀਆਂ ਨੂੰ ਸੱਦਾ ਦਿੱਤਾ

ਵੇਵਸ ਬਜ਼ਾਰ ਦੇ ਤਹਿਤ ਸਟਾਰਟਅੱਪ ਕੰਪਨੀਆਂ ਲਈ ਪਵੇਲੀਅਨ ਬੁਕਿੰਗ ਸ਼ੁਰੂ

ਵੇਵਸ ਬਜ਼ਾਰ ਵਿੱਚ ਉਭਰਦੀ ਹੋਈ ਫ਼ਿਲਮ ਅਤੇ ਸਬੰਧਿਤ ਤਕਨਾਲੋਜੀ ਨਾਲ ਜੁੜੀਆਂ ਸਟਾਰਟਅੱਪ ਕੰਪਨੀਆਂ ਨੂੰ ਆਪਣੇ ਉਤਪਾਦ ਪ੍ਰਦਰਸ਼ਿਤ ਕਰਨ, ਵਿਸ਼ਵ ਪੱਧਰੀ ਪਛਾਣ ਬਣਾਉਣ ਅਤੇ ਨੈੱਟਵਰਕਿੰਗ ਦਾ ਮੌਕਾ ਮਿਲੇਗਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਨੇ ਫ਼ਿਲਮ ਅਤੇ ਉਸ ਨਾਲ ਜੁੜੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਟਾਰਟਅੱਪ ਕੰਪਨੀਆਂ ਤੋਂ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਆਈਐੱਫਐੱਫਆਈ), ਗੋਆ 2026 ਦੌਰਾਨ ਆਯੋਜਿਤ ਹੋਣ ਵਾਲੇ ਵੇਵਸ ਬਜ਼ਾਰ ਵਿੱਚ ਵੇਵਐਕਸ ਸਟਾਰਟਅੱਪ ਪਵੇਲੀਅਨ ਵਿੱਚ ਹਿੱਸਾ ਲੈਣ ਲਈ ਅਰਜ਼ੀਆਂ ਮੰਗੀਆਂ ਹਨ।

ਇਸ ਪਹਿਲਕਦਮੀ ਦਾ ਉਦੇਸ਼ ਨਵੀਨਤਾਕਾਰੀ  ਸਟਾਰਟਅੱਪ ਕੰਪਨੀਆਂ ਨੂੰ ਇੱਕ ਵਿਸ਼ੇਸ਼ ਮੰਚ ਮੁਹੱਈਆ ਕਰਵਾਉਣਾ ਹੈ, ਜਿੱਥੇ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫ਼ਿਲਮ ਅਤੇ ਮੀਡੀਆ ਉਦਯੋਗ ਦੇ ਸਾਹਮਣੇ ਆਪਣੇ ਉਤਪਾਦਾਂ, ਤਕਨਾਲੋਜੀਆਂ ਅਤੇ ਹੱਲਾਂ ਦਾ ਪ੍ਰਦਰਸ਼ਨ ਕਰ ਸਕਣ।

​ਇਸ ਦੇ ਜ਼ਰੀਏ ਫ਼ਿਲਮ ਨਿਰਮਾਤਾਵਾਂ, ਪ੍ਰੋਡਕਸ਼ਨ ਹਾਊਸਾਂ, ਨਿਵੇਸ਼ਕਾਂ ਅਤੇ ਗਲੋਬਲ ਰਚਨਾਤਮਕ ਉਦਯੋਗ ਨਾਲ ਜੁੜੇ ਲੋਕਾਂ ਨਾਲ ਸੰਪਰਕ ਕਾਇਮ ਕਰਨ, ਵਿਚਾਰਾਂ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਦੇ ਮੌਕੇ ਵੀ ਮਿਲਣਗੇ।

​ਇਸ ਵਿੱਚ ਅਰਜ਼ੀ ਦੇਣ ਲਈ ਫ਼ਿਲਮ ਅਤੇ ਸਬੰਧਿਤ ਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਡੀਪੀਆਈਆਈਟੀ (DPIIT) ਨਾਲ ਰਜਿਸਟਰਡ ਸਟਾਰਟਅੱਪ ਕੰਪਨੀਆਂ ਹੀ ਯੋਗ ਹੋਣਗੀਆਂ।

ਯੋਗ ਸਟਾਰਟਅੱਪ ਕੰਪਨੀਆਂ ਦੀ ਚੋਣ ਵੇਵਐਕਸ ਵੱਲੋਂ ਗਠਿਤ ਚੋਣ ਕਮੇਟੀ ਦੁਆਰਾ ਕੀਤੀ ਜਾਣ ਵਾਲੀ ਸਕ੍ਰੀਨਿੰਗ ਅਤੇ ਮੁਲਾਂਕਣ ਪ੍ਰਕਿਰਿਆ ਦੇ ਅਧਾਰ ‘ਤੇ ਕੀਤੀ ਜਾਵੇਗੀ।

​ਚਾਹਵਾਨ ਅਤੇ ਯੋਗ ਸਟਾਰਟਅੱਪ ਕੰਪਨੀਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਅਤੇ ਅੰਤਰਰਾਸ਼ਟਰੀ ਮੰਚ ‘ਤੇ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਹੈ।

Wavex.wavesbazaar.com

ਕਿਸੇ ਵੀ ਜਾਣਕਾਰੀ ਲਈ ਈਮੇਲ ਕਰੋ: Wavex-mib[at]gov[dot]in

ਆਈਐੱਫਐੱਫਆਈ (IFFI), ਗੋਆ ਬਾਰੇ

​1952 ਵਿੱਚ ਸਥਾਪਿਤ ਭਾਰਤ ਦਾ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਆਈਐੱਫਐੱਫਆਈ) ਏਸ਼ੀਆ ਦੇ ਪ੍ਰਮੁੱਖ ਫ਼ਿਲਮ ਮਹੋਤਸਵਾਂ ਵਿੱਚੋਂ ਇੱਕ ਹੈ। ਇਹ ਵਿਸ਼ਵ ਸਿਨੇਮਾ ਦੀਆਂ ਸ਼ਾਨਦਾਰ ਫ਼ਿਲਮਾਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਭਾਰਤ ਅਤੇ ਦੁਨੀਆ ਭਰ ਦੇ ਫ਼ਿਲਮ ਨਿਰਮਾਤਾਵਾਂ, ਕਲਾਕਾਰਾਂ, ਪ੍ਰੋਡਿਊਸਰਾਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ।

​ਗੋਆ ਵਿੱਚ ਹਰ ਸਾਲ ਆਯੋਜਿਤ ਹੋਣ ਵਾਲਾ ਇਹ ਮਹੋਤਸਵ ਦੁਨੀਆ ਭਰ ਦੇ ਫ਼ਿਲਮ ਜਗਤ ਨਾਲ ਜੁੜੇ ਲੋਕਾਂ ਨੂੰ ਇੱਕਠੇ ਲਿਆਉਂਦਾ ਹੈ। ਇਸ ਦਾ ਉਦੇਸ਼ ਵਿਭਿੰਨ ਸਿਨੇਮਾਈ ਕਿਰਤਾਂ ਨੂੰ ਪ੍ਰਦਰਸ਼ਿਤ ਕਰਨਾ, ਰਚਨਾਤਮਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਸਿਨੇਮਾ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣਾ ਹੈ।

ਵੇਵਐਕਸ (WaveX) ਬਾਰੇ

​ਵੇਵਐਕਸ (WAVES Startup Accelerator) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੀ ਇੱਕ ਸਟਾਰਟਅੱਪ ਪ੍ਰੋਤਸਾਹਨ ਅਤੇ ਇਨਕਿਊਬੇਸ਼ਨ ਪਹਿਲਕਦਮੀ ਹੈ। ਇਸ ਦਾ ਉਦੇਸ਼ ਮੀਡੀਆ ਅਤੇ ਮਨੋਰੰਜਨ ਦੇ ਖੇਤਰ ਵਿੱਚ ਨਵੀਨਤਾ, ਉੱਦਮਤਾ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਹੈ।

​ਇਹ ਪਹਿਲਕਦਮੀ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ, ਐਕਸਟੈਂਡਿਡ ਰਿਐਲਿਟੀ (AVGC-XR) ਅਤੇ ਮੀਡੀਆ ਤਕਨਾਲੋਜੀਆਂ ਵਰਗੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਸ ਨੂੰ ਸਹਿਯੋਗ ਦੇਣ ‘ਤੇ  ਕੇਂਦ੍ਰਿਤ ਹੈ।

****

ਮਹੇਸ਼  ਕੁਮਾਰ/ਅਪਰਾਜਿਤਾ ਪ੍ਰਿਯਦਰਸ਼ਨੀ /ਏਕੇ

 


(Release ID: 2334149) ਵਿਜ਼ੀਟਰ ਕਾਊਂਟਰ : 9