ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਦੇ ਮੌਕੇ ‘ਤੇ ਰਾਸ਼ਟਰੀ ਏਕਤਾ ਦਿਵਸ ‘ਤੇ ਆਯੋਜਿਤ ‘ਏਕਤਾ ਦੌੜ’ ਦੀ ਸ਼ੁਰੂਆਤ ਕੀਤੀ


​ਸ਼੍ਰੀ ਨਰੇਂਦਰ ਮੋਦੀ ਜੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਅਸੀਂ ਸਰਦਾਰ ਵੱਲਭਭਾਈ ਪਟੇਲ ਜੀ ਦੀ ਜਯੰਤੀ ਨੂੰ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਉਂਦੇ ਹਾਂ

ਸਰਦਾਰ ਸਾਹਿਬ ਨੇ ਇਤਿਹਾਸ ਵੀ ਬਦਲਿਆ ਅਤੇ ਭੂਗੋਲ ਦੀ ਬਣਤਰ ਵੀ ਕੀਤੀ, ਅਨੇਕ ਰਜਵਾੜਿਆਂ ਨੂੰ ਇੱਕ ਸੂਤਰ ਵਿੱਚ ਪਰੋ ਕੇ ਉਨ੍ਹਾਂ ਨੇ ਅਖੰਡ ਭਾਰਤ ਦਿੱਤਾ

​ਸਰਦਾਰ ਸਾਹਿਬ ਨੇ ਭਾਰਤ ਦੇ ਭੂਗੋਲਿਕ, ਰਾਜਨੀਤਕ ਅਤੇ ਸੱਭਿਆਚਾਰਕ ਏਕੀਕਰਣ ਲਈ ਨਾ ਸਿਰਫ਼ ਸਫਲ ਯਤਨ ਕੀਤੇ ਸਗੋਂ ਉਸ ਨੂੰ ਇੱਕ ਕਰਕੇ ਭਾਰਤ ਨੂੰ ਇੱਕ ਸੂਤਰ ਵਿੱਚ ਵੀ ਪਰੋਇਆ

​ਸਿਰਫ਼ 1218 ਦਿਨਾਂ ਵਿੱਚ ਸਰਦਾਰ ਸਾਹਿਬ ਨੇ ਅਖੰਡ ਭਾਰਤ ਦੀ ਰਚਨਾ ਕਰਕੇ ਉਹ ਕਰ ਦਿਖਾਇਆ, ਜੋ ਕਈ ਨੇਤਾ ਆਪਣੇ ਪੂਰੇ ਜੀਵਨ ਕਾਲ ਵਿੱਚ ਨਹੀਂ ਕਰ ਪਾਉਂਦੇ

ਇਸ ਸਾਲ 31 ਮਾਰਚ ਨੂੰ ਦੇਸ਼ ਨਕਸਲਵਾਦ ਤੋਂ ਮੁਕਤ ਹੋ ਕੇ ਨਸ਼ਾ ਮੁਕਤ ਦੇਸ਼ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਗਿਆ ਹੈ

​ਅਸੀਂ 31 ਦਸੰਬਰ 2029 ਤੱਕ ਦੇਸ਼ ਨੂੰ ਨਸ਼ੇ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਵਿਕਸਿਤ ਭਾਰਤ ਦਾ ਪਹਿਲਾ ਪੜਾਅ ਨਸ਼ਾਮੁਕਤ ਭਾਰਤ ਹੀ ਹੈ

ਨਸ਼ਾਮੁਕਤ ਭਾਰਤ ਦਾ ਨਿਰਮਾਣ ਦੇਸ਼ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਭਵਿੱਖ ਲਈ ਸਭ ਤੋਂ ਵੱਡੀ ਉਪਲਬਧੀ ਹੋਵੇਗਾ

​ਦੇਸ਼ ਦੀ ਭਾਸ਼ਾਈ, ਸੱਭਿਆਚਾਰਕ ਅਤੇ ਰਵਾਇਤੀ ਵਿਭਿੰਨਤਾ ਹੀ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ

​ਸੋਮਨਾਥ ਦੇ ਪੁਨਰ-ਨਿਰਮਾਣ ਦੇ ਜ਼ਰੀਏ ਅਸੀਂ ਸੱਭਿਅਤਾ ਅਤੇ ਰਾਸ਼ਟਰੀ ਪੁਨਰ-ਜਾਗਰਣ ਦਾ ਅਨੁਭਵ ਕੀਤਾ ਅਤੇ ਇਸ ਮੰਦਿਰ ਦੇ ਪੁਨਰ-ਨਿਰਮਾਣ ਦਾ ਸੰਕਲਪ ਵੀ ਸਰਦਾਰ ਸਾਹਿਬ ਨੇ ਹੀ ਕੀਤਾ ਸੀ

ਵਿਰੋਧੀਆਂ ਨੇ ਸਰਦਾਰ ਸਾਹਿਬ ਨੂੰ ਕਈ ਵਰ੍ਹਿਆ ਤੱਕ ਉਨ੍ਹਾਂ ਦੇ ਕੰਮਾਂ ਦੇ ਅਧਾਰ ‘ਤੇ ਉੱਚਿਤ ਸਨਮਾਨ ਨਾ ਦੇ ਕੇ ਉਨ੍ਹਾਂ ਨੂੰ ਭੁਲਾਉਣ ਦਾ ਯਤਨ ਕੀਤਾ, ਪਰ ਸੂਰਜ ਦੀ ਰੋਸ਼ਨੀ ਨੂੰ ਕੋਈ ਢੱਕ ਨਹੀਂ ਸਕਦਾ

​ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਜਿਸ ‘ਸਟੈਚੂ ਆਫ਼ ਯੂਨਿਟੀ’ ਦੀ ਕਲਪਨਾ ਕੀਤੀ ਅਤੇ ਨੀਂਹ ਪੱਥਰ ਰੱਖਿਆ, ਉਸ ਨੇ ਪੂਰੇ ਦੇਸ਼ ਦੇ ਸਾਹਮਣੇ ਸਰਦਾਰ ਸਾਹਿਬ ਦੀ ਮਹਾਨ ਸ਼ਖ਼ਸੀਅਤ ਨੂੰ ਸਥਾਪਿਤ ਕਰ ਦਿੱਤਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਏਕਤਾ ਦੀ ਸਹੁੰ ਵੀ ਚੁਕਾਈ

​ਅੱਜ ਪ੍ਰਧਾਨ ਮੰਤਰੀ ਮੋਦੀ ਜੀ ਉਸੇ ਸਥਾਨ ਤੋਂ ਦੇਸ਼ ਭਰ ਦੇ ਪੁਲਿਸ ਬਲਾਂ ਦੀ ਪਰੇਡ ਦੀ ਸਲਾਮੀ ਲੈ ਕੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦੇਣਗੇ

Posted On: 31 OCT 2026 2:09PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਦੇ ਮੌਕੇ ‘ਤੇ ਰਾਸ਼ਟਰੀ ਏਕਤਾ ਦਿਵਸ ‘ਤੇ ਆਯੋਜਿਤ ‘ਏਕਤਾ ਦੌੜ’ ਦੀ ਸ਼ੁਰੂਆਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਏਕਤਾ ਦੀ ਸਹੁੰ ਵੀ ਚੁੱਕਾਈ। ਇਸ ਮੌਕੇ ‘ਤੇ ਦਿੱਲੀ ਦੇ ਉੱਪ ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ, ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ, ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਅਤੇ ਸ਼੍ਰੀ ਬੰਡੀ ਸੰਜੈ ਕੁਮਾਰ ਸਮੇਤ ਅਨੇਕਾਂ ਪਤਵੰਤੇ ਮੌਜੂਦ ਸਨ।

 

RED1.jpeg

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਅਸੀਂ ਸਰਦਾਰ ਵੱਲਭਭਾਈ ਪਟੇਲ ਜੀ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹਾਂ। ਅੱਜ ਸਰਦਾਰ ਸਾਹਿਬ ਦੀ 151ਵੀਂ ਜਯੰਤੀ ਹੈ। ਸਰਦਾਰ ਸਾਹਿਬ ਉਹ ਮਹਾਨ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਦੇ ਇਤਿਹਾਸ ਨੂੰ ਬਦਲਿਆ ਸਗੋਂ ਦੇਸ਼ ਦੇ ਭੂਗੋਲ ਦੀ ਬਣਤਰ ਵੀ ਕੀਤੀ। ਅਨੇਕ ਰਾਜੇ-ਰਜਵਾੜਿਆਂ ਅਤੇ ਰਿਆਸਤਾਂ ਨੂੰ ਇੱਕ ਮਾਲਾ ਵਿੱਚ ਪਰੋਣ ਦਾ ਔਖਾ ਕਾਰਜ ਕਰਕੇ ਸਾਡੇ ਸਾਹਮਣੇ ਮੌਜੂਦਾ ਅਖੰਡ ਭਾਰਤ ਦੇ ਨਕਸ਼ੇ ਦਾ ਨਿਰਮਾਣ ਸਰਦਾਰ ਸਾਹਿਬ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਸਾਹਿਬ ਨੇ ਭਾਰਤ ਦੇ ਭੂਗੋਲਿਕ, ਰਾਜਨੀਤਕ ਅਤੇ ਸੱਭਿਆਚਾਰਕ ਏਕੀਕਰਣ ਲਈ ਨਾ ਸਿਰਫ਼ ਸਫਲ ਯਤਨ ਕੀਤੇ ਸਗੋਂ ਉਸ ਨੂੰ ਇੱਕ ਕਰਕੇ ਭਾਰਤ ਨੂੰ ਇੱਕ ਸੂਤਰ ਵਿੱਚ ਵੀ ਪਰੋਇਆ।

RED2.jpeg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਦ ਦੁਨੀਆ ਕਹਿੰਦੀ ਸੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਖਿੰਡ ਜਾਵੇਗਾ। ਸਰਦਾਰ ਸਾਹਿਬ ਨੇ ਆਜ਼ਾਦੀ ਤੋਂ ਬਾਅਦ ਮਹਿਜ਼ 1218 ਦਿਨਾਂ ਵਿੱਚ ਇੱਕ ਅਖੰਡ ਭਾਰਤ ਦੀ ਰਚਨਾ ਕਰਕੇ ਉਹ ਕਰ ਦਿਖਾਇਆ ਜੋ ਸਾਰਿਆਂ ਨੂੰ ਅਸੰਭਵ ਲੱਗਦਾ ਸੀ। ਦੇਖਦਿਆਂ ਹੀ ਦੇਖਦਿਆਂ ਸਰਦਾਰ ਸਾਹਿਬ ਦੀ ਕਲਪਨਾ ਨਾਲ ਬਣਿਆ ਉਹ ਭਾਰਤ ਅੱਜ ਦੁਨੀਆ ਦੇ ਸਾਹਮਣੇ ਮਾਣ ਨਾਲ ਖੜ੍ਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸੇ ਸਾਲ 31 ਮਾਰਚ ਨੂੰ ਦੇਸ਼ ਨਕਸਲਵਾਦ ਤੋਂ ਮੁਕਤ ਹੋ ਕੇ ਨਸ਼ਾਮੁਕਤ ਦੇਸ਼ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਵਿਕਸਿਤ ਭਾਰਤ ਦੀ ਕਲਪਨਾ ਵਿੱਚ ਸਭ ਤੋਂ ਪਹਿਲਾ ਪੜਾਅ ਨਸ਼ਾਮੁਕਤ ਭਾਰਤ ਦੀ ਰਚਨਾ ਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਕਾਰਜਕਾਲ ਵਿੱਚ ਦੇਸ਼ ਵਿੱਚ ਕਈ ਵੱਡੇ ਕੰਮ ਹੋਏ ਹਨ। ਧਾਰਾ 370 ਹਟਾ ਕੇ ਕਸ਼ਮੀਰ ਨੂੰ ਹਮੇਸ਼ਾ ਲਈ ਭਾਰਤ ਨਾਲ ਜੋੜਨਾ, ਦੇਸ਼ ਤੋਂ ਨਕਸਲਵਾਦ ਖ਼ਤਮ ਕਰਨਾ, ਇੱਕ ਦੇਸ਼, ਇੱਕ ਕਰ ਪ੍ਰਣਾਲੀ ਲਾਗੂ ਕਰਨਾ ਵਰਗੇ ਕਈ ਵੱਡੇ ਕੰਮ ਹੋਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਨਸ਼ਾਮੁਕਤ ਭਾਰਤ ਦੀ ਰਚਨਾ ਹੋਵੇਗੀ, ਉਹ ਇਨ੍ਹਾਂ ਸਾਰੇ ਕੰਮਾਂ ਵਿੱਚ ਸਾਡੇ ਦੇਸ਼ ਦੇ ਨੌਜਵਾਨਾਂ ਅਤੇ ਭਵਿੱਖ ਲਈ ਸਭ ਤੋਂ ਵੱਡਾ ਕੰਮ ਹੋਵੇਗਾ।

RED3.jpeg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਦੀ ਭਾਸ਼ਾਈ, ਸੱਭਿਆਚਾਰਕ ਅਤੇ ਰਵਾਇਤੀ ਵਿਭਿੰਨਤਾ ਸਾਡੀ ਕਮਜ਼ੋਰੀ ਨਹੀਂ ਸਗੋਂ ਸਾਡੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਸਰਦਾਰ ਸਾਹਿਬ ਦਾ ਸੰਦੇਸ਼ ਸੀ ਅਤੇ ਇਸੇ ਰਸਤੇ ‘ਤੇ ਸਾਨੂੰ ਅੱਗੇ ਵਧਣਾ ਹੈ। ਭਾਸ਼ਾਈ, ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਸਾਡੀ ਸ਼ਕਤੀ ਹੈ। ਸੰਵਾਦ, ਵਿਸ਼ਵਾਸ ਅਤੇ ਸਮਾਵੇਸ਼ੀ ਸੋਚ ਨਾਲ ਅਸੀਂ ਪਿਛਲੇ 80 ਵਰ੍ਹਿਆ ਵਿੱਚ ਇੱਕ ਸਾਂਝੀ ਰਾਸ਼ਟਰੀ ਪਛਾਣ ਖੜ੍ਹੀ ਕੀਤੀ ਹੈ। ਸਾਡੀਆਂ ਭਾਸ਼ਾਵਾਂ, ਪਹਿਰਾਵੇ, ਸੱਭਿਆਚਾਰਕ ਮਾਨਤਾਵਾਂ ਅਤੇ ਧਰਮ ਵੱਖੋ-ਵੱਖਰੇ ਹਨ ਪਰ ਸਾਡਾ ਦੇਸ਼ ਹਮੇਸ਼ਾ ਇੱਕ ਬਣ ਕੇ ਰਿਹਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸੋਮਨਾਥ ਮੰਦਰ ਦੇ ਪੁਨਰ-ਨਿਰਮਾਣ ਦੇ ਜ਼ਰੀਏ ਅਸੀਂ ਸੱਭਿਅਤਾ ਅਤੇ ਰਾਸ਼ਟਰੀ ਪੁਨਰ-ਜਾਗਰਣ ਦਾ ਅਨੁਭਵ ਕੀਤਾ ਹੈ। ਸੋਮਨਾਥ ਮੰਦਿਰ ਦੇ ਨਿਰਮਾਣ ਦੀ ਕਲਪਨਾ ਵੀ ਸਰਦਾਰ ਸਾਹਿਬ ਨੇ ਹੀ ਕੀਤੀ ਸੀ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੀਆਂ ਕਲਪਨਾਵਾਂ ਸਾਨੂੰ ਵਿਸ਼ਵ ਵਿੱਚ ਅਰਥਤੰਤਰ ਦੀ ਸੂਚੀ ਵਿੱਚ ਸਰਵਉੱਚ ਸਥਾਨ ਦੀ ਦਿਸ਼ਾ ਵਿੱਚ ਅੱਗੇ ਲੈ ਕੇ ਜਾ ਰਹੀਆਂ ਹਨ।

RED4.jpeg

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਸਾਹਿਬ ਨੂੰ ਕਈ ਵਰ੍ਹਿਆਂ ਤੱਕ ਉਨ੍ਹਾਂ ਦੇ ਕੰਮਾਂ ਦੇ ਅਧਾਰ ‘ਤੇ ਬਣਦਾ ਸਨਮਾਨ ਨਹੀਂ ਮਿਲਿਆ ਸੀ। ਵਿਰੋਧੀ ਧਿਰ ਨੇ ਹਮੇਸ਼ਾ ਸਰਦਾਰ ਸਾਹਿਬ ਨੂੰ ਭੁਲਾਉਣ ਦਾ ਯਤਨ ਕੀਤਾ, ਪਰ ਸੂਰਜ ਦੀ ਰੋਸ਼ਨੀ ਨੂੰ ਢੱਕਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਤਦ ਉਨ੍ਹਾਂ ਨੇ ਸਟੈਚੂ ਆਫ਼ ਯੂਨਿਟੀ ਬਣਾ ਕੇ ਇੱਕ ਅਸਮਾਨ ਛੂਹੰਦੀ ਮੂਰਤੀ ਦਾ ਨਿਰਮਾਣ ਕਰਕੇ ਪੂਰੇ ਦੇਸ਼ ਦੇ ਸਾਹਮਣੇ ਸਰਦਾਰ ਸਾਹਿਬ ਦੀ ਉੱਚੀ ਸ਼ਖ਼ਸੀਅਤ ਨੂੰ ਸਥਾਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਉਸੇ ਜਗ੍ਹਾ ਤੋਂ ਦੇਸ਼ ਭਰ ਦੇ ਪੁਲਿਸ ਬਲਾਂ ਦੀ ਪਰੇਡ ਦੀ ਸਲਾਮੀ ਲੈ ਕੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦੇਣਗੇ।

*******

ਆਰਕੇ/ਆਰਆਰ/ਪੀਆਰ/ਪੀਐੱਸ


(Release ID: 2331277) ਵਿਜ਼ੀਟਰ ਕਾਊਂਟਰ : 12