ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਪਾਰ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ-ਬੈਲਜੀਅਮ-ਲਕਸਮਬਰਗ ਇਕੌਨਮਿਕ ਕੋਆਪ੍ਰੇਸ਼ਨ ਦੇ ਸੰਯੁਕਤ ਆਰਥਿਕ ਕਮਿਸ਼ਨ ਦਾ 19ਵਾਂ ਸੈਸ਼ਨ ਲਕਸਮਬਰਗ ਵਿੱਚ ਆਯੋਜਿਤ


ਲੌਜਿਸਟਿਕਸ, ਨਵਿਆਉਣਯੋਗ ਊਰਜਾ, ਫਿਨਟੈਕ, ਸਿਹਤ ਸੰਭਾਲ ਅਤੇ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਸਮੇਤ ਪ੍ਰਮੁੱਖ ਖੇਤਰਾਂ ‘ਤੇ ਚਰਚਾ ਹੋਈ

ਭਾਰਤ-ਬੀਐੱਲਈਯੂ ਸੰਯੁਕਤ ਆਰਥਿਕ ਕਮਿਸ਼ਨ ਨੇ ਏਅਰੋਸਪੇਸ , ਰਿਸਰਚ, ਨਵੀਨਤਾ ਅਤੇ ਅਤੇ ਉੱਚ ਸਿੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ

Posted On: 30 OCT 2026 12:45PM by PIB Chandigarh

ਭਾਰਤ-ਬੈਲਜੀਅਮ-ਲਕਸਮਬਰਗ ਇਕੌਨਮਿਕ ਕੋਆਪ੍ਰੇਸ਼ਨ (ਬੀਐੱਲਈਯੂ) ਦੇ ਸੰਯੁਕਤ ਆਰਥਿਕ ਕਮਿਸ਼ਨ (ਜੇਈਸੀ) ਦਾ 19ਵਾਂ ਸੈਸ਼ਨ 29 ਅਕਤੂਬਰ, 2026 ਨੂੰ ਲਕਸਮਬਰਗ ਵਿੱਚ ਆਯੋਜਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਭਾਰਤ, ਬੈਲਜੀਅਮ ਅਤੇ ਲਕਸਮਬਰਗ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਦੀ ਸਮੀਖਿਆ ਦੇ ਨਾਲ-ਨਾਲ ਪ੍ਰਮੁੱਖ ਖੇਤਰਾਂ ਵਿੱਚ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਸੰਯੁਕਤ ਆਰਥਿਕ ਕਮਿਸ਼ਨ ਦੀ ਸਹਿ-ਪ੍ਰਧਾਨਗੀ ਭਾਰਤ ਵੱਲੋਂ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ; ਬੈਲਜੀਅਮ ਦੇ ਫੈਡਰਲ ਪਬਲਿਕ ਸਰਵਿਸ ਦੇ ਵਿਦੇਸ਼ ਮਾਮਲੇ, ਵਿਦੇਸ਼ ਵਪਾਰ ਅਤੇ ਵਿਕਾਸ ਸਹਿਯੋਗ ਵਿਭਾਗ ਦੇ ਭੂ-ਅਰਥਵਿਵਸਥਾ ਅਤੇ ਆਰਥਿਕ ਕੂਟਨੀਤੀ ਡਾਇਰੈਕਟਰ-ਜਨਰਲ ਸ਼੍ਰੀ ਫਿਲਿਪ ਵਾਂਡੇਨ ਬੁਲਕੇ ਅਤੇ ਲਕਸਮਬਰਗ ਦੇ ਵਿਦੇਸ਼ ਅਤੇ ਯੂਰੋਪੀਅਨ ਮਾਮਲੇ, ਰੱਖਿਆ, ਵਿਕਾਸ ਸਹਿਯੋਗ ਅਤੇ ਵਿਦੇਸ਼ ਵਪਾਰ ਮੰਤਰਾਲੇ ਦੇ ਜਨਰਲ ਸਕੱਤਰ ਸ਼੍ਰੀ ਹੈਨਰੀ ਸ਼ੂਮਾਕਰ ਨੇ ਕੀਤੀ।

19ਵੇਂ ਸੈਸ਼ਨ ਵਿੱਚ ਭਾਰਤ, ਬੈਲਜੀਅਮ ਅਤੇ ਲਕਸਮਬਰਗ ਦਰਮਿਆਨ ਮੌਜੂਦਾ ਵਪਾਰ ਅਤੇ ਨਿਵੇਸ਼ ਸਬੰਧਾਂ ਦੀ ਸਮੀਖਿਆ ਕੀਤੀ ਗਈ। ਨਾਲ ਹੀ, ਆਰਥਿਕ ਸ਼ਮੂਲੀਅਤ ਵਧਾਉਣ, ਵਪਾਰ ਅਤੇ ਨਿਵੇਸ਼ ਪ੍ਰਵਾਹ ਨੂੰ ਪਹੁੰਚਯੋਗ ਬਣਾਉਣ ਅਤੇ ਆਪਸੀ ਹਿਤ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਕਈ ਪ੍ਰਮੁੱਖ ਖੇਤਰਾਂ ‘ਤੇ ਵਿਆਪਕ ਚਰਚਾ ਹੋਈ। ਇਨ੍ਹਾਂ ਵਿੱਚ ਲੌਜਿਸਟਿਕਸ, ਵਿਸ਼ੇਸ਼ ਤੌਰ ‘ਤੇ ਹਵਾਈ ਸੰਪਰਕ ਅਤੇ ਪੋਰਟ, ਨਵਿਆਉਣਯੋਗ ਊਰਜਾ ਅਤੇ ਸਵੱਛ ਤਕਨਾਲੋਜੀ, ਵਿੱਤੀ ਸੇਵਾਵਾਂ ਅਤੇ ਫਿਨਟੈੱਕ, ਡਿਜੀਟਲ ਪਰਿਵਰਤਨ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ), ਸਿਹਤ ਸੰਭਾਲ ਅਤੇ ਜੀਵਨ ਵਿਗਿਆਨ, ਆਯੁਰਵੇਦ ਅਤੇ ਆਪਸੀ ਚਿਕਿਤਸਾ ਅਤੇ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਸ਼ਾਮਲ ਸਨ।

ਮੀਟਿੰਗ ਵਿੱਚ ਏਅਰੋਸਪੇਸ, ਖੋਜ ਅਤੇ ਨਵੀਨਤਾ, ਉੱਚ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ‘ਤੇ ਵੀ ਸਹਿਮਤੀ ਬਣੀ। ਵਪਾਰ ਸਬੰਧੀ ਚਿੰਤਾਵਾਂ ਦਾ ਸਮਾਧਾਨ ਕਰਨ, ਬਜ਼ਾਰ ਤੱਕ ਪਹੁੰਚ ਅਸਾਨ ਬਣਾਉਣ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ ਦੀ ਪਛਾਣ ਕਰਨ ਦੇ ਉਦੇਸ਼ ਨਾਲ ਬਜ਼ਾਰ ਸਬੰਧੀ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਸੰਯੁਕਤ ਆਰਥਿਕ ਕਮਿਸ਼ਨ ਦੀ ਇਸ ਮੀਟਿੰਗ ਵਿੱਚ ਤਿੰਨੋਂ ਧਿਰਾਂ ਨੂੰ ਆਪਣੀਆਂ ਆਰਥਿਕ ਤਰਜੀਹਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ, ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕਰਨ ਅਤੇ ਕਾਰੋਬਾਰੀ ਸ਼ਮੂਲੀਅਤ ਅਤੇ ਨਿਵੇਸ਼ ਸਾਂਝੇਦਾਰੀਆਂ ਨੂੰ ਹੁਲਾਰਾ ਦੇਣ ਦੇ ਨਵੇਂ ਮੌਕਿਆਂ ਦੀ ਪਛਾਣ ਕਰਨ ਦਾ ਮੌਕਾ ਮਿਲਿਆ। ਚਰਚਾ ਦੌਰਾਨ ਭਾਰਤ, ਬੈਲਜੀਅਮ ਅਤੇ ਲਕਸਮਬਰਗ ਦਰਮਿਆਨ ਆਪਸੀ ਤੌਰ ‘ਤੇ ਲਾਭਕਾਰੀ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਨਿਰੰਤਰ ਸੰਵਾਦ ਅਤੇ ਸਹਿਯੋਗ ਦੇ ਮਹੱਤਵ ਦੀ ਮੁੜ ਪੁਸ਼ਟੀ ਕੀਤੀ ਗਈ।

 

ਸੰਯੁਕਤ ਆਰਥਿਕ ਕਮਿਸ਼ਨ ਦੇ ਸੈਸ਼ਨ ਤੋਂ ਬਾਅਦ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਲਕਸਮਬਰਗ ਸਥਿਤ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਵਪਾਰਕ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੀ ਮਜ਼ਬੂਤ ਆਰਥਿਕ ਵਿਕਾਸ ਦਰ ਅਤੇ ਨਿਵੇਸ਼ ਦੀਆਂ ਵਿਆਪਕ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਵਿੱਤੀ ਸੇਵਾਵਾਂ, ਐਡਵਾਂਸਡ ਮੈਨੂਫੈਕਚਰਿੰਗ, ਲੌਜਿਸਟਿਕਸ, ਸਵੱਛ ਊਰਜਾ, ਡਿਜੀਟਲ ਤਕਨਾਲੋਜੀ, ਸਿਹਤ ਸੰਭਾਲ ਅਤੇ ਖੋਜ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਨੇ ਲਕਸਮਬਰਗ ਦੀਆਂ ਕੰਪਨੀਆਂ ਨੂੰ ਦੀਰਘਕਾਲੀ ਨਿਵੇਸ਼, ਤਕਨਾਲੋਜੀ ਸਾਂਝੇਦਾਰੀ ਅਤੇ ਗਲੋਬਲ ਵੈਲਿਊ ਚੇਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤੀ ਕੰਪਨੀਆਂ ਦੇ ਨਾਲ ਏਕੀਕਰਣ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਪ੍ਰੋਤਸਾਹਿਤ ਕੀਤਾ।

 

*********

ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਇਸ਼ਿਤਾ ਬਿਸਵਾਸ/ਏਕੇ


(Release ID: 2330440) ਵਿਜ਼ੀਟਰ ਕਾਊਂਟਰ : 13