Posted On:
29 OCT 2026 5:33PM by PIB Chandigarh
ਭਾਰਤੀ ਰੇਲ 2 ਤੋਂ 31 ਅਕਤੂਬਰ 2026 ਤੱਕ ਲਾਗੂ ਕੀਤੀ ਜਾ ਰਹੀ ਵਿਸ਼ੇਸ਼ ਮੁਹਿੰਮ 6 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ। ਜਿਵੇਂ-ਜਿਵੇਂ ਇਹ ਮੁਹਿੰਮ 31 ਅਕਤੂਬਰ ਨੂੰ ਆਪਣੇ ਸਮਾਪਨ ਦੇ ਨੇੜੇ ਪਹੁੰਚ ਰਹੀ ਹੈ, ਭਾਰਤੀ ਰੇਲ ਨੇ ਸਵੱਛਤਾ, ਸਕ੍ਰੈਪ ਨਿਪਟਾਰੇ, ਈ-ਕਚਰਾ ਪ੍ਰਬੰਧਨ, ਬਕਾਇਆ ਮਾਮਲਿਆਂ ਦੇ ਨਿਪਟਾਰੇ ਅਤੇ ਪ੍ਰਕਿਰਿਆ ਦੇ ਸਰਲੀਕਰਨ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦੇ ਨਾਲ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ (ਐੱਸਸੀਡੀਪੀਐੱਮ-6) ਵਿੱਚ ਪ੍ਰਮੁੱਖ ਯੋਗਦਾਨ ਦਿੰਦੇ ਹੋਏ ਕਈ ਮੁੱਖ ਟੀਚਿਆਂ ਨੂੰ ਪਾਰ ਕਰ ਲਿਆ ਹੈ।

ਇੱਕ ਪ੍ਰਮੁੱਖ ਜਨ-ਕੇਂਦਰਿਤ ਪਹਿਲਕਦਮੀ ਦੇ ਰੂਪ ਵਿੱਚ, ਯਾਤਰੀਆਂ ਨਾਲ ਸਿੱਧਾ ਸੰਵਾਦ ਕਾਇਮ ਕਰਨ ਅਤੇ ਸਵੱਛਤਾ, ਯਾਤਰੀ ਸਹੂਲਤਾਂ ਤੇ ਸੇਵਾ ਵੰਡ 'ਤੇ ਉਨ੍ਹਾਂ ਤੋਂ ਸੁਝਾਅ ਅਤੇ ਸਲਾਹ-ਮਸ਼ਵਰਾ ਪ੍ਰਾਪਤ ਕਰਨ ਲਈ 22 ਅਕਤੂਬਰ 2026 ਨੂੰ ਦੇਸ਼ ਭਰ ਦੇ 5,884 ਰੇਲਵੇ ਸਟੇਸ਼ਨਾਂ 'ਤੇ ਰੇਲ ਜਨ ਸੰਵਾਦ ਦਾ ਆਯੋਜਨ ਕੀਤਾ ਗਿਆ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ ਨੇ ਨਵੀਂ ਦਿੱਲੀ ਵਿੱਚ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ, ਜਦੋਂ ਕਿ ਡੀਏਆਰਪੀਜੀ ਦੇ ਸਕੱਤਰ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਮੁੰਬਈ ਵਿੱਚ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਪਹਿਲਕਦਮੀ ਨੇ ਸਥਾਨਕ ਮੁੱਦਿਆਂ ਦੀ ਪਛਾਣ ਕਰਨ ਅਤੇ ਯਾਤਰੀ ਸੇਵਾਵਾਂ ਵਿੱਚ ਸੁਧਾਰ ਲਈ ਢੁਕਵੀਂ ਅਗਲੇਰੀ ਕਾਰਵਾਈ ਕਰਨ ਦਾ ਮੌਕਾ ਪ੍ਰਦਾਨ ਕੀਤਾ।
31 ਅਕਤੂਬਰ 2026 ਨੂੰ ਸਮਾਪਤ ਹੋਣ ਵਾਲੀ ਵਿਸ਼ੇਸ਼ ਮੁਹਿੰਮ 6 ਦੇ ਨਾਲ, ਭਾਰਤੀ ਰੇਲ ਸਵੱਛਤਾ, ਸਰੋਤਾਂ ਦੇ ਕੁਸ਼ਲ ਪ੍ਰਬੰਧਨ, ਬਕਾਇਆ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਅਤੇ ਬਿਹਤਰ ਯਾਤਰੀ ਸੇਵਾਵਾਂ 'ਤੇ ਜ਼ੋਰ ਦੇਣ ਦੇ ਨਾਲ-ਨਾਲ ਪ੍ਰਾਪਤੀਆਂ ਨੂੰ ਮਜ਼ਬੂਤ ਕਰਨ ਅਤੇ ਮੁਹਿੰਮ ਦੌਰਾਨ ਅਪਣਾਈਆਂ ਗਈਆਂ ਉੱਤਮ ਪ੍ਰਣਾਲੀਆਂ ਨੂੰ ਬਰਕਰਾਰ ਰੱਖਣ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖ ਰਹੀ ਹੈ।
***********
ਧਰਮਿੰਦਰ ਤਿਵਾੜੀ/ਡਾ: ਨਯਨ ਸੋਲੰਕੀ/ਵਿਕਾਸ ਝਾਅ