Posted On:
23 OCT 2026 3:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਅਨੁਸਾਰ ਭਾਰਤੀ ਸੈਨਾ ਦੇ ਨਾਲ ਆਪਣੀ ਤਰ੍ਹਾਂ ਦੀ ਪਹਿਲੀ ਸਾਂਝੀ ਸਿਖਲਾਈ ਪਹਿਲਕਦਮੀ ਰਾਹੀਂ ਭਾਰਤ ਇੱਕ ਵਾਈਬ੍ਰੈਂਟ ਸਿਵਿਲ ਡਿਫੈਂਸ ਨੈੱਟਵਰਕ ਦਾ ਨਿਰਮਾਣ ਕਰੇਗਾ। ਪਹਿਲੇ ਪੜਾਅ ਵਿੱਚ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਿਵਿਲ ਡਿਫੈਂਸ ਮਾਸਟਰ ਟ੍ਰੇਨਰਸ ਲਈ ਤਿੰਨ ਦਿਨਾਂ ਵਿਸ਼ੇਸ਼ ਸਿਖਲਾਈ ਆਯੋਜਿਤ ਕੀਤੀ ਜਾਵੇਗੀ।
15 ਅਗਸਤ 2026 ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਧੁਨਿਕ ਪ੍ਰਣਾਲੀਆਂ, ਤਕਨਾਲੋਜੀਆਂ ਅਤੇ ਸਮਕਾਲੀ ਤਿਆਰੀ ਸਮਰੱਥਾਵਾਂ ਨਾਲ ਲੈਸ ਇੱਕ ਵਾਈਬ੍ਰੈਂਟ ਸਿਵਿਲ ਡਿਫੈਂਸ ਨੈੱਟਵਰਕ ਬਣਾਉਣ ਦਾ ਵਿਜ਼ਨ ਰੱਖਿਆ ਸੀ। ਇਸ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਗ੍ਰਹਿ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਫਾਇਰ ਸਰਵਿਸਿਜ਼, ਸਿਵਿਲ ਡਿਫੈਂਸ ਐਂਡ ਹੋਮ ਗਾਰਡਜ਼' (DGFSCDHG)- ਭਾਰਤੀ ਫੌਜ ਦੇ ਸਹਿਯੋਗ ਨਾਲ 'ਸਿਵਿਲ ਡਿਫੈਂਸ ਮਾਸਟਰ ਟ੍ਰੇਨਰਸ ' ਨੂੰ ਭਾਰਤੀ ਸੈਨਾ ਦੁਆਰਾ ਵਿਸ਼ੇਸ਼ ਸਿਖਲਾਈ ਦੇ ਕੇ ਸਿਵਿਲ ਡਿਫੈਂਸ ਤਿਆਰੀ ਨੂੰ ਮਜ਼ਬੂਤ ਕਰਨ ਦੀ ਆਪਣੀ ਤਰ੍ਹਾਂ ਦੀ ਪਹਿਲੀ ਪਾਇਲਟ ਪਹਿਲਕਦਮੀ ਕਰ ਰਿਹਾ ਹੈ।
ਪਹਿਲੇ ਪੜਾਅ ਵਿੱਚ ਹਿੱਸਾ ਲੈਣ ਵਾਲੇ ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ 50 ਦੀ ਸੰਖਿਆ ਦੇ ਹਿਸਾਬ ਨਾਲ ਕੁੱਲ 600 ਸਿਵਿਲ ਡਿਫੈਂਸ ਮਾਸਟਰ ਟ੍ਰੇਨਰਸ ਨੂੰ ਨਵੰਬਰ 2026 ਦੇ ਦੂਜੇ ਹਫਤੇ ਤੱਕ ਭਾਰਤੀ ਸੈਨਾ ਦੇ ਨਾਮਜ਼ਦ ਸਿਖਲਾਈ ਸੰਸਥਾਨਾਂ ਵਿੱਚ ਤਿੰਨ ਦਿਨਾਂ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਰਾਹੀਂ ਟ੍ਰੇਂਡ ਕਰਨ ਦਾ ਪ੍ਰਸਤਾਵ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ-ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ, ਦਿੱਲੀ, ਮੇਘਾਲਿਆ, ਸਿੱਕਿਮ, ਅਸਾਮ, ਉੱਤਰ ਪ੍ਰਦੇਸ਼, ਕੇਰਲ, ਕਰਨਾਟਕ ਅਤੇ ਤਮਿਲ ਨਾਡੂ।
ਇਹ ਪਹਿਲਕਦਮੀ ਸਿਵਿਲ ਡਿਫੈਂਸ ਕਰਮੀਆਂ ਦੀ ਤਿਆਰੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਹੈ, ਜਿਸ ਨਾਲ ਉਹ ਸਮਕਾਲੀ ਸੁਰੱਖਿਆ ਖ਼ਤਰਿਆਂ ਵੈਰਪੂਰਨ ਸਥਿਤੀਆਂ ਅਤੇ ਐਮਰਜੈਂਸੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰ ਸਕਣ। ਸਿਖਲਾਈ ਤਿੰਨ ਵਿਆਪਕ ਖੇਤਰਾਂ ਨੂੰ ਕਵਰ ਕਰੇਗੀ:
-
ਖ਼ਤਰੇ ਪ੍ਰਤੀ ਜਾਗਰੂਕਤਾ (Threat Awareness): ਆਧੁਨਿਕ ਅਤੇ ਹਾਈਬ੍ਰਿਡ ਯੁੱਧ, ਡਰੋਨ ਜਾਗਰੂਕਤਾ ਅਤੇ ਹਵਾਈ ਹਮਲੇ ਦੇ ਖ਼ਤਰੇ।
-
ਸੁਰੱਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ (Protection and Emergency Response): ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ, ਅਗਨੀ ਸੁਰੱਖਿਆ, ਰਸਾਇਣਕ ਜੈਵਿਕ, ਰੇਡੀਓਲੌਜਿਕਲ ਅਤੇ ਪਰਮਾਣਊ (CBRN) ਜਾਗਰੂਕਤਾ, ਕੈਜ਼ੂਅਲਟੀ ਮੈਨੇਜਮੈਂਟ, ਖੋਜ ਅਤੇ ਬਚਾਅ।
-
ਸੰਚਾਰ ਅਤੇ ਤਾਲਮੇਲ (Communication and Coordination): ਐਮਰਜੈਂਸੀ ਸੰਚਾਰ, ਸਾਈਬਰ ਸਵੱਛਤਾ, ਡਿਜੀਟਲ ਲਚਕੀਲਾਪਣ, ਨਾਗਰਿਕ –ਸਿਵਿਲ ਕੋਆਰਡੀਨੇਸ਼ਨ ਅਤੇ incident command.
ਇਸ ਪਹਿਲ ਦੀ ਇੱਕ ਮੁੱਖ ਵਿਸ਼ੇਸ਼ਤਾ ਸਟ੍ਰਕਚਰਡ ਮਾਸਟਰ ਟ੍ਰੇਨਰ ਮਾਡਲ ਰਾਹੀਂ ਇਸ ਦਾ multiplier effect ਹੈ। ਵਿਸ਼ੇਸ਼ ਸਿਖਲਾਈ ਤੋਂ ਬਾਅਦ ਹਰੇਕ ਮਾਸਟਰ ਟ੍ਰੇਨਰ ਆਪਣੇ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 100 ਸਿਵਿਲ ਡਿਫੈਂਸ ਵਲੰਟੀਅਰਸ ਨੂੰ ਅੱਗੇ ਸਿਖਲਾਈ ਦੇਣਗੇ। ਇਸ cascading ਵਿਧੀ ਵਿੱਚ ਹਿੱਸਾ ਲੈਣ ਵਾਲੇ 12 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 60,000 ਸਿਵਿਲ ਡਿਫੈਂਸ ਵਲੰਟੀਅਰਸ ਤੱਕ ਵਿਸ਼ੇਸ਼ ਤਿਆਰੀ ਕੌਸ਼ਲ਼ ਦਾ ਵਿਸਤਾਰ ਕਰਨ ਦੀ ਸਮਰੱਥਾ ਹੈ, ਜਿਸ ਨਾਲ ਪਹਿਲ ਦੀ ਪਹੁੰਚ ਅਤੇ ਪ੍ਰਭਾਵ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
ਇਹ ਪਹਿਲਕਦਮੀ ਭਾਰਤੀ ਸੈਨਾ ਦੀ ਸੰਚਾਲਨ ਮੁਹਾਰਤ ਨੂੰ ਸਿਵਿਲ- ਡਿਫੈਂਸ ਵਲੰਟੀਅਰ ਨੈੱਟਵਰਕ ਨਾਲ ਜੋੜ ਕੇ ਨਾਗਰਿਕ –ਸਿਵਿਲ ਕੋਆਰਡੀਨੇਸ਼ਨ ਅਤੇ ਸੰਸਥਾਗਤ ਤਿਆਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਉੱਭਰ ਰਹੇ ਖਤਰਿਆਂ, ਤਾਲਮੇਲ ਵਾਲੀਆਂ ਐਮਰਜੈਂਸੀ ਪ੍ਰਤੀਕਿਰਿਆਵਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਤਿਆਰੀ ਨੂੰ ਵਧਾਏਗੀ। ਪਾਇਲਟ ਪੜਾਅ ਦੇ ਨਤੀਜਿਆਂ ਦੇ ਅਧਾਰ 'ਤੇ, ਇਸ ਪਹਿਲਕਦਮੀ ਦਾ ਪੜਾਅਵਾਰ ਢੰਗ ਨਾਲ ਬਾਕੀ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਵਿਸਤਾਰ ਕਰਨ ਦਾ ਵਿਚਾਰ ਹੈ, ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਜੀ ਦੀ ਇੱਕ ਮਜ਼ਬੂਤ, ਜਵਾਬਦੇਹ ਅਤੇ ਭਵਿੱਖ ਲਈ ਤਿਆਰ ਜੀਵੰਤ ਸਿਵਿਲ ਡਿਫੈਂਸ ਨੈੱਟਵਰਕ ਦੇ ਦ੍ਰਿਸ਼ਟੀਕੋਣ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
*****
ਆਰਕੇ /ਆਰਆਰ /ਪੀਆਰ/ਏਕੇ