ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ ‘ਤੇ ਰਾਸ਼ਟਰੀ ਪੁਲਿਸ ਸਮਾਰਕ ‘ਤੇ ਸ਼ਹੀਦ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਮਾਰੋਹ ਨੂੰ ਸੰਬੋਧਨ ਕੀਤਾ


ਗ੍ਰਹਿ ਮੰਤਰੀ ਨੇ ‘Fight Against Drugs’ ਦੇ ਸੰਦੇਸ਼ ‘ਤੇ ਆਯੋਜਿਤ ਦੇਸ਼ਵਿਆਪੀ ਮੋਟਰ ਸਾਈਕਲ ਰੈਲੀ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ

ਦੇਸ਼ ਅੱਜ ਵਿਸ਼ਵ ਵਿੱਚ ਇੱਕ ਸਨਮਾਨ ਜਨਕ ਸਥਾਨ ‘ਤੇ ਖੜ੍ਹਾ ਹੈ, ਇਸ ਦੀ ਨੀਂਹ ਵਿੱਚ ਸਾਡੇ ਵੀਰ ਜਵਾਨਾਂ ਦਾ ਤਿਆਗ ਅਤੇ ਬਲੀਦਾਨ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ ‘ਨਸ਼ਾ ਮੁਕਤ ਭਾਰਤ’ ਦੇ ਰੋਡਮੈਪ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ, ਦੇਸ਼ ਭਰ ਦੇ ਸਾਰੇ ਪੁਲਿਸ ਬਲਾਂ ਨੂੰ ਪੂਰੇ ਮਨ ਨਾਲ ਕੰਮ ਕਰਨਾ ਚਾਹੀਦਾ ਹੈ

ਨਸ਼ਿਆਂ ਵਿਰੁੱਧ ਸਾਂਝੀ ਲੜਾਈ ਲੜ ਕੇ 31 ਦਸੰਬਰ 2029 ਤੱਕ ਦੇਸ਼ ਨੂੰ ਨਸ਼ਿਆਂ ਦੇ ਪਰਛਾਵੇਂ ਤੋਂ ਮੁਕਤੀ ਦਿਲਾਵਾਂਗੇ

ਵਰ੍ਹੇ 2026 ਭਾਰਤੀ ਪੁਲਿਸ ਲਈ ਇੱਕ ਅਤਿਅੰਤ ਮਹੱਤਵਪੂਰਨ ਵਰ੍ਹਾ-31 ਮਾਰਚ 2026 ਨੂੰ ਅਸੀਂ ਨਕਸਲਵਾਦ ਤੋਂ ਮੁਕਤੀ ਪ੍ਰਾਪਤ ਕੀਤੀ
ਦੇਸ਼ ਭਰ ਦੇ ਨਾਗਰਿਕਾਂ ਲਈ ਸ਼ਰਧਾ ਸਥਲ ਬਣਿਆ ਰਾਸ਼ਟਰੀ ਪੁਲਿਸ ਸਮਾਰਕ

ਅੰਦਰੂਨੀ ਸੁਰੱਖਿਆ ਦੀ ਪਹਿਲੀ ਅਤੇ ਆਖਰੀ ਲਾਈਨ ਪੁਲਿਸ ਦੇ ਜਵਾਨ ਹੀ ਹਨ; ਚੋਣਾਂ ਹੋਣ, ਤਿਉਹਾਰ ਹੋਣ ਜਾਂ ਸਰਹੱਦ ਦੀ ਸੁਰੱਖਿਆ ਹੋਵੇ, CAPF ਦੇ ਜਵਾਨ ਹਰ ਮੋਰਚੇ ‘ਤੇ ਚੌਕਸ ਰਹਿੰਦੇ ਹਨ

ਦੇਸ਼ ਦੇ ਲੋਕਤੰਤਰ ਦੀ ਰੱਖਿਆ ਹੋਵੇ ਜਾਂ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਸੁਚਾਰੂ ਤੌਰ ‘ਤੇ ਸੰਚਾਲਿਤ ਕਰਨਾ ਹੋਵੇ, ਅਸੀਂ CAPFs ਤੋਂ ਬਿਨਾ ਇਸ ਦੀ ਕਲਪਨਾ ਨਹੀਂ ਕਰ ਸਕਦੇ

ਸਰਕਾਰ ਦੀਆਂ ਸਾਰੀਆਂ ਸੇਵਾਵਾਂ ਵਿੱਚ ਪੁਲਿਸ ਦੀ ਸੇਵਾ ਸਭ ਤੋਂ ਔਖੀ ਹੈ, ਪੁਲਿਸ ਕਰਮੀਆਂ ਲਈ ਕੋਈ ਤਿਉਹਾਰ ਨਹੀਂ ਹੁੰਦਾ, ਉਹ ਉਸ ਦਿਨ ਵੀ ਮੌਕੇ ‘ਤੇ ਡਟੇ ਰਹਿੰਦੇ ਹਨ

ਬੀਤੇ ਦਿਨੀਂ ਬੰਗਾਲ ਚੋਣਾਂ ਇੱਕ ਵੀ ਮੋਤ ਤੋਂ ਬਿਨਾ ਸੰਪੰਨ ਹੋਈਆਂ, CAPF ਦੇ ਕਾਰਨ ਅੱਜ ਦੇਸ਼ ਚੁਣਾਵੀ ਹਿੰਸਾ ਤੋਂ ਮੁਕਤ ਹੋ ਗਿਆ ਹੈ

ਦਹਾਕਿਆਂ ਤੋਂ ਅੰਦਰੂਨੀ ਸੁਰੱਖਿਆ ਦੇ 3 ਹੌਟ ਸਪੌਟ ਸਨ- ਕਸ਼ਮੀਰ, ਉੱਤਰ-ਪੂਰਬ ਅਤੇ ਖੱਬੇ ਪੱਖੀ ਅੱਤਵਾਦ, ਅੱਜ ਤਿੰਨਾਂ ਵਿੱਚ ਸ਼ਾਂਤੀ ਹੈ ਅਤੇ ਤਿੰਨੋਂ ਵਿਕਾਸ ਦੇ ਰਾਹ ‘ਤੇ ਹਨ

Posted On: 21 OCT 2026 1:41PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ ‘ਤੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ ‘ਤੇ ਸ਼ਹੀਦ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ‘ਤੇ ਗ੍ਰਹਿ ਮੰਤਰੀ ਨੇ ‘Fight Against Drugs’ ਦੇ ਸੰਦੇਸ਼ ‘ਤੇ ਆਯੋਜਿਤ ਇੱਕ ਦੇਸ਼ਵਿਆਪੀ ਮੋਟਰਸਾਈਕਲ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਪੁਲਿਸ ਯਾਦਗਾਰੀ ਦਿਵਸ ਪ੍ਰੋਗਰਾਮ ਵਿੱਚ ਸੰਸਦ ਮੈਂਬਰ ਸ਼੍ਰੀ ਕ੍ਰਿਸ਼ਣ ਪ੍ਰਸਾਦ ਟੈਨੇਟੀ, ਸ਼੍ਰੀ ਰਾਜੀਵ ਕੁਮਾਰ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਡਾਇਰੈਕਟਰ ਆਫ ਇੰਟੈਲੀਜੈਂਸ ਬਿਊਰੋ ਸ਼੍ਰੀ ਮਹੇਸ਼ ਦਿਕਸ਼ਿਤ, ਭਾਰਤ-ਤਿੱਬਤ ਸੀਮਾ ਪੁਲਿਸ ਦੇ ਡਾਇਰੈਕਟਰਸ ਜਨਰਲ ਸ਼੍ਰੀ ਸ਼ਤਰੂਜੀਤ ਕਪੂਰ ਸਮੇਤ ਹੋਰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਡਾਇਰੈਕਟਰ ਜਨਰਲ ਅਤੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਰਾਸ਼ਟਰੀ ਪੁਲਿਸ ਸਮਾਰਕ ‘ਤੇ ਅਸੀਂ ਉਨ੍ਹਾਂ ਵੀਰ ਪੁਲਿਸ ਕਰਮੀਆਂ ਨੂੰ ਨਮਨ ਕਰਨ ਲਈ ਇਕੱਠੇ ਹੋਏ ਹਨ, ਜਿਨ੍ਹਾਂ ਨੇ ਸੁਤੰਤਰਤਾ ਤੋਂ ਲੈ ਕੇ ਅੱਜ ਤੱਕ ਰਾਸ਼ਟਰ ਦੀ ਸੇਵਾ ਵਿੱਚ ਆਪਣਾ ਸਰਬਉੱਚ ਬਲੀਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਤੋਂ ਬਾਅਦ ਕਰੀਬ ਅੱਠ ਦਹਾਕਿਆਂ ਵਿੱਚ ਦੇਸ਼ ਅੱਜ ਵਿਸ਼ਵ ਵਿੱਚ ਇੱਕ ਸਨਮਾਨਜਨਕ ਸਥਾਨ ‘ਤੇ ਖੜ੍ਹਾ ਹੈ। ਇਸ ਦੀ ਨੀਂਹ ਵਿੱਚ ਸਾਡੇ ਵੀਰ ਜਵਾਨਾਂ ਦਾ ਬਲੀਦਾਨ ਹੈ। ਕੋਈ ਕਲਪਨਾ ਵੀ ਨਹੀਂ ਕਰ ਸਕਦਾ ਕਿ ਜੇਕਰ ਇਨ੍ਹਾਂ ਜਵਾਨਾਂ ਨੇ ਅੰਦਰੂਨੀ ਸੁਰੱਖਿਆ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਆਪਣਾ ਸਰਬਉੱਚ ਬਲੀਦਾਨ ਨਾ ਦਿੱਤਾ ਹੁੰਦਾ, ਤਾਂ ਅੱਜ ਅਸੀਂ ਕਿੱਥੇ ਖੜ੍ਹੇ ਹੁੰਦੇ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਰ੍ਹਾ 2026 ਭਾਰਤੀ ਪੁਲਿਸ ਲਈ ਇੱਕ ਅਤਿਅੰਤ ਮਹੱਤਵਪੂਰਨ ਵਰ੍ਹਾ ਹੈ। 31 ਮਾਰਚ 2026 ਨੂੰ ਅਸੀਂ ਦਹਾਕਿਆਂ ਤੋਂ ਦੇਸ਼ ਨੂੰ ਪੀੜ੍ਹਤ ਕਰ ਰਹੇ ਨਕਸਲਵਾਦ ਤੋਂ ਮੁਕਤੀ ਪ੍ਰਾਪਤ ਕੀਤੀ। ਨਕਸਲਵਾਦ ਦੇ ਕਾਰਨ 1981 ਤੋਂ ਮਾਰਚ 2026 ਤੱਕ ਦੇਸ਼ ਨੇ ਕਈ ਮੁਸ਼ਕਲਾਂ ਝੱਲੀਆਂ ਹਨ। ਇਸ ਸਮੇਂ ਵਿੱਚ ਕਿੰਨੇ ਹੀ ਨਿਰਦੋਸ਼ ਜਵਾਨ ਅਤੇ ਨਾਗਰਿਕ ਸ਼ਹੀਦ ਹੋਏ। ਇਸ ਸਮੇਂ ਵਿੱਚ 3600 ਤੋਂ ਵੱਧ ਜਵਾਨ ਸ਼ਹੀਦ ਹੋਏ ਅਤੇ ਦੇਸ਼ ਦੇ ਲਗਭਗ 13,700 ਨਿਰਦੋਸ਼ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ। ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਪੰਜ ਦਹਾਕਿਆਂ ਪੁਰਾਣੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਕੇ ਦੇਸ਼ ਅੱਜ ਵਿਕਾਸ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ, ਤਾਂ ਇਸ ਦੀ ਨੀਂਹ ਵਿੱਚ ਇਨ੍ਹਾਂ 3600 ਜਵਾਨਾਂ ਦਾ ਬਲੀਦਾਨ ਹੈ। ਗ੍ਰਹਿ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਹੋਏ ਘਾਟੇ ਦੀ ਪੂਰਤੀ ਨਹੀਂ ਕਰ ਸਕਦੇ, ਪਰ 140 ਕਰੋੜ ਨਾਗਰਿਕਾਂ ਵਾਲਾ ਪੂਰਾ ਦੇਸ਼ ਤੁਹਾਡੇ ਪਰਿਵਾਰ ਦੇ ਸਮਰਪਣ ਪ੍ਰਤੀ ਧੰਨਵਾਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਪੁਲਿਸ ਯਾਦਗਾਰੀ ਦਿਵਸ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਦੁਰਗਮ ਹੌਟ ਸਪ੍ਰਿੰਗਸ ਖੇਤਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 10 ਜਵਾਨਾਂ ਨੇ ਚੀਨ ਦੀ ਸੈਨਾ ਦੇ ਹਮਲੇ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਜਦੋਂ ਅਸੀਂ ਹੌਟ ਸਪ੍ਰਿੰਗਸ ਦੀ ਉਸ ਘਟਨਾ ਦਾ ਅਧਿਐਨ ਕਰਦੇ ਹਾਂ, ਤਾਂ ਇਹ ਸਪਸ਼ਟ ਹੁੰਦਾ ਹੈ ਕਿ ਜਦੋਂ ਸੰਘਰਸ਼ ਦਾ ਫੈਸਲਾ ਉੱਚੀਆਂ ਪਹਾੜੀਆਂ ‘ਤੇ ਲਿਆ ਗਿਆ ਹੋਵੇਗਾ, ਤਾਂ ਨਤੀਜੇ ਲਗਭਗ ਤੈਅ ਸੀ। ਫਿਰ ਵੀ ਉਨ੍ਹਾਂ ਅਮਰ ਸਪੂਤਾਂ ਨੇ ਦੇਸ਼ ਦੀ ਇੱਕ ਇੰਚ ਧਰਤੀ ਵੀ ਕਿਸੇ ਵਿਦੇਸ਼ੀ ਦੇ ਹੱਥ ਵਿੱਚ ਨਾ ਜਾਵੇ, ਇਸ ਪ੍ਰਣ ਨੂੰ ਮੌਤ ਤੱਕ ਨਿਭਾਉਂਦੇ ਹੋਏ ਆਪਣਾ ਅਮਰ ਬਲੀਦਾਨ ਦਿੱਤਾ। ਉਦੋਂ ਤੋਂ ਹੀ 21 ਅਕਤੂਬਰ ਦਾ ਇਹ ਦਿਨ ਹਰ ਵਰ੍ਹੇ ਪੁਲਿਸ ਯਾਦਗਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਜਿਸ ਸਥਾਨ ‘ਤੇ ਖੜ੍ਹੇ ਹਾਂ, ਵਰ੍ਹੇ 2018 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਭਰ ਦੇ ਸ਼ਹੀਦ ਪੁਲਿਸ ਜਵਾਨਾਂ ਨੂੰ ਸਮਰਪਿਤ ਇਸ ਰਾਸ਼ਟਰੀ ਪੁਲਿਸ ਸਮਾਰਕ ਦਾ ਉਦਘਾਟਨ ਕੀਤਾ ਸੀ। ਇਸ ਦੇ ਪਿੱਛੇ ਉਦੇਸ਼ ਇਹੀ ਸੀ ਕਿ ਆਉਣ ਵਾਲੀਆਂ ਪੁਲਿਸ ਦੀਆਂ ਪੀੜ੍ਹੀਆਂ ਇੱਥੋਂ ਪ੍ਰੇਰਣਾ ਲੈ ਕੇ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਸੁਚੇਤ ਰਹਿਣ ਅਤੇ ਡਿਊਟੀ ਨਿਭਾਉਂਦੇ ਹੋਏ ਸਰਬਉੱਚ ਬਲੀਦਾਨ ਦੇਣ ਲਈ ਵੀ ਤਿਆਰ ਰਹਿਣ। ਉਨ੍ਹਾਂ ਨੇ ਕਿਹਾ ਕਿ ਇਹ ਸਥਾਨ ਦੇਸ਼ ਭਰ ਦੇ ਨਾਗਰਿਕਾਂ ਲਈ ਵੀ ਇੱਕ ਸ਼ਰਧਾ ਸਥਲ ਬਣ ਗਿਆ ਹੈ। ਸ਼ੁਕਰਗੁਜ਼ਾਰ ਨਾਗਰਿਕ ਇੱਥੇ ਆ ਕੇ ਆਪਣੇ ਮਨ ਦੇ ਭਾਵ ਨਾਲ 36,852 ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਦਿੰਦੇ ਹਨ ਅਤੇ ਰਾਸ਼ਟਰ ਵੱਲੋਂ ਉਨ੍ਹਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਨ।

ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਵਿੱਚ ਜੇਕਰ ਕੋਈ ਸਭ ਤੋਂ ਮੁਸ਼ਕਲ ਸੇਵਾ ਹੈ, ਤਾਂ ਉਹ ਪੁਲਿਸ ਦੀ ਸੇਵਾ ਹੈ। ਦੇਸ਼ ਦੇ ਹਰ ਨਾਗਰਿਕ ਲਈ ਰੱਖੜੀ, ਹੌਲੀ, ਦੀਵਾਲੀ ਅਤੇ ਈਦ ਜਿਹੇ ਤਿਉਹਾਰ ਹੁੰਦੇ ਹਨ, ਪਰ ਪੁਲਿਸ ਕਰਮੀਆਂ ਲਈ ਕੋਈ ਤਿਉਹਾਰ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਤਿਉਹਾਰ ਮਨਾਉਂਦੇ ਹਾਂ, ਉਸ ਦਿਨ ਸਾਡੇ ਇਹ ਜਵਾਨ ਮੌਕੇ ‘ਤੇ ਖੜ੍ਹੇ ਰਹਿ ਕੇ ਅੰਦਰੂਨੀ ਸੁਰੱਖਿਆ, ਆਵਾਜਾਈ ਅਤੇ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਕਰਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਆਪਣੇ ਜੀਵਨ ਦੇ ਸੁਨਹਿਰੀ ਕਾਲ ਨੂੰ ਪਰਿਵਾਰ ਤੋਂ ਦੂਰ ਰਹਿ ਕੇ ਰਾਸ਼ਟਰ ਨੂੰ ਸਮਰਪਿਤ ਕਰਨਾ ਬਹੁਤ ਵੱਡੀ ਸੇਵਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਅਜਿਹੀਆਂ ਕਈ ਉਦਾਹਰਣਾਂ ਹਨ, ਜਿੱਥੇ ਪੁਲਿਸ ਦੇ ਜਵਾਨਾਂ ਨੇ ਬੇਮਿਸਾਲ ਧੀਰਜ, ਸੰਜਮ, ਅਨੁਸ਼ਾਸਨ, ਬਹਾਦਰੀ ਅਤੇ ਸਮਰਪਣ ਦਾ ਭਾਵ ਦਿਖਾਉਂਦੇ ਹੋਏ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਦੀ ਪਹਿਲੀ ਅਤੇ ਅੰਤਿਮ ਲਾਈਨ ਦੋਵੇਂ ਪੁਲਿਸ ਦੇ ਜਵਾਨ ਹੀ ਹੁੰਦਾ ਹਨ। ਗ੍ਰਹਿ ਮੰਤਰੀ ਨੇ ਸਰਹੱਦ ‘ਤੇ ਤਾਇਨਾਤ ਅਤੇ ਦੇਸ਼ ਅੰਦਰ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾ ਰਹੇ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਬਲਾਂ ਦੇ ਜਵਾਨ ਆਪਣੇ ਘਰ ਤੋਂ ਦੂਰ ਰਹਿ ਕੇ ਭਾਵੇਂ ਚੋਣਾਂ ਹੋਣ, ਤਿਉਹਾਰ, ਪ੍ਰਦਰਸ਼ਨ ਜਾਂ ਸਰਹੱਦ ਦੀ ਸੁਰੱਖਿਆ ਕਰਨੀ ਹੋਵੇ, ਹਰ ਮੌਕੇ ‘ਤੇ ਮੁਸਤੈਦੀ ਦੇ ਨਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਦੇਸ਼ ਦੇ ਸੁਚਾਰੂ ਤੌਰ ‘ਤੇ ਚੱਲਣ ਲਈ ਹਮੇਸ਼ਾ ਆਪਣੀ ਡਿਊਟੀ ‘ਤੇ ਤਾਇਨਾਤ ਰਹਿੰਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ਦੀ ਰੱਖਿਆ ਹੋਵੇ ਜਾਂ ਲੋਕਤੰਤਰ ਪ੍ਰਕਿਰਿਆਵਾਂ ਨੂੰ ਸੂਚਾਰ ਰੂਪ ਨਾਲ ਸੰਚਾਲਿਤ ਕਰਨਾ, ਅਸੀਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਬਿਨਾ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਤਾਂ ਚੋਣਾਂ ਸਬੰਧੀ ਹਿੰਸਾ ਨੂੰ ਸਮਾਪਤ ਕਰਨ ਵਿੱਚ ਦੇਸ਼ ਸਫਲ ਰਿਹਾ ਸੀ, ਪਰ ਬੰਗਾਲ ਵਿੱਚ ਚੋਣਾਂ ਸਬੰਧੀ ਹਿੰਸਾ ਲੰਬੇ ਸਮੇਂ ਤੋਂ ਚਲਦੀ ਰਹੀ। ਉਨ੍ਹਾਂ ਨੇ ਕਿਹਾ ਕਿ ਬੰਗਾਲ ਵਿਧਾਨ ਸਭਾ ਦੀਆਂ ਹਾਲ ਵਿੱਚ ਸੰਪੰਨ ਹੋਈਆਂ ਚੋਣਾਂ ਵਿੱਚ ਇੱਕ ਵੀ ਵਿਅਕਤੀ ਦੀ ਮੌਤ ਦੇ ਬਿਨਾ ਚੋਣਾਂ ਪੂਰੀਆਂ ਕਰਵਾਉਣ ਵਿੱਚ ਸਾਡੇ ਸੁਰੱਖਿਆ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਅਤੇ ਅਜਿਹਾ ਕਰਕੇ ਕੇਂਦਰੀ ਸੁਰੱਖਿਆ ਬਲਾਂ ਨੇ ਇੱਕ ਨਵਾਂ ਮਿਆਰ ਸਥਾਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਮੰਨਦਾ ਹੈ ਕਿ ਦੇਸ਼ ਚੋਣ ਸਬੰਧੀ ਹਿੰਸਾ ਤੋਂ ਮੁਕਤ ਹੋ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬੀਤੇ ਕੁਝ ਵਰ੍ਹਿਆਂ ਵਿੱਚ ਦੇਸ਼ ਵਿੱਚ ਕਈ ਸਮੱਸਿਆਵਾਂ ਸਨ, ਜਿਨ੍ਹਾਂ ਵਿੱਚ ਤਿੰਨ ਪ੍ਰਮੁੱਖ ਸਮੱਸਿਆਵਾਂ ਨੂੰ ਅਸੀਂ ਦਹਾਕਿਆਂ ਤੋਂ ਝੇਲ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ, ਉੱਤਰ-ਪੂਰਬ ਅਤੇ ਲਾਲ ਅੱਤਵਾਦ ਦਾ ਪੂਰਾ ਖੇਤਰ-ਇਨ੍ਹਾਂ ਤਿੰਨਾਂ hotspot ਵਿੱਚ ਅੱਜ ਸ਼ਾਂਤੀ ਹੈ, ਵਿਕਾਸ ਦਾ ਵਾਤਾਵਰਣ ਬਣਿਆ ਹੈ ਅਤੇ ਇਹ ਸਾਰੇ ਖੇਤਰ ਦੇਸ਼ ਦੇ ਨਾਲ ਵਿਕਾਸ ਦੀ ਮੁਕਾਬਲੇਬਾਜ਼ੀ ਵਿੱਚ ਭਾਗੀਦਾਰੀ ਕਰਨ ਲਈ ਤਿਆਰ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਕਸ਼ਮੀਰ ਵਿੱਚ ਅੱਤਵਾਦ ‘ਤੇ ਨਕੇਲ ਕਸਣ ਵਿੱਚ ਅਸੀਂ ਲਗਭਗ ਸਫਲ ਹੋਏ ਹਾਂ। ਕਈ ਸਮਝੌਤਿਆਂ ਤੋਂ ਬਾਅਦ ਹਜ਼ਾਰਾਂ ਲੋਕਾਂ ਦੇ ਹਥਿਆਰ ਸੁੱਟਣ ਤੋਂ ਬਾਅਦ ਪੂਰਾ ਉੱਤਰ-ਪੂਰਬ ਅੱਜ ਸ਼ਾਂਤੀ ਦੇ ਮਾਰਗ ‘ਤੇ ਅੱਗੇ ਵਧ ਗਿਆ ਹੈ। ਕਈ ਰਾਜਾਂ ਵਿੱਚ ਫੈਲੀ ਪੰਜ ਦਹਾਕੇ ਪੁਰਾਣੀ ਨਕਸਲੀ ਸਮੱਸਿਆ ਨੂੰ ਪੂਰਨ ਤੌਰ ‘ਤੇ ਸਮਾਪਤ ਕਰਨ ਵਿੱਚ ਸਾਡੇ ਪੁਲਿਸ ਅਤੇ ਸੀਏਪੀਐੱਫ ਦੇ ਜਵਾਨਾਂ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ। ਗ੍ਰਹਿ ਮੰਤਰੀ ਨੇ ਨਕਸਲਵਾਦ ਦੀ ਸਮਾਪਤੀ ਦੇ ਲਈ ਵਿਸ਼ੇਸ਼ ਤੌਰ ‘ਤੇ ਸੀਆਰਪੀਐੱਫ ਅਤੇ ਕੋਬਰਾ ਬਟਾਲੀਅਨ ਅਤੇ ਛੱਤੀਸਗੜ੍ਹ ਪੁਲਿਸ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਇਆ ਹੈ। ਸਾਡੇ ਸਾਹਮਣੇ ਅਜੇ ਵੀ ਕਈ ਸਮੱਸਿਆਵਾਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਤੈਅ ਕੀਤਾ ਹੈ ਕਿ ਵਰ੍ਹੇ 2026 ਦੇ ਬਾਕੀ ਹਿੱਸੇ ਅਤੇ 2027,2028 ਅਤੇ 2029- ਇਨ੍ਹਾਂ ਸਾਢੇ ਤਿੰਨ ਵਰ੍ਹਿਆਂ ਵਿੱਚ ਅਸੀਂ ਡਰੱਗਸ ਦੇ ਵਿਰੁੱਧ ਇੱਕ ਸੰਯੁਕਤ ਲੜਾਈ ਲੜ ਕੇ 31 ਦਸੰਬਰ 2029 ਤੱਕ ਦੇਸ਼ ਨੂੰ ਡਰੱਗ ਦੀ ਸਮੱਸਿਆ ਤੋਂ ਮੁਕਤੀ ਦਿਵਾਵਾਂਗੇ। ਇਹ ਸਾਡੇ ਲਈ ਬਹੁਤ ਮਹੱਤਵਪੂਰਨ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਡਰੱਗਸ ਦੀ ਸਮੱਸਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੋਖਲਾ ਕਰਦੀ ਹੈ, ਸਾਡੇ ਅਰਥਤੰਤਰ ‘ਤੇ ਗੈਰ-ਜ਼ਰੂਰੀ ਬੋਝ ਪਾਉਂਦੀ ਹੈ ਅਤੇ ਦੇਸ਼ ਵਿਰੋਧੀ ਪ੍ਰਵਿਰਤੀਆਂ ਰੱਖਣ ਵਾਲੇ ਸੰਗਠਨਾਂ ਨੂੰ ਆਰਥਿਕ ਸਮਰਥਨ ਵੀ ਅਕਸਰ ਡਰੱਗ ਤਸਕਰੀ ਤੋਂ ਹੀ ਮਿਲਦਾ ਹੈ। ਗ੍ਰਹਿ ਮੰਤਰੀ ਨੇ ਦੇਸ਼ ਭਰ ਦੇ ਪੁਲਿਸ ਬਲਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ ‘ਨਸ਼ਾ ਮੁਕਤ ਭਾਰਤ’ ਦੇ ਰੋਡਮੈਪ ਨੂੰ ਜ਼ਮੀਨ ‘ਤੇ ਉਤਾਰਨ ਲਈ ਪੂਰੇ ਮਨ ਨਾਲ ਜੁੜਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਰੱਖਣ।

ਗ੍ਰਹਿ ਮੰਤਰੀ ਨੇ ਅੱਜ ਰਵਾਨਾ ਕੀਤੀ ਗਈ ਮੋਟਰ ਸਾਈਕਲ ਰੈਲੀ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ), ਕੇਂਦਰੀ ਹਥਿਆਰਬੰਦ ਬਲਾਂ (CRPF, CISF, BSF, SSB, ITBP ਅਤੇ NSG) ਕੁਝ ਕੇਂਦਰੀ ਪੁਲਿਸ ਸੰਗਠਨਾਂ ((RPF, NDRF ਅਤੇ NIA) ਦੇ ਲਗਭਗ 90 ਰਾਈਡਰਸ ਸ਼ਾਮਲ ਹਨ। ਇਹ ਰੈਲੀ ‘Fight Against Drugs’ ਦੇ ਸੰਦੇਸ਼ ‘ਤੇ ਆਯੋਜਿਤ ਇੱਕ ਦੇਸ਼ ਵਿਆਪੀ ਰੈਲੀ ਦਾ ਹਿੱਸਾ ਹੈ ਜਿਸ ਵਿੱਚ ਦੇਸ਼ ਭਰ ਦੇ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਹਥਿਆਰਬੰਦ ਬਲਾਂ ਦੇ ਮੋਟਰਸਾਈਕਲ ਰਾਈਡਰਸ ਏਕਤਾ ਨਗਰ, ਗੁਜਰਾਤ ਪਹੁੰਚ ਕੇ ਏਕਤਾ ਪਰੇਡ-2026 ਵਿੱਚ ਸ਼ਾਮਲ ਹੋਣਗੇ।

***

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(Release ID: 2326053) ਵਿਜ਼ੀਟਰ ਕਾਊਂਟਰ : 6