Posted On:
20 OCT 2026 7:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾ ਸਿੰਗਲਜ਼ ਕਲਾਸ-6 ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਣ ’ਤੇ ਪ੍ਰਾਚੀ ਪਾਂਡੇ ਨੂੰ ਵਧਾਈ ਦਿੱਤੀ।
ਇਹ ਜ਼ਿਕਰ ਕਰਦੇ ਹੋਏ ਕਿ ਆਪਣੀ ਪਹਿਲੀ ਹੀ ਭਾਗੀਦਾਰੀ ਵਿੱਚ ਕਾਂਸੀ ਦਾ ਤਮਗਾ ਜਿੱਤਣਾ ਭਾਰਤੀ ਪੈਰਾ ਟੇਬਲ ਟੈਨਿਸ ਲਈ ਇੱਕ ਇਤਿਹਾਸਕ ਪਹਿਲੀ ਪ੍ਰਾਪਤੀ ਹੈ, ਸ਼੍ਰੀ ਮੋਦੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਸਾਂਝੀ ਕੀਤੀ:
“ਭਾਰਤੀ ਪੈਰਾ ਟੇਬਲ ਟੈਨਿਸ ਲਈ ਇੱਕ ਪਹਿਲੀ ਇਤਿਹਾਸਕ ਪ੍ਰਾਪਤੀ!
ਪ੍ਰਾਚੀ ਪਾਂਡੇ ਨੇ ਇੱਕ ਬੇਹੱਦ ਖ਼ਾਸ ਪ੍ਰਾਪਤੀ ਹਾਸਲ ਕੀਤੀ ਹੈ। ਉਹ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾ ਸਿੰਗਲਜ਼ ਕਲਾਸ-6 ਈਵੈਂਟ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਆਪਣੀ ਪਹਿਲੀ ਹੀ ਭਾਗੀਦਾਰੀ ਵਿੱਚ ਜਿੱਤਿਆ ਉਨ੍ਹਾਂ ਦਾ ਕਾਂਸੀ ਦਾ ਤਮਗਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ: ਪ੍ਰਧਾਨ ਮੰਤਰੀ @narendramodi”
****
ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ