ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਬੇਬੀ ਸਹਾਨਾ ਰਵੀ ਨੂੰ ਵਧਾਈ ਦਿੱਤੀ

Posted On: 20 OCT 2026 7:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾਵਾਂ ਦੇ ਸਿੰਗਲਜ਼ ਕਲਾਸ 9 ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਬੇਬੀ ਸਹਾਨਾ ਰਵੀ ਨੂੰ ਵਧਾਈ ਦਿੱਤੀ ਹੈ।

ਇਹ ਦੱਸਦਿਆਂ ਕਿ ਉਨ੍ਹਾਂ ਨੇ ਆਪਣੇ ਡੇਬਿਊ ’ਤੇ ਹੀ ਸਟੈਂਡਿੰਗ ਸ਼੍ਰੇਣੀ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਮਾਣ ਵਾਲਾ ਇਹ ਪਲ ਨੌਜਵਾਨ ਐਥਲੀਟਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:

“ਬੇਬੀ ਸਹਾਨਾ ਰਵੀ ਨੇ ਏਸ਼ਿਆਈ ਪੈਰਾ ਖੇਡਾਂ ਦੀ ਸਟੈਂਡਿੰਗ ਸ਼੍ਰੇਣੀ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ! ਮਹਿਲਾਵਾਂ ਦੇ ਸਿੰਗਲਜ਼ ਕਲਾਸ 9 ਮੁਕਾਬਲੇ ਵਿੱਚ ਉਨ੍ਹਾਂ ਦਾ ਕਾਂਸੇ ਦਾ ਤਗ਼ਮਾ ਇਸ ਲਈ ਵੀ ਵੱਡੀ ਪ੍ਰਾਪਤੀ ਹੈ ਕਿਉਂਕਿ ਇਹ ਉਨ੍ਹਾਂ ਦੇ ਡੇਬਿਊ ’ਤੇ ਆਇਆ ਹੈ। ਇਹ ਬਹੁਤ ਮਾਣ ਵਾਲਾ ਪਲ ਹੈ ਅਤੇ ਬਿਨਾਂ ਸ਼ੱਕ ਹੋਰ ਨੌਜਵਾਨ ਐਥਲੀਟਾਂ ਨੂੰ ਵੱਡੇ ਸੁਪਨੇ ਦੇਖਣ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਨੂੰ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ: ਪੀਐੱਮ @narendramodi”

 

**********

ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ


(Release ID: 2325773) ਵਿਜ਼ੀਟਰ ਕਾਊਂਟਰ : 12