ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਨੂੰ ਸਿਰਫ਼ ਇੱਕ ਗਲੋਬਲ ਕੰਟੈਂਟ ਮਾਰਕਿਟ ਤੋਂ ਅੱਗੇ ਵਧਣ ਅਤੇ ਗਲੋਬਲ ਪੱਧਰ 'ਤੇ ਪ੍ਰਤੀਯੋਗੀ ਮੀਡੀਆ ਅਤੇ ਮਨੋਰੰਜਨ ਕੰਪਨੀਆਂ ਦਾ ਸਿਰਜਣਹਾਰ ਬਣਨ ਦੀ ਜ਼ਰੂਰਤ ਹੈ: ਸੂਚਨਾ ਅਤੇ ਪ੍ਰਸਾਰਣ ਸਕੱਤਰ, ਸੀਆਈਆਈ ਬਿਗ ਪਿਕਚਰ ਸਮਿਟ 2026
ਸੀਆਈਆਈ ਨੇ ਭਾਰਤੀ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ 100 ਬਿਲੀਅਨ ਡਾਲਰ ਦਾ ਉਦਯੋਗ ਬਣਾਉਣ ਲਈ ਰੋਡਮੈਪ ਤਿਆਰ ਕਰਨ ਵਾਲਾ ਵ੍ਹਾਈਟ ਪੇਪਰ ਜਾਰੀ ਕੀਤਾ
Posted On:
15 OCT 2026 4:16PM by PIB Chandigarh
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਅੱਜ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਸੱਦਾ ਦਿੱਤਾ ਕਿ ਉਹ ਸਿਰਫ਼ ਆਪਣੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਮੌਲਿਕ ਬੌਧਿਕ ਸੰਪਤੀ (IP), ਟਿਕਾਊ ਵਪਾਰਕ ਮਾਡਲਾਂ ਅਤੇ ਵਿਸ਼ਵ ਬਜ਼ਾਰਾਂ ਵਿੱਚ ਵਿਸਥਾਰ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਭਾਰਤ ਨੂੰ ਰਚਨਾਤਮਕ ਸਮੱਗਰੀ, ਤਕਨਾਲੋਜੀ, ਪ੍ਰਤਿਭਾ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਮੀਡੀਆ ਕੰਪਨੀਆਂ ਲਈ ਇੱਕ ਮੋਹਰੀ ਕੇਂਦਰ ਵਜੋਂ ਸਥਾਪਤ ਕਰਨਾ ਹੈ।

" ਦਿ ਨਿਊ ਇਕੌਨਮਿਕਸ ਆਫ ਮੀਡੀਆ ਅਤੇ ਇੰਟਰਟੇਨਮੈਂਟ: ਬਿਲਡਿੰਗ ਆਈਡਿਆਜ਼ ਫਿਊਚਰ ਗਲੋਬਲ ਮੀਡੀਆ ਕੰਮਪਨੀਜ਼" ਵਿਸ਼ੇ 'ਤੇ ਦੋ-ਰੋਜ਼ਾ ਸੀਆਈਆਈ ਬਿਗ ਪਿਕਚਰ ਸੰਮੇਲਨ 2026 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ, ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਭਾਰਤ ਕੋਲ ਆਪਣੀਆਂ ਸਮ੍ਰਿੱਧ ਕਹਾਣੀਆਂ ਸੁਣਾਉਣ ਦੀਆਂ ਪਰੰਪਰਾਵਾਂ, ਸੱਭਿਆਚਾਰਕ ਵਿਭਿੰਨਤਾ ਅਤੇ ਰਚਨਾਤਮਕ ਪ੍ਰਤਿਭਾ ਨੂੰ ਲੰਬੇ ਸਮੇਂ ਦੇ ਆਰਥਿਕ ਅਤੇ ਸੱਭਿਆਚਾਰਕ ਮੁੱਲ ਵਿੱਚ ਬਦਲਣ ਦਾ ਮੌਕਾ ਹੈ।
ਉਨ੍ਹਾਂ ਨੇ ਨਵੀਨਤਾ ਅਤੇ ਵਿਸ਼ਵਾਸ ਦੋਵਾਂ 'ਤੇ ਜ਼ੋਰ ਦਿੰਦੇ ਹੋਏ ਸੰਮੇਲਨ ਦੇ ਥੀਮ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵੇਵਸ 2025 ਵਿਜ਼ਨ - "ਭਾਰਤ ਵਿੱਚ ਬਣਾਓ, ਦੁਨੀਆ ਲਈ ਬਣਾਓ" ਨਾਲ ਜੋੜਿਆ। ਭਾਰਤ ਦੇ ਰਚਨਾਤਮਕ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਚੰਚਲ ਕੁਮਾਰ ਨੇ ਵੇਵਸ, ਵੇਵਸ ਬਜ਼ਾਰ, ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨਾਲੋਜੀ (IICT) ਅਤੇ ਇੰਡੀਆ ਸਿਨੇ ਹੱਬ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਰਚਨਾਤਮਕਤਾ ਅਤੇ ਬੌਧਿਕ ਸੰਪੱਤੀ ਦੀ ਰੱਖਿਆ ਲਈ ਇੱਕ ਮਜ਼ਬੂਤ ਐਂਟੀ-ਪਾਇਰੇਸੀ ਢਾਂਚੇ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ " ਕ੍ਰਿਏਟ ਇਨ ਇੰਡੀਆ, ਔਨ ਇਨ ਇੰਡੀਆ, ਸਕੇਲ ਫਰੋਮ ਇੰਡੀਆ, ਟੇਕ ਇਟ ਟੂ ਦਿ ਵਰਲਡ” ਦੇ ਵਿਜ਼ਨ 'ਤੇ ਵੀ ਜ਼ੋਰ ਦਿੱਤਾ।
ਸੰਮੇਲਨ ਦੌਰਾਨ ਭਾਰਤੀ ਉਦਯੋਗ ਸੰਘ (CII) ਦਾ ਵ੍ਹਾਈਟ ਪੇਪਰ, "ਦਿ ਨਿਊ ਇਕੌਨਮਿਕਸ ਆਫ ਮੀਡੀਆ ਅਤੇ ਐਂਟਰਟੇਨਮੈਂਟ" ਵੀ ਜਾਰੀ ਕੀਤਾ ਗਿਆ। ਇਹ 2030 ਦੇ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਤੱਕ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣ ਲਈ ਇੱਕ ਰੋਡਮੈਪ ਪੇਸ਼ ਕਰਦਾ ਹੈ। ਰਿਪੋਰਟ ਵਿੱਚ ਤੇਜ਼ ਸੁਧਾਰਾਂ ਨੂੰ ਲਾਗੂ ਕਰਨ, ਖੇਤਰੀ ਬਜ਼ਾਰਾਂ ਨੂੰ ਮਜ਼ਬੂਤ ਕਰਨ ਅਤੇ ਖੇਤਰ ਦੇ ਵਿਕਾਸ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਮਾਪਣਯੋਗ ਨਤੀਜਿਆਂ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਹੈ।

ਸਮਿਟ ਦੇ ਚੇਅਰਮੈਨ ਅਤੇ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਦੇ ਐੱਮਡੀ ਅਤੇ ਸੀਈਓ, ਸ਼੍ਰੀ ਗੌਰਵ ਬੈਨਰਜੀ ਨੇ ਕਾਰੋਬਾਰੀ ਮਾਡਲਾਂ ਵਿੱਚ ਇੱਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ। ਉਨ੍ਹਾਂ ਕਿਹਾ "ਇੱਕ ਵੱਡਾ ਦਰਸ਼ਕ ਵਰਗ ਹੋਣਾ ਸਿਰਫ਼ ਇੱਕ ਸ਼ੁਰੂਆਤ ਹੈ; ਇਹ ਆਪਣੇ ਆਪ ਵਿੱਚ ਇੱਕ ਕਾਰੋਬਾਰੀ ਮਾਡਲ ਨਹੀਂ ਹੈ," ਉਨ੍ਹਾਂ ਨੇ ਦਰਸ਼ਕਾਂ ਦੇ ਮੁੱਲ, ਸਪਸ਼ਟ ਅਤੇ ਠੋਸ ਇਸ਼ਤਿਹਾਰਬਾਜ਼ੀ ਦੇ ਨਤੀਜਿਆਂ ਅਤੇ ਨਿਵੇਸ਼ਕਾਂ ਲਈ ਟਿਕਾਊ ਰਿਟਰਨ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ।
ਸਮਿਟ ਦੀ ਕੋ-ਚੇਅਰਪਰਸਨ ਅਤੇ ਕੰਟਰੀ ਐੱਮਡੀ, ਯੂਟਿਊਬ ਇੰਡੀਆ, ਸ਼੍ਰੀਮਤੀ ਗੁੰਜਨ ਸੋਨੀ ਨੇ ਰਚਨਾਤਮਕਤਾ ਅਤੇ ਸੱਭਿਆਚਾਰ ਨੂੰ ਆਰਥਿਕ ਸ਼ਕਤੀਆਂ ਵਜੋਂ ਦਰਸਾਇਆ ਜੋ ਭਾਰਤ ਦੇ "ਵਿਕਸਿਤ ਭਾਰਤ" ਦੇ ਦ੍ਰਿਸ਼ਟੀਕੋਣ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਅਤੇ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਨੌਜਵਾਨ ਸਿਰਜਣਹਾਰਾਂ ਦੀ ਇੱਕ ਪੀੜ੍ਹੀ ਨੂੰ ਉਨ੍ਹਾਂ ਦੀ ਕਲਪਨਾ ਅਤੇ ਸਥਾਨਕ ਪਛਾਣ ਨੂੰ ਵਿਸ਼ਵ ਪੱਧਰੀ ਉੱਦਮਾਂ ਵਿੱਚ ਬਦਲਣ ਵਿੱਚ ਮਦਦ ਕਰ ਸਕਦੇ ਹਨ।
ਸੰਮੇਲਨ ਦੇ ਕੋ-ਚੇਅਰਮੈਨ ਅਤੇ ਜੈੱਟਸਿੰਥੇਸਿਸ ਦੇ ਐੱਮਡੀ ਅਤੇ ਸੀਈਓ, ਸ਼੍ਰੀ ਰਾਜਨ ਨਵਾਨੀ ਨੇ ਕਿਹਾ ਕਿ ਵਿਸ਼ਵਵਿਆਪੀ ਤਬਦੀਲੀਆਂ ਦੇ ਅਨੁਕੂਲ ਹੋਣ ਲਈ ਤਕਨਾਲੋਜੀ ਅਤੇ ਏਆਈ ਤੱਕ ਵਿਆਪਕ ਪਹੁੰਚ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਏਆਈ ਮਨੁੱਖੀ ਕਲਪਨਾ ਅਤੇ ਵਿਚਾਰਾਂ ਨੂੰ ਜੀਵਨ ਵਿੱਚ ਲਿਆਉਣ ਦੀ ਯੋਗਤਾ ਵਿਚਕਾਰ ਪਾੜੇ ਨੂੰ ਤੇਜ਼ੀ ਨਾਲ ਪੂਰਾ ਕਰ ਰਿਹਾ ਹੈ।

ਸ਼੍ਰੀ ਚੰਚਲ ਕੁਮਾਰ ਨੇ ਵੇਵਸ ਗਲੋਬਲ ਇਨਵੈਸਟਰਜ਼ ਐਂਡ ਇਨਵੈਸਟੀ ਮੀਟ ਦਾ ਉਦਘਾਟਨ ਵੀ ਕੀਤਾ, ਜਿਸ ਵਿੱਚ 150 ਤੋਂ ਵੱਧ ਨਿਵੇਸ਼ਕ ਅਤੇ ਨਿਵੇਸ਼ ਚਾਹਵਾਨ ਸ਼ਾਮਲ ਹੋਏ। ਇਸ ਪਹਿਲਕਦਮੀ ਨੇ ਵੇਵਐਕਸ ਅਤੇ ਵੇਵਸ ਮਾਰਕਿਟ ਪਲੇਸ ਦੇ ਲਗਭਗ 20 ਭਾਗੀਦਾਰਾਂ ਨੂੰ ਜੋੜਿਆ, ਜਿਸ ਨਾਲ ਨਿਵੇਸ਼ਕਾਂ ਅਤੇ ਉਭਰ ਰਹੇ ਰਚਨਾਤਮਕ ਕਾਰੋਬਾਰਾਂ ਵਿਚਕਾਰ ਤਾਲਮੇਲ ਅਤੇ ਸਬੰਧ ਮਜ਼ਬੂਤ ਹੋਏ।

*****
ਪੀਆਈਬੀ ਮੁੰਬਈ/ਸਿਧਾਰਥ/ਪ੍ਰੀਤੀ /ਏਕੇ
(Release ID: 2324275)
ਵਿਜ਼ੀਟਰ ਕਾਊਂਟਰ : 6