ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਦੇ ਸਭ ਤੋਂ ਵੱਡੇ ਸਿਨੇਮਾ ਉਤਸਵ ਦਾ ਹਿੱਸਾ ਬਣੋ: 57ਵੇਂ IFFI ਦੇ ਲਈ ਮੀਡੀਆ ਮਾਨਤਾ ਦੀ ਪ੍ਰਕਿਰਿਆ 15 ਅਕਤੂਬਰ ਨੂੰ ਸੰਪੰਨ ਹੋ ਰਹੀ ਹੈ

57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ (IFFI) 2026 ਲਈ ਮੀਡੀਆ ਮਾਨਤਾ ਪ੍ਰਾਪਤ ਕਰਨ ਦੀ ਅੰਤਿਮ ਮਿਤੀ 15 ਅਕਤੂਬਰ, 2026 ਹੈ। ਫੈਸਟੀਵਲ ਨੂੰ ਕਵਰ ਕਰਨ ਦੀ ਯੋਜਨਾ ਬਣਾ ਰਹੇ ਮੀਡੀਆ ਪੇਸ਼ੇਵਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅੰਤਿਮ ਮਿਤੀ ਤੋਂ ਪਹਿਲਾਂ ਪੱਤਰ ਸੂਚਨਾ ਦਫਤਰ ਦੇ ਅਧਿਕਾਰਤ ਮਾਨਤਾ ਪੋਰਟਲ ਰਾਹੀਂ ਆਪਣਾ ਰਜਿਸਟ੍ਰੇਸ਼ਨ ਪੂਰਾ ਕਰ ਲੈਣ।

ਇਹ ਫੈਸਟੀਵਲ 20 ਤੋਂ 28 ਨਵੰਬਰ, 2026 ਤੱਕ ਪਣਜੀ, ਗੋਆ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾ, ਸਿਨੇਮਾ ਪੇਸ਼ੇਵਰ ਅਤੇ ਫਿਲਮ ਪ੍ਰੇਮੀ ਇਕੱਠੇ ਆਉਣਗੇ।

ਮੀਡੀਆ ਕਰਮੀ ਅਧਿਕਾਰਤ ਮਾਨਤਾ ਪੋਰਟਲ ਰਾਹੀਂ ਮੀਡੀਆ ਪ੍ਰਤੀਨਿਧੀ ਵਜੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ:

ਰਜਿਸਟ੍ਰੇਸ਼ਨ ਲਿੰਕ : https://accreditation.pib.gov.in/eventregistration/login.aspx  

ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਮਾਨਤਾ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹ ਕੇ ਇਹ ਯਕੀਨੀ ਬਣਾਉਣ ਕਿ ਸਾਰੇ ਲੋੜੀਂਦੇ ਦਸਤਾਵੇਜ਼ ਉਨ੍ਹਾਂ ਦੀ ਐਪਲੀਕੇਸ਼ਨ ਨਾਲ ਜਮ੍ਹਾਂ ਕੀਤੇ ਗਏ ਹਨ।

ਜ਼ਰੂਰੀ ਦਸਤਾਵੇਜ਼:

  • ਫੋਟੋ

  • ਸਰਕਾਰੀ ਪਛਾਣ ਪੱਤਰ

  • ਪੀਆਈਬੀ ਜਾਂ ਰਾਜ ਸਰਕਾਰ ਦਾ ਮਾਨਤਾ ਪੱਤਰ, ਜਾਂ ਸੰਗਠਨ ਦਾ ਪਛਾਣ ਪੱਤਰ ਅਤੇ ਨਾਲ ਹੀ ਸੰਪਾਦਕ ਦਾ ਪੱਤਰ। 

  • ਸਬੰਧਿਤ ਖੇਤਰ ਵਿੱਚ ਕਾਰਜ ਅਨੁਭਵ ਦਾ ਪ੍ਰਮਾਣ।

ਯੋਗਤਾ ਦੇ ਮਾਪਦੰਡ ਅਤੇ ਮੀਡੀਆ ਮਾਨਤਾ ਨੀਤੀ ਬਾਰੇ ਵਿਸਤ੍ਰਿਤ ਜਾਣਕਾਰੀ ਇੱਥੇ ਪੜ੍ਹੀ ਜਾ ਸਕਦੀ ਹੈ।

ਮੀਡੀਆ ਪੇਸ਼ੇਵਰ ਜੋ ਪਹਿਲਾਂ ਤੋਂ ਹੀ IFFI ਦੇ ਪਿਛਲੇ ਆਯੋਜਨ ਲਈ ਪੋਰਟਲ ‘ਤੇ ਰਜਿਸਟਰਡ ਹਨ, ਉਹ ਆਪਣੇ ਮੌਜੂਦਾ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਲੌਗ ਇਨ ਕਰ ਸਕਦੇ ਹਨ ਅਤੇ ਲੋੜ ਮੁਤਾਬਕ ਆਪਣੇ ਦਸਤਾਵੇਜ਼ਾਂ ਨੂੰ ਅਪਡੇਟ ਕਰ ਸਕਦੇ ਹਨ।

ਮੀਡੀਆ ਮਾਨਤਾ (accreditation) ਨਾਲ ਸਬੰਧਿਤ ਸਵਾਲਾਂ ਲਈ, ਬਿਨੈਕਾਰ iffi.mediadesk@pib.gov.in 'ਤੇ ਸੰਪਰਕ ਕਰ ਸਕਦੇ ਹਨ।

ਫਿਲਮ ਪ੍ਰੇਮੀ ਜੋਂ ਮੀਡੀਆ ਕਰਮੀ ਨਹੀਂ ਹਨ, ਉਹ ਵੀ https://www.iffigoa.org/delegate-registration ਰਾਹੀਂ ਪ੍ਰਤੀਨਿਧੀ ਵਜੋਂ IFFI ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ 57ਵੇਂ IFFI 2026 ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਫਿਲਮਾਂ ਅਤੇ ਹੋਰ ਗਤੀਵਿਧੀਆਂ ਦੇ ਵਿਸ਼ਾਲ ਸੰਗ੍ਰਹਿ ਦਾ ਆਨੰਦ ਮਾਣ ਸਕਦੇ ਹਨ

IFFI ਬਾਰੇ

1952 ਵਿੱਚ ਸਥਾਪਿਤ, ਭਾਰਤ ਇੰਟਰਨੈਸ਼ਨਲ ਫਿਲਮ ਫੈਸਟੀਵਲ (IFFI) ਸਾਊਥ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਉਤਸਵ ਹੈ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਅਤੇ ਗੋਆ ਸਰਕਾਰ ਦੇ ਐਂਟਰਟੇਨਮੈਂਟ ਸੋਸਾਇਟੀ ਆਫ ਗੋਆ (ਈਐੱਸਜੀ) ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ IFFI, ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਦਿੱਗਜਾਂ ਅਤੇ ਉਭਰਦੇ ਕਲਾਕਾਰਾਂ ਨੂੰ ਇਕੱਠੇ ਕਰਦਾ ਹੈ। ਅੰਤਰਰਾਸ਼ਟਰੀ ਮੁਕਾਬਲਿਆਂ, ਸੱਭਿਆਚਾਰਕ ਪ੍ਰਦਰਸ਼ਨਾਂ, ਮਾਸਟਰ ਕਲਾਸ ਅਤੇ ਸਨਮਾਨ ਸਮਾਰੋਹਾਂ ਦੇ ਨਾਲ, ਇਹ ਉਤਸਵ ਗੋਆ ਦੇ ਜੀਵੰਤ ਪਿਛੋਕੜ ਵਿੱਚ ਵੱਖ-ਵੱਖ ਕਹਾਣੀਆਂ, ਭਾਸ਼ਾਵਾਂ ਅਤੇ ਸਿਨੇਮੈਟਿਕ ਪਰੰਪਰਾਵਾਂ ਦਾ ਜਸ਼ਨ ਮਨਾਉਂਦਾ ਹੈ। 57ਵੇਂ IFFI 2026 ਬਾਰੇ ਵਧੇਰੇ ਜਾਣਕਾਰੀ ਅਤੇ ਨਵੇਂ ਵੇਰਵਿਆਂ ਲਈ  ਕਿਰਪਾ ਕਰਕੇ https://www.iffigoa.org/ ‘ਤੇ ਦੇਖੋ।

 

****

ਪੀਆਈਬੀ IFFI ਕਾਸਟ ਐਂਡ ਕਰਿਊ। ਮਹੇਸ਼ ਕੁਮਾਰ/ ਅਪਰਾਜਿਤਾ ਪ੍ਰਿਯਾਦਰਸ਼ਿਨੀ ।  ਏਕੇ IFFI 57 - 5


(Release ID: 2322588) ਵਿਜ਼ੀਟਰ ਕਾਊਂਟਰ : 10