ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਸਿੰਗਾਪੁਰ ਦੇ ਆਗੂਆਂ ਅਤੇ ਉੱਥੇ ਦੀਆਂ ਵਪਾਰਕ ਕੰਪਨੀਆਂ ਦੇ ਸੀਈਓਜ਼ ਨਾਲ ਉੱਚ ਪੱਧਰੀ ਮੀਟਿੰਗ ਲਈ ਸਿੰਗਾਪੁਰ ਦੇ ਦੌਰੇ ‘ਤੇ ਜਾਣਗੇ

Posted On: 09 OCT 2026 7:46AM by PIB Chandigarh

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਹੈੱਜ ਫੰਡ ਅਤੇ ਪੋਰਟਫੋਲੀਓ ਫੰਡ ਪ੍ਰਬੰਧਕਾਂ ਨਾਲ ਬਿਜਨਸ ਰਾਊਂਡ ਟੇਬਲ ਵਿੱਚ ਹਿੱਸਾ ਲੈਣਗੇ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 9 ਤੋਂ 11 ਅਕਤੂਬਰ, 2026 ਤੱਕ ਸਿੰਗਾਪੁਰ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਇਸ ਸਰਕਾਰੀ ਦੌਰੇ ਦੌਰਾਨ, ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਸਿੰਗਾਪੁਰ ਦੇ ਨੇਤਾਵਾਂ, ਬਿਜਨਸ ਅਤੇ ਨਿਵੇਸ਼ ਜਗਤ ਦੇ ਸੀਨੀਅਰ ਮੈਂਬਰਾਂ ਅਤੇ ਵਿਸ਼ਵ ਸੰਸਥਾਗਤ ਨਿਵੇਸ਼ਕਾਂ ਨਾਲ ਕਈ ਉੱਚ-ਪੱਧਰੀ ਮੀਟਿੰਗਾਂ ਅਤੇ ਚਰਚਾਵਾਂ ਵਿੱਚ ਹਿੱਸਾ ਲੈਣਗੇ।

ਇਸ ਯਾਤਰਾ ਦੌਰਾਨ, ਸ਼੍ਰੀਮਤੀ ਸੀਤਾਰਮਣ ਸਿੰਗਾਪੁਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਥਰਮਨ ਸ਼ਨਮੁਗਰਤਨਮ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲੌਰੇਂਸ ਵੌਂਗ (Mr. Lawrence Wong), ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਸ਼੍ਰੀ ਗਨ ਕਿਮ ਯੌਂਗ (Mr. Gan Kim Yong) ਅਤੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਡਾ. ਵਿਵੀਅਨ ਬਾਲਕ੍ਰਿਸ਼ਣਨ (Dr. Vivian Balakrishnan) ਨਾਲ ਮੁਲਾਕਾਤ ਕਰਨਗੇ।

ਇਨ੍ਹਾਂ ਮੀਟਿੰਗਾਂ ਵਿੱਚ ਭਾਰਤ-ਸਿੰਗਾਪੁਰ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਪ੍ਰਮੁੱਖ ਖੇਤਰਾਂ 'ਤੇ ਚਰਚਾ ਕੀਤੀ ਜਾਵੇਗੀ ਅਤੇ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਸਮਾਗਮ (ISMR) ਦੇ ਨਤੀਜਿਆਂ ਨੂੰ ਅੱਗੇ ਵਧਾਇਆ ਜਾਵੇਗਾ। ਇਸ ਵਿੱਚ ਵਪਾਰ ਅਤੇ ਨਿਵੇਸ਼, ਡਿਜੀਟਲ ਵਿੱਤੀ ਸੰਪਰਕ, ਪੂੰਜੀ ਬਜ਼ਾਰ, ਟੈਕਸੇਸ਼ਨ, ਸੈਮੀਕੰਡਕਟਰ, ਉੱਨਤ ਨਿਰਮਾਣ, ਹੁਨਰ ਵਿਕਾਸ ਅਤੇ ਐਵੀਏਸ਼ਨ ਵਰਗੇ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹੈ।

ਸਿੰਗਾਪੁਰ ਭਾਰਤ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) ਦਾ ਸਭ ਤੋਂ ਵੱਡਾ ਸਰੋਤ ਹੈ। ਅਪ੍ਰੈਲ 2000 ਤੋਂ ਮਾਰਚ 2026 ਦੌਰਾਨ ਸਿੰਗਾਪੁਰ ਤੋਂ ਭਾਰਤ ਵਿੱਚ ਕੁੱਲ ਲਗਭਗ 194.68 ਅਰਬ ਅਮਰੀਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਆਇਆ ਹੈ। ਸਿੰਗਾਪੁਰ ਦੇ ਸੰਸਥਾਗਤ ਨਿਵੇਸ਼ਕਾਂ, ਜਿਨ੍ਹਾਂ ਵਿੱਚ ਜੀਆਈਸੀ ਅਤੇ ਟੇਮਾਸੇਕ ਸ਼ਾਮਲ ਹਨ, ਦਾ ਭਾਰਤੀ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਨਿਵੇਸ਼ ਹੈ।

ਸਿੰਗਾਪੁਰ ਦੇ ਨਿਵੇਸ਼ਕ ਭਾਈਚਾਰੇ ਨਾਲ ਆਪਣੀਆਂ ਮੀਟਿੰਗਾਂ ਦੌਰਾਨ ਕੇਂਦਰੀ ਵਿੱਤ ਮੰਤਰੀ ਸਿੰਗਾਪੁਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਮੁੱਖ ਨਿਵੇਸ਼ਕਾਂ, ਵਿੱਤੀ ਸੰਸਥਾਵਾਂ ਅਤੇ ਉਦਯੋਗ ਜਗਤ ਦੇ ਆਗੂਆਂ ਨਾਲ ਹੈੱਜ ਫੰਡ ਐਂਡ ਪੋਰਟਫੋਲੀਓ ਫੰਡ ਮੈਨੇਜਰਾਂ ਨਾਲ ਰਾਊਂਡਟੇਬਲ ਮੀਟਿੰਗ ਅਤੇ ਸਰਕਾਰ-ਤੋਂ-ਬਿਜਨਸ (G2B) ਮੀਟਿੰਗਾਂ ਦੀ ਇੱਕ ਲੜੀ ਰਾਹੀਂ ਗੱਲਬਾਤ ਕਰਨਗੇ। ਇਸ ਗੱਲਬਾਤ ਨਾਲ ਭਾਰਤ ਦੀ ਵਿਕਾਸ ਯਾਤਰਾ, ਨਿਵੇਸ਼ ਦੇ ਮੌਕਿਆਂ ਅਤੇ ਬਦਲਦੇ ਆਲਮੀ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ 'ਤੇ ਪ੍ਰਮੁੱਖ ਆਲਮੀ ਨਿਵੇਸ਼ਕਾਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਦਾ ਮੌਕਾ ਮਿਲੇਗਾ।

ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਸੀਨੀਅਰ ਉਦਯੋਗਪਤੀਆਂ ਅਤੇ ਪ੍ਰਮੁੱਖ ਆਲਮੀ ਵਿੱਤੀ ਸੰਸਥਾਵਾਂ, ਨਿਵੇਸ਼ ਕੰਪਨੀਆਂ ਅਤੇ ਸਿਹਤ ਸੰਭਾਲ ਕੰਪਨੀਆਂ ਦੇ ਮੁਖੀਆਂ ਨਾਲ ਇੱਕ- ਇੱਕ ਕਰਕੇ (ਵਨ-ਟੂ-ਵਨ) ਕਈ ਮੀਟਿੰਗਾਂ ਵੀ ਕਰਨਗੇ। ਇਨ੍ਹਾਂ ਮੀਟਿੰਗਾਂ ਵਿੱਚ ਹੇਠ ਲਿਖੀਆਂ ਸੰਸਥਾਵਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓਜ਼) ਵੀ ਸ਼ਾਮਲ ਹੋਣਗੇ: ਸਿੰਗਾਪੁਰ ਸਰਕਾਰ ਨਿਵੇਸ਼ ਨਿਗਮ (GIC), ਟੇਮਾਸੇਕ ਹੋਲਡਿੰਗਜ਼ (ਪ੍ਰਾਈਵੇਟ) ਲਿਮਿਟੇਡ (ਟੇਮਾਸੇਕ), ਡੀਬੀਐੱਸ ਬੈਂਕ ਲਿਮਿਟੇਡ (ਡੀਬੀਐੱਸ), ਸਟੈਂਡਰਡ ਚਾਰਟਰਡ ਬੈਂਕ, ਬ੍ਰਿਟਿਸ਼ ਇੰਟਰਨੈਸ਼ਨਲ ਇਨਵੈਸਟਮੈਂਟ (BII), ਆਈਐੱਚਐੱਚ ਹੈਲਥਕੇਅਰ ਬਰਹਾਦ (ਆਈਐੱਚਐੱਚ), ਮਿਤਸੁਬਿਸ਼ੀ ਯੂਐੱਫਜੇ ਫਾਈਨੈਂਸ਼ੀਅਲ ਗਰੁੱਪ ਇੰਕ. (ਐੱਮਯੂਐੱਫਜੀ) ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਪ੍ਰਤੀਨਿਧੀ, ਬੀ ਕੈਪੀਟਲ ਅਤੇ ਐੱਚਪੀਐੱਸ ਇਨਵੈਸਟਮੈਂਟ ਪਾਰਟਨਰਜ਼। ਇਸ ਤੋਂ ਇਲਾਵਾ ਸਕੈਂਡੀਨੇਵਿਸਕਾ ਐੱਨਸਕਿਲਡਾ ਬੈਂਕਨ ਏਬੀ (ਐੱਸਈਬੀ) ਦੀ ਚੇਅਰਪਰਸਨ, ਮਿਤਸੁਈ ਐਂਡ ਕੰਪਨੀ ਲਿਮਿਟੇਡ ਦੇ ਬੋਰਡ ਦੇ ਡਾਇਰੈਕਟਰ ਅਤੇ ਟੀਪੀਜੀ ਦੇ ਕਾਰਜਕਾਰੀ ਚੇਅਰਮੈਨ ਅਤੇ ਸੰਸਥਾਪਕ ਸਾਂਝੇਦਾਰ ਨਾਲ ਵੀ ਮੀਟਿੰਗ ਕਰਨਗੇ।

ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ (NIIF) ਅਤੇ GIFT ਸਿਟੀ ਵਰਗੇ ਪਲੈਟਫਾਰਮ ਨਿਵੇਸ਼ ਮਾਧਿਅਮਾਂ ਅਤੇ ਫੰਡਾਂ ਰਾਹੀਂ ਸਿੰਗਾਪੁਰ ਦੀ ਪੂੰਜੀ ਦੀ ਵਧੇਰੇ ਭਾਗੀਦਾਰੀ ਲਈ ਮੌਕੇ ਪ੍ਰਦਾਨ ਕਰਵਾ ਸਕਦੇ ਹਨ।

ਵਿੱਤ ਮੰਤਰਾਲਾ, ਸਬੰਧਿਤ ਮੰਤਰਾਲਿਆਂ ਅਤੇ ਉਦਯੋਗ ਸੰਗਠਨਾਂ ਦੇ ਤਾਲਮੇਲ ਨਾਲ, ਇਛੁੱਕ ਸਿੰਗਾਪੁਰ ਦੇ ਨਿਵੇਸ਼ਕਾਂ ਅਤੇ ਭਾਰਤੀ ਕੰਪਨੀਆਂ, ਵਿੱਤੀ ਸੰਸਥਾਵਾਂ ਅਤੇ ਰਾਜ ਸਰਕਾਰਾਂ ਦਰਮਿਆਨ ਸੰਪਰਕ ਸਥਾਪਿਤ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਨਾਲ ਹੀ, ਪਛਾਣੇ ਗਏ ਨਿਵੇਸ਼ ਮੌਕਿਆਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਮਾਰਗਦਰਸ਼ਨ ਅਤੇ ਸਹਾਇਤਾ ਵੀ ਪ੍ਰਦਾਨ ਕਰੇਗਾ ।

The visit underscores India’s commitment to deepening its Comprehensive Strategic Partnership with Singapore, with a particular focus on leveraging the strong political relationship to promote greater investment, business partnerships and concrete economic outcomes.

ਇਹ ਦੌਰਾ ਸਿੰਗਾਪੁਰ ਨਾਲ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਇਸ ਵਿੱਚ ਖਾਸ ਤੌਰ 'ਤੇ ਮਜ਼ਬੂਤ ਰਾਜਨੀਤਕ ਸਬੰਧਾਂ ਦਾ ਲਾਭ ਚੁੱਕ ਕੇ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼, ਵਪਾਰਕ ਸਾਂਝੇਦਾਰੀਆਂ ਅਤੇ ਠੋਸ ਆਰਥਿਕ ਨਤੀਜਿਆਂ ਨੂੰ ਹੁਲਾਰਾ ਦੇਣ ‘ਤੇ ਧਿਆਨ ਦੇਣਾ ਹੈ।

 

****

ਐੱਸਆਰ/ਕੇਟੀ/ਕੇਐੱਮਐੱਨ/ਏਕੇ
 


(Release ID: 2321402) ਵਿਜ਼ੀਟਰ ਕਾਊਂਟਰ : 3