ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਰਕਾਰ ਦੇ ਮੁਖੀ ਵਜੋਂ ਰਾਸ਼ਟਰ ਦੀਆਂ 25 ਸਾਲਾਂ ਦੀਆਂ ਸੇਵਾਵਾਂ ਪੂਰੀਆਂ ਕਰਨ 'ਤੇ ਸ਼ੁਭਕਾਮਨਾਵਾਂ ਦੇਣ ਲਈ ਬੋਤਸਵਾਨਾ ਦੇ ਰਾਸ਼ਟਰਪਤੀ ਡੂਮਾ ਬੋਕੋ ਦਾ ਧੰਨਵਾਦ ਕੀਤਾ
Posted On:
07 OCT 2026 9:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੋਤਸਵਾਨਾ ਦੇ ਰਾਸ਼ਟਰਪਤੀ ਡੂਮਾ ਬੋਕੋ ਵੱਲੋਂ ਮਿਲੀਆਂ ਸ਼ੁਭਕਾਮਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਬੋਤਸਵਾਨਾ ਨਾਲ ਆਪਣੀ ਦੋਸਤੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ ਅਤੇ ਉਹ ਦੋਵਾਂ ਦੇਸ਼ਾਂ ਵਿਚਾਲੇ ਗੂੜ੍ਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਨ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ:
"ਰਾਸ਼ਟਰਪਤੀ ਡੂਮਾ ਬੋਕੋ, ਤੁਹਾਡੇ ਗਰਮਜੋਸ਼ੀ ਭਰੇ ਸ਼ੁਭਕਾਮਨਾਵਾਂ ਸੰਦੇਸ਼ ਲਈ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ।
ਭਾਰਤ ਬੋਤਸਵਾਨਾ ਨਾਲ ਆਪਣੀ ਦੋਸਤੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ ਅਤੇ ਮੈਂ ਸਾਡੇ ਗੂੜ੍ਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ।
@duma_boko"
****
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2320786)
ਵਿਜ਼ੀਟਰ ਕਾਊਂਟਰ : 6