ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਗਵਾਈ ਅਤੇ ਸੇਵਾ ਰਾਹੀਂ ਵਿਕਸਿਤ ਭਾਰਤ ਨੂੰ ਆਕਾਰ ਦੇਣ ਅਤੇ ਗਲੋਬਲ ਸਾਊਥ ਨੂੰ ਪ੍ਰੇਰਿਤ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ

Posted On: 07 OCT 2026 12:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰਿੰਗ ਤੋਬਗੇ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਕਿਸ ਤਰ੍ਹਾਂ ਵਿਵੇਕ, ਦਇਆ, ਹਿੰਮਤ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨੂੰ ਦਰਸਾਉਂਦੀ ਹੈ।

ਸ਼੍ਰੀ ਤੋਬਗੇ ਨੇ ਉਜਾਗਰ ਕੀਤਾ ਕਿ ਵਿਕਸਿਤ ਭਾਰਤ ਇਨ੍ਹਾਂ ਕਦਰਾਂ-ਕੀਮਤਾਂ ਦੇ ਸਭ ਤੋਂ ਸਪੱਸ਼ਟ ਪ੍ਰਗਟਾਵੇ ਵਜੋਂ ਸਾਹਮਣੇ ਆਉਂਦਾ ਹੈ, ਜੋ ਭਾਰਤ ਨੂੰ ਇੱਕ ਸਾਂਝਾ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਨੂੰ ਇਸ ਦੇ ਨਿਰਮਾਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇੱਕ ਮਜ਼ਬੂਤ ਭਾਰਤ ਆਪਣੇ ਗੁਆਂਢੀਆਂ ਅਤੇ ਗਲੋਬਲ ਸਾਊਥ ਲਈ ਵੀ ਵੱਧ ਯੋਗਦਾਨ ਪਾ ਸਕਦਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ:

"ਭੂਟਾਨ ਦੇ PM @tsheringtobgay ਲਿਖਦੇ ਹਨ, ਕਿ PM @narendramodi ਦੀ ਅਗਵਾਈ ਵਿਵੇਕ, ਦਇਆ, ਹਿੰਮਤ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨੂੰ ਦਰਸਾਉਂਦੀ ਹੈ। ਉਹ ਵਿਕਸਿਤ ਭਾਰਤ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦੇ ਸਭ ਤੋਂ ਸਪੱਸ਼ਟ ਪ੍ਰਗਟਾਵੇ ਵਜੋਂ ਦੇਖਦੇ ਹਨ, ਜੋ ਭਾਰਤ ਨੂੰ ਇੱਕ ਸਾਂਝਾ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਨੂੰ ਇਸ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਮਜ਼ਬੂਤ ਭਾਰਤ ਆਪਣੇ ਗੁਆਂਢੀਆਂ ਅਤੇ ਗਲੋਬਲ ਸਾਊਥ ਲਈ ਵੀ ਵੱਧ ਯੋਗਦਾਨ ਦੇ ਸਕਦਾ ਹੈ। ਅਗਵਾਈ ਅਤੇ ਸੇਵਾ 'ਤੇ ਇੱਕ ਵਿਚਾਰਪੂਰਨ ਚਿੰਤਨ।"

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ


(Release ID: 2320184) ਵਿਜ਼ੀਟਰ ਕਾਊਂਟਰ : 6