ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਈ-ਸੰਜੀਵਨੀ ਨੇ 50 ਕਰੋੜ ਟੈਲੀਕੰਸਲਟੇਸ਼ਨਾਂ ਦਾ ਅੰਕੜਾ ਪਾਰ ਕੀਤਾ, ਜਿਸ ਨਾਲ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਮਜ਼ਬੂਤ ਹੋਈ
ਈ-ਸੰਜੀਵਨੀ ਦੀ ਵਰਤੋਂ ਕਰਨ ਵਾਲੀਆਂ ਮਹਿਲਾਵਾਂ ਦੀ ਹਿੱਸੇਦਾਰੀ 57.14 ਪ੍ਰਤੀਸ਼ਤ ਹੈ; 46 ਸਾਲ ਅਤੇ ਉਸ ਤੋਂ ਵਧ ਉਮਰ ਦੇ ਨਾਗਰਿਕਾਂ ਦੁਆਰਾ 40.15 ਪ੍ਰਤੀਸ਼ਤ ਸਲਾਹ-ਮਸ਼ਵਰੇ ਲਏ ਗਏ; ਇਹ ਟੈਲੀਮੈਡੀਸਨ ਦੀ ਵਿਆਪਕ ਪਹੁੰਚ ਨੂੰ ਦਰਸਾਉਂਦਾ ਹੈ
ਈ-ਸੰਜੀਵਨੀ ਡਿਜੀਟਲ ਹੈਲਥਕੇਅਰ ਡਿਲੀਵਰੀ ਨੂੰ ਮਜ਼ਬੂਤ ਕਰਨ ਲਈ ਏਆਈ-ਸੰਚਾਲਿਤ ਕਲੀਨਿਕਲ ਡਿਸੀਜਨ ਸਪੋਰਟ ਸਿਸਟਮ ਅਤੇ ERSS-112 ਨੂੰ ਏਕੀਕ੍ਰਿਤ ਕਰਦਾ ਹੈ
ਈ-ਸੰਜੀਵਨੀ ਪ੍ਰਾਇਮਰੀ ਸਿਹਤ ਸੇਵਾ ਤੋਂ ਅੱਗੇ ਵਧ ਕੇ ਪ੍ਰਮੁੱਖ ਸਰਕਾਰੀ ਸੰਸਥਾਵਾਂ ਰਾਹੀਂ ਮਾਹਰ ਓਪੀਡੀ ਸਲਾਹ-ਮਸ਼ਵਰੇ ਨੂੰ ਸਮਰੱਥ ਬਣਾਉਂਦਾ ਹੈ
Posted On:
06 OCT 2026 9:53AM by PIB Chandigarh
ਭਾਰਤ ਦੀ ਨੈਸ਼ਨਲ ਟੈਲੀਮੈਡੀਸਨ ਸਰਵਿਸ, ਈ-ਸੰਜੀਵਨੀ ਨੇ ਇੱਕ ਇਤਿਹਾਸਕ ਉਪਲਬਧੀ ਦਰਜ ਕਰਦੇ ਹੋਏ 50 ਕਰੋੜ (500 ਮਿਲੀਅਨ) ਟੈਲੀਕੰਸਲਟੇਸ਼ਨ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਦੇਸ਼ ਭਰ ਦੇ ਨਾਗਰਿਕਾਂ ਲਈ ਗੁਣਵੱਤਾਪੂਰਣ ਸਿਹਤ ਸੇਵਾ ਨੂੰ ਵਧੇਰੇ ਅਸਾਨ, ਕਿਫਾਇਤੀ ਅਤੇ ਨਿਆਂਸੰਗਤ ਬਣਾਉਣ ਦੀ ਦਿਸ਼ਾ ਵਿੱਚ ਡਿਜੀਟਲ ਤਕਨਾਲੋਜੀ ਦਾ ਲਾਭ ਚੁੱਕਣ ਦੇ ਸਰਕਾਰੀ ਯਤਨਾਂ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।
ਇਸ ਪਲੈਟਫਾਰਮ ਨੇ 15 ਸਤੰਬਰ, 2026 ਨੂੰ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 50,00,92,730 ਟੈਲੀਕੰਸਲਟੇਸ਼ਨ ਦਰਜ ਕੀਤੇ ਗਏ। ਇਹ ਉਪਲਬਧੀ ਦੇਸ਼ ਦੀ ਵਰਤਮਾਨ ਸਿਹਤ ਸੇਵਾ ਪ੍ਰਣਾਲੀ ਨੂੰ ਵਿਸ਼ੇਸ਼ ਤੌਰ ‘ਤੇ ਗ੍ਰਾਮੀਣ, ਦੂਰ-ਢਰਾਡੇ ਅਤੇ ਘੱਟ ਸੁਵਿਧਾ ਪ੍ਰਾਪਤ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਦੂਰੀ, ਸਮਾਂ-ਸੀਮਾ ਅਤੇ ਪਹੁੰਚ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਟੈਲੀਮੈਡੀਸਨ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਪ੍ਰਾਇਮਰੀ ਹੈਲਥਕੇਅਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਟੈਲੀਮੈਡੀਸਨ ਲਾਗੂਕਰਨ ਵਜੋਂ, ਈ-ਸੰਜੀਵਨੀ ਭਾਰਤ ਦੇ ਡਿਜੀਟਲ ਹੈਲਥ ਈਕੋਸਿਸਟਮ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਬਣ ਕੇ ਉਭਰਿਆ ਹੈ। ਨਾਗਰਿਕਾਂ ਨੂੰ ਦੂਰੋਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਸਲਾਹ-ਮਸ਼ਵਰਾ ਕਰਨ ਵਿੱਚ ਸਮਰੱਥ ਬਣਾ ਕੇ, ਪਲੈਟਫਾਰਮ ਨੇ ਜਨਤਕ ਸਿਹਤ ਸੰਭਾਲ ਸੇਵਾਵਾਂ ਦੀ ਪਹੁੰਚ ਨੂੰ ਰਵਾਇਤੀ ਸਿਹਤ ਸੰਭਾਲ ਸੁਵਿਧਾਵਾਂ ਦੀਆਂ ਭੌਤਿਕ ਸੀਮਾਵਾਂ ਤੋਂ ਪਰੇ ਵਿਸਥਾਰ ਕੀਤਾ ਹੈ ਅਤੇ ਇਸ ਡਾਕਟਰੀ ਸਲਾਹ-ਮਸ਼ਵਰੇ ਨਾਲ ਲੋਕਾਂ ਨੂੰ ਆਪਣੇ ਭਾਈਚਾਰਿਆਂ ਦੇ ਨੇੜੇ ਲਿਆਂਦਾ ਗਿਆ ਹੈ।
ਆਪਣੀ ਸ਼ੁਰੂਆਤ ਤੋਂ ਹੀ ਇਸ ਸੇਵਾ ਦਾ ਤੇਜ਼ੀ ਨਾਲ ਅਤੇ ਲਗਾਤਾਰ ਵਿਸਥਾਰ ਹੋਇਆ ਹੈ। ਈ-ਸੰਜੀਵਨੀ ਵਰਤਮਾਨ ਵਿੱਚ 1.42 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰ ਦੇ ਪ੍ਰਤੀਨਿਧੀਆਂ, 19,473 ਮੈਡੀਕਲ ਹੱਬਸ ਅਤੇ 901 ਔਨਲਾਈਨ ਓਪੀਡੀ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ 2,41,923 ਰਜਿਸਟਰਡ ਸਿਹਤ ਸੰਭਾਲ ਪ੍ਰਦਾਤਾ ਸ਼ਾਮਲ ਹਨ। ਅੰਗ੍ਰੇਜ਼ੀ ਅਤੇ 14 ਭਾਰਤੀ ਭਾਸ਼ਾਵਾਂ ਸਮੇਤ 15 ਭਾਸ਼ਾਵਾਂ ਵਿੱਚ ਉਪਲਬਧ ਇਹ ਪਲੈਟਫਾਰਮ ਹਰ ਦਿਨ ਲਗਭਗ 2.5-3 ਲੱਖ ਸਲਾਹ-ਮਸ਼ਵਰੇ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇੱਕ ਦਿਨ ਵਿੱਚ ਇਸ ਦੀ ਸਭ ਤੋਂ ਵੱਧ ਵਰਤੋਂ 6,30,315 ਸਲਾਹ-ਮਸ਼ਵਰਿਆਂ ਤੱਕ ਪਹੁੰਚ ਗਿਆ ਹੈ, ਜੋ ਦੇਸ਼ ਭਰ ਵਿੱਚ ਟੈਲੀਮੈਡੀਸਨ ਸੇਵਾਵਾਂ ਦੀ ਵਧਦੀ ਸਵੀਕ੍ਰਿਤੀ ਅਤੇ ਵਰਤੋਂ ਨੂੰ ਦਰਸਾਉਂਦਾ ਹੈ।
ਈ-ਸੰਜੀਵਨੀ ਦੇ ਵਰਤੋਂ ਦਾ ਪੈਟਰਨ ਉਨ੍ਹਾਂ ਆਬਾਦੀ ਸਮੂਹਾਂ ਵਿਚਾਲੇ ਇਸ ਦੀ ਵਧਦੀ ਸਾਰਥਕਤਾ ਨੂੰ ਵੀ ਉਜਾਗਰ ਕਰਦਾ ਹੈ ਜਿਨ੍ਹਾਂ ਲਈ ਭੌਤਿਕ ਸਿਹਤ ਸੰਭਾਲ ਸੁਵਿਧਾਵਾਂ ਤੱਕ ਪਹੁੰਚ ਵਿੱਚ ਵਧੇਰੇ ਯਾਤਰਾ, ਸਮਾਂ ਜਾਂ ਲੌਜਿਸਟਿਕਲ ਚੁਣੌਤੀਆਂ ਸ਼ਾਮਲ ਹੋ ਸਕਦੀਆਂ ਹਨ। ਕੁੱਲ ਵਰਤੋਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 57.14 ਪ੍ਰਤੀਸ਼ਤ ਹੈ, ਜਦੋਂ ਕਿ 40.15 ਪ੍ਰਤੀਸ਼ਤ ਸਲਾਹ-ਮਸ਼ਵਰੇ 46 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਨਾਗਰਿਕਾਂ ਦੁਆਰਾ ਲਏ ਗਏ ਹਨ, ਜਿਸ ਵਿੱਚ 16.25 ਪ੍ਰਤੀਸ਼ਤ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ ਸ਼ਾਮਲ ਹਨ। ਮਹਿਲਾਵਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਮਹੱਤਵਪੂਰਨ ਭਾਗੀਦਾਰੀ ਟੈਲੀਮੈਡੀਸਨ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ ਅਤੇ ਇਹ ਸਿਹਤ ਸੰਭਾਲ ਨੂੰ ਵਧੇਰੇ ਸੁਵਿਧਾਜਨਕ ਅਤੇ ਪਹੁੰਚਯੋਗ ਬਣਾਉਣ ਦੇ ਨਾਲ-ਨਾਲ ਜਨਤਕ ਸਿਹਤ ਪ੍ਰਣਾਲੀ ਰਾਹੀਂ ਉਪਲਬਧ ਸੇਵਾਵਾਂ ਦਾ ਪੂਰਕ ਵੀ ਹੈ।
ਟੈਲੀਮੈਡੀਸਨ ਸੇਵਾਵਾਂ ਦੀ ਗੁਣਵੱਤਾ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਉੱਭਰਦੀਆਂ ਤਕਨਾਲੋਜੀਆਂ ਦੇ ਏਕੀਕਰਣ ਨਾਲ ਇਹ ਪਲੈਟਫਾਰਮ ਲਗਾਤਾਰ ਵਿਕਸਿਤ ਹੋ ਰਿਹਾ ਹੈ। ਹਾਲ ਹੀ ਵਿੱਚ ਹੋਈ ਇੱਕ ਮਹੱਤਵਪੂਰਨ ਪ੍ਰਗਤੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਕਲੀਨਿਕਲ ਡਿਸੀਜਨ ਸਪੋਰਟ ਸਿਸਟਮ ਦਾ ਏਕੀਕਰਣ ਹੈ, ਜੋ ਸਲਾਹ-ਮਸ਼ਵਰੇ ਦੌਰਾਨ ਸਿਹਤ ਸੰਭਾਲ ਪ੍ਰਦਾਤਾਵਾਂ ਦਾ ਸਮਰਥਨ ਕਰਦੀ ਹੈ ਅਤੇ ਕਲੀਨਿਕਲ ਫੈਸਲਾ ਲੈਣ ਦੀ ਗੁਣਵੱਤਾ, ਇਕਸਾਰਤਾ ਅਤੇ ਕੁਸ਼ਲਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਇਸ ਨਵੀਨਤਾ ਨੂੰ ਨੈਸ਼ਨਲ ਈ-ਗਵਰਨੈਂਸ ਐਵਾਰਡ 2026 ਦੇ ਤਹਿਤ ਗੋਲਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਏਕੀਕ੍ਰਿਤ ਹੈਲਥ ਕੇਅਰ ਡਿਲੀਵਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ, ਈ-ਸੰਜੀਵਨੀ ਨੂੰ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ERSS) -112 ਨਾਲ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਐਮਰਜੈਂਸੀ ਰਿਸਪਾਂਸ ਸਰਵਿਸ ਅਤੇ ਰਿਮੋਟ ਮੈਡੀਕਲ ਮੁਹਾਰਤ ਵਿਚਾਲੇ ਮਜ਼ਬੂਤ ਸਬੰਧ ਸਥਾਪਿਤ ਹੋ ਸਕੇ। ਇਸ ਏਕੀਕਰਣ ਦਾ ਉਦੇਸ਼ ਡਾਕਟਰੀ ਸਹਾਇਤਾ ਤੱਕ ਵਧੇਰੇ ਤਾਲਮੇਲ ਵਾਲੀ ਪਹੁੰਚ ਨੂੰ ਅਸਾਨ ਬਣਾਉਣਾ ਅਤੇ ਐਮਰਜੈਂਸੀ ਸਿਹਤ ਸੰਭਾਲ ਵਿੱਚ ਡਿਜੀਟਲ ਤਕਨਾਲੋਜੀ ਦੀ ਵਰਤੋਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਆਪਣੇ ਵਿਆਪਕ ਪ੍ਰਾਇਮਰੀ ਹੈਲਥਕੇਅਰ ਨੈੱਟਵਰਕ ਦੇ ਅਧਾਰ ‘ਤੇ, ਈ-ਸੰਜੀਵਨੀ ਹੁਣ ਪ੍ਰਾਇਮਰੀ ਹੈਲਥਕੇਅਰ ਤੋਂ ਅੱਗੇ ਵੱਧ ਕੇ ਪ੍ਰਮੁੱਖ ਸਰਕਾਰੀ ਮੈਡੀਕਲ ਸੰਸਥਾਵਾਂ ਰਾਹੀਂ ਮਾਹਰ ਓਪੀਡੀ ਸਲਾਹ-ਮਸ਼ਵਰੇ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ। ਚੋਣਵੀਆਂ ਵਿਸ਼ੇਸ਼ਤਾਵਾਂ ਲਈ ਮਰੀਜ਼-ਤੋਂ-ਡਾਕਟਰ ਟੈਲੀਕੰਸਲਟੇਸ਼ਨ ਸੇਵਾਵਾਂ ਏਮਸ ਜੋਧਪੁਰ, ਏਮਸ ਜੰਮੂ ਅਤੇ ਏਮਸ ਪਟਨਾ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਮਰੀਜ਼ ਆਪਣੇ ਘਰ ਤੋਂ ਹੀ ਮਾਹਰ ਸਲਾਹ-ਮਸ਼ਵਰੇ ਪ੍ਰਾਪਤ ਕਰ ਸਕਦੇ ਹਨ।
ਇਸ ਪਹਿਲਕਦਮੀ ਨਾਲ ਮਰੀਜ਼ਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨ ਅਤੇ ਉੱਚ ਡਾਕਟਰੀ ਸੁਵਿਧਾਵਾਂ ਵਿੱਚ ਸਲਾਹ-ਮਸ਼ਵਰੇ ਲਈ ਉਡੀਕ ਕਰਨ ਦੀ ਜ਼ਰੂਰਤ ਘਟ ਹੋਣ ਦੀ ਉਮੀਦ ਹੈ, ਨਾਲ ਹੀ ਮਾਹਰ ਡਾਕਟਰੀ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਵਿੱਚ ਸੁਧਾਰ ਹੋਵੇਗਾ। ਇਸ ਸੁਵਿਧਾ ਦਾ ਵਿਸਥਾਰ ਏਮਸ, ਜੇਆਈਪੀਐੱਮਈਆਰ ਅਤੇ ਪੀਜੀਆਈਐੱਮਈਆਰ ਚੰਡੀਗੜ੍ਹ ਸਮੇਤ ਹੋਰ ਪ੍ਰਮੁੱਖ ਸਰਕਾਰੀ ਸੰਸਥਾਵਾਂ ਵਿੱਚ ਹੌਲੀ-ਹੌਲੀ ਕੀਤਾ ਜਾਵੇਗਾ, ਜਿਸ ਨਾਲ ਰਵਾਇਤੀ ਵਿਅਕਤੀਗਤ ਓਪੀਡੀ ਸੇਵਾਵਾਂ ਨੂੰ ਪੂਰਾ ਕੀਤਾ ਜਾ ਸਕੇਗਾ ਅਤੇ ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ਕੀਤਾ ਜਾ ਸਕੇਗਾ।
ਮਾਹਰ ਟੈਲੀਕੰਸਲਟੇਸ਼ਨ ਸੇਵਾਵਾਂ ਦਾ ਵਿਸਥਾਰ ਈ-ਸੰਜੀਵਨੀ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। ਪ੍ਰਾਇਮਰੀ ਸਿਹਤ ਸੰਭਾਲ ਪੱਧਰ 'ਤੇ ਸਲਾਹ-ਮਸ਼ਵਰੇ ਦੀ ਸੁਵਿਧਾ ਪ੍ਰਦਾਨ ਕਰਨ ਤੋਂ ਲੈ ਕੇ, ਇਹ ਪਲੈਟਫਾਰਮ ਵੱਖ-ਵੱਖ ਪੱਧਰਾਂ ‘ਤੇ ਦੇਖਭਾਲ ਵਿਚਾਲੇ ਸਬੰਧ ਸਥਾਪਿਤ ਕਰਨ ਵਿੱਚ ਤੇਜ਼ੀ ਨਾਲ ਸਮਰੱਥ ਹੋ ਰਿਹਾ ਹੈ, ਜਿਸ ਨਾਲ ਮਰੀਜ਼ਾਂ ਨੂੰ ਢੁਕਵੀਂ ਡਾਕਟਰੀ ਮੁਹਾਰਤ ਨਾਲ ਜੁੜਨ ਵਿੱਚ ਸਹਾਇਤਾ ਮਿਲ ਰਹੀ ਹੈ ਅਤੇ ਜਨਤਕ ਸਿਹਤ ਪ੍ਰਣਾਲੀ ਦੇ ਅੰਦਰ ਉਪਲਬਧ ਮਾਹਰ ਸਮਰੱਥਾ ਦਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਹੋ ਰਹੀ ਹੈ।
ਈ-ਸੰਜੀਵਨੀ ਇੱਕ ਮੇਡ-ਇਨ-ਇੰਡੀਆ ਡਿਜੀਟਲ ਹੈਲਥ ਸਮਾਧਾਨ ਹੈ ਜਿਸ ਨਾਲ ਸੈਂਟਰ ਫੋਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ-ਡੀਏਸੀ) ਦੁਆਰਾ ਵਿਕਸਿਤ ਕੀਤਾ ਗਿਆ ਹੈ। ਸੀ-ਡੀਏਸੀ ਮੋਹਾਲੀ ਨੇ ਇਸ ਦੀ ਸ਼ੁਰੂਆਤ ਨਾਲ ਹੀ ਸੰਪੂਰਨ ਤਕਨੀਕੀ ਵਿਕਾਸ ਅਤੇ ਇੰਜੀਨੀਅਰਿੰਗ ਸਹਾਇਤਾ ਪ੍ਰਦਾਨ ਕੀਤੀ ਹੈ। ਭਾਰਤ ਦੀ ਸਿਹਤ ਪ੍ਰਣਾਲੀ ਦੀਆਂ ਉਭਰਦੀਆਂ ਜ਼ਰੂਰਤਾਂ ਦੇ ਅਨੁਸਾਰ ਇਸ ਪਲੈਟਫਾਰਮ ਦੇ ਨਿਰੰਤਰ ਵਿਕਾਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਮੰਤਰਾਲੇ ਅਤੇ ਤਕਨਾਲੋਜੀ ਭਾਗੀਦਾਰਾਂ ਵਿਚਾਲੇ ਨਿਰੰਤਰ ਸਹਿਯੋਗ ਅਤੇ ਨਿਰੰਤਰ ਨਵੀਨਤਾ ਰਾਹੀਂ, ਈ-ਸੰਜੀਵਨੀ ਆਪਣੇ ਸ਼ੁਰੂਆਤੀ ਹੱਬ-ਐਂਡ-ਸਪੋਕ ਟੈਲੀਮੈਡੀਸਨ ਮਾਡਲ ਤੋਂ ਵਿਕਸਿਤ ਹੋ ਕੇ ਇੱਕ ਵਿਆਪਕ ਨੈਸ਼ਨਲ ਡਿਜੀਟਲ ਹੈਲਥ ਪਲੈਟਫਾਰਮ ਬਣ ਗਿਆ ਹੈ, ਜੋ 50 ਕਰੋੜ ਸਲਾਹ-ਮਸ਼ਵਰੇ ਪ੍ਰਦਾਨ ਕਰਦਾ ਹੈ। ਇਸ ਪਲੈਟਫਾਰਮ ਦਾ ਵਿਕਾਸ ਅਤੇ ਵਿਸਥਾਰ ਵੱਡੇ ਪੈਮਾਨੇ ‘ਤੇ ਜਨਤਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸਵਦੇਸ਼ੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਡਿਜ਼ਾਈਨ ਅਤੇ ਤਾਇਨਾਤ ਕਰਨ ਦੀ ਭਾਰਤ ਦੀ ਵਧਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਅਤੇ ਵਿਕਸਿਤ ਭਾਰਤ ਦੀ ਕਲਪਨਾ ਦੇ ਅਨੁਸਾਰ ਹੈ।
50 ਕਰੋੜ ਟੈਲੀਕੰਸਲਟੇਸ਼ਨ ਦੀ ਉਪਲਬਧੀ ਭਾਰਤ ਦੀ ਡਿਜੀਟਲ ਸਿਹਤ ਯਾਤਰਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਅਤੇ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਤਕਨਾਲੋਜੀ ਦੀ ਵੱਧ ਦੀ ਭੂਮਿਕਾ ਨੂੰ ਦਰਸਾਉਂਦੀ ਹੈ। ਪ੍ਰਾਇਮਰੀ ਅਤੇ ਮਾਹਰ ਦੇਖਭਾਲ ਵਿੱਚ ਆਪਣੀ ਵਧਦੀ ਪਹੁੰਚ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਐਮਰਜੈਂਸੀ ਰਿਸਪਾਂਸ ਸੇਵਾਵਾਂ ਦੇ ਏਕੀਕਰਣ ਅਤੇ ਪ੍ਰਮੁੱਖ ਤੀਜੇ ਦਰਜੇ ਦੀ ਦੇਖਭਾਲ ਸੰਸਥਾਵਾਂ ਤੱਕ ਨਿਰੰਤਰ ਵਿਸਥਾਰ ਦੇ ਨਾਲ, ਈ-ਸੰਜੀਵਨੀ ਪਹੁੰਚਯੋਗ ਅਤੇ ਬਰਾਬਰ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਇੱਕ ਮਹੱਤਵਪੂਰਨ ਸਾਧਨ ਵਜੋਂ ਉੱਭਰ ਰਿਹਾ ਹੈ।
ਇਸ ਪਲੈਟਫਾਰਮ ਦਾ ਨਿਰੰਤਰ ਵਿਕਾਸ ਭੂਗੋਲਿਕ ਰੁਕਾਵਟਾਂ ਨੂੰ ਦੂਰ ਕਰਨ, ਸਿਹਤ ਸੰਭਾਲ ਸੇਵਾਵਾਂ ਦੀ ਨਿਰੰਤਰਤਾ ਨੂੰ ਮਜ਼ਬੂਤ ਕਰਨ ਅਤੇ ਸਰਵ ਵਿਆਪਕ ਸਿਹਤ ਕਵਰੇਜ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਸਵਦੇਸ਼ੀ ਤਕਨੀਕੀ ਸਮਰੱਥਾਵਾਂ ਦੀ ਵਰਤੋਂ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਗੁਣਵੱਤਾ ਵਾਲੀ ਸਿਹਤ ਸੰਭਾਲ ਦੇਸ਼ ਭਰ ਦੇ ਨਾਗਰਿਕਾਂ ਲਈ ਪਹੁੰਚਯੋਗ ਹੋਵੇ।
*****
ਐੱਸਆਰ/ਏਕੇ
HFW/ E-Sanjeevani crosses 50 Crores Teleconsultation/06 October 2026/1
(Release ID: 2319714)
ਵਿਜ਼ੀਟਰ ਕਾਊਂਟਰ : 3