ਪੇਂਡੂ ਵਿਕਾਸ ਮੰਤਰਾਲਾ
ਦੀਨਦਿਆਲ ਉਪਾਧਿਆਇ-ਗ੍ਰਾਮੀਣ ਕੌਸ਼ਲਿਆ ਯੋਜਨਾ (ਡੀਡੀਯੂ-ਜੀਕੇਵਾਈ) 2.0 ਦੇ ਤਹਿਤ, ਅਕਤੂਬਰ 2026 ਤੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 70,000 ਪੇਂਡੂ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾਵੇਗੀ
ਪੇਂਡੂ ਵਿਕਾਸ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਡੀਡੀਯੂ-ਜੀਕੇਵਾਈ 2.0 ਦੇ ਲਾਗੂਕਰਨ ਵਿੱਚ ਤੇਜ਼ੀ ਲਿਆਂਦੀ
Posted On:
25 SEP 2026 9:31AM by PIB Chandigarh
ਪੇਂਡੂ ਵਿਕਾਸ ਮੰਤਰਾਲਾ ਅਕਤੂਬਰ 2026 ਤੋਂ ਜ਼ਿਆਦਾਤਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੀਨਦਿਆਲ ਉਪਾਧਿਆਇ-ਗ੍ਰਾਮੀਣ ਕੌਸ਼ਲਿਆ ਯੋਜਨਾ (ਡੀਡੀਯੂ-ਜੀਕੇਵਾਈ) 2.0 ਸਿਖਲਾਈ ਬੈਚ ਸ਼ੁਰੂ ਕਰਨ ਜਾ ਰਿਹਾ ਹੈ।
ਡੀਡੀਯੂ-ਜੀਕੇਵਾਈ 2.0 ਪੋਰਟਲ (https://kaushal.rural.gov.in) ਅਨੁਸਾਰ, 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) ਨੂੰ 1,200 ਤੋਂ ਵੱਧ ਪ੍ਰੋਜੈਕਟਾਂ ਲਈ 5.6 ਲੱਖ ਟੀਚੇ ਅਲਾਟ ਕੀਤੇ ਜਾ ਚੁੱਕੇ ਹਨ। ਹੋਰ ਰਾਜ ਟੀਚਾ ਅਲਾਟਮੈਂਟ ਦੇ ਉੱਨਤ ਪੜਾਵਾਂ ਵਿੱਚ ਹਨ। ਦੇਸ਼ ਭਰ ਦੇ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 70,000 ਪੇਂਡੂ ਨੌਜਵਾਨਾਂ ਦੇ 2,015 ਬੈਚਾਂ ਦੀ ਸਿਖਲਾਈ ਅਕਤੂਬਰ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਡੀਡੀਯੂ-ਜੀਕੇਵਾਈ ਇੱਕ ਕੇਂਦਰੀ ਸਪਾਂਸਰਡ ਸਕੀਮ ਹੈ ਜੋ ਗ਼ਰੀਬ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੁੜੀ ਹੁਨਰ ਸਿਖਲਾਈ ਪ੍ਰਦਾਨ ਕਰਦੀ ਹੈ। ਸਿਖਲਾਈ ਦੀ ਮਿਆਦ 3 ਮਹੀਨਿਆਂ ਤੋਂ 12 ਮਹੀਨਿਆਂ ਤੱਕ ਹੁੰਦੀ ਹੈ। ਡੀਡੀਯੂ-ਜੀਕੇਵਾਈ 2.0 ਦੇ ਤਹਿਤ, 2026-28 ਦੀ ਦੋ ਸਾਲਾਂ ਦੀ ਮਿਆਦ ਲਈ ਸਾਰੇ 31 ਭਾਗੀਦਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 9 ਲੱਖ ਤੋਂ ਵੱਧ ਟੀਚੇ ਅਲਾਟ ਕੀਤੇ ਗਏ ਹਨ । ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੇਂਡੂ ਨੌਜਵਾਨਾਂ ਨੂੰ ਲਾਮਬੰਦ ਕਰਨਾ ਹੋਵੇਗਾ ਅਤੇ ਮੰਗ ਅਨੁਸਾਰ, ਜਨਤਕ-ਨਿਜੀ ਭਾਈਵਾਲੀ ਵਿੱਚ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐੱਨਐੱਸਕਿਊਐੱਫ) ਦੇ ਅਨੁਸਾਰ ਕੋਰਸਾਂ ਵਿੱਚ ਰੁਜ਼ਗਾਰ ਨਾਲ ਜੁੜੀ ਹੁਨਰ ਸਿਖਲਾਈ ਦਾ ਆਯੋਜਨ ਕਰਨ ਹੋਵੇਗਾ ਤਾਂ ਜੋ ਲਾਭਪਾਤਰੀਆਂ ਦੀ ਨਿਰੰਤਰ ਰੁਜ਼ਗਾਰ ਸਮਰੱਥਾ ਯਕੀਨੀ ਬਣ ਸਕੇ। ਮੰਤਰਾਲੇ ਨੇ ਕਿਹਾ ਕਿ ਇਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਾਰਵਾਈ ਲਈ ਇੱਕ ਮਹੱਤਵਪੂਰਨ ਕਦਮ ਹੈ। ਮੰਤਰਾਲੇ ਨੇ ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) ਨੂੰ ਟੀਚੇ ਅਲਾਟ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਮਿੱਥੇ ਸਮੇਂ ਅਨੁਸਾਰ ਬੈਚ ਸ਼ੁਰੂ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਿਖਲਾਈ ਸ਼ੁਰੂ ਕਰਨ ਲਈ ਪੀਆਈਏ ਨੂੰ 31 ਅਕਤੂਬਰ 2026 ਤੱਕ ਟੀਚੇ ਅਲਾਟ ਕਰ ਦਿੱਤੇ ਜਾਣ।
ਬੈਚ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਪੜਾਅਵਾਰ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
******
ਪੀਯੂ
(Release ID: 2315881)
ਵਿਜ਼ੀਟਰ ਕਾਊਂਟਰ : 2