ਸਿੱਖਿਆ ਮੰਤਰਾਲਾ
ਦੇਸ਼ ਵਿੱਚ ਨਵੀਨਤਾ ਦੀ ਲਹਿਰ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸਹਾਇਕ ਹੋਵੇਗੀ : ਸ਼੍ਰੀ ਪ੍ਰਹਿਲਾਦ ਜੋਸ਼ੀ
ਜਦੋਂ ਨਵੀਨਤਾ ਅਸਲ ਮਨੁੱਖੀ ਲੋੜ ਤੋਂ ਸ਼ੁਰੂ ਹੁੰਦੀ ਹੈ ਅਤੇ ਵਿਵਹਾਰਕ ਹੱਲ ਵੱਲ ਲੈ ਜਾਂਦੀ ਹੈ ਤਾਂ ਇਹ ‘ਸੇਵਾ’ ਬਣ ਜਾਂਦੀ ਹੈ:
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਆਈਆਈਐੱਸਸੀ ਬੰਗਲੁਰੂ ਵਿੱਚ ਸੇਵਾ ਪਹਿਲਾਂ ਨਵੀਨਤਾ ਚੁਣੌਤੀ ਦਾ ਉਦਘਾਟਨ ਕੀਤਾ
Posted On:
25 SEP 2026 4:01PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਸੇਵਾ ਭਾਵਨਾ ਨੂੰ ਨਵੀਨਤਾ ਨਾਲ ਜੋੜ ਕੇ ਅਸਲ ਜੀਵਨ ਦੀਆਂ ਚੁਣੌਤੀਆਂ ਦੀ ਪਛਾਣ ਕਰਨ ਅਤੇ ਵਿਵਹਾਰਕ, ਵਿਸਥਾਰ ਯੋਗ ਹੱਲ ਵਿਕਸਿਤ ਕਰਨ। ਇਸ ਨਾਲ ਉਹ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਸਾਕਾਰ ਕਰਨ ਵਿੱਚ ਆਪਣੀ ਭਾਗੀਦਾਰੀ ਅਤੇ ਯੋਗਦਾਨ ਦੇ ਸਕਣਗੇ। ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਬੰਗਲੁਰੂ ਸਥਿਤ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ) ਵਿੱਚ ਦੱਖਣੀ ਖੇਤਰ ਲਈ ਸੇਵਾ ਪਹਿਲਾਂ ਨਵੀਨਤਾ ਚੁਣੌਤੀ (ਐੱਸਐੱਫਆਈਸੀ) ਦਾ ਉਦਘਾਟਨ ਕੀਤਾ ਅਤੇ ਐੱਸਐੱਫਆਈਸੀ ਦੀ ਵੈੱਬਸਾਈਟ ਅਤੇ ਰਜਿਸਟ੍ਰੇਸ਼ਨ ਪੋਰਟਲ ਦੀ ਵੀ ਸ਼ੁਰੂਆਤ ਕੀਤੀ।

ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ‘ਸੇਵਾ ਕਰਮ ਵਿੱਚ ਵਿਅਕਤ ਹੋਣੀ ਚਾਹੀਦੀ ਹੈ’, ਅਤੇ ਕਿਸੇ ਸਮੱਸਿਆ ਨੂੰ ਸਮਝਣ ਅਤੇ ਉਸ ਦੇ ਵਿਆਪਕ ਹੱਲ ਲਈ ਨਵੀਨਤਾ ਉਪਾਵਾਂ ਦੀ ਤਲਾਸ਼ ਕਰਨਾ ਹੀ ਸੇਵਾ ਦਾ ਅਹਿਮ ਰੂਪ ਹੈ। ਸ਼੍ਰੀ ਜੋਸ਼ੀ ਨੇ ਭਾਰਤ ਦੇ ਜਨਸੰਖਿਆ–ਅਧਾਰਿਤ ਲਾਭਅੰਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੀ ਲਗਭਗ 65 ਪ੍ਰਤੀਸ਼ਤ ਆਬਾਦੀ 35 ਵਰ੍ਹਿਆਂ ਤੋਂ ਘੱਟ ਉਮਰ ਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਇੱਕ ਅਜਿਹੀ ਪੀੜ੍ਹੀ ਹੈ ਜੋ ਉਤਸੁਕਤਾ, ਸਵੈ-ਭਰੋਸੇ ਅਤੇ ਤਕਨਾਲੋਜੀ ਨਾਲ ਜਾਣੂ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਉਤਸੁਕਤਾ ਨੂੰ ਉਪਯੋਗੀ ਕਾਰਜਾਂ ਵਿੱਚ ਬਦਲਣ ਦੇ ਮੌਕੇ ਪ੍ਰਦਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ।

ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਭੂਮਿਕਾ ਅਤੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਐੱਨਈਪੀ ਨੇ ਆਲੋਚਨਾਤਮਕ ਸੋਚ, ਰਚਨਾਤਮਕਤਾ, ਤਜ਼ਰਬਾ-ਅਧਾਰਿਤ ਸਿੱਖਿਆ ਅਤੇ ਸਮੱਸਿਆ-ਹੱਲ ਕਰਨ ਦੀ ਪ੍ਰਕਿਰਿਆ ਨੂੰ ਸਿੱਖਿਆ ਦੇ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ਟੀਕੋਣ ਰਾਹੀਂ ਵਿਦਿਆਰਥੀਆਂ ਲਈ ਛੋਟੀ ਉਮਰ ਤੋਂ ਹੀ ਪ੍ਰਯੋਗ ਕਰਨ, ਨਿਰਮਾਣ ਅਤੇ ਨਵੀਨਤਾ ਦੇ ਮੌਕਿਆਂ ਨੂੰ ਪਰਿਵਰਤਿਤ ਕੀਤਾ ਜਾ ਰਿਹਾ ਹੈ। ਸ਼੍ਰੀ ਪ੍ਰਹਿਲਾਦ ਜੋਸ਼ੀ ਨੇ 10,000 ਤੋਂ ਵੱਧ 'ਅਟਲ ਟਿੰਕਰਿੰਗ ਲੈਬਜ਼', ਲਗਭਗ 17,300 'ਇੰਸਟੀਟਿਊਸ਼ਨਜ਼ ਇਨੋਵੇਸ਼ਨ ਕੌਂਸਲਾਂ' ਅਤੇ 'ਸਮਾਰਟ ਇੰਡੀਆ ਹੈਕਾਥੌਨ' ਵਰਗੀਆਂ ਪਹਿਲਕਦਮੀਆਂ ਰਾਹੀਂ ਇੱਕ ਮਜ਼ਬੂਤ ਨਵੀਨਤਾ ਈਕੋ-ਸਿਸਟਮ ਦੇ ਨਿਰਮਾਣ ਲਈ ਸਰਕਾਰ ਦੇ ਯਤਨਾਂ 'ਤੇ ਵੀ ਚਾਨਣਾ ਪਾਇਆ।

ਸ਼੍ਰੀ ਜੋਸ਼ੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੇਵਾ-ਭਾਵਨਾ ਤੋਂ ਪ੍ਰੇਰਿਤ ਨਵੀਨਤਾ 'ਵਿਕਸਿਤ ਭਾਰਤ @2047' ਦੇ ਟੀਚੇ ਵਿੱਚ ਸਾਰਥਕ ਯੋਗਦਾਨ ਪਾ ਸਕਦੀ ਹੈ। ਉਨ੍ਹਾਂ ਨੇ ਸਟਾਰਟਅੱਪਸ ਅਤੇ ਉਦਯੋਗਿਕ ਭਾਈਵਾਲਾਂ ਨੂੰ ਇਸ ਚੁਣੌਤੀ ਤੋਂ ਉੱਭਰ ਰਹੇ ਨੌਜਵਾਨ ਨਵੀਨਤਾਕਾਰਾਂ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਆਸ਼ਾਜਨਕ ਸਮਾਧਾਨਾਂ ਲਈ ਭਵਿੱਖ ਵਿੱਚ ਮਾਰਗਦਰਸ਼ਨ ਨੂੰ ਅਪਣਾਉਣ ਅਤੇ ਇਸ ਦੇ ਵਿਸਥਾਰ ਵਿੱਚ ਸਹਾਇਤਾ ਲਈ SFIC ਵੈੱਬਸਾਈਟ ਰਾਹੀਂ ਇੱਕ ਨੈਸ਼ਨਲ ਫੰਡ ਬਣਾਉਣ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ IISc ਬੰਗਲੁਰੂ, ਭਾਈਵਾਲ ਸੰਸਥਾਵਾਂ, ਫੈਕਲਟੀ ਮੈਂਬਰਾਂ, ਸਟਾਰਟਅੱਪਸ ਅਤੇ ਇਸ ਪਹਿਲਕਦਮੀ ਨਾਲ ਜੁੜੇ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੱਤੀ ਅਤੇ ਦਸੰਬਰ 2026 ਵਿੱਚ ਨਵੀਂ ਦਿੱਲੀ ਵਿਖੇ ਹੋਣ ਵਾਲੇ ਨੈਸ਼ਨਲ ਗ੍ਰੈਂਡ ਫਿਨਾਲੇ ਵਿੱਚ ਦੇਸ਼ ਭਰ ਦੇ ਸਭ ਤੋਂ ਵਧੀਆ ਸਮਾਧਾਨਾਂ ਦੀ ਉਮੀਦ ਪ੍ਰਗਟਾਈ।
ਆਈਆਈਐੱਸਸੀ ਬੰਗਲੁਰੂ ਦੱਖਣੀ ਖੇਤਰ ਦੇ ਨੋਡਲ ਸੰਸਥਾਨ ਵਜੋਂ ਕਰਨਾਟਕ, ਤਮਿਲ ਨਾਡੂ, ਕੇਰਲ, ਆਂਧਰ ਪ੍ਰਦੇਸ਼, ਤੇਲੰਗਾਨਾ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਅਤੇ ਲਕਸ਼ਦ੍ਵੀਪ ਵਿੱਚ ਤਕਨੀਕੀ ਮੁਲਾਂਕਣ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗਾ।
ਐੱਸਐੱਫਆਈਸੀ ਪੰਜ ਰਾਸ਼ਟਰੀ ਵਿਸ਼ਿਆ 1. ਸਵੱਛ ਅਤੇ ਟਿਕਾਊ ਭਾਰਤ, 2 ਖੁਸ਼ਹਾਲ ਕਿਸਾਨ, ਸਮ੍ਰਿੱਧ ਭਾਰਤ, 3 ਸਿਹਤਮੰਤ ਅਤੇ ਸਮਾਵੇਸ਼ੀ ਭਾਰਤ, 4 ਸਿੱਖਿਅਤ ਅਤੇ ਕੁਸ਼ਲ ਭਾਰਤ ਅਤੇ 5 ਸੁਰੱਖਿਅਤ ਭਾਰਤ ਅਤੇ ਦੋ ਸਮਾਧਾਨ ਟ੍ਰੈਕ ਉਤਪਾਦ ਜਾਂ ਤਕਨਾਲੋਜੀ ਸਮਾਧਾਨ ਅਤੇ ਕਮਰਸ਼ੀਅਲ ਮਾਡਲ ਜਾਂ ਸ਼ਾਸਨ ਸਮਾਧਾਨ ਦੇ ਤਹਿਤ ਸਕੂਲਾਂ, ਆਈਟੀਆਈਜ਼, ਪੌਲੀਟੈਕਨਿਕ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਯੰਗ ਇਨੋਵੇਟਰਸ ਨੂੰ ਇਕਜੁੱਟ ਕਰੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਆਸ਼ਾਵਾਦੀ ਵਿਚਾਰਾਂ ਨੂੰ ਮਾਰਗਦਰਸ਼ਨ, ਇਨਕਿਊਬੇਸ਼ਨ ਅਤੇ ਅਸਲ ਜੀਵਨ ਵਿੱਚ ਅਪਣਾਉਣ ਦੇ ਲਈ ਮਾਰਗ ਪੱਧਰਾ ਕਰਕੇ ਉਨ੍ਹਾਂ ਨੂੰ ਪੇਸ਼ਕਾਰੀ ਨਾਲ ਅੱਗੇ ਲੈ ਜਾਣਾ ਹੈ। ਇਸ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ 25 ਸਤੰਬਰ ਤੋਂ 24 ਅਕਤੂਬਰ, 2026 ਤੱਕ ਖੁੱਲ੍ਹਾ ਰਹੇਗਾ ਅਤੇ ਨੈਸ਼ਨਲ ਗ੍ਰੈਂਡ ਫਿਨਾਲੇ ਦਸੰਬਰ 2026 ਵਿੱਚ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਬੰਗਲੁਰੂ ਸਥਿਤ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ) ਦੇ ਡਾਇਰੈਕਟਰ ਗੋਵਿੰਦਨ ਰੰਗਾਰਾਜਨ; ਉੱਚ ਸਿੱਖਿਆ ਵਿਭਾਗ ਦੇ ਐਡੀਸ਼ਨਲ ਸੈਕਟਰੀ ਸ਼੍ਰੀ ਆਨੰਦਰਾਓ ਵੀ. ਪਾਟਿਲ; ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਸਕੱਤਰ ਪ੍ਰੋਫੈਸਰ ਸ਼ਯਾਮਾ ਤੋਂ ਇਲਾਵਾ ਰਾਸ਼ਟਰੀ ਵਿਗਿਆਨ ਸੰਸਥਾਨਾਂ ਅਤੇ ਹੋਰ ਸੰਸਥਾਨਾਂ ਦੇ ਡਾਇਰੈਕਟਰ ਅਤੇ ਪ੍ਰਤੀਨਿਧੀ; ਫੈਕਲਟੀ ਮੈਂਬਰ; ਉਦਯੋਗ ਅਤੇ ਸਟਾਰਟਅੱਪ ਈਕੋਸਿਸਟਮ ਦੇ ਪ੍ਰਤੀਨਿਧੀ; ਵਿਦਿਆਰਥੀ ਅਤੇ ਯੰਗ ਇਨੋਵੇਟਰਸ ਮੌਜੂਦ ਸਨ।
ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ https://sevafirst.mic.gov.in/ ‘ਤੇ ਕਲਿੱਕ ਕਰੋ
*****
ਆਰਆਰਟੀਐੱਨ/ਏਐੱਮ/ਏਕੇ
(Release ID: 2315321)
ਵਿਜ਼ੀਟਰ ਕਾਊਂਟਰ : 6