ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਖੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF (ਐਂਟੀ-ਨਾਰਕੋਟਿਕਸ ਟਾਸਕ ਫੋਰਸ) ਮੁਖੀਆਂ ਦੀ ਤੀਜੀ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਨਸ਼ਾ-ਮੁਕਤ ਭਾਰਤ ਦਾ ਇਹ ਰੋਡਮੈਪ ਬਹੁਤ ਮਹੱਤਵਪੂਰਨ ਹੈ
ਦੇਸ਼ ਅਤੇ ਦੁਨੀਆ ਲਈ ਗੰਭੀਰ ਖ਼ਤਰਾ ਬਣ ਚੁੱਕੇ ਨਾਰਕੋਟਿਕਸ ‘ਤੇ ਸਖਤ ਅਤੇ ਫੈਸਲਾਕੁੰਨ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ
ਦੁਨੀਆ ਭਰ ਦੇ ਨੌਜਵਾਨਾਂ ਦੀ ਭਲਾਈ ਦਾ ਟੀਚਾ ਲੈ ਕੇ ਅਸੀਂ 2029 ਤੱਕ ਦਾ ਇਹ ਰੋਡਮੈਪ ਤਿਆਰ ਕੀਤਾ ਹੈ
2029 ਤੱਕ, ਅਸੀਂ ਭਾਰਤ ਤੋਂ ਨਸ਼ੇ ਦੇ ਵਾਪਰ ਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਸਾਂਝੇ ਤੌਰ ‘ਤੇ ਸਫਲ ਹੋਵਾਂਗੇ
ਨਾ ਇੱਕ ਗ੍ਰਾਮ ਡਰਗੱਸ ਭਾਰਤ ਵਿੱਚ ਆਉਣ ਦਿਆਂਗੇ, ਨਾ ਭਾਰਤ ਨੂੰ ਰਾਹ ਬਣਾ ਕੇ ਇੱਥੋਂ ਇੱਕ ਗ੍ਰਾਮ ਡਰਗੱਸ ਬਾਹਰ ਜਾਣ ਦਿਆਂਗੇ, ਇਸੇ ਟੀਚੇ ਨਾਲ ਅੱਗੇ ਵਧਣਾ ਹੈ
ਨਸ਼ਿਆਂ ਵਿਰੁੱਧ ਇਸ ਲੜਾਈ ਨੂੰ ਸੰਵੇਦਨਸ਼ੀਲਤਾ ਨਾਲ ਸਭ ਤੋਂ ਵੱਡੀ ਤਰਜੀਹ ਬਣਾ ਕੇ ਅਸੀਂ ਇਕੱਠੇ ਲੜਨਾ ਵੀ ਹੈ ਅਤੇ ਜਿੱਤਣਾ ਵੀ ਹੈ
ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ, ਅਸੀਂ TARGET, TIMELINE ਅਤੇ ACCOUNTABILITY ਤੈਅ ਕਰਕੇ ਪੂਰੀ ਜਿੱਤ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ
ਹੁਣ ਸਾਨੂੰ MEETING ਤੋਂ MISSION, REPORTING ਤੋਂ RESULT, SEIZURE ਤੋਂ NETWORK ਦੀ ਸਮਾਪਤੀ ਅਤੇ CASE ਤੋਂ CONVICTION ਤੱਕ ਜਾਣਾ ਹੈ
ਸਾਡਾ ਟੀਚਾ ANTF ਨੂੰ ਐਂਟੀ ਨਾਰਕੋ ਮਿਸ਼ਨ ਕਮਾਂਡ ਬਣਾਉਣ ਦਾ ਹੋਣਾ ਚਾਹੀਦਾ ਹੈ
ਸੀਜਰ-ਕੇਂਦ੍ਰਿਤ ਪਹੁੰਚ ਦੀ ਜਗ੍ਹਾ ਨੈੱਟਵਰਕਾਂ ਨੂੰ ਤੋੜਨ ਦਾ ਉਦੇਸ਼ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ
ਜ਼ਿਲ੍ਹੇ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਮੂਲ ਇਕਾਈ ਬਣਾਉਣਾ ਹੋਵੇਗਾ
'ਨਸ਼ਾ-ਮੁਕਤ ਮਿੱਤਰ’ ਦੇਸ਼ ਦੇ 10 ਲੱਖ ਸਕੂਲਾਂ, ਕਾਲਜਾਂ ਅਤੇ ਸੰਸਥਾਨਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਨਗੇ ਅਤੇ ਕੈਂਪਸ ਦੇ ਡਾਇਰੈਕਟਰਾਂ ਨੂੰ ਸੰਵੇਦਨਸ਼ੀਲ ਬਣਾਉਣਗੇ
ਬੈਕਵਰਡ ਅਤੇ ਫਾਰਵਰਡ ਇਨਵੈਸਟੀਗੇਸ਼ਨ ਦੇ ਨਾਲ-ਨਾਲ ਵਿੱਤੀ ਜਾਂਚ ਅਤੇ ਡਿਜੀਟਲ ਲਿੰਕਾਂ ਦਾ ਪਤਾ ਲਗਾਉਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ
ਕਾਰਟੇਲ 'ਤੇ ਤਿੰਨ ਪੱਧਰਾਂ 'ਤੇ ਵਾਰ ਕਰਨਾ ਚਾਹੀਦਾ ਹੈ: ਐਂਟਰੀ ਪੁਆਇੰਟ, ਅੰਤਰ-ਰਾਜੀ ਵੰਡ ਪ੍ਰਣਾਲੀਆਂ ਅਤੇ ਜ਼ਿਲ੍ਹਿਆਂ ਵਿੱਚ ਲੋਕਲ ਸੈੱਲ ਦੇ ਨੈੱਟਵਰਕ ‘ਤੇ
ਜ਼ਿਲ੍ਹਿਆਂ ਨੂੰ ਤਿੰਨ ਕਲਸਟਰਾਂ ਵਿੱਚ ਵੰਡਿਆ ਜਾਵੇਗਾ- ਡਰੱਗ ਬਣਾਉਣ ਵਾਲੇ ਜਾਂ ਦੇਸ਼ ਵਿੱਚ ਪ੍ਰਵੇਸ਼ ਦੇਣ ਵਾਲੇ ਜ਼ਿਲ੍ਹੇ, ਟ੍ਰਾਂਸਪੋਰਟੇਸ਼ਨ ਕੌਰੀਡੋਰ ਵਾਲੇ ਜ਼ਿਲੇ ਅਤੇ ਉਪਭੋਗ ਵਾਲੇ ਜ਼ਿਲ੍ਹੇ
ਭਾਰਤ ਵਿੱਚ ਮੌਜੂਦ ਵਿਦੇਸ਼ੀ ਦੋਸ਼ੀਆਂ ਨੂੰ ਵਾਪਸ ਭੇਜਣ ਅਤੇ ਉਨ੍ਹਾਂ ਨੂੰ ਬਲੈਕਲਿਸਟ ਕਰਨ ਦਾ ਅਭਿਆਨ ਚਲਾਉਣਾ ਹੋਵੇਗਾ, ਤਾਂ ਜੋ ਉਹ ਦੁਬਾਰਾ ਭਾਰਤ ਨਾ ਆ ਸਕਣ
ਵਿਦੇਸ਼ਾਂ ਵਿੱਚ ਬੈਠ ਕੇ ਦੇਸ਼ ਵਿੱਚ ਡਰੱਗ ਸਪਲਾਈ ਕਰ ਰਹੇ ਭਗੌੜਿਆਂ ਨੂੰ ਫੜ ਕੇ ਭਾਰਤ ਦੀ ਅਦਾਲਤ ਦੇ ਸਾਹਮਣੇ ਲਿਆਉਣਾ ਹੈ
ਹਰ ANTF ਦੀ ਜਾਣਕਾਰੀ ਨੂੰ actionable intelligence ਵਿੱਚ ਤਬਦੀਲ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਆਪਣੇ ਰਾਜ ਪ
Posted On:
22 SEP 2026 5:54PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਮੁਖੀਆਂ ਦੀ ਤੀਜੀ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ, ਕੇਂਦਰੀ ਗ੍ਰਹਿ ਮੰਤਰੀ ਨੇ ਨਸ਼ੀਲੇ ਪਦਾਰਥਾਂ ਵਿਰੁੱਧ ਜਾਗਰੂਕਤਾ ਫੈਲਾਉਣ ਵਾਲੇ ਟੈਲੀਵਿਜ਼ਨ ਕਮਰਸ਼ੀਅਲ (TVC) ਦਾ ਲਾਂਚ ਅਤੇ ਲਖਨਊ ਅਤੇ ਦੇਹਰਾਦੂਨ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਨਵੇਂ ਜ਼ੋਨਲ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ। ਪ੍ਰੋਗਰਾਮ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ANTF ਇਕਾਈਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ, ਕੇਂਦਰੀ ਗ੍ਰਹਿ ਮੰਤਰੀ ਨੇ ਨਵੇਂ ਸਰੂਪ ਵਿੱਚ ਤਿਆਰ NCB ਦੀ ਵੈੱਬਸਾਈਟ ਵੀ ਲਾਂਚ ਕੀਤੀ। NCB ਦੁਆਰਾ ਆਯੋਜਿਤ ਇਸ ਦੋ-ਦਿਨਾਂ ਕਾਨਫਰੰਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਮੁਖੀਆਂ ਦੇ ਨਾਲ-ਨਾਲ ਸਬੰਧਿਤ ਸਰਕਾਰੀ ਵਿਭਾਗਾਂ ਅਤੇ ਹੋਰ ਹਿਤਧਾਰਕਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਪਿਛਲੇ ਪੰਜ ਵਰ੍ਹਿਆਂ ਦੌਰਾਨ ਅਸੀਂ ਇੱਕ ਤੋਂ ਬਾਅਦ ਇੱਕ ਕਦਮ ਚੁੱਕਦੇ ਹੋਏ ਨਸ਼ਾ-ਮੁਕਤ ਭਾਰਤ ਦੇ ਚੁਣੌਤੀਪੂਰਨ ਟੀਚੇ ਨੂੰ ਪ੍ਰਾਪਤ ਕਰਨ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਅਤੇ ਦੁਨੀਆ ਲਈ ਸਭ ਨਾਲੋਂ ਗੰਭੀਰ ਖ਼ਤਰਾ ਬਣ ਚੁੱਕੇ ਨਾਰਕੋਟਿਕਸ ‘ਤੇ ਸਖ਼ਤੀ ਨਾਲ ਅਤੇ ਫੈਸਲਾਕੁੰਨ ਕਾਰਵਾਈ ਕਰਨ ਅਤੇ ਸਮੂਹਿਕ ਯਤਨਾਂ ਰਾਹੀਂ ਜਿੱਤ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 31 ਦਸੰਬਰ 2029 ਤੱਕ, ਅਸੀਂ ਭਾਰਤ ਵਿੱਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿੱਚ ਸਾਂਝੇ ਤੌਰ 'ਤੇ ਸਫਲ ਹੋਵਾਂਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਦੌਰਾਨ, ਅਸੀਂ ਕਸ਼ਮੀਰ ਵਿੱਚ ਅੱਤਵਾਦ, ਉੱਤਰ-ਪੂਰਬ ਵਿੱਚ ਬਗਾਵਤ ਅਤੇ ਨਕਸਲਵਾਦ ਦੀ ਸਮੱਸਿਆ ਵਰਗੀਆਂ ਕਈ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਫਲਤਾ ਹਾਸਲ ਕੀਤੀ ਹੈ। ਅਸੀਂ ਦਹਾਕਿਆਂ ਤੋਂ ਦੇਸ਼ ਸਾਹਮਣੇ ਆਈਆਂ ਇਨ੍ਹਾਂ ਵੱਡੀਆਂ ਮੁਸ਼ਕਲਾਂ ਨੂੰ ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸਾਰੇ ਰਾਜਾਂ ਦੇ ਸਹਿਯੋਗ ਨਾਲ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਸਭ ਤੋਂ ਔਖੀ ਹੈ, ਫਿਰ ਵੀ ਅਸੀਂ ਇਸ ਲੜਾਈ ਨੂੰ ਛੱਡ ਨਹੀਂ ਸਕਦੇ। ਸ਼੍ਰੀ ਸ਼ਾਹ ਨੇ ਕਿਹਾ ਕਿ 2047 ਤੱਕ 'ਵਿਕਸਿਤ ਭਾਰਤ' ਦੀ ਸਿਰਜਣਾ ਕਰਨ,ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਅਤੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਲਈ ਸਾਡੇ ਸਾਹਮਣੇ ਇਕਲੌਤਾ ਵਿਕਲਪ ਭਾਰਤ ਨੂੰ ਨਸ਼ਾ ਮੁਕਤ ਬਣਾਉਣਾ ਹੈ। ਸਾਨੂੰ ਇਸ ਬੁਰਾਈ ਵਿਰੁੱਧ ਇਕਜੁੱਟ ਹੋ ਕੇ ਲੜਨਾ ਹੋਵੇਗਾ ਅਤੇ ਜਿੱਤ ਪ੍ਰਾਪਤ ਕਰਨੀ ਹੋਵੇਗੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 'ਵਿਜ਼ਨ ਡੌਕਿਊਮੈਂਟ 2026-2029 ਇਸ ਲੜਾਈ ਵਿੱਚ ਸ਼ਾਮਲ ਸਾਰੇ ਲੋਕਾਂ ਲਈ 'ਗੀਤਾ' ਦੇ ਬਰਾਬਰ ਹੈ। ਇਹ ਵਿਜ਼ਨ ਡੌਕਿਊਮੈਂਟ 35 ਤੋਂ ਵੱਧ ਵਿਭਾਗਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹਿੱਸੇਦਾਰਾਂ ਦੇ ਸੁਝਾਵਾਂ ਨੂੰ ਲੈ ਕੇ ਇਹ ਕੰਪਲੀਟ ਰੋਡਮੈਪ ਤਿਆਰ ਕਰਨ ਦਾ ਕੰਮ ਕੀਤਾ ਹੈ, ਜੋ ਕਿ ਨਿਰਧਾਰਿਤ ਟੀਚਿਆਂ ਨਾਲ ਸਾਰਿਆਂ ਨੂੰ ਦਿੱਤਾ ਗਿਆ ਹੈ। ਇਸ ਵਿੱਚ ਟੀਚਾ ਅਤੇ ਸਮਾਂ-ਸੀਮਾ ਵੀ ਨਿਸ਼ਚਿਤ ਕੀਤੀ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕੁਝ ਸਮੇਂ ਮਗਰੋਂ ਇਸ ਦੀ ਸਮੀਖਿਆ ਵੀ ਕਰਾਂਗੇ। । ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਜਾਂ ਐੱਨਸੀਬੀ (NCB) ਇਹ ਸਭ ਇਕੱਲੇ ਨਹੀਂ ਕਰ ਸਕਦੇ। ਇਸ ਲੜਾਈ ਨੂੰ ਸਾਨੂੰ ਸਾਰੇ ਲੋਕਾਂ ਨੂੰ ਵੱਡੀ ਤਰਜੀਹ ਦਿੰਦੇ ਹੋਏ ਅਤੇ ਪੂਰੀ ਜ਼ਿੰਮੇਵਾਰੀ ਨਾਲ ਲੜਨਾ ਵੀ ਹੈ ਅਤੇ ਜਿੱਤਣਾ ਵੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਾਂਝੀ ਜ਼ਿੰਮੇਵਾਰੀ ਅਤੇ ਸੰਕਲਪ ਹੋਣਾ ਚਾਹੀਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੋਖਲਾ ਕਰਨ ਵਾਲੀ ਨਸ਼ਿਆਂ ਦੀ ਇਸ ਸਮੱਸਿਆ ਨੂੰ ਅਸੀਂ ਖਤਮ ਕਰ ਦੇਈਏ। ਸਾਡਾ ਸੰਕਲਪ ਹੋਣਾ ਚਾਹੀਦਾ ਹੈ ਕਿ ਨਾ ਇੱਕ ਗ੍ਰਾਮ ਡਰੱਗ ਇਸ ਅਸੀਂ ਇਸ ਦੁਨੀਆ ਤੋਂ ਦੇਸ਼ ਵਿੱਚ ਆਉਣ ਦਿਆਂਗੇ ਅਤੇ ਨਾ ਹੀ ਇੱਕ ਵੀ ਗ੍ਰਾਮ ਡਰੱਗ ਸਾਡੇ ਦੇਸ਼ ਤੋਂ ਦੁਨੀਆ ਵਿੱਚ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਨੌਜਵਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਲੈ ਕੇ ਅਸੀਂ ਇਹ ਰੋਡਮੈਪ ਤਿਆਰ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਹਮਦਰਦੀ ਨਾਲ ਅਤੇ ਇਸ ਦੀ ਮਹੱਤਤਾ ਨੂੰ ਸਮਝ ਕੇ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ ਨਸ਼ਾ-ਮੁਕਤ ਭਾਰਤ ਲਈ ਕੰਮ ਕਰਨਾ ਹੋਵੇਗਾ।
ਨਸ਼ੇ ਦੀ ਲਤ ਦੇ ਸ਼ਿਕਾਰ ਕਿਸੇ ਨੌਜਵਾਨ ਦੇ ਮਾਪਿਆਂ ਅਤੇ ਉਸ ਦੇ ਭੈਣ-ਭਰਾਵਾਂ ਨੂੰ ਤੁਸੀਂ ਇੱਕ ਵਾਰ ਮਿਲੋ। ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਨਹੀਂ ਮਿਲੋਗੇ, ਉਦੋਂ ਤੱਕ ਇਸ ਲੜਾਈ ਵਿਰੁੱਧ ਤੁਹਾਡੇ ਵਿੱਚ ਤੀਬਰਤਾ ਨਹੀਂ ਪੈਦਾ ਹੋ ਸਕਦੀ। ਇੱਕ ਰੋਂਦੀ ਹੋਈ ਮਾਂ, ਛੋਟੀ ਭੈਣ ਅਤੇ 10ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆਂ ਵਿੱਚ ਟੌਪ 10 ਵਿੱਚ ਆਉਣ ਵਾਲਾ ਲੜਕਾ, ਹੌਲੀ-ਹੌਲੀ ਮੌਤ ਵੱਲ ਵਧਦਾ ਜਾ ਰਿਹਾ ਸੀ, ਉਸ ਦੇ ਲਾਚਾਰ-ਬੇਬਸ ਮਾਪੇ ਇਹ ਸਭ ਕੁਝ ਦੇਖ ਰਹੇ ਹਨ। ਕਿਸੇ ਲਈ ਇਸ ਤੋਂ ਵੱਡਾ ਕੋਈ ਹੋਰ ਦੁਖ ਨਹੀਂ ਹੋ ਸਕਦਾ ਹੈ ਅਤੇ ਸਾਡੇ ਲਈ ਵੀ ਇਹ ਇੱਕ ਰਾਸ਼ਟਰੀ ਘਾਟਾ ਹੈ। ਇੱਕ ਪ੍ਰਤਿਭਾਸ਼ਾਲੀ ਬੱਚਾ ਜੋ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਵਾਲਾ ਸੀ, ਉਸ ਦਾ ਜੀਵਨ ਵਿਚਾਲੇ ਹੀ ਖਤਮ ਹੋ ਰਿਹਾ ਹੈ। ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਕਿ ਸਾਡੇ ਲਈ ਅਤੇ ਦੇਸ਼ ਲਈ ਇਸ ਤੋਂ ਵੱਡਾ ਕੋਈ ਹੋਰ ਨੁਕਸਾਨ ਨਹੀਂ ਹੋ ਸਕਦਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਨਸ਼ਿਆਂ ਵਿਰੁੱਧ ਲੜਾਈ ਪੂਰੀ ਸਪਸ਼ਟਤਾ ਨਾਲ ਲੜਨੀ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਦੇ ਮੁੱਖ ਪਹਿਲੂਆਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਰਾਜ ਪੱਧਰ ‘ਤੇ ਖੁਫੀਆ ਜਾਣਕਾਰੀ, ਜਾਂਚ, ਵਿੱਤੀ ਕਾਰਵਾਈ ਅਤੇ ਇੱਕ ਦਿਸ਼ਾ ਵਿੱਚ ਮੁਕੱਦਮਾ ਚਲਾਉਣ ਲਈ ਇੱਕ ਰੋਡਮੈਪ ਵੀ ਤਿਆਰ ਕੀਤਾ ਜਾ ਚੁੱਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਪਹਿਲੀ ਏਐੱਨਟੀਐੱਫ ਕਾਨਫਰੰਸ ਵਿੱਚ ਇੱਕ ਸੰਸਥਾਗਤ ਢਾਂਚਾ ਤਿਆਰ ਕੀਤਾ ਸੀ ਅਤੇ ਉਸ ਨੂੰ ਮਜ਼ਬੂਤ ਕੀਤਾ। ਦੂਜੀ ਏਐੱਨਟੀਐੱਫ ਕਾਨਫਰੰਸ ਵਿੱਚ ਉਸ ਢਾਂਚੇ ਨੂੰ ਅਮਲੀ ਰੂਪ ਦੇਣ ਲਈ ਯੋਗਤਾ, ਉਸ ਦੀ ਕਾਰਵਾਈ ਅਤੇ ਲਾਗੂਕਰਨ ਬਾਰੇ ਚਰਚਾ ਕੀਤੀ। ਅੱਜ, ਇਹ ਤੀਜੀ ਏਐੱਨਟੀਐੱਫ ਕਾਨਫਰੰਸ ਇਸ ਰੋਡਮੈਪ ਨੂੰ ਇੱਕ ਫੈਸਲਾਕੁੰਨ ਕਾਰਵਾਈ ਵਿੱਚ ਤਬਦੀਲ ਕਰ ਦੇਵੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਹੁਣ ਤੱਕ ਜੋ ਵੀ ਕੀਤਾ ਹੈ, ਉਹ ਕਾਫ਼ੀ ਨਹੀਂ ਹੈ। ਜਦੋਂ ਤੱਕ ਹਰੇਕ ਸਕੂਲ ਦਾ ਪ੍ਰਿੰਸੀਪਲ, ਪਿੰਡ ਦਾ ਪਟਵਾਰੀ, ਪੁਲਿਸ ਥਾਣੇ ਦਾ ਪੀਐੱਸਆਈ, ਡਾਇਰੈਕਟਰ ਜਨਰਲ ਆਫ਼ ਪੁਲਿਸ, ਰਾਜ ਦਾ ਮੁੱਖ ਸਕੱਤਰ ਅਤੇ ਇੱਥੋਂ ਤੱਕ ਕਿ ਭਾਰਤ ਸਰਕਾਰ ਦਾ ਗ੍ਰਹਿ ਸਕੱਤਰ ਵੀ ਇੱਕੋ ਦਿਸ਼ਾ ਵਿੱਚ ਕੰਮ ਨਹੀਂ ਕਰਦੇ, ਉਦੋਂ ਤੱਕ ਸਾਨੂੰ ਸਫਲਤਾ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਕਾਨਫਰੰਸ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਾਰ ਅਸੀਂ TARGET, TIMELINE ਅਤੇ ACCOUNTABILITY ਤੈਅ ਕਰਕੇ ਪੂਰੀ ਜਿੱਤ ਵੱਲ ਵਧਾਂਗੇ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ ਹੁਣ 'ਮੀਟਿੰਗ ਤੋਂ ਮਿਸ਼ਨ', 'ਰਿਪੋਰਟਿੰਗ ਤੋਂ ਰਿਜ਼ਲਟ, 'ਸੀਜ਼ਰ ਤੋਂ ਨੈੱਟਵਰਕ ਨੂੰ ਤੋੜਨ' ਅਤੇ 'ਕੇਸ ਤੋਂ ਕਨਵਿਕਸ਼ਨ' ਤੱਕ ਵਧਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰਾਜ ਸਰਕਾਰਾਂ ਅਤੇ ਭਾਰਤ ਸਰਕਾਰ ਦੇ ਸਾਰੇ ਵਿਭਾਗ ਇਸ ਕੰਮ ਵਿੱਚ ਸ਼ਾਮਲ ਨਹੀਂ ਹੁੰਦੇ, ਉਦੋਂ ਤੱਕ ਅਸੀਂ ਅੱਗੇ ਨਹੀਂ ਵਧ ਸਕਦੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ 140 ਕਰੋੜ ਜਨਤਾ ਦੇ ਸਾਹਮਣੇ 15 ਅਗਸਤ 2047 ਤੱਕ 'ਵਿਕਸਿਤ ਭਾਰਤ' ਬਣਾਉਣ ਦਾ ਟੀਚਾ ਰੱਖਿਆ ਹੈ, ਜਦੋਂ ਭਾਰਤ ਹਰ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਮੋਹਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਨਸ਼ਿਆਂ ਕਾਰਨ ਖੋਖਲੀ ਹੋ ਚੁੱਕੀ ਨੌਜਵਾਨ ਸ਼ਕਤੀ ਅਤੇ ਆਉਣ ਵਾਲੀ ਪੀੜ੍ਹੀ ਨਾਲ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਹੈ, ਇਸੇ ਕਰਕੇ ਵਿਸ਼ਵ ਪੱਧਰ 'ਤੇ ਸਾਡੇ ਲਈ ਇਹ ਖਤਰਾ ਵੀ ਸਭ ਤੋਂ ਵੱਡਾ ਹੈ। ਇਹ ਸਾਡੀ ਜ਼ਰੂਰਤ ਹੈ ਕਿਉਂਕਿ ਸਿਰਫ਼ ਨੌਜਵਾਨਾਂ ਦੀ ਸਿਹਤ, ਹੁਨਰ, ਕਿਰਤ ਸ਼ਕਤੀ ਅਤੇ ਸੋਚਣ ਦੀ ਸਮਰੱਥਾ ਹੀ ਦੇਸ਼ ਨੂੰ ਉਸ ਟੀਚੇ ਤੱਕ ਲਿਜਾ ਜਾ ਸਕਦੀ ਹੈ ਅਤੇ ਇਨ੍ਹਾਂ ਚਾਰੋ ਸਮਰੱਥਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਿੰਥੈਟਿਕ ਡਰਗੱਸ ਅਤੇ ਪ੍ਰਕੀਰਸਰ ਰਸਾਇਣਾਂ, ਸੰਚਾਰ ਦੀਆਂ ਨਵੀਆਂ ਤਕਨੀਕਾਂ, ਡਾਰਕਨੈੱਟ, ਡਰੱਗ ਮਾਰਕਿਟ, ਕ੍ਰਿਪਟੋ, ਡੈੱਡ ਡ੍ਰੌਪ ਡਿਲੀਵਰੀ ਸਿਸਟਮ ਅਤੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਵਰਗੀਆਂ ਉਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹਰੇਕ ਰਾਜ ਵਿੱਚ ਅਫਸਰਾਂ ਦੀ ਇੱਕ ਟੀਮ ਬਣਾਈ ਜਾਣੀ ਚਾਹੀਦੀ ਹੈ ਅਤੇ ਸਫਲਤਾ ਨੂੰ ਦੇਸ਼ ਭਰ ਵਿੱਚ ਸਾਂਝਾ ਕਰਨਾ ਅਤੇ ਲਾਗੂ ਕਰਨਾ ਚਾਹੀਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਜ਼ਨ ਡੌਕਿਊਮੈਂਟ 2026-2029 ਵਿੱਚ ਚਾਰ ਥੰਮ੍ਹ ਹਨ- ਖੁਫੀਆ ਅਤੇ ਸੰਚਾਲਨ-ਅਧਾਰਿਤ ਲਾਗੂਕਰਨ, ਪ੍ਰੀਕਰਸਰ ਅਤੇ ਸਿੰਥੈਟਿਕ ਡਰੱਗਸ ‘ਤੇ ਨਿਯੰਤਰਣ, ਮੰਗ ਅਤੇ ਨੁਕਸਾਨ ਘਟਾਉਣਾ ਅਤੇ ਸਮਰੱਥਾ ਨਿਰਮਾਣ ਅਤੇ ਤਾਲਮੇਲ। ਇਨ੍ਹਾਂ ਚਾਰ ਥੰਮ੍ਹਾਂ ਵਿੱਚ 100 ਤੋਂ ਵੱਧ ਟੀਚਿਆਂ ਨੂੰ ਵੰਡਿਆ ਗਿਆ ਹੈ। ਵਿਜ਼ਨ ਡੌਕਿਊਮੈਂਟ ਵਿੱਚ ਦਿੱਤੇ ਗਏ 1 ਲੱਖ ਨਸ਼ਾ ਮੁਕਤ ਮਿੱਤਰ ਦੇ ਟੀਚੇ ਤਹਿਤ ਹੁਣ ਤੱਕ ਵੱਖ-ਵੱਖ ਮੰਤਰਾਲਿਆਂ ਨੇ 46,780 ਨਸ਼ਾ ਮੁਕਤ ਮਿੱਤਰਾਂ ਨੂੰ ਰਜਿਸਟਰ ਕੀਤਾ ਹੈ ਅਤੇ ਉਹ ਕੰਮ ਵੀ ਕਰ ਰਹੇ ਹਨ। ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਨਸ਼ਾ ਮੁਕਤ ਮਿੱਤਰ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ 10 ਲੱਖ ਸਕੂਲਾਂ, ਕਾਲਜਾਂ, ਸੰਸਥਾਵਾਂ ਦਾ ਦੌਰਾ ਕਰਕੇ ਨੌਜਵਾਨਾਂ ਨੂੰ ਸੁਚੇਤ ਕਰਨ ਅਤੇ ਕੈਂਪਸ ਡਾਇਰੈਕਟਰਾਂ ਨੂੰ ਜਾਗਰੂਕ ਕਰਨਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਸੀਂ 'ਰੋਡਮੈਪ' (ਕਾਰਜ-ਯੋਜਨਾ) ਨੂੰ ਨਤੀਜਿਆਂ ਵਿੱਚ ਬਦਲਣ ਬਾਰੇ ਚਰਚਾ ਕਰ ਰਹੇ ਹਾਂ ਅਤੇ ਇਨ੍ਹਾਂ ਦੋ ਦਿਨਾਂ ਦੌਰਾਨ ਚੱਲ ਰਹੀ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਦਾ ਸਭ ਤੋਂ ਅਹਿਮ ਪਹਿਲੂ 'ਸੰਵੇਦਨਸ਼ੀਲਤਾ' ਹੈ। ਸਾਡਾ ਉਦੇਸ਼ ਏਐੱਨਟੀਐੱਫ ਨੂੰ ਐਂਟੀ ਨਾਰਕੋ ਮਿਸ਼ਨ ਕਮਾਂਡ ਬਣਾਉਣਾ ਹੋਣਾ ਚਾਹੀਦਾ ਹੈ ਅਤੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਮਨੁੱਖੀ ਸ਼ਕਤੀ, ਤਕਨਾਲੋਜੀ, ਬਜਟ ਆਦਿ ਲਈ ਵੱਖਰਾ ਸੋਚਣਾ ਹੋਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸਮਰੱਥਾ ਨਿਰਮਾਣ ਵਿੱਚ ਤਕਨਾਲੋਜੀ ਅਤੇ ਫੌਰੈਂਸਿਕ 'ਤੇ ਧਿਆਨ ਦੇ ਰਹੀ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਨੂੰ ਜ਼ਬਤੀ-ਕੇਂਦ੍ਰਿਤ ਪਹੁੰਚ ਬਣਾਏ ਰੱਖਣ ਦੀ ਬਜਾਏ, ਸਾਨੂੰ ਪੂਰੇ ਨੈੱਟਵਰਕਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਗੇ ਵਧਣਾ ਚਾਹੀਦਾ ਹੈ।ਸਾਡੀ ਤਰਜੀਹ ਪਿੱਛੇ-ਅੱਗੇ ਦੀ ਜਾਂਚ ਦੇ ਨਾਲ-ਨਾਲ ਵਿੱਤੀ ਜਾਂਚ ਅਤੇ ਡਿਜੀਟਲ ਲਿੰਕ ਲੱਭਣ ਦੀ ਹੋਣੀ ਚਾਹੀਦੀ ਹੈ। ਸਾਨੂੰ ਨਸ਼ੇ ਦੇ ਸੌਦਾਗਰਾਂ ਵੱਲੋਂ ਕਮਾਏ ਪੈਸੇ 'ਤੇ ਵੀ ਵਾਰ ਕਰਨਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕਾਰਟੇਲਾਂ ਨੂੰ ਤਿੰਨ ਪੱਧਰਾਂ 'ਤੇ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ- ਐਂਟਰੀ ਪੁਆਇੰਟ, ਅੰਤਰਰਾਜੀ ਵੰਡ ਪ੍ਰਣਾਲੀ ਅਤੇ ਜ਼ਿਲ੍ਹਿਆਂ ਵਿੱਚ ਸਥਾਨਕ ਸੈੱਲਾਂ ਦਾ ਨੈੱਟਵਰਕ। ਇਸ ਤੋਂ ਇਲਾਵਾ, ਜ਼ਿਲ੍ਹਿਆਂ ਨੂੰ ਤਿੰਨ ਕਲਸਟਰਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਵੇਗਾ: ਜਿੱਥੇ ਨਸ਼ੀਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਜਾਂ ਦੇਸ਼ ਵਿੱਚ ਦਾਖਲ ਹੁੰਦੇ ਹਨ, ਉਹ ਜਿੱਥੇ ਆਵਾਜਾਈ ਗਲਿਆਰੇ ਵਜੋਂ ਕੰਮ ਕਰਦੇ ਹਨ, ਅਤੇ ਉਹ ਜਿੱਥੇ ਖਪਤ ਹੁੰਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ PITNDPS ਦੀ ਵਰਤੋਂ ਵਧਾਉਣੀ ਚਾਹੀਦੀ ਹੈ ਕਿਉਂਕਿ ਦੇਸ਼ ਵਿੱਚ ਇਸ ਦੀ ਜ਼ਰੂਰਤ ਹੈ। ਜਾਂਚ ਤੋਂ ਲੈ ਕੇ ਦੋਸ਼ੀ ਠਹਿਰਾਉਣ ਤੱਕ ਦਾ ਸਾਰਾ ਰੋਡਮੈਪ ਸਰਕਾਰੀ ਵਕੀਲਾਂ ਦੁਆਰਾ ਬਣਾਉਣਾ ਹੋਵੇਗਾ। ਭਾਰਤ ਵਿੱਚ ਮੌਜੂਦ ਵਿਦੇਸ਼ੀ ਦੋਸ਼ੀਆਂ ਨੂੰ ਵਾਪਸ ਭੇਜਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਮੁੜ ਕਦੇ ਭਾਰਤ ਨਾ ਆਉਣ, ਉਨ੍ਹਾਂ ਨੂੰ ਬਲੈਕ-ਲਿਸਟ ਕਰਨ ਲਈ ਮੁਹਿੰਮ ਚਲਾਉਣੀ ਪਵੇਗੀ। ਇਸ ਤੋਂ ਇਲਾਵਾ, ਵਿਦੇਸ਼ਾਂ ਤੋਂ ਦੇਸ਼ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਭਗੌੜਿਆਂ ਨੂੰ ਫੜ ਕੇ ਭਾਰਤੀ ਅਦਾਲਤਾਂ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਸਾਨੂੰ ਸਰਹੱਦਾਂ ਅਤੇ ਉਤਪਾਦਨ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਸਾਰੀਆਂ ਕਮੀਆਂ ਨੂੰ ਖਤਮ ਕਰਨਾ ਹੋਵੇਗਾ। ਹਰੇਕ ਏਐੱਨਟੀਐੱਫ ਨੂੰ ਸੂਚਨਾ ਨੂੰ ਕਾਰਵਾਈ ਯੋਗ ਖੁਫੀਆ ਜਾਣਕਾਰੀ ਵਿੱਚ ਬਦਲਣ ਦੀ ਪੂਰੀ ਪ੍ਰਕਿਰਿਆ ਨੂੰ ਆਪਣੇ ਰਾਜ ਦੀ ਪੁਲਿਸ ਦੇ ਕਾਰਜ ਸੱਭਿਆਚਾਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਗ੍ਰਹਿ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਅਸੀਂ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਕਾਮਯਾਬ ਹੋਵਾਂਗੇ ਅਤੇ ਇਸ ਨੂੰ ਜਿੱਤਾਂਗੇ।
ਇਹ ਰਾਸ਼ਟਰੀ ਕਾਨਫਰੰਸ ਹਿੱਸਾ ਲੈਣ ਵਾਲੇ ਰਾਜਾਂ, ਵਿਭਾਗਾਂ ਅਤੇ ਏਜੰਸੀਆਂ ਨੂੰ ਪੂਰੇ ਸਰਕਾਰੀ ਦ੍ਰਿਸ਼ਟੀਕੋਣ ਦੇ ਤਹਿਤ ਅਗਲੇ ਤਿੰਨ ਵਰ੍ਹਿਆਂ ਦੌਰਾਨ ਦੇਸ਼ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੇ ਨਵੇਂ ਸੰਕਲਪ ਨਾਲ ਅੱਗੇ ਵਧਣ ਵਿੱਚ ਮਦਦ ਕਰੇਗੀ।

ਕਾਨਫਰੰਸ ਦੌਰਾਨ ਵਿਚਾਰ-ਵਟਾਂਦਰਾ ਨਸ਼ਿਆਂ ਵਿਰੁੱਧ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਅਤੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਪਣਾਈਆਂ ਗਈਆਂ ਰਣਨੀਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਕਰੇਗਾ। ਇਹ ਰਾਸ਼ਟਰੀ ਸਮਾਗਮ ਨਸ਼ਿਆਂ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਅਤੇ ਨਸ਼ਾ ਮੁਕਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐੱਨਸੀਬੀ ਅਤੇ ਏਐੱਨਟੀਐੱਫ ਵਿਚਕਾਰ ਭਵਿੱਖ ਵਿੱਚ ਤਿਆਰ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਪ੍ਰਦਾਨ ਕਰੇਗਾ।
*****
ਆਰਕੇ/ ਆਰਆਰ/ ਆਰਕੇਬੀ/ ਪੀਆਰ/ ਪੀਐੱਸ/ਏਕੇ
(Release ID: 2313913)
ਵਿਜ਼ੀਟਰ ਕਾਊਂਟਰ : 2
Read this release in:
Urdu
,
English
,
Marathi
,
हिन्दी
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam