ਖੇਤੀਬਾੜੀ ਮੰਤਰਾਲਾ
ਭਾਰਤ-ਮਲੇਸ਼ੀਆ ਦੁਵੱਲੀ ਮੀਟਿੰਗ
ਭਾਰਤ ਨੇ ਮਲੇਸ਼ੀਆ, ਤਿਮੋਰ-ਲੇਸਤੇ ਅਤੇ ਮਿਆਂਮਾਰ ਨਾਲ ਖੇਤੀਬਾੜੀ ਸਹਿਯੋਗ ਨੂੰ ਮਜ਼ਬੂਤ ਕੀਤਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਸਾਂਝੇਦਾਰੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਲੇਸ਼ੀਆ, ਤਿਮੋਰ-ਲੇਸਤੇ ਅਤੇ ਮਿਆਂਮਾਰ ਨਾਲ ਦੁਵੱਲੀ ਵਾਰਤਾ ਕੀਤੀ
ਭਾਰਤ, ਆਸੀਆਨ ਸਾਂਝੇਦਾਰਾਂ ਨਾਲ ਖੇਤੀਬਾੜੀ ਖੋਜ, ਨਵੀਨਤਾ, ਵਪਾਰ ਅਤੇ ਖੁਰਾਕ ਸੁਰੱਖਿਆ ਨੇ ਨਵੇਂ ਮਾਰਗਾਂ ਦੀ ਦਿਸ਼ਾ ਵਿੱਚ ਮੋਹਰੀ
Posted On:
10 SEP 2026 11:04AM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮਲੇਸ਼ੀਆ ਦੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਮੰਤਰੀ ਮੁਹੰਮਦ ਬਿਨ ਸਾਬੂ ਦੇ ਵਿਚਕਾਰ 9 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਹੋਈ। ਇਹ ਮੀਟਿੰਗ ਖੇਤੀਬਾੜੀ ਖੋਜ ਵਿਭਾਗ (ਡੀਏਆਰਈ) ਅਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈਸੀਏਆਰ) ਦੁਆਰਾ 8-9 ਸਤੰਬਰ 2026 ਨੂੰ ਆਯੋਜਿਤ 9ਵੀਂ ਆਸੀਆਨ-ਭਾਰਤ ਖੇਤੀਬਾੜੀ ਅਤੇ ਵਣ ਮੰਤਰਾਲੇ ਦੀ ਮੀਟਿੰਗ (9ਵੀਂ ਏਆਈਐੱਮਐੱਮਏਐੱਫ) ਦੇ ਦੌਰਾਨ ਹੋਈ।
ਦੋਵਾਂ ਮੰਤਰੀਆਂ ਨੇ ਗਿਆਨ, ਮੁਹਾਰਤ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤੀਬਾੜੀ ਅਤੇ ਆਪਸੀ ਹਿਤ ਦੇ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਲਈ ਸੰਸਥਾਗਤ ਢਾਂਚਾ ਪ੍ਰਦਾਨ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) ਰਾਹੀਂ ਸੰਯੁਕਤ ਖੇਤੀਬਾੜੀ ਖੋਜ, ਤਕਨਾਲੋਜੀ ਅਤੇ ਨਵੀਨਤਾ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਵੀ ਦਿਲਚਸਪੀ ਦਿਖਾਈ। ਦੋਵਾਂ ਮੰਤਰੀਆਂ ਨੇ ਇਹ ਵੀ ਕਿਹਾ ਕਿ ਖੇਤੀਬਾੜੀ ਅਤੇ ਸਬੰਧਿਤ ਮੁੱਦਿਆਂ ਵਿੱਚ ਭਾਰਤ ਅਤੇ ਮਲੇਸ਼ੀਆ ਵਿਚਾਲੇ ਪੱਕੇ ਅਤੇ ਮਜ਼ਬੂਤ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਆਪਸੀ ਸਹਿਯੋਗ ਨਾਲ ਜਰਮਪਲਾਜ਼ਮ ਦੇ ਅਦਾਨ-ਪ੍ਰਦਾਨ, ਵਪਾਰ ਅਤੇ ਬਜ਼ਾਰ ਪਹੁੰਚ ਨਾਲ ਸਬੰਧਿਤ ਦੁਵੱਲੇ ਮੁੱਦਿਆਂ ਦਾ ਸਮਾਧਾਨ ਕੀਤਾ ਜਾ ਸਕਦਾ ਹੈ।
ਇਸ ਮੌਕੇ ‘ਤੇ ਭਾਰਤੀ ਧਿਰ ਵੱਲੋਂ ਜੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਰਨਲ ਡਾ. ਐੱਮਐੱਲ ਜਾਟ, ਡੀਏਆਰਈ ਦੇ ਵਧੀਕ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਰਨਲ ਸ਼੍ਰੀ ਗਿਆਨੇਂਦਰ ਦੇਵ ਤ੍ਰਿਪਾਠੀ, ਡੀਏਐੱਫਐੱਚਡਬਲਿਊ ਦੇ ਸਯੁੰਕਤ ਸਕੱਤਰ (ਸੁਤੰਤਰ ਚਾਰਜ) ਸ਼੍ਰੀ ਏ.ਕੇ. ਸਾਹੂ ਅਤੇ ਆਈਸੀਏਆਰ ਦੇ ਸਾਰੇ ਏਡੀਜੀ ਅਤੇ ਆਈਆਰ ਦੇ ਵਧੀਕ ਡਾਇਰੈਕਟਰ ਜਰਨਲ ਡਾ. ਨਵੀਨ ਪੀ.ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਸਬੰਧਿਤ ਟੀਮ ਮੀਟਿੰਗ ਵਿੱਚ ਮੌਜੂਦ ਰਹੀ।
ਭਾਰਤ-ਤਿਮੋਰ-ਲੇਸਤੇ ਦੁਵੱਲੀ ਮੀਟਿੰਗ
ਭਾਰਤ ਸਰਕਾਰ ਦੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਤਿਮੋਰ-ਲੇਸਤੇ ਦੇ ਖੇਤੀਬਾੜੀ, ਪਸ਼ੂ-ਪਾਲਣ, ਮੱਛੀ ਪਾਲਣ ਅਤੇ ਵਣ ਮੰਤਰਾਲੇ ਦੇ ਮੰਤਰੀ ਸ਼੍ਰੀ ਮਾਰਕੋਸ ਦਾ ਕਰੂਜ਼ ਵਿਚਕਾਰ 9 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਖੇਤੀਬਾੜੀ ਖੋਜ ਵਿਭਾਗ (ਡੀਏਆਰਈ)/ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਵੱਲੋਂ 8-9 ਸਤੰਬਰ 2026 ਦੌਰਾਨ ਆਯੋਜਿਤ 9ਵੀਂ ਆਸੀਆਨ-ਭਾਰਤ ਖੇਤੀਬਾੜੀ ਅਤੇ ਵਣ ਮੰਤਰੀ ਪੱਧਰੀ ਮੀਟਿੰਗ (9th AIMMAF) ਦੌਰਾਨ ਇੱਕ ਮੀਟਿੰਗ ਹੋਈ।
ਤਿਮੋਰ-ਲੇਸਤੇ ਦੇ ਮੰਤਰੀ ਨੇ ਖੇਤੀਬਾੜੀ ਖੇਤਰ ਦੀਆਂ ਵੱਖ-ਵੱਖ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੋਵਾਂ ਧਿਰਾਂ ਵਿਚਕਾਰ ਮਜ਼ਬੂਤ ਸੰਸਥਾਗਤ ਵਿਧੀ ਦੇ ਨਿਰਮਾਣ ਵਿੱਚ ਦਿਲਚਸਪੀ ਵਿਅਕਤ ਕੀਤੀ। ਭਾਰਤ ਸਰਕਾਰ ਦੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਗਿਆਨੀਆਂ ਅਤੇ ਮਾਹਰਾਂ ਦੇ ਅਦਾਨ-ਪ੍ਰਦਾਨ ਅਤੇ ਮਨੁੱਖੀ ਸਰੋਤ ਵਿਕਾਸ ਰਾਹੀਂ ਤਿਮੋਰ-ਲੇਸਤੇ ਦੀ ਖੇਤੀਬਾੜੀ ਖੋਜ ਅਤੇ ਨਵੀਨਤਾ ਸਮਰੱਥਾਵਾਂ ਨੂੰ ਅੱਗੇ ਵਧਾਉਣ ਲਈ ਸਹਿਯੋਗ ਕਰਨ ਲਈ ਭਾਰਤ ਸਰਕਾਰ ਦੀ ਸਭ ਤੋਂ ਵਧੀਆ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨ ਦੀ ਵਚਨਬੱਧਤਾ ਦੁਹਰਾਈ।
ਤਿਮੋਰ ਲੇਸਤੇ ਦੇ ਮੰਤਰੀ ਨੇ ਕਿਹਾ ਕਿ ਭਾਰਤ ਖੇਤੀਬਾੜੀ, ਵਣ, ਪਸ਼ੂਧਨ ਅਤੇ ਮੱਛੀ ਪਾਲਣ ਦੇ ਖੇਤਰਾਂ ਵਿੱਚ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਦਾ ਮੁਲਾਂਕਣ ਕਰਨ ਅਤੇ ਤਕਨੀਕੀ ਸਿਫਾਰਸ਼ਾਂ ਪ੍ਰਦਾਨ ਕਰਨ ਲਈ ਤਕਨੀਕੀ ਅਤੇ ਵਿਗਿਆਨਕ ਮਾਹਰਾਂ ਦੀ ਇੱਕ ਟੀਮ ਨੂੰ ਤਿਮੋਰ ਲੇਸਤੇ ਭੇਜਣ ‘ਤੇ ਵਿਚਾਰ ਕਰ ਰਿਹਾ ਹੈ।
ਇਸ ਮੌਕੇ ‘ਤੇ ਭਾਰਤੀ ਧਿਰ ਵੱਲੋਂ ਡੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ, DARE ਦੇ ਵਧੀਕ ਸਕੱਤਰ ਅਤੇ ICAR ਦੇ ਡਾਇਰੈਕਟਰ ਜਨਰਲ ਸ਼੍ਰੀ ਗਿਆਨੇਂਦਰ ਦੇਵ ਤ੍ਰਿਪਾਠੀ, ਡੀਏਐੱਫਐੱਚਡਬਲਿਊ ਦੇ ਸੰਯੁਕਤ ਸਕੱਤਰ (ਸੁਤੰਤਰ ਚਾਰਜ) ਸ਼੍ਰੀ ਏ.ਕੇ. ਸਾਹੂ ਅਤੇ ਆਈਸੀਏਆਰ ਦੇ ਸਾਰੇ ਡਿਪਟੀ ਡਾਇਰੈਕਟਰ ਜਨਰਲ ਅਤੇ ਆਈਆਰ ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਆਈਆਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਨਵੀਨ ਪੀ. ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਸਬੰਧ ਟੀਮ ਮੀਟਿੰਗ ਵਿੱਚ ਮੌਜੂਦ ਰਹੇ।
ਭਾਰਤ-ਮਿਆਂਮਾਰ ਦੁਵੱਲੀ ਮੀਟਿੰਗ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮਿਆਂਮਾਰ ਦੇ ਖੇਤੀਬਾੜੀ, ਪਸ਼ੂਧਨ ਅਤੇ ਸਿੰਚਾਈ ਮੰਤਰਾਲੇ ਦੇ ਕੇਂਦਰੀ ਮੰਤਰੀ ਸ਼੍ਰੀ ਮਿਨ ਨੌਂਗ ਵਿਚ 9 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਖੇਤੀਬਾੜੀ ਖੋਜ ਵਿਭਾਗ (ਡੀਏਆਰਈ)/ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈਸੀਏਆਰ) ਦੁਆਰਾ 8-9 ਸਤੰਬਰ 2026 ਦੌਰਾਨ ਆਯੋਜਿਤ 9ਵੀਂ ਆਸੀਆਨ-ਭਾਰਤ ਖੇਤੀਬਾੜੀ ਅਤੇ ਵਣ ਮੰਤਰੀ ਪੱਧਰੀ ਮੀਟਿੰਗ (9ਵੀਂ ਏਆਈਐੱਮਐੱਮਏਐੱਫ) ਦੌਰਾਨ ਇੱਕ ਮੀਟਿੰਗ ਹੋਈ।
ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਿਆਂਮਾਰ ਦੇ ਮੰਤਰੀ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਦੋਵਾਂ ਦੇਸ਼ਾਂ ਵਿੱਚ ਲੰਬੇ ਸਮੇਂ ਤੋਂ ਮਜ਼ਬੂਤ ਸੱਭਿਆਚਾਰਕ ਅਤੇ ਜਨਤਕ ਸਬੰਧ ਰਹੇ ਹਨ। ਮਿਆਂਮਾਰ ਭਾਰਤ ਦਾ ਇੱਕ ਕਰੀਬੀ ਸਾਂਝੇਦਾਰ ਹੈ ਕਿਉਂਕਿ ਦੋਵੇਂ ਦੇਸ਼ ਭਾਰਤ ਦੇ ਨਾਲ ਲਗਭਗ 1600 ਕਿਲੋਮੀਟਰ ਦੀ ਸਰਹੱਦ ਸਾਂਝਾ ਕਰਦੇ ਹਨ। ਮੰਤਰੀ ਨੇ ਜ਼ਿਕਰ ਕੀਤਾ ਕਿ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਪੱਤਰ (ਐੱਮਓਯੂ) ਨੂੰ ਆਖ਼ਰੀ ਰੂਪ ਦੇਣ ਦਾ ਕੰਮ ਐਡਵਾਂਸ ਸਟੇਜ ਵਿੱਚ ਹੈ।
ਦੋਵਾਂ ਧਿਰਾਂ ਨੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਦੀਆਂ ਸੰਭਾਵਨਾਵਾਂ ‘ਤੇ ਵੀ ਚਰਚਾ ਕੀਤੀ ਅਤੇ ਇਹ ਮੰਨਿਆ ਕਿ ਆਪਸੀ ਤੌਰ ‘ਤੇ ਪਛਾਣੇ ਗਏ ਖੇਤਰਾਂ ਵਿੱਚ ਦੋਵਾਂ ਧਿਰਾਂ ਦੀ ਮਜ਼ਬੂਤ ਸਾਂਝੇਦਾਰੀ ਨਾਲ ਦਾਲਾਂ, ਕਪਾਹ, ਡੇਅਰੀ ਵਿਕਾਸ ਅਤੇ ਖੇਤੀਬਾੜੀ ਸਿੱਖਿਆ ਵਰਗੇ ਖੇਤੀਬਾੜੀ ਸਬੰਧੀ ਵਸਤੂਆਂ ਦੇ ਵਪਾਰ ਨੂੰ ਵਧਾਉਣ ਵਿੱਚ ਇੱਕ-ਦੂਜੇ ਨੂੰ ਮਦਦ ਮਿਲੇਗੀ। ਮਿਆਂਮਾਰ ਧਿਰ ਨੇ ਦੋਵਾਂ ਦੇਸ਼ਾਂ ਵਿੱਚਕਾਰ ਆਰਥਿਕ ਅਤੇ ਖੇਤੀਬਾੜੀ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਦੇਸ਼ ਵਿੱਚ ਨਿਵੇਸ਼ ਦੇ ਅਨੁਕੂਲ ਮੌਕਿਆਂ ਦਾ ਵੀ ਸੁਝਾਅ ਦਿੱਤਾ।
ਇਸ ਮੌਕੇ 'ਤੇ ਭਾਰਤੀ ਧਿਰ ਵੱਲੋਂ ਡੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮਐੱਲ ਜਾਟ, ਡੀਏਆਰਈ ਦੇ ਵਧੀਕ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਸ਼੍ਰੀ ਗਿਆਨੇਂਦਰ ਦੇਵ ਤ੍ਰਿਪਾਠੀ, ਡੀਏਐੱਫਐੱਚਡਬਲਿਊ ਦੇ ਸੰਯੁਕਤ ਸੰਕਤਰ (ਸੁਤੰਤਰ ਚਾਰਜ) ਸ਼੍ਰੀ ਏ.ਕੇ. ਸਾਹੂ ਅਤੇ ਆਈਸੀਏਆਰ ਦੇ ਸਾਰੇ ਵਧੀਕ ਡਾਇਰੈਕਟਰ ਜਨਰਲ ਅਤੇ ਆਈਆਰ ਦੇ ਵਧੀਕ ਡਾਇਰੈਕਟਰ ਜਨਰਲ ਡਾ. ਨਵੀਨ ਪੀ. ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਸਬੰਧਾਂ ਬਾਰੇ ਟੀਮ ਮੀਟਿੰਗ ਵਿੱਚ ਮੌਜੂਦ ਰਹੀ।
*****
ਆਰਸੀ/ਐੱਮਐੱਸ/ਬਲਜੀਤ ਸਿੰਘ
(Release ID: 2308849)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
हिन्दी
,
Marathi
,
Bengali
,
Bengali-TR
,
Gujarati
,
Tamil
,
Telugu
,
Kannada
,
Malayalam