ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 8 ਸਤੰਬਰ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਵਡੋਦਰਾ ਵਿੱਚ ₹35,000 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਪੱਛਮੀ ਸਮਰਪਿਤ ਮਾਲ ਢੁਆਈ ਕੋਰੀਡੋਰ ਦੇ ਤਿੰਨ ਮੁੱਖ ਸੈਕਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਪ੍ਰੋਜੈਕਟਾਂ ਦੇ ਪੂਰਾ ਹੋਣ ਦਾ ਪ੍ਰਤੀਕ ਹੈ

ਪ੍ਰਧਾਨ ਮੰਤਰੀ ਤਿੰਨ ਰੇਲਵੇ ਪ੍ਰੋਜੈਕਟਾਂ ਅਤੇ ਤਿੰਨ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਦਾ ਉਦਘਾਟਨ ਕਰਨਗੇ

ਜੀਐਫ਼ਐਫ਼ 2026 ਦਾ ਵਿਸ਼ਾ ਹੈ: "ਪ੍ਰਭਾਵ ਪਾਉਣ ਦੀ ਸੰਭਾਵਨਾ: ਏਜੰਟਿਕ ਏਆਈ, ਟੋਕਨਾਈਜ਼ੇਸ਼ਨ, ਕੁਆਂਟਮ - ਸਮਾਵੇਸ਼ੀ ਵਿੱਤ ਲਈ ਭਰੋਸੇਯੋਗ, ਜੁੜੀਆਂ ਹੋਈਆਂ, ਵਿਸ਼ਵ ਪ੍ਰਣਾਲੀਆਂ।"

Posted On: 07 SEP 2026 11:51AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੰਗਲਵਾਰ 8 ਸਤੰਬਰ, 2026 ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 12 ਵਜੇ, ਪ੍ਰਧਾਨ ਮੰਤਰੀ ਵਡੋਦਰਾ ਵਿੱਚ ₹35,000 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਮੰਗਲਵਾਰ ਦੀ ਸ਼ਾਮ ਲਗਭਗ 5:45 ਵਜੇ ਪ੍ਰਧਾਨ ਮੰਤਰੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ (ਜੀਐਫ਼ਐਫ਼) 2026 ਦਾ ਉਦਘਾਟਨ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਵਡੋਦਰਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਪੱਛਮੀ ਸਮਰਪਿਤ ਮਾਲ ਢੁਆਈ ਕੋਰੀਡੋਰ (ਡਬਲਿਊਡੀਐਫ਼ਸੀ) ਦੇ ਤਿੰਨ ਅਹਿਮ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਦੀ ਲੰਬਾਈ 326 ਕਿੱਲੋਮੀਟਰ ਹੈ। ਇਹ ਤਿੰਨ ਸੈਕਸ਼ਨਾਂ ਨੂੰ ₹20,700 ਕਰੋੜ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਾਨੰਦ (ਉੱਤਰ)-ਮਕਰਪੁਰਾ, ਨਿਊ ਅੰਬਰਗਾਓਂ-ਨਿਊ ਸਫਾਲੇ ਅਤੇ ਨਿਊ ਸਫਾਲੇ-ਜੇਐਨਪੀਟੀ ਸੈਕਸ਼ਨ ਸ਼ਾਮਲ ਹਨ।

ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ (ਜੇਐਨਪੀਏ) ਦੀ ਸਿੱਧੀ ਕਨੈਕਟੀਵਿਟੀ ਨਾਲ ਆਯਾਤ-ਨਿਰਯਾਤ ਕਾਰਗੋ ਦੀ ਆਵਾਜਾਈ ਤੇਜ਼ ਹੋਵੇਗੀ, ਉਦਯੋਗਿਕ ਕੇਂਦਰਾਂ ਅਤੇ ਬੰਦਰਗਾਹਾਂ ਵਿਚਕਾਰ ਸੰਪਰਕ ਮਜ਼ਬੂਤ ਹੋਵੇਗਾ, ਲੌਜਿਸਟਿਕਸ ਲਾਗਤ ਘੱਟ ਹੋਵੇਗੀ ਅਤੇ ਮੁੰਬਈ ਦੇ ਰੇਲਵੇ ਨੈੱਟਵਰਕ 'ਤੇ ਬੋਝ ਘਟਾਉਣ ਵਿੱਚ ਮਦਦ ਮਿਲੇਗੀ।

ਇਨ੍ਹਾਂ ਤਿੰਨਾਂ ਸੈਕਸ਼ਨਾਂ ਦੇ ਚਾਲੂ ਹੋਣ ਨਾਲ ਹੀ, ਸਮਰਪਿਤ ਮਾਲ ਢੁਆਈ ਕੋਰੀਡੋਰ (ਡੀਐਫ਼ਸੀ) ਨੈੱਟਵਰਕ ਆਪਣੀ ਪੂਰੀ ਲੰਬਾਈ ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ। ਸਮਰਪਿਤ ਮਾਲ ਢੁਆਈ ਢਾਂਚਾ ਮਲਟੀਮੋਡਲ ਕਨੈਕਟੀਵਿਟੀ ਵਿੱਚ ਸੁਧਾਰ ਕਰਕੇ, ਆਵਾਜਾਈ ਦੇ ਸਮੇਂ ਨੂੰ ਘੱਟ ਕਰਕੇ ਅਤੇ ਵੱਖ-ਵੱਖ ਖੇਤਰਾਂ ਵਿੱਚ ਮਾਲ ਦੀ ਸੁਚਾਰੂ ਆਵਾਜਾਈ ਨੂੰ ਸੁਵਿਧਾਜਨਕ ਬਣਾ ਕੇ ਦੇਸ਼ ਦੇ ਲੌਜਿਸਟਿਕਸ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰੇਗਾ।

ਪ੍ਰਧਾਨ ਮੰਤਰੀ ਮੁੰਬਈ ਵਿੱਚ ਨਿਊ ਸਾਨੰਦ (ਉੱਤਰ), ਨਿਊ ਮਕਰਪੁਰਾ, ਨਿਊ ਅੰਬਰਗਾਂਓਂ ਅਤੇ ਨਿਊ ਜੇਐਨਪੀਟੀ ਤੋਂ ਮਾਲ ਗੱਡੀਆਂ ਦੀਆਂ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਇਲਾਵਾ, ਉਹ ਵਡੋਦਰਾ ਅਤੇ ਟਾਂਡਾ ਰੋਡ ਵਿਚਕਾਰ ਇੱਕ ਨਵੀਂ ਟ੍ਰੇਨ ਸੇਵਾ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਵਡੋਦਰਾ, ਛੋਟਾ ਉਦੈਪੁਰ ਅਤੇ ਅਲੀਰਾਜਪੁਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਛੋਟਾ ਉਦੇਪੁਰ-ਧਾਰ ਪ੍ਰਾਜੈਕਟ ਦੇ ਤਹਿਤ ਵਿਕਸਿਤ ਕੀਤੀ ਗਈ ਜੋਬਾਤ-ਟਾਂਡਾ ਰੋਡ ਨਵੀਂ ਰੇਲਵੇ ਲਾਈਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਨਵੀਂ ਰੇਲਵੇ ਲਾਈਨ ਅਲੀਰਾਜਪੁਰ ਦੇ ਦੂਰ-ਦੁਰਾਡੇ ਅਤੇ ਕਬਾਇਲੀ ਖੇਤਰਾਂ ਨੂੰ ਰਾਸ਼ਟਰੀ ਰੇਲ ਨੈੱਟਵਰਕ ਨਾਲ ਜੋੜੇਗੀ।

ਪ੍ਰਧਾਨ ਮੰਤਰੀ 329 ਕਿੱਲੋਮੀਟਰ ਲੰਬੇ ਅਤੇ ₹9,700 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਤਿੰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਵਡੋਦਰਾ-ਰਤਲਾਮ ਤੀਸਰੀ ਅਤੇ ਚੌਥੀ ਲਾਈਨ, ਮਿਆਗਾਮ ਕਰਜਨ-ਚੋਰੰਡਾ-ਮਲਸਰ ਗੇਜ ਪਰਿਵਰਤਨ ਅਤੇ ਵਿਸ਼ਵਮਿੱਤਰੀ-ਦਭੋਈ ਡਬਲਿੰਗ ਪ੍ਰਾਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਯਾਤਰੀ ਅਤੇ ਮਾਲ ਢੁਆਈ ਸਮਰੱਥਾ ਵਧੇਗੀ, ਆਵਾਜਾਈ ਜਾਮ ਘੱਟ ਹੋਵੇਗਾ ਅਤੇ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚਕਾਰ ਸੰਪਰਕ ਮਜ਼ਬੂਤ ਹੋਵੇਗਾ।

ਪ੍ਰਧਾਨ ਮੰਤਰੀ ਲਗਭਗ ₹1,780 ਕਰੋੜ ਦੀ ਲਾਗਤ ਵਾਲੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਐਨਐਚ-48 ਦੇ ਕਾਮਰੇਜ-ਚਲਥਾਨ ਸੈਕਸ਼ਨ ਦਾ ਛੇ-ਲੇਨ ਦਾ ਨਿਰਮਾਣ; ਐਨਐਚ-48 ਦੇ ਵਡੋਦਰਾ-ਸੂਰਤ ਸੈਕਸ਼ਨ 'ਤੇ ਤਾਪੀ ਅਤੇ ਨਰਮਦਾ ਨਦੀਆਂ 'ਤੇ ਮੁੱਖ ਪੁਲਾਂ ਸਮੇਤ ਵਾਧੂ ਢਾਂਚਿਆਂ ਦਾ ਨਿਰਮਾਣ; ਅਤੇ ਐਨਐਚ-53 'ਤੇ ਅਭਵਾ, ਮਿੰਧੋਲਾ ਅਤੇ ਖਜੋਦ ਜੰਕਸ਼ਨਾਂ 'ਤੇ ਗ੍ਰੇਡ-ਸੇਪਰੇਟਿਡ ਢਾਂਚਿਆਂ ਦਾ ਨਿਰਮਾਣ ਸ਼ਾਮਲ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਐਨਐਚ-48 ਦੇ ਵਡੋਦਰਾ-ਸੂਰਤ ਸੈਕਸ਼ਨ 'ਤੇ ਸੜਕ ਸੁਰੱਖਿਆ ਵਿੱਚ ਸੁਧਾਰ ਅਤੇ ਆਵਾਜਾਈ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਦਾਰੀ ਚੌਕੜੀ ਅਤੇ ਲੁਵਾਰਾ ਪਾਟੀਆ ਵਿੱਚ ਛੇ-ਲੇਨ ਦੇ ਫਲਾਈਓਵਰ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਲਗਭਗ ₹2,600 ਕਰੋੜ ਦੇ ਗੁਜਰਾਤ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਦਾ ਉਦਘਾਟਨ ਕਰਨਗੇ। ਜਿਨ੍ਹਾਂ ਮੁੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣਗੇ ਉਨ੍ਹਾਂ ਵਿੱਚ ਵਡੋਦਰਾ ਸ਼ਹਿਰੀ ਵਿਕਾਸ ਅਥਾਰਟੀ ਰਿੰਗ ਰੋਡ ਪੜਾਅ II, ਕਡਾਨਾ ਡੈਮ 'ਤੇ 110 ਮੈਗਾਵਾਟ ਦਾ ਫਲੋਟਿੰਗ ਸੋਲਰ ਪ੍ਰਾਜੈਕਟ, ਵਡੋਦਰਾ ਨਗਰ ਨਿਗਮ ਦੇ ਨਵੇਂ ਦਫ਼ਤਰ ਦਾ ਨਿਰਮਾਣ ਆਦਿ ਸ਼ਾਮਲ ਹੈ। ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਈ) ਦੇ ਤਹਿਤ ਰਿਹਾਇਸ਼ੀ ਪ੍ਰਾਜੈਕਟ ਅਤੇ ਪੂਰਬੀ ਵਡੋਦਰਾ ਦੇ 11 ਪਿੰਡਾਂ ਲਈ ਜਲ ਸਪਲਾਈ ਪ੍ਰਾਜੈਕਟ ਆਦਿ ਸ਼ਾਮਲ ਹਨ।

ਮੁੰਬਈ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਲਾਨਾ ਫਿਨਟੈਕ ਸੰਮੇਲਨਾਂ ਵਿੱਚੋਂ ਇੱਕ, ਗਲੋਬਲ ਫਿਨਟੈਕ ਫੈਸਟ (ਜੀਐਫ਼ਐਫ਼) 2026 ਦਾ ਉਦਘਾਟਨ ਕਰਨਗੇ।

ਗਲੋਬਲ ਫਿਨਟੈਕ ਫੈਸਟ ਦਾ ਸੱਤਵਾਂ ਐਡੀਸ਼ਨ 8 ਤੋਂ 11 ਸਤੰਬਰ, 2026 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। 2020 ਤੋਂ, ਜੀਐਫ਼ਐਫ਼ ਇੱਕ ਅੰਤਰਰਾਸ਼ਟਰੀ ਵਿਚਾਰ ਲੀਡਰਸ਼ਿਪ ਮੰਚ ਵਜੋਂ ਉੱਭਰਿਆ ਹੈ ਜੋ ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ, ਕੇਂਦਰੀ ਬੈਂਕਾਂ, ਵਿੱਤੀ ਅਦਾਰਿਆਂ, ਫਿਨਟੈਕ ਕੰਪਨੀਆਂ, ਟੈਕਨੌਲੋਜੀ ਕੰਪਨੀਆਂ, ਨਿਵੇਸ਼ਕਾਂ, ਅਕੈਡਮੀਆ ਅਤੇ ਹੋਰ ਗਲੋਬਲ ਹਿੱਤਧਾਰਕਾਂ ਨੂੰ ਵਿੱਤ ਦੇ ਭਵਿੱਖ ਨੂੰ ਆਕਾਰ ਦੇਣ 'ਤੇ ਵਿਚਾਰ-ਚਰਚਾ ਕਰਨ ਲਈ ਆਪਸ ਵਿੱਚ ਜੋੜਦਾ ਹੈ।

ਜੀਐਫ਼ਐਫ਼ 2026 ਦਾ ਵਿਸ਼ਾ ਹੈ "ਪ੍ਰਭਾਵ ਪਾਉਣ ਦੀ ਸੰਭਾਵਨਾ: ਏਜੰਟਿਕ ਏਆਈ, ਟੋਕਨਾਈਜ਼ੇਸ਼ਨ, ਕੁਆਂਟਮ - ਸਮਾਵੇਸ਼ੀ ਵਿੱਤ ਲਈ ਭਰੋਸੇਯੋਗ, ਜੁੜੀਆਂ ਹੋਈਆਂ, ਵਿਸ਼ਵ ਪ੍ਰਣਾਲੀਆਂ।"

ਜੀਐਫ਼ਐਫ਼ 2026 ਨੂੰ ਨੀਤੀ, ਰੈਗੂਲੇਸ਼ਨ, ਟੈਕਨੌਲੋਜੀ, ਪੂੰਜੀ ਅਤੇ ਉਦਯੋਗ ਲਈ ਇੱਕ ਸਾਂਝੇ ਮੰਚ ਵਜੋਂ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਡਿਜੀਟਲ ਭੁਗਤਾਨ ਅਤੇ ਵਿੱਤੀ ਸਮਾਵੇਸ਼ ਵਿੱਚ ਭਾਰਤ ਦੀ ਅਗਵਾਈ ਨੂੰ ਹੋਰ ਮਜ਼ਬੂਤ​ਕਰਨਾ ਅਤੇ ਸੰਭਾਵਨਾਵਾਂ ਨੂੰ ਅਸਲ ਪ੍ਰਭਾਵ ਵਿੱਚ ਬਦਲਣਾ ਹੈ। ਚਰਚਾਵਾਂ ਵਿੱਚ ਇਸ ਗੱਲ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਕਿ ਏਜੰਟਿਕ ਏਆਈ, ਪ੍ਰੋਗਰਾਮੇਬਲ ਫਾਇਨਾਂਸ, ਕੁਆਂਟਮ ਟੈਕਨੌਲੋਜੀ ਅਤੇ ਹੋਰ ਅਹਿਮ ਅਤੇ ਉੱਭਰਦੀਆਂ ਟੈਕਨਾਲੋਜੀਜ਼ ਕਿਸ ਤਰ੍ਹਾਂ ਵਿਸ਼ਵ ਪੱਧਰ 'ਤੇ ਨਾਗਰਿਕਾਂ, ਉੱਦਮਾਂ ਅਤੇ ਅਰਥਵਿਵਸਥਾਵਾਂ ਲਈ ਭਰੋਸੇਯੋਗ, ਸਮਾਵੇਸ਼ੀ ਅਤੇ ਮਾਪਣਯੋਗ ਨਤੀਜੇ ਪੈਦਾ ਕਰ ਸਕਦੀਆਂ ਹਨ।

***********

ਐਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2307767) ਵਿਜ਼ੀਟਰ ਕਾਊਂਟਰ : 13