ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਨੇ ਪੰਚਕੂਲਾ ਵਿਖੇ ਅੰਤਰਰਾਸ਼ਟਰੀ ਗਿਰਝ ਜਾਗਰੂਕਤਾ ਦਿਵਸ 2026 ਦੇ ਜਸ਼ਨਾਂ ਦੀ ਅਗਵਾਈ ਕੀਤੀ ਅਤੇ 'ਸੰਕਟ ਤੋਂ ਰਿਕਵਰੀ ਤੱਕ-ਭਾਰਤ ਦੇ ਗਿਰਝਾਂ ਦੀ ਸੰਭਾਲ' ਵਿਸ਼ੇ 'ਤੇ ਰਾਸ਼ਟਰੀ ਵਰਕਸ਼ੌਪ ਦਾ ਉਦਘਾਟਨ ਕੀਤਾ
ਸ਼੍ਰੀ ਭੂਪੇਂਦਰ ਯਾਦਵ ਨੇ ਜੰਗਲੀ ਖੇਤਰਾਂ ਵਿੱਚ ਪ੍ਰਜਾਤੀਆਂ ਦੀ ਰਿਕਵਰੀ ਵਿੱਚ ਸਹਾਇਤਾ ਲਈ ਗਿਰਝਾਂ ਲਈ ਸੁਰੱਖਿਅਤ ਖੇਤਰਾਂ ਦਾ ਨਿਰਮਾਣ ਅਤੇ ਤਕਨੀਕੀ ਸਮਰੱਥਾ ਦੇ ਵਿਕਾਸ ਦਾ ਸੱਦਾ ਦਿੱਤਾ
Posted On:
06 SEP 2026 10:49AM by PIB Chandigarh
ਹਰਿਆਣਾ ਦੇ ਪੰਚਕੂਲਾ ਵਿਖੇ ਅੱਜ ਅੰਤਰਰਾਸ਼ਟਰੀ ਗਿਰਝ ਜਾਗਰੂਕਤਾ ਦਿਵਸ 2026 ਮਨਾਇਆ ਗਿਆ। ਇਸ ਮੌਕੇ 'ਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ 'ਸੰਕਟ ਤੋਂ ਰਿਕਵਰੀ ਤੱਕ - ਭਾਰਤ ਦੇ ਗਿਰਝਾਂ ਦੀ ਸੰਭਾਲ' ਵਿਸ਼ੇ 'ਤੇ ਇੱਕ ਰਾਸ਼ਟਰ ਪੱਧਰੀ ਵਰਕਸ਼ੌਪ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਹਰਿਆਣਾ ਰਾਜ ਦੇ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਮਾਮਲੇ ਮੰਤਰੀ, ਸ਼੍ਰੀ ਰਾਓ ਨਰਬੀਰ ਸਿੰਘ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEFCC) ਅਤੇ ਹਰਿਆਣਾ ਰਾਜ ਸਰਕਾਰ ਦੇ ਸੀਨੀਅਰ ਪਤਵੰਤੇ ਵੀ ਹਾਜ਼ਰ ਸਨ।
ਇਹ ਪ੍ਰੋਗਰਾਮ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEFCC), ਕੇਂਦਰੀ ਚਿੜੀਆਘਰ ਅਥਾਰਿਟੀ (CZA), ਹਰਿਆਣਾ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਬੰਬੇ ਨੈਚੁਰਲ ਹਿਸਟਰੀ ਸੋਸਾਇਟੀ (BNHS) ਅਤੇ ਜਟਾਯੂ ਕੰਜ਼ਰਵੇਸ਼ਨ ਬ੍ਰੀਡਿੰਗ ਸੈਂਟਰ (JCBC), ਪਿੰਜੌਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਭਾਰਤ ਵਿੱਚ ਗਿਰਝਾਂ ਦੀ ਸੰਭਾਲ ਲਈ ਸਹਿਯੋਗੀ ਯਤਨਾਂ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਵਣ ਅਧਿਕਾਰੀਆਂ, ਵਿਗਿਆਨੀਆਂ, ਪਸ਼ੂਆਂ ਦੇ ਡਾਕਟਰਾਂ, ਚਿੜੀਆਘਰ ਪੇਸ਼ੇਵਰਾਂ, ਸੰਭਾਲ ਪ੍ਰੈਕਟੀਸ਼ਨਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਕਜੁੱਟ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਯਾਦਵ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦਾ ਵਾਤਾਵਰਣ ਸੰਭਾਲ ਦ੍ਰਿਸ਼ਟੀਕੋਣ ਇੱਕ ਸੰਪੂਰਨ ਈਕੋਸਿਸਟਮ-ਅਧਾਰਿਤ ਸੰਭਾਲ ਮਾਡਲ 'ਤੇ ਅਧਾਰਿਤ ਹੈ ਅਤੇ ਇਹ ਕਿਸੇ ਖਾਸ ਪ੍ਰਜਾਤੀ ਤੱਕ ਸੀਮਤ ਨਹੀਂ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਵੱਖ-ਵੱਖ ਪ੍ਰਜਾਤੀਆਂ ਦੀ ਸੰਭਾਲ ਪਹਿਲਕਦਮੀਆਂ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ ਭਾਵੇਂ ਉਹ ਬਿਗ ਕੈਟਸ, ਸਲੋਥ ਬੀਅਰ, ਗ੍ਰੇਟ ਇੰਡੀਅਨ ਬਸਟਾਰਡ, ਡੌਲਫਿਨ, ਘੜਿਆਲ, ਜੰਗਲੀ ਪਾਣੀ ਦੀ ਮੱਝ ਜਾਂ ਗਿਰਝ ਹੋਣ। ਗਿਰਝਾਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਕਿਵੇਂ ਭਾਰਤ, ਜੋ ਕਿ ਇੱਕ ਵਿਭਿੰਨ ਭਾਈਚਾਰੇ ਦੇ ਨਿਵਾਸੀ ਅਤੇ ਪ੍ਰਵਾਸੀ ਗਿਰਝਾਂ ਦਾ ਘਰ ਹੈ - ਚਿੱਟੀ ਪੂੰਛ ਵਾਲੇ (White-rumped), ਲੰਬੀ ਚੂੰਝ ਵਾਲੇ (Long-billed), ਪਤਲੀ ਚੂੰਝ ਵਾਲੇ (Slender-billed), ਲਾਲ ਸਿਰ ਵਾਲੇ (Red -headed), ਮਿਸਰ ਦੇ (Egyptian), ਹਿਮਾਲਿਅਨ ਗ੍ਰਿਫਨ, ਯੂਰੇਸ਼ੀਅਨ ਗ੍ਰਿਫਨ, ਸਿਨੇਰੀਅਸ ਅਤੇ ਦਾੜ੍ਹੀ ਵਾਲੇ ਗਿਰਝ - ਉਨ੍ਹਾਂ ਦੀ ਸਫਲ ਸੰਭਾਲ ਲਈ ਯਤਨ ਕਰ ਰਿਹਾ ਹੈ।
ਸ਼੍ਰੀ ਯਾਦਵ ਨੇ ਗਿਰਝਾਂ ਦੀ ਮਹੱਤਵਪੂਰਨ ਵਾਤਾਵਰਣ-ਸਬੰਧੀ ਭੂਮਿਕਾ ਨੂੰ ਬਹੁਤ ਹੀ ਕੁਸ਼ਲ ਸਫਾਈ ਕਰਨ ਵਾਲਿਆਂ ਵਜੋਂ ਉਜਾਗਰ ਕੀਤਾ ਅਤੇ ਉਨ੍ਹਾਂ ਨੂੰ ਕੁਦਰਤ ਦੀ ਆਪਣੀ ਸਫਾਈ ਪ੍ਰਣਾਲੀ ਦੱਸਿਆ। ਜਾਨਵਰਾਂ ਦੀਆਂ ਲਾਸ਼ਾਂ ਨੂੰ ਤੇਜ਼ੀ ਨਾਲ ਖਾਣ ਨਾਲ, ਗਿਰਝ ਪੌਸ਼ਟਿਕ ਤੱਤਾਂ ਦੀ ਰੀਸਾਈਕਲਿੰਗ ਦੀ ਸਹੂਲਤ ਦਿੰਦੇ ਹਨ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਜਲਵਾਯੂ ਪਰਿਵਰਤਨ, ਮਨੁੱਖ-ਜਾਨਵਰ ਟਕਰਾਅ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ 1990 ਦੇ ਦਹਾਕੇ ਤੋਂ ਭਾਰਤੀ ਗਿਰਝਾਂ ਦੀ ਮੁੱਖ ਤੌਰ 'ਤੇ ਉਨ੍ਹਾਂ ਦੀ ਭੋਜਨ ਲੜੀ ਵਿੱਚ ਵਿਘਨ ਅਤੇ ਗਿਰਝਾਂ ਦੁਆਰਾ ਖਾਏ ਜਾਣ ਵਾਲੇ ਜਾਨਵਰਾਂ ਲਈ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਾਰਨ ਆਬਾਦੀ ਵਿੱਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ ਹੈ।
ਮੰਤਰੀ ਨੇ ਗਿਰਝਾਂ ਦੀ ਸੰਭਾਲ ਲਈ ਨੀਤੀ ਨਿਰਮਾਣ ਵਿੱਚ 'ਸੰਪੂਰਨ ਸਰਕਾਰ' ਅਤੇ 'ਸੰਪੂਰਨ ਸਮਾਜ' ਦੇ ਦ੍ਰਿਸ਼ਟੀਕੋਣ ਵਜੋਂ ਤਾਲਮੇਲ ਵਾਲੇ ਯਤਨਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਗਿਰਝਾਂ-ਸੁਰੱਖਿਅਤ ਪਸ਼ੂ ਚਿਕਿਤਸਾ ਅਭਿਆਸਾਂ ਰਾਹੀਂ ਗਿਰਝਾਂ ਸੁਰੱਖਿਅਤ ਜ਼ੋਨ ਬਣਾਉਣ ਲਈ ਨਿਰੰਤਰ ਯਤਨਾਂ ਦਾ ਸੱਦਾ ਦਿੱਤਾ, ਸੁਰੱਖਿਅਤ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਅਤੇ ਜੰਗਲੀ ਪ੍ਰਜਾਤੀਆਂ ਦੀ ਰਿਕਵਰੀ ਵਿੱਚ ਸਹਾਇਤਾ ਲਈ ਤਕਨੀਕੀ ਸਮਰੱਥਾ ਦਾ ਨਿਰਮਾਣ ਕੀਤਾ। ਮੰਤਰੀ ਨੇ ਪਸ਼ੂ ਚਿਕਿਤਸਾ ਪੇਸ਼ੇਵਰਾਂ, ਪਸ਼ੂਆਂ ਦੇ ਮਾਲਕਾਂ, ਸਥਾਨਕ ਪ੍ਰਸ਼ਾਸਨ ਅਤੇ ਭਾਈਚਾਰਿਆਂ ਨੂੰ ਵੀ ਗਿਰਝਾਂ ਦੀ ਸੰਭਾਲ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਅਤੇ ਸੁਰੱਖਿਅਤ ਲਾਸ਼-ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ।

ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਨੇ ਦਿਨ ਦੀ ਸ਼ੁਰੂਆਤ ਜਟਾਯੂ ਕੰਜ਼ਰਵੇਸ਼ਨ ਬ੍ਰੀਡਿੰਗ ਸੈਂਟਰ (JCBC), ਪਿੰਜੌਰ ਦੇ ਦੌਰੇ ਨਾਲ ਕੀਤੀ, ਜਿੱਥੇ ਉਨ੍ਹਾਂ ਨੇ ਸਹੂਲਤਾਂ ਦਾ ਨਿਰੀਖਣ ਕੀਤਾ, ਕੇਂਦਰ ਬਾਰੇ ਇੱਕ ਪੇਸ਼ਕਾਰੀ ਦੀ ਸਮੀਖਿਆ ਦਿੱਤੀ ਅਤੇ ਗਿਰਝਾਂ ਦੀ ਸੰਭਾਲ ਵਿੱਚ ਸ਼ਾਮਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਹ ਕੇਂਦਰ, ਹਰਿਆਣਾ ਜੰਗਲਾਤ ਵਿਭਾਗ ਅਤੇ ਬੀਐਨਐੱਚਐੱਸ ਦੀ ਇੱਕ ਸਹਿਯੋਗੀ ਪਹਿਲਕਦਮੀ ਹੈ, ਜੋ ਕਿ ਚਿੱਟੀ ਪੂੰਛ ਵਾਲੇ (White-rumped), ਲੰਬੀ ਚੂੰਝ ਵਾਲੇ (Long-billed), ਪਤਲੀ ਚੂੰਝ ਵਾਲੇ (Slender-billed), ਗਿਰਝਾਂ ਦੇ ਬਚਾਅ ਪ੍ਰਜਨਨ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰਿਆ ਹੈ।
ਇਹ ਦੱਸਿਆ ਗਿਆ ਕਿ ਕੇਂਦਰ ਵਿਗਿਆਨਕ ਪਾਲਣ- ਪੋਸ਼ਣ, ਆਰਟੀਫਿਸ਼ੀਅਲ ਇਨਕਿਊਬੇਸ਼ਨ, ਪਸ਼ੂਆਂ ਦੀ ਦੇਖਭਾਲ, ਪ੍ਰਜਨਨ ਅਤੇ ਜੈਨੇਟਿਕ ਪ੍ਰਬੰਧਨ ਕਰਦਾ ਹੈ। 2025-26 ਦੌਰਾਨ, ਜੇਸੀਬੀਸੀ ਨੇ 356 ਗਿਰਝਾਂ ਨੂੰ ਰੱਖਿਆ ਅਤੇ 35 ਚੂਜਿਆਂ ਦਾ ਸਫਲਤਾਪੂਰਵਕ ਪ੍ਰਜਨਨ ਕਰਵਾਇਆ। ਇਸਨੇ 87 ਗਿਰਝਾਂ ਨੂੰ ਕੁਦਰਤੀ ਆਵਾਸ ਵਿੱਚ ਛੱਡਿਆ ਜਾਂ ਉਨ੍ਹਾਂ ਦੇ ਪੁਨਰਵਾਸ ਲਈ ਯੋਗਦਾਨ ਦਿੱਤਾ, 90 ਪੰਛੀਆਂ ਨੂੰ ਹੋਰ ਸੰਭਾਲ-ਪ੍ਰਜਨਨ ਸੰਸਥਾਵਾਂ ਵਿੱਚ ਤਬਦੀਲ ਕੀਤਾ ਅਤੇ 22 ਸੰਸਥਾਵਾਂ ਤੋਂ 1,222 ਭਾਗੀਦਾਰਾਂ ਨੂੰ ਸਿਖਲਾਈ ਦਿੱਤੀ, ਜਿਸ ਨਾਲ ਗਿਰਝਾਂ ਦੀ ਸੰਭਾਲ ਲਈ ਤਕਨੀਕੀ ਸਮਰੱਥਾ ਮਜ਼ਬੂਤ ਹੋਈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਰਾਜ ਦੇ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਮਾਮਲੇ ਮੰਤਰੀ, ਸ਼੍ਰੀ ਰਾਓ ਨਰਬੀਰ ਸਿੰਘ ਨੇ ਜਟਾਯੂ ਕੰਜ਼ਰਵੇਸ਼ਨ ਬ੍ਰੀਡਿੰਗ ਸੈਂਟਰ (ਜੇਸੀਬੀਸੀ), ਪਿੰਜੌਰ ਵਿਖੇ ਕੀਤੇ ਜਾ ਰਹੇ ਮਹੱਤਵਪੂਰਨ ਯੋਗਦਾਨ ਅਤੇ ਸਫਲ ਗਿਰਝ ਸੰਭਾਲ ਪ੍ਰੋਗਰਾਮ ਬਾਰੇ ਗੱਲ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਭਾਲ ਪ੍ਰਜਨਨ ਦੀ ਸਫਲਤਾ ਨੂੰ ਸਿਰਫ਼ ਜਨਮੇ ਜਾਨਵਰਾਂ ਦੀ ਗਿਣਤੀ ਦੁਆਰਾ ਨਹੀਂ ਮਾਪਿਆ ਜਾਣਾ ਚਾਹੀਦਾ, ਸਗੋਂ ਸਿਹਤਮੰਦ ਅਤੇ ਜੈਨੇਟਿਕ ਤੌਰ 'ਤੇ ਪ੍ਰਬੰਧਿਤ ਆਬਾਦੀ ਦੀ ਸਥਾਪਨਾ, ਵਿਗਿਆਨਕ ਗਿਆਨ ਦੀ ਸਿਰਜਣਾ, ਤਕਨੀਕੀ ਸਮਰੱਥਾ ਦੇ ਵਿਕਾਸ ਅਤੇ ਜੰਗਲੀ ਜੀਵਨ ਵਿੱਚ ਪ੍ਰਜਾਤੀਆਂ ਦੀ ਰਿਕਵਰੀ ਵਿੱਚ ਯੋਗਦਾਨ ਦੁਆਰਾ ਮਾਪਿਆ ਜਾਣਾ ਚਾਹੀਦਾ ਹੈ।

ਉਦਘਾਟਨੀ ਸੈਸ਼ਨ ਦੌਰਾਨ, ਇੱਕ ਕੌਫੀ ਟੇਬਲ ਬੁੱਕ- 'ਜਟਾਯੂ ਦੀ ਕਹਾਣੀ: ਭਾਰਤ ਦਾ ਗਿਰਝ ਬਚਾਉਣਾ' - ਇਸ ਮੌਕੇ 'ਤੇ ਜਾਰੀ ਕੀਤੀ ਗਈ। ਇਹ ਭਾਰਤ ਦੀ ਗਿਰਝਾਂ ਦੀ ਸੰਭਾਲ ਦੀ ਸ਼ਾਨਦਾਰ ਕਹਾਣੀ ਨੂੰ ਘਟਦੀ ਗਿਰਝਾਂ ਦੀ ਆਬਾਦੀ ਤੋਂ ਲੈ ਕੇ ਜੇਸੀਬੀਸੀ ਪਿੰਜੌਰ ਦੀ ਸਥਾਪਨਾ ਰਾਹੀਂ ਸਫਲ ਪ੍ਰਜਨਨ ਸੰਭਾਲ ਪ੍ਰੋਗਰਾਮ ਤੱਕ ਦਾ ਵਰਣਨ ਕਰਦੀ ਹੈ। ਇਸ ਤੋਂ ਇਲਾਵਾ, ਗਿਰਝਾਂ ਦੀ ਸੰਭਾਲ 'ਤੇ ਆਯੋਜਿਤ ਔਨਲਾਈਨ ਡਰਾਇੰਗ ਮੁਕਾਬਲੇ ਅਤੇ ਡਿਜੀਟਲ ਫੋਟੋਗ੍ਰਾਫੀ ਮੁਕਾਬਲੇ ਲਈ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।
ਅੰਤਰਰਾਸ਼ਟਰੀ ਗਿਰਝ ਜਾਗਰੂਕਤਾ ਦਿਵਸ 2026 ਰਾਸ਼ਟਰੀ ਵਰਕਸ਼ੌਪ ਦਾ ਆਯੋਜਨ ਇੱਕ ਨਵੀਂ ਵਚਨਬੱਧਤਾ ਨਾਲ ਕੀਤਾ ਗਿਆ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗਿਰਝ ਭਾਰਤ ਦੇ ਲੈਂਡਸਕੇਪਾਂ ਵਿੱਚ ਵਧਦੇ-ਫੁਲਦੇ ਰਹਿਣ ਅਤੇ ਆਪਣੀ ਮਹੱਤਵਪੂਰਨ ਵਾਤਾਵਰਣ-ਸਬੰਧੀ ਭੂਮਿਕਾ ਨਿਭਾਉਂਦੇ ਰਹਿਣ। 'ਸੰਕਟ ਤੋਂ ਰਿਕਵਰੀ ਤੱਕ' ਯਾਤਰਾ ਵਿਗਿਆਨ, ਨੀਤੀ, ਸੰਭਾਲ ਪ੍ਰਜਨਨ, ਸੁਰੱਖਿਅਤ ਲੈਂਡਸਕੇਪਾਂ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਗਿਰਝਾਂ ਦੀ ਸੰਭਾਲ ਪ੍ਰਤੀ ਭਾਰਤ ਦੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦੀ ਹੈ।


*************
ਵੀਐੱਮ /ਏਕੇ
(Release ID: 2307144)
ਵਿਜ਼ੀਟਰ ਕਾਊਂਟਰ : 6