ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਦੇਸ਼ ਦੇ ਅਗਲੇ 10 ਵਰ੍ਹਿਆਂ ਲਈ ਗਲੋਬਲ ਸਾਂਝੇਦਾਰੀ ਦੇ ਰਣਨੀਤਕ ਰੋਡਮੈਪ ਅਤੇ ਵਿਜ਼ਨ ਨੂੰ ਦਰਸਾਉਣ ਵਾਲੇ ਰੱਖਿਆ ਕੂਟਨੀਤੀ ਦਸਤਾਵੇਜ਼ ‘ਰਕਸ਼ਾ’ ਨੂੰ ਰੀਲੀਜ਼ ਕੀਤਾ
Posted On:
03 SEP 2026 12:55PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 3 ਸਤੰਬਰ, 2026 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਕੂਟਨੀਤੀ ‘ਤੇ ‘ਰਕਸ਼ਾ’ ਨਾਮਕ ਦਸਤਾਵੇਜ਼ ਨੂੰ ਜਾਰੀ ਕੀਤਾ। ਇਹ ਵਿਆਪਕ ਦਸਤਾਵੇਜ਼ ਅਗਲੇ 10 ਵਰ੍ਹਿਆਂ ਵਿੱਚ ਗਲੋਬਲ ਰੱਖਿਆ ਸਾਂਝੇਦਾਰੀਆਂ ‘ਤੇ ਦੇਸ਼ ਦੇ ਰਣਨੀਤਕ ਰੋਡਮੈਪ ਅਤੇ ਦ੍ਰਿਸ਼ਟੀਕੋਣ ਦੀ ਰੂਪਰੇਖਾ ਪੇਸ਼ ਕਰਦਾ ਹੈ।
_20260903125604_2a2683.jpeg)
ਇਹ ਦਸਤਾਵੇਜ਼ ਦੇਸ਼ ਦੀ ਰਣਨੀਤਕ ਵਚਨਬੱਧਤਾ ਵਿੱਚ ਇੱਕ ਬਦਲਾਅ ਨੂੰ ਦਰਸਾਉਂਦਾ ਹੈ, ਜਿਸ ਵਿੱਚ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਨੂੰ ਸਰਗਰਮ ਗਲੋਬਲ ਸਹਿਯੋਗ ਦੇ ਨਾਲ ਜੋੜਿਆ ਗਿਆ ਹੈ। ਇਸ ਨਾਲ ਦੀਰਘਕਾਲੀ ਸਥਿਰਤਾ ਅਤੇ ਆਪਸੀ ਵਿਕਾਸ ਨੂੰ ਹੁਲਾਰਾ ਮਿਲਦਾ ਹੈ। ਦਸਤਾਵੇਜ਼ ਦੇ ਰਣਨੀਤਕ ਖਾਕੇ ਵਿੱਚ ਜਿਨ੍ਹਾਂ ਪ੍ਰਮੁੱਖ ਥੰਮ੍ਹਾਂ ਨੂੰ ਉਜਾਗਰ ਕੀਤਾ ਗਿਆ ਹੈ, ਉਹ ਇਸ ਤਰ੍ਹਾਂ ਹਨ:
-
ਰਣਨੀਤਕ ਸਾਂਝੇਦਾਰੀ: ਦੁਵੱਲੇ ਅਤੇ ਬਹੁਪੱਖੀ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ।
-
ਸਮਰੱਥਾ ਵਿਕਾਸ: ਸੰਯੁਕਤ ਫੌਜੀ ਅਭਿਆਸਾਂ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਹੁਲਾਰਾ ਦੇਣਾ ਅਤੇ ਮਿੱਤਰ ਦੇਸ਼ਾਂ ਦੇ ਨਾਲ ਰੱਖਿਆ ਦੇ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਨਾ।
-
ਸਵਦੇਸ਼ੀ ਨਿਰਯਾਤ: ਭਾਰਤ ਵਿੱਚ ਬਣੇ ਹੋਏ ਰੱਖਿਆ ਪਲੈਟਫਾਰਮਾਂ ਨੂੰ ਹੁਲਾਰਾ ਦੇ ਕੇ ਦੇਸ਼ ਨੂੰ ਇੱਕ ਭਰੋਸੇਯੋਗ ਗਲੋਬਲ ਰੱਖਿਆ ਮੈਨੂਫੈਕਚਰਿੰਗ ਹੱਬ ਵਜੋਂ ਸਥਾਪਿਤ ਕਰਨਾ।
-
ਸਮੁੰਦਰੀ ਸੁਰੱਖਿਆ: ਹਿੰਦ ਮਹਾਸਾਗਰ ਖੇਤਰ ਵਿੱਚ ਸ਼ੁੱਧ ਸੁਰੱਖਿਆ ਪ੍ਰਦਾਤਾ ਅਤੇ ਪਹਿਲੇ ਪ੍ਰਤੀਕਿਰਿਆਕਰਤਾ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ।
ਰੱਖਿਆ ਕੂਟਨੀਤੀ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮੁੱਖ ਥੰਮ੍ਹ ਹੈ, ਇਸ ਲਈ ਇਹ ਦਸਤਾਵੇਜ਼ ਅਗਲੇ ਦਹਾਕੇ ਲਈ ਇੱਕ ਸਪਸ਼ਟ ਅਤੇ ਵਿਵਹਾਰਿਕ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਭਾਰਤ ਬਦਲਦੇ ਗਲੋਬਲ ਲੈਂਡਸਕੇਪ ਵਿੱਚ ਸ਼ਾਂਤੀ, ਸਥਿਰਤਾ ਅਤੇ ਨਿਯਮ-ਅਧਾਰਿਤ ਵਿਵਸਥਾ ਦਾ ਇੱਕ ਮਜ਼ਬੂਤ ਥੰਮ੍ਹ ਬਣਿਆ ਰਹੇ।
_20260903125615_8625a0.jpeg)
ਸੈਨਾ ਪ੍ਰਮੁੱਖ ਜਨਰਲ ਧੀਰਜ ਸੇਠ; ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ; ਰੱਖਿਆ ਉਤਪਾਦਨ ਸਕੱਤਰ ਸ਼੍ਰੀ ਸੰਜੀਵ ਕੁਮਾਰ; ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੂਰਬੀ) ਸ਼੍ਰੀ ਰੁਦ੍ਰੇਂਦ੍ਰ ਟੰਡਨ, ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ; ਜਲ ਸੈਨਾ ਉਪ ਮੁਖੀ ਵਾਈਸ ਐਡਮੀਰਲ ਅਜੈ ਕੋਚਰ; ਚੀਫ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਦੇ ਏਕੀਕ੍ਰਿਤ ਰੱਖਿਆ ਸਟਾਫ਼ ਪ੍ਰਮੁੱਖ ਏਅਰ ਮਾਰਸ਼ਲ ਤੇਜਿੰਦਰ ਸਿੰਘ ਅਤੇ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ‘ਤੇ ਮੌਜੂਦ ਸਨ।
****
ਵੀਕੇ/ਸੈਵੀ/ਏਕੇ
(Release ID: 2306387)
ਵਿਜ਼ੀਟਰ ਕਾਊਂਟਰ : 5